ਭਵਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜੀਹਨੇ ਮਾਪਿਆਂ ਦੀ ਨਾ ਬਾਤ ਪੁੱਛੀ, ਕੌਮ ਅਪਣੀ ਦੀ ਸੇਵਾ ਕਰੂ ਕਿਵੇਂ.....

Future

ਜੀਹਨੇ ਮਾਪਿਆਂ ਦੀ ਨਾ ਬਾਤ ਪੁੱਛੀ, ਕੌਮ ਅਪਣੀ ਦੀ ਸੇਵਾ ਕਰੂ ਕਿਵੇਂ,
ਮਿਹਦਾ ਝੱਲੇ ਨਾ ਜਿਸ ਦਾ ਬੋਝ ਰੱਤੀ, ਰੇਤੇ-ਬੱਜਰੀ ਨਾਲ ਢਿੱਡ ਭਰੂ ਕਿਵੇਂ,

ਨਾ ਕੰਮ ਕਾਜ ਦਾ ਵੈਰੀ ਆਨਾਜ ਦਾ, ਸੋਚੇ ਮੇਰੇ ਬਿਨਾਂ ਜੱਗ ਉਤੇ ਸਰੂ ਕਿਵੇਂ,
ਜਿਸ ਬੇੜੀ ਦਾ ਮਲਾਹ ਹੀ ਹੋਵੇ ਡੋਬੂ, ਭਲਾ ਆਪ ਇੱਕਲਾ ਉਹ ਤਰੂ ਕਿਵੇਂ,

ਜੇ ਕੁੱਤੀ ਹੀ ਚੋਰਾਂ ਸੰਗ ਰਲ ਜਾਵੇ, ਘਮੰਡੀ ਸ਼ਾਸਕ ਲੋਕਾਂ ਤੋਂ ਡਰੂ ਕਿਵੇਂ,
ਮੱਕਾਰ ਬੰਦੇ ਨੂੰ ਸੌਂਪੀਏ ਜੇ ਭਵਿੱਖ ਅਪਣਾ, ਸੌਖਾ ਵੇਖ ਕਿਸੇ ਨੂੰ ਜਰੂ ਕਿਵੇਂ।

-ਤਰਸੇਮ ਲੰਡੇ, ਸੰਪਰਕ : 99145-86784