ਪਟਿਆਲਾ ਵਿਚ ਪੋਲੋ ਖੇਡ ਦਾ ਸੰਖੇਪ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਧੋਲਪੁਰ ਰਾਜਘਰਾਣੇ ਦੇ ਸ਼੍ਰੀ ਮਹਾਰਾਣਾ ਸਾਹਿਬ ਦੀ ਇਸ ਫੇਰੀ ਤੋਂ ਪਹਿਲਾਂ ਪੋਲੋ ਖੇਡ ਬਾਰੇ ਕੋਈ ਵੀ ਇਸ ਦਾ ਨਾਂ ਨਹੀਂ ਜਾਣਦਾ ਸੀ। 

Polo Game

ਸ਼ਾਹੀ ਰਾਜਘਰਾਣਾ ਧੌਲਪੁਰ ਦੇ ਸਵਰਗੀ ਸ੍ਰੀ ਮਹਾਰਾਣਾ ਸਾਹਿਬ ਨੇ 1889 ਈਸਵੀ ਵਿਚ ਪਟਿਆਲਾ ਰਿਆਸਤ ਦੀ ਫੇਰੀ ਸਮੇਂ ਪਹਿਲੀ ਵਾਰੀ ਪੋਲੋ ਖੇਡ ਨਾਲ ਸਬੰਧਤ ਅਪਣੇ ਨਾਲ ਪੋਲੋ ਦੇ ਖਿਡਾਰੀਆਂ ਅਤੇ ਛੋਟੇ ਘੋੜਿਆਂ ਨੂੰ ਪਟਿਆਲਾ ਦੇ ਸ਼ਾਹੀ ਸ਼ਹਿਰ ਵਿਖੇ ਲੈ ਕੇ ਆਏ। ਧੋਲਪੁਰ ਰਾਜਘਰਾਣੇ ਦੇ ਸ਼੍ਰੀ ਮਹਾਰਾਣਾ ਸਾਹਿਬ ਦੀ ਇਸ ਫੇਰੀ ਤੋਂ ਪਹਿਲਾਂ ਪੋਲੋ ਖੇਡ ਬਾਰੇ ਕੋਈ ਵੀ ਇਸ ਦਾ ਨਾਂ ਨਹੀਂ ਜਾਣਦਾ ਸੀ। ਪਟਿਆਲਾ ਵਿਚ ਧੌਲਪੁਰ ਦੀ ਪੋਲੋ ਟੀਮ ਅਪਣੇ ਥੋੜ੍ਹੇ ਸਮੇਂ ਦੇ ਠਹਿਰਾਅ ਵਿਚ ਕੇਵਲ ਅਭਿਆਸ ਹੀ ਕਰਦੀ ਸੀ। ਪਟਿਆਲਾ ਰਿਆਸਤ ਨੂੰ ਛੱਡਣ ਸਮੇਂ ਧੌਲਪੁਰ ਸ਼ਾਹੀ ਘਰਾਣੇ ਦੇ ਮਹਾਰਾਣਾ ਸਾਹਿਬ ਸ੍ਰੀ ਅਮਰਾਉ ਸਿੰਘ ਅਤੇ ਸ੍ਰੀ ਇੰਦਰਬੀਰ ਸਿੰਘ ਨੂੰ ਪਟਿਆਲਾ ਰਿਆਸਤ ਵਿਚ ਪੋਲੋ ਖੇਡ ਦੀ ਤਰੱਕੀ ਲਈ ਇੱਥੇ ਹੀ ਛੱਡ ਗਏ। ਇਹ ਤਾਂ ਸ਼ਾਹੀ ਰਾਜਘਰਾਣੇ ਦੇ ਮਹਾਰਾਜ ਅਧਿਰਾਜ ਰਜਿੰਦਰ ਸਿੰਘ ਜੀ ਨੇ ਸਵਰਗੀ ਰਾਜਾ ਗੁਰਦਿੱਤ ਸਿੰਘ ਜੀ ਨੂੰ ਪਟਿਆਲਾ ਵਿਚ ਪਹਿਲੀ ਵਾਰੀ ਪੋਲੋ ਖੇਡ ਦੇ ਪ੍ਰਬੰਧਨ ਲਈ ਅਧਿਕ੍ਰਿਤ ਕੀਤਾ। ਇਸ ਤਰ੍ਹਾਂ ਰਾਜਘਰਾਣੇ ਦੇ ਸਵਰਗੀ ਰਾਜਾ ਗੁਰਦਿੱਤ ਸਿੰਘ ਅਤੇ ਧੌਲਪੁਰ ਰਿਆਸਤ ਤੋਂ ਸ੍ਰੀ ਅਮਰਾਉ ਸਿੰਘ ਅਤੇ ਸ੍ਰੀ ਇੰਦਰਬੀਰ ਸਿੰਘ ਜਿਹੇ ਪੋਲੋ-ਖੇਡ ਦੇ ਪ੍ਰੇਮੀਆਂ ਵਲੋਂ ਇਹ ਖੇਡ ਪਟਿਆਲਾ ਵਿਚ ਸ਼ੁਰੂ ਕਰਾਈ ਗਈ ਜਿਸ ਵਿਚ ਜਨਰਲ ਪ੍ਰੀਤਮ ਸਿੰਘ, ਜਨਰਲ ਹੀਰਾ ਸਿੰਘ, ਜਨਰਲ ਸਰੂਪ ਸਿੰਘ, ਸਰਦਾਰ ਸ਼ਮਸ਼ੇਰ ਸਿੰਘ, ਸਰਦਾਰ ਸੇਵਾ ਸਿੰਘ ਅਤੇ ਜਨਰਲ ਚੰਦਾ ਸਿੰਘ ਵੀ ਸ਼ਾਮਲ ਹੋਏ। ਪੋਲੋ ਮੈਚ ਪਟਿਆਲਾ ਰਾਜਘਰਾਣੇ ਦੇ ਮਹਾਰਾਜਾ ਸਾਹਿਬ ਦੀ ਸਰਪ੍ਰਸਤੀ ਹੇਠ ਲਾਹੌਰ ਵਿਖੇ 1894 ਈ: ਵਿਚ ਖੇਡਿਆ ਗਿਆ। ਇਸ ਪੋਲੋ ਟੀਮ ਮੈਚ ਵਿਚ ਰਾਜਘਰਾਣੇ ਦੇ ਸਵਰਗੀ ਰਾਜਾ ਗੁਰਦਿੱਤ ਸਿੰਘ ਅਤੇ ਧੌਲਪੁਰ ਸ਼ਾਹੀ ਰਾਜਘਰਾਣੇ ਦੇ ਉਪਰ ਦੱਸੇ ਨਾਵਾਂ ਨੇ ਲਾਹੌਰ ਵਿਖੇ ਇਸ ਖੇਡ ਦੀ ਨੀਂਹ ਰੱਖੀ। 1895 ਈਸਵੀ ਵਿਚ ਲਾਹੌਰ ਵਿਖੇ ਹੀ ਸਾਫ਼-ਸੁਥਰੀ ਪਟਿਆਲਾ ਪੋਲੋ ਟੀਮ ਵਲੋਂ ਪੋਲੋ ਦਾ ਮੈਚ ਮੁੜ ਖੇਡਿਆ ਗਿਆ। ਉਪਰ ਦਰਸਾਏ ਧੌਲਪੁਰ ਖਿਡਾਰੀਆਂ ਨੂੰ ਜਨਰਲ ਹੀਰਾ ਸਿੰਘ ਅਤੇ ਪ੍ਰੀਤਮ ਸਿੰਘ ਨਾਲ ਬਦਲ ਦਿਤਾ ਗਿਆ। ਪਟਿਆਲਾ ਦੀ ਹੋਣਹਾਰ ਪੋਲੋ ਟੀਮ 1900 ਈਸਵੀ ਤਕ ਅਪਣੀ ਉੱਚਤਮ ਸਥਿਤੀ ਵਿਚ ਕਾਇਮ ਰਹੀ। 
1900 ਈਸਵੀ ਵਿਚ ਸ਼ਾਹੀ ਰਾਜਘਰਾਣੇ ਦੇ ਸਵਰਗੀ ਰਾਜਾ ਗੁਰਦਿੱਤ ਸਿੰਘ ਨੂੰ ਸ਼ਾਹੀ ਪਟਿਆਲਾ ਸ਼ਹਿਰ ਦਾ ਉੱਚ ਅਧਿਕਾਰੀ, ਜਿਸ ਨੂੰ ਵਿਜ਼ੀਅਰ ਕਿਹਾ ਜਾਂਦਾ ਸੀ, ਦੀ ਨਿਯੁਕਤੀ ਕੀਤੀ ਗਈ। ਪਟਿਆਲਾ ਦੀ ਪੋਲੋ ਟੀਮ ਵਿਚ ਜਨਰਲ ਚੰਦਾ ਸਿੰਘ ਨੇ ਸਵਰਗੀ ਰਾਜਾ ਗੁਰਦਿੱਤ ਸਿੰਘ ਦੀ ਥਾਂ ਉਸ ਵੇਲੇ ਤਕ ਲੈ ਲਈ ਜਦੋਂ ਤਕ ਰਾਜਘਰਾਣੇ ਦੇ ਮਹਾਰਾਜਾ ਧਿਰਾਜ ਸਰ ਰਾਜਿੰਦਰ ਸਿੰਘ ਜੀ ਨੇ ਅਕਾਲ ਚਲਾਣਾ ਨਾ ਕੀਤਾ। ਰਾਜਘਰਾਣੇ ਦੇ ਮਹਾਰਾਜਾ ਧਿਰਾਜ ਸਰ ਰਜਿੰਦਰ ਸਿੰਘ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਪਟਿਆਲਾ ਪੋਲੋ ਟੀਮ ਦੀ ਸਥਿਤੀ ਡਾਵਾਂਡੋਲ ਹੋ ਗਈ। ਪਟਿਆਲਾ ਪੋਲੋ ਟੀਮ ਵਿਚ ਸਿਰਫ਼ ਦੋ ਪੋਲੋ ਖਿਡਾਰੀ ਜਨਰਲ ਚੰਦਾ ਸਿੰਘ ਅਤੇ ਕਪਤਾਨ ਠਾਕਰਾ ਸਿੰਘ ਹੀ ਰਹਿ ਗਏ ਅਤੇ ਬਾਕੀ ਦੇ ਖਿਡਾਰੀ ਤਾਂ ਪੁਰਾਣੇ ਅਤੇ ਘਸੇ-ਪਿਟੇ ਹੀ ਸਨ। 

ਇਹ ਪਟਿਆਲਾ ਪੋਲੋ ਟੀਮ ਦੀ ਖ਼ੁਸ਼ਕਿਸਮਤੀ ਸੀ ਕਿ ਇਸ ਵਿਚ ਜਵਾਨ ਅਤੇ ਗਤੀਸ਼ੀਲ ਖਿਡਾਰੀਆਂ ਜਿਵੇਂ ਕਿ ਜਨਰਲ ਜੋਗਿੰਦਰ ਸਿੰਘ ਅਤੇ ਕਰਨਲ ਜਸਵੰਤ ਸਿੰਘ ਸ਼ਾਮਲ ਹੋ ਗਏ। ਇਨ੍ਹਾਂ ਜਵਾਨ ਅਤੇ ਸ਼ਕਤੀਸ਼ਾਲੀ ਪੋਲੋ ਖਿਡਾਰੀਆਂ ਦੇ ਸ਼ਾਮਲ ਹੋਣ ਨਾਲ ਪਟਿਆਲਾ ਪੋਲੋ ਟੀਮ ਮੁੜ ਤੋਂ ਤੰਦਰੁਸਤ ਅਤੇ ਤਾਕਤਵਾਰ ਟੀਮ ਬਣ ਗਈ। 1910 ਈਸਵੀ ਵਿਚ ਸ਼ਿਮਲਾ ਵਿਚ ਪਹਿਲਾ ਪੋਲੋ ਮੈਚ ਹੋਇਆ ਜਿਸ ਵਿਚ ਪਟਿਆਲਾ ਦੀ ਟੀਮ ਜੇਤੂ ਰਹੀ। ਉਸ ਸਮੇਂ ਅੰਗਰੇਜ਼ੀ ਹਕੂਮਤ ਵੇਲੇ ਗਰਮੀਆਂ ਵਿਚ ਭਾਰਤ ਦੀ ਰਾਜਧਾਨੀ ਸ਼ਿਮਲਾ ਹੁੰਦੀ ਸੀ। ਸ਼ਿਮਲਾ ਵਿਚ ਪੋਲੋ ਟੀਮ ਦੀ ਜਿੱਤ ਇਕ ਪ੍ਰਸਿੱਧ ਕੇ.ਡੀ.ਜੀ. ਟੀਮ ਵਿਰੁਧ ਸੀ ਜਿਸ ਨੇ ਇਕ ਹੋਣਹਾਰ ਪ੍ਰਦਰਸ਼ਨ ਕੀਤਾ ਸੀ। 1910 ਈ: ਦੇ ਸ਼ਿਮਲਾ ਪੋਲੋ ਮੈਚ ਅੰਦਰ ਪਟਿਆਲਾ ਪੋਲੋ ਟੀਮ ਵਿਚ ਕਰਨਲ ਜਸਵੰਤ ਸਿੰਘ, ਜਨਰਲ ਜੋਗਿੰਦਰ ਸਿੰਘ, ਕੈਪਟਨ ਠਾਕਰਾ ਸਿੰਘ ਅਤੇ ਜਨਰਲ ਚੰਦਾ ਸਿੰਘ ਮੌਜੂਦ ਸਨ। 1912 ਅਤੇ 1913 ਈਸਵੀ ਵਿਚ ਕਲਕੱਤਾ ਦੇ ਟੂਰਨਾਮੈਂਟ ਵਿਚ ਪਟਿਆਲਾ ਦੀ ਪੋਲੋ ਟੀਮ ਨੂੰ ਮੌਸਮ ਦੀ ਕੜਕ ਠੰਢ, ਅਤੇ ਜਵਾਨ ਅਤੇ ਵਧੀਆ ਘੋੜਿਆਂ ਦੀ ਗ਼ੈਰ-ਉਪਲਭਤਾ ਕਾਰਨ ਔਖੇ ਸਮੇਂ ਨਾਲ ਜੂਝਣਾ ਪਿਆ। ਸੈਮੀਫ਼ਾਈਨਲ ਵਿਚ ਪੰਜਵੇਂ ਚੱਕਰ ਤਕ ਸੈਵਨਟੀਨਥ ਲਾਂਸਰਜ਼ ਵਿਰੁਧ ਪਟਿਆਲਾ ਪੋਲੋ ਟੀਮ ਦੋ ਗੋਲਾਂ ਤੋਂ ਅੱਗੇ ਸੀ।ਕਨਾਟ ਦੇ ਡਿਊਕ ਦੀ ਫੇਰੀ ਦੇ ਸ਼ੁੱਭ ਮੌਕੇ ਤੇ ਪਟਿਆਲਾ ਪੋਲੋ ਟੀਮ ਵਿਚ ਉੱਪਰ ਦਿਤੇ ਖਿਡਾਰੀ ਜੋਧਪੁਰ ਰਾਜਘਰਾਣੇ ਵਿਰੁਧ ਭਿੜੇ ਸਨ। ਇਹ ਕਨਾਟ ਦੇ ਡਿਊਕ ਦਾ ਕੱਪ ਟੂਰਨਾਮੈਂਟ ਸੀ। ਪਟਿਆਲਾ ਪੋਲੋ ਟੀਮ ਨੇ ਇਸ ਖੇਡ ਮੁਕਾਬਲੇ ਵਿਚ ਬੜੇ ਅਰਾਮ ਨਾਲ ਸਫ਼ਲਤਾ ਪ੍ਰਾਪਤ ਕੀਤੀ ਸੀ।ਇਹ 1921 ਈਸਵੀ ਦੀ ਗੱਲ ਹੈ ਜਦੋਂ ਪਟਿਆਲਾ ਪੋਲੋ ਟੀਮ ਦੇ ਉੱਪਰ ਵਰਣਤ ਖਿਡਾਰੀਆਂ ਨੇ ਰਾਜਘਰਾਣਾ ਵੇਲਜ਼ ਦੇ ਸ਼ਹਿਜ਼ਾਦੇ ਵਜੋਂ ਕਰਵਾਈਆਂ ਦਿੱਲੀ ਦੀਆਂ ਖੇਡਾਂ ਵਿਚ ਭਾਗ ਲਿਆ। ਪਟਿਆਲਾ ਪੋਲੋ ਟੀਮ ਦੇ ਸਾਰੇ ਹੀ ਖਿਡਾਰੀ ਮੈਂਬਰਾਂ ਦੀ ਸਥਿਤੀ ਵਧੇਰੇ ਚੰਗੀ ਅਤੇ ਮਜ਼ਬੂਤ ਸੀ ਪਰ ਬਦਕਿਸਮਤੀ ਨਾਲ ਪਟਿਆਲਾ ਪੋਲੋ ਟੀਮ ਦੇ ਇਕ ਖਿਡਾਰੀ ਦੇ ਪੱਠਿਆਂ ਵਿਚ ਸੱਟ ਲੱਗ ਜਾਣ ਕਾਰਨ ਸੱਜੇ ਮੋਢੇ ਵਿਚ ਦਰਦ ਸ਼ੁਰੂ ਹੋ ਗਿਆ। ਪਟਿਆਲਾ ਪੋਲੋ ਖਿਡਾਰੀ ਨੂੰ ਇਹ ਸੱਟ ਦਿੱਲੀ ਵਿਚ ਖੇਡੇ ਪੋਲੋ ਮੈਚ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ ਹੀ ਲੱਗੀ ਸੀ। ਜੋਧਪੁਰ, ਅਲਵਰ ਅਤੇ ਰਤਲਾਮ ਦੇ ਮੁਕਾਬਲੇ ਪਟਿਆਲਾ ਪੋਲੋ ਟੀਮ ਦੇ ਘੋੜੇ ਦੂਜੇ ਦਰਜੇ ਦੇ ਅਤੇ ਉਮਰ ਵਿਚ ਵਡੇਰੇ ਸਨ। ਪੋਲੋ ਖੇਡ ਦਾ ਅਰੰਭ ਵੇਲਜ਼ ਦੇ ਸ਼ਹਿਜ਼ਾਦੇ ਦੇ ਸ਼ਾਹੀ ਰਾਜਘਰਾਣੇ ਤੋਂ ਦਿੱਲੀ ਵਿਚ ਹੋਇਆ ਸੀ ਜਿਹੜੀ ਕਿ ਗੇਂਦ ਦੀ ਪਹਿਲੀ ਉਛਾਲ ਤੋਂ ਲੈ ਕੇ ਅੰਤ ਦੇ ਬਿਗੁਲ ਦੀ ਅਵਾਜ਼ ਤਕ ਚੱਲੀ ਸੀ। ਪਟਿਆਲਾ ਪੋਲੋ ਦੇ ਖਿਡਾਰੀਆਂ ਨੇ ਇਸ ਵਿਚ ਸਪੱਸ਼ਟ ਮਾਰਧਾੜ ਅਤੇ ਸਹੀ ਮੋੜ-ਤੋੜ ਦਾ ਪ੍ਰਦਰਸ਼ਨ ਕੀਤਾ ਸੀ। ਖਿਡਾਰੀ ਤੋਂ ਖਿਡਾਰੀ ਤਕ ਦੀ ਵਧੀਆ ਸਟਿਕਿੰਗ ਅਤੇ ਗਤੀ ਦਾ ਅਜਿਹਾ ਸੁਚੱਜਾ ਪ੍ਰਦਰਸ਼ਨ ਭਾਰਤੀ ਪੋਲੋ ਟੀਮ ਨੇ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਕੀਤਾ ਸੀ।
ਪੋਲੋ ਅਨੁਭਵੀਆਂ ਦੇ ਵਿਚਾਰ ਅਨੁਸਾਰ, ਪੰਜਵੇਂ ਚੱਕਰ ਤਕ ਪਟਿਆਲਾ ਪੋਲੋ ਟੀਮ ਵਿਰੁੱਧ ਕੁੱਝ ਵੀ ਨਹੀਂ ਸੀ। ਪਰ ਚੱਕਰ ਦੇ ਅੰਤਲੇ ਅੱਧੇ ਮਿੰਟ ਵਿਚ ਉਨ੍ਹਾਂ ਨੂੰ ਖੇਡ ਵਿਚ ਹਾਰ ਦਾ ਮੂੰਹ ਵੇਖਣਾ ਪਿਆ ਕਿਉਂਕਿ ਪੋਲੋ ਖਿਡਾਰੀਆਂ ਨੂੰ ਘਟੀਆ ਕਿਸਮ ਦੇ ਪੋਨੀਆਂ ਦੀ ਵਰਤੋਂ ਕਰਨੀ ਪਈ ਸੀ। ਇਸ ਤਰ੍ਹਾਂ ਇਹ ਪੁਰਾਤਨ ਕਾਲੀਨ ਜੋਧਪੁਰ ਦੇ ਸ਼ਾਹੀ ਰਾਜ ਘਰਾਣੇ ਲਈ ਜੋਸ਼ੀਲੀ ਅਤੇ ਪ੍ਰਗਤੀਸ਼ੀਲ ਖੇਡ ਲਈ ਇਕ ਆਸ਼ਾਜਨਕ ਕੇਂਦਰ ਸੀ।