Poem In Punjabi
Poem: ਵੰਡ ਕੇ ਖ਼ੁਸ਼ੀਆਂ ਹਾਸੇ ਕਮਾਈਏ,
ਨਫ਼ਰਤ ਵਾਲੇ ਰਾਹ ਭੁੱਲ ਜਾਈਏ।
ਸਾਂਝਾਂ ਵਾਲੇ ਦੀਵੇ ਜਗਾ ਕੇ,
ਆਉ ਰਲ ਮਿਲ ਦੀਵਾਲੀ ਮਨਾਈਏ।
ਇਹ ਨਹੀਂ ਚੰਗਾ, ਉਹ ਹੈ ਮਾੜਾ,
ਕੱਢਦੇ ਦਿਲ ’ਚੋਂ ਸਾਰਾ ਸਾੜਾ।
ਸ਼ਿਕਵੇ ਭੁਲਾ ਕੇ ਗਲੇ ਲਗਾਈਏ,
ਆਉ ਰਲ ਮਿਲ ਦੀਵਾਲੀ ਮਨਾਈਏ।
ਗੁਰਬਤ ਵਿਚ ਜੋ ਖ਼ੁਸ਼ੀ ਮਨਾਉਂਦੇ,
ਰੱਬ ਦੀ ਰਜ਼ਾ ’ਚ ਢੋਲ ਵਜਾਉਂਦੇ,
ਦੇਖ ਫ਼ਕੀਰੀ ਦੁੱਖ ਭੁੱਲ ਜਾਈਏ,
ਆਉ ਰਲ ਮਿਲ ਦੀਵਾਲੀ ਮਨਾਈਏ।
ਕੱਚੇ ਘਰ ਬੇਬੇ ਲਿਪ ਕੇ ਸਜਾਉਂਦੀ,
ਘੁਗੀਆਂ ਮੋਰਨੀਆਂ ਤੇ ਫੁੱਲ ਬਣਾਉਂਦੀ
ਇਹ ਖ਼ੁਸ਼ੀਆਂ ਤੋਂ ਵਾਰੇ ਜਾਈਏ,ਆਉ ਰਲ ਮਿਲ ਦੀਵਾਲੀ ਮਨਾਈਏ।
ਸ਼ੁੱਧ ਖਾ ਲਈਏ ਘਰ ਦਾ ਬਣਿਆ,ਥੋੜ੍ਹਾ ਬਹੁਤ ਗਵਾਂਢ ਦੇ ਆਈਏ।
ਮਿਲਾਵਟੀ ਮਿਠਾਈ ਤੋਂ ਸਰੀਰ ਬਚਾਈਏ ਆਉ ਰਲ ਮਿਲ ਦੀਵਾਲੀ ਮਨਾਈਏ।
ਬੰਬ ਪਟਾਕੇ ਹੈ ਪਲ ਦੀ ਰੌਣਕ,
ਪਸ਼ੂ ਪੰਛੀ ਡਰਦੇ, ਹਰਿਆਲੀ ਮਰ ਜਾਵੇ।
ਧਾਲੀਵਾਲ ਬੁਰੀ ਸ਼ੈਅ ਤੋਂ ਦੂਰੀ ਬਣਾਈਏ
ਆਉ ਰਲ ਮਿਲ ਦੀਵਾਲੀ ਮਨਾਈਏ।
- ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਮੋਬਾਈਲ : 78374-90309