ਚੰਨ ਬਨਾਮ ਧਰਤੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਚੰਦਰਯਾਨ ਦੀ ਸਫ਼ਲਤਾ ਦੇਖ ਕੇ ਜੀ, ਜਨਤਾ ਬਹੁਤ ਹੀ ਖ਼ੁਸ਼ੀ ਮਨਾ ਰਹੀ ਐ।

Poem

 

ਚੰਦਰਯਾਨ ਦੀ ਸਫ਼ਲਤਾ ਦੇਖ ਕੇ ਜੀ,
            ਜਨਤਾ ਬਹੁਤ ਹੀ ਖ਼ੁਸ਼ੀ ਮਨਾ ਰਹੀ ਐ।
ਖੱਟੀ ਕੀਰਤੀ ‘ਇਸਰੋ’ ਵਿਗਿਆਨੀਆਂ ਨੇ,
            ਚਾਰ ਚੰਨ ਵਿਗਿਆਨ ਨੂੰ ਲਾ ਰਹੀ ਐ।
ਐਪਰ ਦੇਖ ਕੇ ਦੇਸ਼ ਦਾ ਹਾਲ ਯਾਰੋ,
            ਭਲੇ ਲੋਕਾਂ ਨੂੰ ਚਿੰਤਾ ਇਹ ਖਾ ਰਹੀ ਐ।
ਫ਼ਿਰਕਾ-ਪ੍ਰਸਤੀ ਨੂੰ ਸੱਤਾ ਦੀ ਸ਼ਹਿ ਮਿਲਦੀ,
            ਪਾੜੇ ਫ਼ਿਰਕਿਆਂ ਵਿਚ ਪੁਆ ਰਹੀ ਐ।
ਗਾਹਿਆਂ ਫ਼ੈਦਾ ਕੀ ਚੰਨ ਸਿਤਾਰਿਆਂ ਨੂੰ,
            ਧਰਤੀ ਦੁਖੀ ਹੋ ਚੈਨ ਗਵਾ ਰਹੀ ਐ।
ਭੇਜ ਦਿਤੀ ‘ਮਸ਼ੀਨਰੀ’ ਚੰਨ ਉਪਰ,
            ਲੇਕਿਨ ‘ਸੋਚ’ ਪਤਾਲ ਵਲ ਜਾ ਰਹੀ ਐ।

    -ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ ਨੰ :   001-408-915-1268