ਚੋਣ ਨਤੀਜੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜਦੋਂ ਵੀ ਕੋਈ ਚੋਣ ਮੈਦਾਨ ਭਖਦੈ, ਸਿਆਸੀ ਖਿਡਾਰੀ ਥਾਪੀਆਂ ਮਾਰਦੇ ਨੇ।

Poem

 

ਜਦੋਂ ਵੀ ਕੋਈ ਚੋਣ ਮੈਦਾਨ ਭਖਦੈ, ਸਿਆਸੀ ਖਿਡਾਰੀ ਥਾਪੀਆਂ ਮਾਰਦੇ ਨੇ।
        ਆਪਸ ਵਿਚ ਜਿਉਂ ਖ਼ਾਨਦਾਨੀ ਵੈਰ ਹੋਵੇ, ਇਕ ਦੂਜੇ ਨੂੰ ਇੰਝ ਲਲਕਾਰਦੇ ਨੇ।
ਬਿਨਾਂ ਲਹੂ ਤੋਂ ਹੀ ਲਹੂ-ਲੁਹਾਨ ਕਰਦੇ, ਵਾਰ ਕਰਦੇ ਜਦ ਸ਼ਬਦ ਹਥਿਆਰ ਦੇ ਨੇ।
        ਜਿਵੇਂ ਖੋਤਾ ਕੋਈ ਹੋਵੇ ਦੁੱਧ ਧੋਤਾ, ਅਪਣੇ ਆਪ ਨੂੰ ਇੰਝ ਪ੍ਰਚਾਰਦੇ ਨੇ।
ਲੋਕ ਹਿੱਤ ਦੀ ਨਾ ਕੋਈ ਵੀ ਗੱਲ ਕਰਦਾ, ਇਕ ਦੂਜੇ ਦੇ ਕਪੜੇ ਉਤਾਰਦੇ ਨੇ।
        ਲੀਡਰ ਕੋਈ ਨਾ ਕਿਸੇ ਤੋਂ ਘੱਟ ਸਮਝੇ, ਨੱਕੋ-ਨੱਕ ਇਹ ਭਰੇ ਹੰਕਾਰ ਦੇ ਨੇ।
ਲੀਡਰ ਹਾਰ ਕੇ ਵੀ ਕਦੇ ਹਾਰਦੇ ਨਹੀਂ, ਹਰ ਚੋਣ ਵਿਚ ਲੋਕ ਹੀ ਹਾਰਦੇ ਨੇ।
    ‘ਭਲੂਰੀਆ’ ਉਹ ਵੀ ਜਿੱਤ ਦਾ ਕਰੇ ਦਾਅਵਾ, ਮੈਂਬਰ ਨਾਲ ਨਾ ਜੀਹਦੇ ਪ੍ਰਵਾਰ ਦੇ ਨੇ।
- ਜਸਵੀਰ ਸਿੰਘ ਭਲੂਰੀਆ
                 ਸਰ (ਬੀ.ਸੀ.) ਕੈਨੇਡਾ, ਫ਼ੋਨ ਨੰ : +1-236-888-5456