ਹਕੀਕਤ: ਪਾੜਾ ਤਕੜੇ ਤੇ ਮਾੜੇ ਦਾ ਬਹੁਤ ਵਧਿਆ, ਵਧਿਆ ਪਾੜਾ ਜਿਉਂ ਡਾਕਟਰ ਮਰੀਜ਼ ਦਾ ਹੈ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੈਸੇ ਬਿਨਾਂ ਇਹ ਮੋਹ ਵੀ ਖੁਰ ਜਾਂਦੈ, ਰਿਸ਼ਤਾ ਪੁੱਤਰ ਤੇ ਚਾਹੇ ਭਤੀਜ ਦਾ ਹੈ...

Reality: The gap between the strong and the bad has widened, the gap has widened like the doctor and the patient...

 

ਪਾੜਾ ਤਕੜੇ ਤੇ ਮਾੜੇ ਦਾ ਬਹੁਤ ਵਧਿਆ,
    ਵਧਿਆ ਪਾੜਾ ਜਿਉਂ ਡਾਕਟਰ ਮਰੀਜ਼ ਦਾ ਹੈ।
ਪੈਸੇ ਬਿਨਾਂ ਇਹ ਮੋਹ ਵੀ ਖੁਰ ਜਾਂਦੈ,
    ਰਿਸ਼ਤਾ ਪੁੱਤਰ ਤੇ ਚਾਹੇ ਭਤੀਜ ਦਾ ਹੈ।
ਅੱਖੀਉਂ ਨੀਰ ਤੇ ਕਾਲਜੇ ਖੋਹ ਪੈਂਦੀ,
    ਕਤਲ ਹੁੰਦਾ ਜਦ ਕਿਸੇ ਦੀ ਰੀਝ ਦਾ ਹੈ।
ਇਕ ਦਿਨ ਹੋਣਾ ਹੈ ਸਭ ਨੇ ਅਲੋਪ ਇਥੋਂ,
    ਅਲੋਪ ਹੁੰਦਾ ਜਿਉਂ ਚੰਦਰਮਾ ਤੀਜ ਦਾ ਹੈ।
ਸਮ੍ਹਾਂ ਆਉਣ ਤੇ ਸਭ ਨੇ ਤੁਰ ਜਾਣੈ,
    ਦੱਸੋ ਪੱਕਾ ਟਿਕਾਣਾ ਕਿਸ ਚੀਜ਼ ਦਾ ਹੈ?
ਅੰਤ ਵਢਣਾ ‘ਸ਼ਮੀਰੀਆ’ ਉਹੀ ਪੈਣੈ,
    ਆਦਮੀ ਜਿਹੋ ਜਹੇ ਦਾਣੇ ਬੀਜਦਾ ਹੈ।
ਭੋਲਾ ਸਿੰਘ ਸ਼ਮੀਰੀਆ, ਬਠਿੰਡਾ। ਮੋਬਾਈਲ : 95010-12199