ਯਾਦ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਦੇ ਯਾਦ ਆਈ ਤਾਂ ਦੱਸਾਂਗੇ,

File Photo

ਕਦੇ ਯਾਦ ਆਈ ਤਾਂ ਦੱਸਾਂਗੇ,

ਕਿਵੇਂ ਮਰ ਗਏ, ਸਾਡੇ ਚਾਅ ਸੱਜਣਾ,

ਹੁਣ ਅਪਣਿਆਂ ਦੇ ਕੋਲੋਂ ਦੀ ਭੱਜ ਕੇ ਲੰਘਦੇ ਹਾਂ, 

ਠੋਕਰਾਂ ਪਾਈਆਂ ਹਰ ਜਹਾਂ ਸੱਜਣਾ।

ਜੋ ਚਾਹਿਆ ਜ਼ਿੰਦਗੀ ਦੇ ਵਿਚ ਮਿਲਿਆ ਨਹੀਂ।

ਹੁਣ ਦਰਦ ਸੁਣਾਈਏ ਕਿਸ ਜਹਾਂ ਸੱਜਣਾ।

ਹਰ ਦਿਨ ਦੁੱਖ ਵਿਚ ਕਟਿਆ ਹੈ।

ਹੁਣ ਦੁੱਖਾਂ ਨਾਲ ਹੋ ਗਿਆ ਮਿਲਾ ਸੱਜਣਾ। ਕਦੇ ਯਾਦ....

ਅਸੀਂ ਹਰ ਥਾਂ ਜਾ ਕੇ ਵੇਖ ਲਿਆ,

ਕਦੇ ਮਿਲਿਆ ਨਾ ਦਿਲ ਨੂੰ ਟਕਾ ਸੱਜਣਾ।

ਹੁਣ ਅਪਣੇ ਹੀ ਸਾਨੂੰ ਪਛਾਣਦੇ ਨਾ,

ਦੂਜਿਆਂ ਨੇ ਕੀ ਲੈਣੀ ਸਲਾਹ ਸੱਜਣਾ। ਕਦੇ ਯਾਦ....

ਜਿਨ੍ਹਾਂ ਨਾਲ ਖੜ ਕੇ ਵੇਖਿਆ ਸੀ,

ਉਹ ਹੋ ਗਏ ਸਾਡੇ ਤੋਂ ਪਰ੍ਹਾਂ ਸੱਜਣਾ।

ਹੁਣ ਜੀਉਣ ਨੂੰ ਦਿਲ ਨਹੀਂ ‘ਮਾਨਾ’ ਕਰਦਾ ਹੈ,

ਹੁਣ ਮਰ ਕੇ ਵੇਖਣਾ ਉਸ ਜਹਾਂ ਸੱਜਣਾ। ਕਦੇ ਯਾਦ....

ਹੁਣ ਭੁੱਲ ਕੇ ਸੱਭ ਕੁੱਝ ਬੈਠਾ ਹਾਂ,

ਯਾਦ ਕਰ ਕੇ ਕੀ ਲੈਣਾ ਇਸ ਜਹਾਂ ਸੱਜਣਾ।

ਹੁਣ ਕਲਮ ਮੈਂ ਚੁੱਕ ਲਿਖ ਸਕਦਾ ਨਹੀਂ।

ਜੋ ਲਿਖਣਾ ਸੀ ਲਿਖ ਬੈਠਾ ਇਸੇ ਜਹਾਂ ਸੱਜਣਾ। ਕਦੇ ਯਾਦ....

ਕਦੇ ਯਾਦ ਆਈ ਤਾਂ ਦੱਸਾਂਗੇ,

ਕਿਵੇਂ ਮਰ ਗਏ, ਸਾਡੇ ਚਾਅ ਸੱਜਣਾ।

-ਰਮਨ ਮਾਨ ਕਾਲੇਕੇ, ਸੰਪਰਕ : 95927-78809