ਰਾਫ਼ੇਲ ਘਪਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਾਂਗਰਸ ਨੇ ਜੋ ਕੀਤਾ ਰਾਫ਼ੇਲ ਸੌਦਾ, ਉਸ ਨੂੰ ਦਿਤਾ ਕਿਉਂ ਤੋੜ ਮੋਦੀ ਜੀ............

Rafale Fighter Aircraft

ਕਾਂਗਰਸ ਨੇ ਜੋ ਕੀਤਾ ਰਾਫ਼ੇਲ ਸੌਦਾ, ਉਸ ਨੂੰ ਦਿਤਾ ਕਿਉਂ ਤੋੜ ਮੋਦੀ ਜੀ,
ਪੰਜ ਸੌ ਕਰੌੜ ਵਿਚ ਜੋ ਚੀਜ਼ ਮਿਲੇ, ਉਸ ਤੇ ਲਗਾਏ 16 ਸੌ ਕਰੋੜ ਮੋਦੀ ਜੀ,

ਇਮਾਨਦਾਰੀ ਤੁਹਾਡੀ ਉਤੇ ਸ਼ੱਕ ਹੁੰਦਾ, ਹੋਇਆ ਲਗਦਾ ਏ ਵਿਚ ਫ਼ਰੋਡ ਮੋਦੀ ਜੀ,
ਰਾਹੁਲ ਇਸ ਦਾ ਜਦੋਂ ਹਿਸਾਬ ਪੁੱਛੇ, ਪੱਪੂ ਕਹਿ ਕੇ ਜਾਂਦੇ ਓ ਦੌੜ ਮੋਦੀ ਜੀ,

ਨੀਅਤ ਰਾਹੁਲ ਦੀ ਸਾਫ਼ ਲਗਦੀ, ਤੁਹਾਡੀ ਨੀਅਤ ਵਿਚ ਲੱਗੇ ਖੋਟ ਮੋਦੀ ਜੀ,
ਜਿੰਨਾ ਨਹਾ ਲਿਆ ਓਨਾ ਪੁੰਨ ਕਾਫ਼ੀ, ਅੱਗੇ ਦੇਸ਼ ਨੂੰ ਤੁਹਾਡੀ ਨਾ ਲੋੜ ਮੋਦੀ ਜੀ,

ਮੁਲਾਹਜ਼ੇਦਾਰੀਆਂ ਨੂੰ ਪੁਗਾਉਣ ਲਈ, ਸਾਡੇ ਦੇਸ਼ ਨੂੰ ਦਿਤਾ ਲੁਟਾ ਮੋਦੀ ਜੀ,
ਘੁੰਮਣ ਦੀ ਗੱਲ ਨਾ ਹਜ਼ਮ ਹੋਣੀ, ਸੱਚ ਉਸ ਨੇ ਦਿਤਾ ਹੈ ਸੁਣਾ ਮੋਦੀ ਜੀ।

-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688