Poem in punjai
Poem in punjai : ਕਲਕੱਤੇ ਮਰਨ ਵਾਲੀ ਡਾਕਟਰ ਦੀ ਮਾਂ ਬੋਲੀ,
ਮੈਥੋਂ ਧੀ ਦਾ ਨਾ ਦੁੱਖ ਸਹਾਰ ਹੁੰਦਾ।
ਧੀਆਂ ਵਾਲੀਉ ਮਾਰ ਕੇ ਨਜ਼ਰ ਦੇਖੋ,
ਕਿੰਨਾ ਮਾਂਵਾਂ ਤੇ ਧੀਆਂ ਦਾ ਪਿਆਰ ਹੁੰਦਾ।
ਅੱਖਾਂ ਸੱਭ ਦੀਆਂ ਹੋਈਆਂ ਬੰਦ ਲੋਕੋ,
ਦੇਖ ਧੀ ’ਤੇ ਕਹਿਰ ਦਾ ਵਾਰ ਹੁੰਦਾ।
ਦਸਮੇਸ਼ ਪਿਤਾ ਦਾ ਸੱਚਾ ਸਿੱਖ ਜਿਹੜਾ,
ਧੀਆਂ ਭੈਣਾਂ ਦਾ ਪਹਿਰੇਦਾਰ ਹੁੰਦਾ।
ਮੈਂ ਪੜਿ੍ਹਐ ਇਤਿਹਾਸ ਦੇ ਪੰਨਿਆਂ ਤੋਂ,
ਹੇਠਾਂ ਪੱਗ ਦੇ ਸੁੱਚਾ ਕਿਰਦਾਰ ਹੁੰਦਾ।
ਮੇਰੀ ਧੀ ਨਾ ‘ਸ਼ਮੀਰੀਆ’ ਇਉਂ ਮਰਦੀ,