ਅਪਣੀ ਕਬਰ ਆਪੇ ਪੁੱਟੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬੀਜੇ ਬੀਅ ਜੋ ‘ਨਫ਼ਰਤ ਤੇ ਈਰਖਾ’ ਦੇ, ਉਸ ਹਾਕਮ ਨੂੰ ਜਨਤਾ ਕਿਉਂ ਝਲਦੀ ਏ।

Image: For representation purpose only.


ਬੀਜੇ ਬੀਅ ਜੋ ‘ਨਫ਼ਰਤ ਤੇ ਈਰਖਾ’ ਦੇ, ਉਸ ਹਾਕਮ ਨੂੰ ਜਨਤਾ ਕਿਉਂ ਝਲਦੀ ਏ।
ਨਵੇਂ ‘ਭਵਨ’ ਬਣਾਉਣ ਦਾ ਲਾਭ ਕੀ ਏ, ਨੀਤੀ ਰਹਿਣੀ ਜੇ ਕਪਟ ਤੇ ਛਲ ਦੀ ਏ।
‘ਤੀਸ ਮਾਰ ਖਾ’ ਜਦੋਂ ਬਣ ਜਾਣ ਆਗੂ, ਭਾਉਂਦੀ ਉਨ੍ਹਾਂ ਨੂੰ ਹਾਲਤ ਤਰਥੱਲ ਦੀ ਏ।
ਫ਼ਿਰਕਾ-ਪ੍ਰਸਤੀ ਨੂੰ ਜਦੋਂ ਵੀ ਸ਼ਹਿ ਮਿਲਦੀ, ’ਕੱਠੀ ਹੋ ਕੇ ‘ਲੋਕਾਈ’ ਹੀ ਠਲ੍ਹਦੀ ਏ।
ਚਾੜ੍ਹ ਦਿੰਦੀ ਐ ਉਸ ਨੂੰ ਹੰਕਾਰ ਗੁੱਸਾ, ਜਿਸ ਦੀ ਮਾਰਨੀ ਕੁਦਰਤ ਨੇ ਮੱਤ ਹੋਵੇ।
ਸਮਝੋ ‘ਅਪਣੀ ਕਬਰ’ ਹੀ ਪੁਟਦੀ ਐ, ਕੋਈ ਸਰਕਾਰ ਜਦ ਚੁਕਦੀ ਅੱਤ ਹੋਵੇ !
    -  ਤਰਲੋਚਨ ਸਿੰਘ ’ਦੁਪਾਲ ਪੁਰ’, ਮੋਬਾ : 001-408-915-1268