ਅਧਿਆਪਕ ਦਿਵਸ ‘ਤੇ ਵਿਸ਼ੇਸ਼

ਏਜੰਸੀ

ਵਿਚਾਰ, ਕਵਿਤਾਵਾਂ

ਅਧਿਆਪਕ ਹੀ ਬੱਚਿਆਂ ਦਾ, ਸਰਬਪੱਖੀ ਕਿਰਦਾਰ ਬਣਾਉਂਦੇ,

Teachers Day

ਅਧਿਆਪਕ ਹੀ ਬੱਚਿਆਂ ਦਾ, ਸਰਬਪੱਖੀ ਕਿਰਦਾਰ ਬਣਾਉਂਦੇ,
ਮਾਪੇ ਜਨਮ ਤੇ ਪਾਲਣ ਕਰਦੇ, ਇਹ ਜੀਵਨ ਜਿਉਣਾ ਸਿਖਾਉਂਦੇ |

ਕਤੇਬ ਗ੍ਰੰਥ ਸਮੂੰਹ ਧਰਮਾਂ ਦੇ, ਰਲ ਨੇ ਗੁਰੂ ਦੀ ਮਹਿਮਾ ਗਾਉਂਦੇ,
ਰੱਬ ਵੀ ਜੇ ਖੜ੍ਹੇ ਆਣ ਬਰਾਬਰ, ਪਹਿਲਾਂ ਗੁਰੂ ਦੇ ਚਰਨੀ ਪਾਉਂਦੇ |

ਸਿਖਿਆਰਥੀ ਤੇ ਗੁਰੂ ਦਾ ਨਾਤਾ, ਅਗਾਂਹ ਸਰੀਰਾਂ ਤੋਂ ਸਮਝਾਉਂਦੇ,
ਗੁਰੂ ਵਿਚਾਰ ਗਿਆਨ ਨੂੰ ਮੰਨਣਾ, ਸੁਰਤਿ ਮਤਿ ਚੇਲਾ ਦਰਸਾਉਂਦੇ |

ਅਧਿਆਪਕ ਦੇ ਵਿਚਾਰ ਦੀ ਸਿੱਖਿਆ, ਅੰਗ ਜੀਵਨ ਜੋ ਬਣਾਉਂਦੇ,
ਨਵ-ਨਿਰਮਾਤਾ ਬਣਨ ਸਿਖਿਆਰਥੀ, ਜੱਗ ਪੂਰਾ ਨੇ ਰੁਸ਼ਨਾਉਂਦੇ |