ਜਾਣੋ ਕੀ ਹੁੰਦਾ ਹੈ ਔਟਿਜ਼ਮ
ਅੱਜ ਹੈ ਵਰਲਡ ਔਟਿਜ਼ਮ ਡੇ
ਔਟਿਜ਼ਮ ਇੱਕ ਗੁੰਝਲਦਾਰ neurobehavioral ਹਾਲਤ ਹੈ ਜਿਸ ਵਿਚ ਸੰਸਾਰਿਕ ਸੰਪਰਕ ਅਤੇ ਭਾਸ਼ਾਈ ਵਿਕਾਸ ਅਤੇ ਸੰਚਾਰ ਦੇ ਹੁਨਰ ਵਿਚ ਅਸਥਿਰਤਾ ਸ਼ਾਮਲ ਹੈ। ਇਹ ਅਸਥਿਰਤਾ ਸਖ਼ਤ, ਦੁਹਰਾਓ ਵਿਵਹਾਰਾਂ ਦੇ ਨਾਲ ਮਿਲਦੀ ਹੈ। ਲੱਛਣਾਂ ਦੀ ਅਪਾਰ ਸੀਮਾ ਦੇ ਕਾਰਨ, ਇਸ ਸਥਿਤੀ ਨੂੰ ਹੁਣ ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏਐਸਡੀ) ਕਿਹਾ ਜਾਂਦਾ ਹੈ। ਇਸ ਵਿਚ ਬਹੁਤ ਸਾਰੇ ਲੱਛਣ, ਹੁਨਰ ਅਤੇ ਅਪਾਹਜਤਾ ਦੇ ਪੱਧਰ ਸ਼ਾਮਲ ਹਨ।
ਏਐਸਡੀ ਵਿਚ ਅਪਾਹਜਤਾ ਦੀ ਸੀਮਾ ਕਾਫੀ ਤੀਬਰ ਹੁੰਦੀ ਹੈ ਜੋ ਕਿ ਕਾਫੀ ਹੱਦ ਤੱਕ ਆਮ ਜੀਵਨ ਨੂੰ ਬਹੁਤ ਮੁਸ਼ਕਿਲ ਕਰ ਦਿੰਦੀ ਹੈ। ਕਈ ਵਾਰ ਇਸ ਲਈ ਔਟਿਸਟਿਕ ਮਰੀਜ਼ ਲਈ ਸੰਸਥਾਗਤ ਦੇਖਭਾਲ ਦੀ ਲੋੜ ਹੋ ਸਕਦੀ ਹੈ। ਔਟਿਜ਼ਮ ਵਾਲੇ ਬੱਚਿਆਂ ਨੂੰ ਸੰਚਾਰ ਅਤੇ ਗੱਲਬਾਤ (communication) ਕਰਨ ਵਿਚ ਮੁਸ਼ਕਲ ਆਉਂਦੀ ਹੈ। ਹੋਰ ਲੋਕ ਕੀ ਸੋਚਦੇ ਅਤੇ ਮਹਿਸੂਸ ਕਰਦੇ ਹਨ, ਇਹ ਉਨ੍ਹਾਂ ਨੂੰ ਸਮਝਣ ਵਿਚ ਮੁਸ਼ਕਲ ਆਉਂਦੀ ਹੈ। ਉਹਨਾਂ ਲਈ ਸ਼ਬਦਾਂ ਨਾਲ ਜਾਂ ਹਾਵ-ਭਾਵ ਦੁਆਰਾ, ਅਤੇ ਛਹੁ ਨਾਲ ਆਪਣੇ ਆਪ ਨੂੰ ਜ਼ਾਹਰ ਕਰਨ ਲਈ ਇਹ ਬਹੁਤ ਮੁਸ਼ਕਿਲ ਹੁੰਦੀ ਹੈ।
ਏਐਸਡੀ ਵਾਲੇ ਬੱਚੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਦੂਜਿਆਂ ਲਈ ਜੋ ਆਵਾਜ਼ਾਂ, ਛਹੁ, ਸੁਗੰਧੀਆਂ, ਜਾਂ ਥਾਵਾਂ ਜਿਹੜੀਆਂ ਆਮ ਜਾਪਦੀਆਂ ਹਨ ਔਟਿਸਟਿਕ ਬੱਚਿਆਂ ਲਈ ਇਕ ਪਰੇਸ਼ਾਨੀ ਬਣ ਸਕਦੀ ਹੈ। ਔਟਿਸਟਿਕ ਬੱਚਿਆਂ ਵੱਲੋਂ ਬਹੁਤੀ ਵਾਰ ਕਈ ਹਰਕਤਾਂ ਨੂੰ ਮੁੜ ਦੁਹਰਾਇਆ ਜਾਂਦਾ ਹੈ, ਜਿਵੇਂ ਕਿ ਹਿਲਣਾ, ਇਕ ਖਾਸ ਤਰੀਕੇ ਨਾਲ ਤੁਰਨਾ ਜਾਂ ਹੱਥ ਹਿਲਾਉਣੇ। ਉਹਨਾਂ ਦੇ ਜਵਾਬ, ਵਸਤੂਆਂ ਦੇ ਮੋਹ, ਰੁਟੀਨ ਵਿਚ ਤਬਦੀਲੀ ਦਾ ਵਿਰੋਧ, ਜਾਂ ਹਮਲਾਵਰ ਜਾਂ ਸਵੈ-ਜ਼ਖ਼ਮੀ ਵਿਵਹਾਰ ਅਸਾਧਾਰਣ ਹੋ ਸਕਦੇ ਹਨ।
ਕਈ ਵਾਰ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ, ਵਸਤੂਆਂ ਜਾਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਔਟਿਜ਼ਮ ਵਾਲੇ ਕੁਝ ਬੱਚਿਆਂ ਨੂੰ ਦੌਰੇ ਵੀ ਪੈਂਦੇ ਹਨ ਅਤੇ ਕੁਝ ਮਾਮਲਿਆਂ ਵਿਚ ਉਹ ਦੌਰੇ ਉਦੋਂ ਤੱਕ ਨਹੀਂ ਹੋ ਸਕਦੇ ਜਦੋਂ ਤੱਕ ਕਿ ਔਟਿਸਟਿਕ ਬੱਚਾ ਜਵਾਨ ਨਹੀਂ ਹੋ ਜਾਂਦਾ। ਔਟਿਜ਼ਮ ਦੇ ਵੱਖ-ਵੱਖ ਲੋਕਾਂ ਵਿਚ ਵੱਖ-ਵੱਖ ਲੱਛਣ ਹੋ ਸਕਦੇ ਹਨ। ਲੋਕਾਂ ਵਿਚ ਜਾਗਰੂਕਤਾ ਔਟਿਜ਼ਮ ਦੀ ਸਹੀ ਸਮੇਂ ਤੇ ਪਛਾਣ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਔਟਿਜ਼ਮ ਨਾਲ ਪੀੜਤ ਬੱਚੇ ਡਾਕਟਰਾਂ, ਮਨੋਵਿਗਿਆਨੀਆਂ ਅਤੇ ਥੈਰੇਪਿਸਟਾਂ ਦਾ ਮਦਦ ਨਾਲ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਦੇ ਹਨ। ਔਟਿਸਟਿਕ ਬੱਚਿਆਂ ਵਿਚੋਂ ਕਈ ਅਸਮਾਨ ਅਤੇ ਅਨੋਖੇ ਹੁਨਰਾਂ ਦੇ ਮਾਲਕ ਹੋ ਸਕਦੇ ਹਨ।
ਕਿਉਂਕਿ ਔਟਿਸਟਿਕ ਬੱਚੇ ਦੁਨਿਆਵੀ ਮਾਮਲਿਆਂ ਵਿਚ ਗੁੰਝਲਦਾਰ ਨਹੀਂ ਹੁੰਦੇ, ਉਹ ਝੂਠ ਨਹੀਂ ਬੋਲਦੇ। ਉਹ ਹਰ ਇਕ ਪਲ ਖੁੱਲ੍ਹ ਕਿ ਜਿਉਂਦੇ ਹਨ ਅਤੇ ਦੁਜਿਆਂ ਉੱਤੇ ਟਿੱਪਣੀਆਂ ਵੀ ਨਹੀਂ ਕਰਦੇ। ਉਹ ਜੋ ਵੀ ਕਰਦੇ ਹਨ ਪੂਰੀ ਤਣਦੇਹੀ ਨਾਲ ਕਰਦੇ ਹਨ। ਉਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਅਤੇ ਉਹ ਨਿੱਕੀ ਤੋਂ ਨਿੱਕੀ ਚੀਜ਼ ਵੀ ਦੇਖਦੇ ਅਤੇ ਯਾਦ ਰੱਖਦੇ ਹਨ। ਉਹ ਸਿੱਧੇ ਸਾਦੇ ਹੁੰਦੇ ਹਨ ਅਤੇ ਦੁਨਿਆਵੀ ਫਰੇਬ ਤੋਂ ਪਰੇ ਹੁੰਦੇ ਹਨ। ਔਟਿਸਟਿਕ ਬੱਚਿਆਂ ਨੂੰ ਜਾਨਣਾ, ਸਮਝਣਾ ਅਤੇ ਉਹਨਾਂ ਦੇ ਧਿਆਨ ਰੱਖਣਾ ਇਕ ਵੱਖਰਾ ਹੀ ਅਤੇ ਪਿਆਰਾ ਅਨੁਭਵ ਹੁੰਦਾ ਹੈ। ਆਓ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੀਏ।
ਅਦਾਰਾ ਸਪੋਕਸਮੈਨ ਵੱਲੋਂ- ਵੀਰਪਾਲ ਕੌਰ ਅਤੇ ਰਵਿਜੋਤ ਕੌਰ