ਕੁਰਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੁਰਸੀ ਦੀ ਭੁੱਖ ਭਾਰੀ ਹੋਈ, ਚੇਅਰਮੈਨੀਆਂ ਵੀ ਰਹੇ ਨੇ ਸੰਭਾਲ ਮੀਆਂ,

File Photo

ਕੁਰਸੀ ਦੀ ਭੁੱਖ ਭਾਰੀ ਹੋਈ, ਚੇਅਰਮੈਨੀਆਂ ਵੀ ਰਹੇ ਨੇ ਸੰਭਾਲ ਮੀਆਂ,

ਕਈ ਹੁੰਦੇ ਸੀ ਕਦੇ ਕੈਬਨਿਟ ਰੈਂਕ ਦੇ, ਗਲੀ ਨਹੀਂ ਸੀ ਜਿਨ੍ਹਾਂ ਦੀ ਦਾਲ ਮੀਆਂ,

ਜੋ ਆਉਂਦਾ ਹੈ ਹੱਥ ਆ ਜਾਵੇ, ਰਹਿ ਗਏ ਬਾਕੀ ਵੀ ਦੋ ਸਾਲ ਮੀਆਂ,

ਮੁੜ ਮਿਲਣੀ ਹੈ ਕਿ ਨਹੀਂ ਮਿਲਣੀ, ਕੀ ਆਉਣਾ ਹੈ ਫਿਰ ਭੁਚਾਲ ਮੀਆਂ,

ਹੁਣ ਤਾਂ ਮੌਕਾ 'ਸੁਰਿੰਦਰ' ਹੱਥ ਤੇਰੇ, ਬੈਠ ਕੁਰਸੀ ਉਤੇ ਕਰ ਲੈ ਨਿਹਾਲ ਮੀਆਂ।

-ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ : 88723-21000