New Year 2026: ਨਵਾਂ ਸਾਲ
ਨਵਾਂ ਸਾਲ ਕਲ ਚੜ੍ਹ ਜਾਣਾ. ਅੱਜ 31 ਹੈ ਦਸੰਬਰ, ਕਲ ਇਕ ਜਨਵਰੀ ਬਣ ਜਾਣਾ।
New Year 2026
ਇਕ ਸਾਲ ਜ਼ਿੰਦਗੀ ਦਾ
ਬੀਤ ਅੱਜ ਚੱਲਿਆ ਏ,
ਨਵਾਂ ਸਾਲ ਕਲ ਚੜ੍ਹ ਜਾਣਾ।
ਅੱਜ 31 ਹੈ ਦਸੰਬਰ,
ਕਲ ਇਕ ਜਨਵਰੀ ਬਣ ਜਾਣਾ।
ਉਹੀ ਚੰਨ ਤਾਰੇ ਆਸਮਾਨ,
ਉਵੇਂ ਸੂਰਜ ਨੇ ਚੜ੍ਹ ਆਣਾ।
ਰੱਜੇ ਪੁੱਜੇ ਰੱਜ ਕੇ,
ਵਧਾਈਆਂ ਦੇਈਂ ਜਾਣਗੇ।
ਰੋਜ਼ ਵਾਂਗੂ ਭੁੱਖੇ ਪੇਟਾਂ ਨੇ,
ਨਿੱਤ ਦੇ ਕੰਮਾਂ ਲਈ ਤੁਰ ਜਾਣਾ।
ਕਿਸ ਨੇ ਚਲਾਏ ਬੰਬ ਗੋਲੀਆਂ,
ਬੇਦੋਸ਼ੇ ਲੋਕ ਮਾਰੇ ਗਏ।
ਕਿੱਥੇ ਕਿੱਥੇ ਲੁੱਟ ਹੋਈ,
ਪੌਣ ਪਾਣੀ ਦੂਸ਼ਤ ਕੀਤੇ।
ਲੰਘੀ ਜਾਣੇ ਸਾਲ ਇਵੇਂ,
ਨਵੇਂ ਆਈ ਜਾਣਗੇ,
ਸੋਚੋ ਅਤੇ ਕਰ ਲਉ ਵਿਚਾਰਾਂ।
- ਦਿਲਬਾਗ ਸਿੰਘ
ਮੋਬਾਈਲ : 94632-14883