ਝਾਂਜਰਾਂ ਪਾਉਣ ਨਾਲ ਔਰਤਾਂ ਦੀ ਇੱਛਾ ਸ਼ਕਤੀ ਹੁੰਦੀ ਹੈ ਮਜ਼ਬੂਤ
ਅੱਜ ਅਸੀਂ ਤੁਹਾਨੂੰ ਝਾਂਜਰਾਂ ਪਾਉਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ…:
ਝਾਂਜਰਾਂ ਪਾਉਣ ਦਾ ਰਿਵਾਜ ਅੱਜਕਲ ਨਹੀਂ ਬਲਕਿ ਸਦੀਆਂ ਤੋਂ ਹਿੰਦੂ ਸਭਿਆਚਾਰ ਵਿਚ ਚਲਦਾ ਆ ਰਿਹਾ ਹੈ। ਇਹ ਕਿਹਾ ਜਾਂਦਾ ਹੈ ਕਿ ਜੇ ਵਿਆਹੀਆਂ ਔਰਤਾਂ ਅਪਣੇ ਪੈਰਾਂ ਵਿਚ ਝਾਂਜਰਾਂ ਪਾਉਂਦੀਆਂ ਹਨ ਤਾਂ ਇਹ ਸ਼ੁਭ ਹੁੰਦਾ ਹੈ। ਇਸ ਲਈ ਪ੍ਰੰਪਰਾਵਾਂ ਅਨੁਸਾਰ ਸੁਹਾਗਣ ਨੂੰ ਉਮਰ ਭਰ ਝਾਂਜਰਾਂ ਪਾਉਣੀਆਂ ਚਾਹੀਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਝਾਂਜਰਾਂ ਪਾਉਣ ਦੇ ਪਿੱਛੇ ਰਵਾਇਤੀ ਹੀ ਨਹੀਂ ਬਲਕਿ ਵਿਗਿਆਨਕ ਕਾਰਨ ਵੀ ਹੈ। ਔਰਤਾਂ ਹਮੇਸ਼ਾ ਚਾਂਦੀ ਦੀਆਂ ਝਾਂਜਰਾਂ ਪਾਉਂਦੀਆਂ ਹਨ ਤਾਂ ਚਾਂਦੀ ਉਨ੍ਹਾਂ ਦੇ ਅੰਗਾਂ ਨਾਲ ਜੁੜੀ ਰਹਿੰਦੀ ਹੈ, ਜੋ ਔਰਤਾਂ ਨੂੰ ਠੰਢਕ ਪ੍ਰਦਾਨ ਕਰਦੀ ਹੈ ਜਿਸ ਨਾਲ ਉਹ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿੰਦੀਆਂ ਹਨ।
ਅੱਜ ਅਸੀਂ ਤੁਹਾਨੂੰ ਝਾਂਜਰਾਂ ਪਾਉਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ…:
ਝਾਂਜਰਾਂ ਪਾਉਣ ਪਿੱਛੇ ਇਕ ਵਿਗਿਆਨਕ ਦਲੀਲ ਹੈ ਕਿ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਦਰਅਸਲ ਜਦੋਂ ਝਾਂਜਰਾਂ ਪੈਰਾਂ ’ਤੇ ਰਗੜੀਆਂ ਜਾਂਦੀਆਂ ਹਨ ਤਾਂ ਇਸ ਦੇ ਤੱਤ ਚਮੜੀ ਰਾਹੀਂ ਹੱਡੀਆਂ ਨੂੰ ਲਾਭ ਪਹੁੰਚਾਉਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਵਿਆਹ ਤੋਂ ਬਾਅਦ ਪਹਿਨਣ ਵਾਲੀਆਂ ਝਾਂਜਰਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਪਹਿਨਣ ਨਾਲ ਔਰਤਾਂ ਨੂੰ ਪਾਜ਼ੇਟਿਵ ਐਨਰਜੀ ਮਿਲਦੀ ਹੈ। ਦਰਅਸਲ ਝਾਂਜਰਾਂ ਵਿਚ ਲੱਗੇ ਘੁੰਗਰੂਆਂ ਵਿਚੋਂ ਨਿਕਲਣ ਵਾਲੀ ਆਵਾਜ਼ ਨੂੰ ਕ੍ਰਿਆ ਸ਼ਕਤੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇਹ ਆਵਾਜ਼ ਵਾਤਾਵਰਣ ਵਿਚ ਗੂੰਜਦੀ ਹੈ ਤਾਂ ਇਹ ਪਹਿਨਣ ਵਾਲੇ ਨੂੰ ਨੈਗੇਟਿਵ ਐਨਰਜੀ ਤੋਂ ਬਚਾਉਂਦੀ ਹੈ।
ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਇਕ ਵਿਆਹੁਤਾ ਔਰਤ ਦੇ ਪੈਰ ਸੁਜ ਜਾਂਦੇ ਹਨ ਅਤੇ ਜੇ ਉਹ ਝਾਂਜਰਾਂ ਪਾਉਂਦੀ ਹੈ ਤਾਂ ਇਹ ਸਮੱਸਿਆ ਦੂਰ ਹੋ ਸਕਦੀ ਹੈ। ਝਾਂਜਰਾਂ ਔਰਤਾਂ ਦੇ ਪੇਟ ਅਤੇ ਹੇਠਲੇ ਅੰਗਾਂ ਵਿਚ ਚਰਬੀ ਵਧਣ ਦੀ ਗਤੀ ਨੂੰ ਰੋਕਦੀ ਹੈ। ਜੋ ਔਰਤਾਂ ਦੇ ਮੋਟਾਪੇ ਨੂੰ ਕਾਬੂ ਵਿਚ ਰਖਦੀ ਹੈ। ਪੈਰਾਂ ਵਿਚ ਝਾਂਜਰਾਂ ਪਾਉਣ ਨਾਲ ਔਰਤਾਂ ਦੀ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਅਪਣੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਤਨਦੇਹੀ ਨਾਲ ਪ੍ਰਵਾਰਕ ਜ਼ਿੰਮੇਵਾਰੀਆਂ ਵਿਚ ਲੱਗੀਆਂ ਰਹਿੰਦੀਆਂ ਹਨ।
ਚਾਂਦੀ ਸਰੀਰ ਨੂੰ ਠੰਢਾ ਰਖਦੀ ਹੈ ਇਸ ਲਈ ਚਾਂਦੀ ਦੀਆਂ ਝਾਂਜਰਾਂ ਹੀ ਪਾਈਆਂ ਜਾਂਦੀਆਂ ਹਨ। ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦੀ ਹੈ। ਝਾਂਜਰਾਂ ਬਾਰੇ ਰੂਹਾਨੀ ਵਿਸ਼ਵਾਸ ਇਹ ਹੈ ਕਿ ਜੇ ਕਿਸੇ ਔਰਤ ਦੀ ਸਿਹਤ ਖ਼ਰਾਬ ਹੈ ਤਾਂ ਝਾਂਜਰਾਂ ਪਾਉਣ ਨਾਲ ਉਸ ਦੀ ਸਿਹਤ ਵਿਚ ਸੁਧਾਰ ਆਉਣ ਲਗਦਾ ਹੈ।