ਬੀਂਡੀ ਬਣੇ ਪੰਜਾਬੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੁੱਢ ਬੰਨਿ੍ਹਆ ਤੁਸੀਂ ਸੰਘਰਸ਼ ਵਾਲਾ ਸਾਰੇ ਵਰਗਾਂ ਦੇ ਭਲੇ ਦਾ ਕਾਜ ਵੀਰੋ,

Farmer

ਮੁੱਢ ਬੰਨਿ੍ਹਆ ਤੁਸੀਂ ਸੰਘਰਸ਼ ਵਾਲਾ ਸਾਰੇ ਵਰਗਾਂ ਦੇ ਭਲੇ ਦਾ ਕਾਜ ਵੀਰੋ,

ਬੀਜ ਫੁੱਟ ਦੇ ਬੀਜਣ ਨੂੰ ਫਿਰੇ ਹਾਕਮ, ਆਉਂਦੀ ਏਕੇ ਦੀ ਰਹੇ ਆਵਾਜ਼ ਵੀਰੋ,

ਦੇਵੋ ਬਦਲ ਸਿਰਨਾਵੇਂ ਸਿਆਸਤਾਂ ਦੇ, ਸਜੇ ‘ਨਵੇਂ’ ਹੀ ਸਿਰਾਂ ਉਤੇ ਤਾਜ ਵੀਰੋ,

ਸੋਸ਼ਲ ਮੀਡੀਆ ਕਰੇ ਨਿਸ਼ਕਾਮ ਸੇਵਾ, ‘ਗੋਦੀ-ਕਿਆਂ’ ਦੇ ਖੋਲ੍ਹਦਾ ਪਾਜ ਵੀਰੋ,

ਦੁਨੀਆਂ ਭਰ ਵਿਚ ਵਸੇ ਪ੍ਰਵਾਸੀਆਂ ਨੂੰ, ਮਣਾਂ-ਮੂੰਹੀਂ ਭਰਾਵਾਂ ਉਤੇ ਨਾਜ ਵੀਰੋ,

ਵੇਲਾ ਜੰਗੇ ਆਜ਼ਾਦੀ ਦਾ ਯਾਦ ਕਰ ਕੇ, ਬੀਂਡੀ ਬਣਨ ਦੀ ਰਖਿਉ ਲਾਜ ਵੀਰੋ।

-ਤਰਲੋਚਨ ਸਿੰਘ ‘ਦੁਪਾਲਪੁਰ’ ਸੰਪਰਕ : 001-408-915-1268