Poem in punjabi
Poem: ਚੱਲ ਛੱਡ ਏਦਾਂ ਲੜਦਾ ਕਿਉ ਐਂ, ਜ਼ੁਬਾਨ ਨੂੰ ਕੌੜੀ ਕਰਦਾ ਕਿਉ ਐਂ।
ਆਉਂਦੇ ਨਹੀਂ ਜੇ ਬੋਲ ਪੁਗਾਉਣੇ, ਨਿੱਤ ਝੂਠੀ ਹਾਮੀਂ ਭਰਦਾ ਕਿਉਂ ਐਂ।
ਜਜ਼ਬਾਤਾਂ ਦੀ ਤੈਨੂੰ ਕਦਰ ਜ਼ਰਾ ਨਾ, ਦੱਸ ਫਿਰ ਚਿਹਰਾ ਪੜ੍ਹਦਾ ਕਿਉ ਐਂ।
ਚੰਨ ਵਿਚ ਜੇਕਰ ਦਾਗ਼ ਹੈ ਦਿਸਦਾ, ਤੱਕਣ ਨੂੰ ਕੋਠੇ ਚੜ੍ਹਦਾ ਕਿਉਂ ਐਂ।
ਖ਼ੁਸ਼ੀਆਂ ਨੂੰ ਤੂੰ ਭੱਜ ਕੇ ਮਿਲਦੈਂ, ਗ਼ਮ ਵੇਖ ਕੇ ਅੰਦਰ ਵੜ੍ਹਦਾ ਕਿਉਂ ਐਂ।
ਅਪਣੇ ਆਪ ਦਾ ਦੋਸ਼ੀ ਹੈਂ ਤੂੰ, ਜ਼ੁਰਮ ਸਾਡੇ ਸਿਰ ਮੜ੍ਹਦਾ ਕਿਉਂ ਐਂ।
ਰੁੱਖਾਂ ਵਾਂਗੂੰ ਅੜ ਕੇ ਖੜ ਜਾ, ਪੱਤਿਆਂ ਵਾਂਗੂੰ ਝੜ੍ਹਦਾ ਕਿਉਂ ਐਂ।
ਫੱਕਰਾਂ ਨਾਲ ਕਿਉ ਵੈਰ ਕਮਾਉਨੈਂ, ਦੱਸ ਦੀਪ ਤੋਂ ਇੰਨਾ ਸੜਦਾ ਕਿਉ ਐਂ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ।
ਮੋਬਾਈਲ : 98776-54596