ਸਾਡੇ ਅੱਲੇ ਜ਼ਖ਼ਮ ਚੁਰਾਸੀ ਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸੱਤਾ ਦੇ ਭੁੱਖੇ ਸਿਆਸਤਦਾਨੋ ਛੱਡ ਦਿਉ

1984 Sikh massacre

ਸੱਤਾ ਦੇ ਭੁੱਖੇ ਸਿਆਸਤਦਾਨੋ ਛੱਡ ਦਿਉ,

ਸਿਆਸਤ ਕਰਨੀ ਸਾਡੀਆਂ ਲਾਸ਼ਾਂ ਉਤੇ,

ਚਾਰ ਵੋਟਾਂ ਦੀ ਖ਼ਾਤਰ ਕੀ-ਕੀ ਪਾਪੜ ਵੇਲੋ,

ਸਦਕੇ ਜਾਈਏ ਤੁਹਾਡੀਆਂ ਦਿਲੀਂ ਖੁਆਹਿਸ਼ਾਂ ਦੇ,

34 ਸਾਲ ਹੋ ਗਏ ਕਿਤੋਂ ਇਨਸਾਫ਼ ਨਾ ਮਿਲਿਆ,

ਪਾਣੀ ਫਿਰ ਗਿਆ ਦੁਖੀਆ ਦੀਆਂ ਆਸਾਂ ਉਤੇ,

ਪਹਿਲਾਂ ਸਾਡਾ ਹਰਿਮੰਦਰ ਸਾਹਿਬ ਢਾਹਿਆ,

ਫਿਰ ਲੁਟਿਆ ਕੁਟਿਆ ਦਿੱਲੀ ਦਿਆਂ ਬਦਮਾਸ਼ਾਂ ਨੇ,

ਚੁਰਾਸੀ ਤੇ ਰਾਜਨੀਤੀ ਤੁਹਾਡੀ ਖ਼ੂਬ ਚਮਕ ਰਹੀ ਹੈ,

ਜਿਨ੍ਹਾਂ ਉਤੇ ਬੀਤੀ ਉਨ੍ਹਾਂ ਨੂੰ ਘੇਰ ਲਿਆ ਨਿਰਾਸ਼ਾ ਨੇ,

ਜ਼ੁਲਮ ਕਰ ਕੇ ਖੁੱਲ੍ਹੇ ਘੁੰਮਦੇ ਜ਼ਾਲਮ,

ਇਨਸਾਫ਼ ਦਾ ਬਣਿਆ ਕਿਉਂ ਦੁਨੀਆਂ ਵਿਚ ਤਮਾਸ਼ਾ ਏ,

ਕਈ ਸੀਨੇ ਵਿਚ ਲੈ ਤੁਰ ਗਏ ਪੀੜਾਂ ਦੁਨੀਆਂ ਤੋਂ,

ਕਈ ਬੇਗ਼ੈਰਤ ਭੁੱਲ ਗਏ ਫ਼ਰਜ਼ ਚੁਰਾਸੀ ਦੇ,

ਬੁਰਜ ਵਾਲਿਆ ਕਲਮ ਰਾਹੀਂ ਦਸ ਦਈਂ ਉਨ੍ਹਾਂ ਨੂੰ, ਨਾ ਭੁੱਲੇ ਹਾਂ,

ਨਾ ਭੁੱਲਾਂਗੇ ਅਸੀ ਦਰਦ ਚੁਰਾਸੀ ਦੇ।

- ਬਲਤੇਜ ਸਿੰਘ, ਸੰਪਰਕ : 946581-815888