ਕਿਰਸਾਨੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਚਾਹੇ ਕਿਸੇ ਕੌਮ ਉਤੇ ਭੀੜ ਪਵੇ, ਤਾਂ ਝੱਟ ਸ਼ੁਰੂ ਸਿਆਸਤ ਹੋ ਜਾਂਦੀ

Kirsaani

ਚਾਹੇ ਕਿਸੇ ਕੌਮ ਉਤੇ ਭੀੜ ਪਵੇ, ਤਾਂ ਝੱਟ ਸ਼ੁਰੂ ਸਿਆਸਤ ਹੋ ਜਾਂਦੀ,

ਸਿਆਸੀਕਰਨ ਵੀ ਸੌੜੇ ਹੋ ਗਏ, ਰਾਜਨੀਤੀ ਨਬਜ਼ ਨੂੰ ਟੋਹ ਜਾਂਦੀ,

ਕਿਤੇ ਜ਼ਲਾਲਤ ਭਰੀ ਜ਼ਿੰਦਗੀ ਹੈ, ਕਿਤੇ ਦਲਾਲੀ ਆਣ ਖਲੋ ਜਾਂਦੀ,

ਅੰਨਦਾਤਾ ਰੋਵੇ ਸੜਕ ਉੱਤੇ, ਜਦ ਸਰਕਾਰ ਹੀ ਹੋ ਨਿਰਮੋਹ ਜਾਂਦੀ,

ਢਿੱਡ ਭਰਨ ਵਾਲੇ ਅੰਨ ਦਾਤਾ ਦੇ, ਅੱਜ ਖ਼ੁਦ ਦੇ ਪੈਂਦੀ ਖੋਹ ਜਾਂਦੀ,

ਤਰਸੇਮ ਕਦਰ ਜਿੱਥੇ ਕਿਰਸਾਨੀ ਦੀ, ਉੱਥੇ ਤਰੱਕੀ ਦੂਣੀ ਹੋ ਜਾਂਦੀ।

-ਤਰਸੇਮ ਲੰਡੇ, ਪਿੰਡ ਲੰਡੇ, ਮੋਗਾ।