ਕੀ ਆਧੁਨਿਕ ਯੁੱਗ ਵਿਚ ਔਰਤਾਂ ਖੜ੍ਹ ਸਕਣਗੀਆਂ ਮਰਦਾਂ ਦੇ ਬਰਾਬਰ
ਉੱਚ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਦੀ ਬਰਾਬਰੀ ਕੀਤੀ ਜਾਣੀ ਚਾਹੀਦੀ ਹੈ।
ਮੁਹਾਲੀ: "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਗੁਰੂ ਨਾਨਕ ਦੇਵ ਜੀ ਦੇ ਕਹੇ ਸ਼ਬਦਾਂ ਨੇ ਦੁਨੀਆ ਨੂੰ ਰਾਹ ਦਿਖਾਉਂਦੇ ਹੋਏ ਨਾਰੀ ਸਨਮਾਨ ਦੀ ਗੱਲ ਕੀਤੀ ਪਰ ਕੀ ਅੱਜ ਵੀ ਨਾਰੀ ਨੂੰ ਸਨਮਾਨ ਮਿਲ ਰਿਹਾ ਹੈ? ਪੁਰਾਤਨ ਕਾਲ ਦੇ ਸਮੇਂ ਤੋਂ ਹੀ ਨਾਰੀ ਦੁੱਖਾਂ ਨੂੰ ਝੇਲਦੀ ਆਈ ਹੈ। ਉਹ ਸਤੀ ਪ੍ਰਥਾ ਦੇ ਰੂਪ ਵਿਚ ਮਰਦੀ ਰਹੀ, ਉਸਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ। ਸਮਾਂ ਬਦਲਦਾ ਗਿਆ ਪਰ ਅੱਜ ਵੀ ਕੁਝ ਚੀਜਾਂ ਨਹੀਂ ਬਦਲੀਆਂ। ਅੱਜ ਵੀ ਨਾਰੀ ਦੁੱਖਾਂ ਨੂੰ ਝੇਲ ਹੀ ਰਹੀ ਹੈ। ਪਿਛਲੇ ਦਿਨੀ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਰਾਵਤ ਨੇ ਕੁੜੀਆਂ ਦੇ ਪਹਿਰਾਵੇ ਨੂੰ ਲੈ ਕੇ ਗੱਲ ਉਠਾਈ ਅਤੇ ਉਨ੍ਹਾਂ ਵਰਗੇ ਕਈ ਲੋਕ ਕੁੜੀਆਂ ਦੇ ਪਹਿਰਾਵੇ 'ਤੇ ਗੱਲ ਚੁੱਕਦੇ ਹਨ।
ਨਾਰੀ ਅੱਜ ਵੀ ਦੁੱਖਾਂ ਨੂੰ ਝੇਲ ਰਹੀ ਹੈ ਭਾਵੇਂ ਸਤੀ ਵਰਗੀ ਪ੍ਰਥਾ ਖਤਮ ਕਿਉਂ ਨਾ ਹੋ ਗਈ ਹੋਵੇ। ਆਓ ਜਾਣਦੇ ਹਾਂ ਹੇਠਾਂ ਪੂਰੀ ਖਬਰ ਵਿਚ: ਅੱਜ ਦੇ ਸਮੇ ਵਿਚ ਵੀ ਕੁਝ ਥਾਵਾਂ 'ਤੇ ਪਾਬੰਦੀਆਂ ਇਸ ਹੱਦ ਤੱਕ ਵੱਧ ਗਈਆਂ ਹਨ ਕਿ ਕੁਝ ਔਰਤਾਂ ਨੂੰ ਅਜੇ ਵੀ ਨਹੀਂ ਪਤਾ ਕਿ ਆਜ਼ਾਦੀ ਅਸਲ ਵਿੱਚ ਕੀ ਹੈ? ... ਜੋ 1947 ਵਿੱਚ ਮਿਲੀ ਸੀ ਕੀ ਅੱਜ ਦੇ ਦੌਰ ਮੁਤਾਬਿਕ ਔਰਤਾਂ ਨੂੰ ਅਜ਼ਾਦੀ ਮਿਲੀ ਹੈ। ਔਰਤ ਮਾਂ ਦਾ ਰੂਪ ਹੁੰਦੀ ਹੈ’ ਦੇ ਸਮਾਜ ਵਿਚ, ਜਦੋਂ ਔਰਤ ਨੂੰ ਵਾਰ ਵਾਰ ਮਾਂ ਬਣਨ ਵਿਚ ਤਕਲੀਫ ਹੁੰਦੀ ਹੈ ਉਹ ਅੱਜ ਵੀ ਕਿਸੇ ਨੂੰ ਨਹੀਂ ਦਿਖਦਾ ਪਰ ਅੱਜ ਦੇ ਸਮੇਂ ਵਿਚ ਵੀ ਲੋਕ ਹਮੇਸ਼ਾ ਇਕ ਮੁੰਡੇ ਦੇ ਪੈਂਦਾ ਹੋਣ ਦੀ ਉਮੀਦ ਰੱਖਦੇ ਹਨ।
ਕੁਝ ਰਾਜਾਂ ਵਿਚ ਅਜੋਕੇ ਸਮੇਂ ਵਿਚ ਵੀ ਔਰਤ ਨੂੰ ਕੋਈ ਵੀ ਕੰਮ ਜਾ ਕਿਤੇ ਵੀ ਜਾਣ ਲਈ ਪਹਿਲਾਂ ਪੁਰਸ਼ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇਕ ਸਰਵੇ ਰਿਪੋਰਟ ਮੁਤਾਬਿਕ ਵਿਆਹ ਹੋਵੇ ਜਾਂ ਪ੍ਰੇਮ ਸਬੰਧਾਂ ਦੀ ਗੱਲ ਇਸ ਦੌਰ ਵਿਚ ਵੀ 79% ਔਰਤਾਂ ਮਰਦਾਂ ਤੋਂ ਹੀ ਪੁੱਛ ਕੇ ਹੀ ਫੈਸਲਾ ਲੈਂਦੀਆਂ ਹਨ। ਇਨ੍ਹਾਂ ਔਰਤਾਂ ਨੂੰ ਮਰਦ ਦੀ ਇਜ਼ਾਜ਼ਤ ਤੋਂ ਬਿਨ੍ਹਾਂ ਕਿਸੇ ਵੀ ਥਾਂ ਤੇ ਜਾਣ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਦੀ ਗੱਲ ਕਰੀਏ ਤੇ ਭਾਰਤ ਵਿਚ ਕੁਝ ਮਰਦਾਂ ਨੇ ਕਿਹਾ ਕਿ ਆਪਣੇ ਸਾਥੀ (ਔਰਤ) ਨੂੰ ਛੋਟੀ ਜਿਹੀ ਗੱਲ ਪਿੱਛੇ ਕੋਈ ਰੋਕ ਨਹੀਂ ਲਗਾਉਣੀ ਚਾਹੀਦੀ ਹੈ। 20% ਔਰਤਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਕੰਮ ਲਈ ਆਪਣੇ ਸਾਥੀ ਤੋਂ ਆਗਿਆ ਮੰਗਣ ਦੀ ਜ਼ਰੂਰਤ ਨਹੀਂ ਹੁੰਦੀ।
ਦੂਜੀ ਰਿਪੋਰਟ ਵਿਚ ਔਰਤਾਂ ਦੇ ਹਸਪਤਾਲ ਜਾਣ ਨੂੰ ਲੈ ਕੇ ਹੋਵੇ ਜਾਂ ਨੌਕਰੀ ਕਰਨੀ ਹੋਵੇ ਇਸ ਗੱਲ ਦੀ ਇਜ਼ਾਜਤ ਆਪਣੇ ਪਤੀ ਜਾਂ ਪਿਤਾ ਤੋਂ ਲੈਣੀ ਜ਼ਰੂਰੀ ਹੁੰਦੀ ਹੈ। ਸਾਰੇ ਰਾਜਾਂ ਵਿਚ 15 ਤੋਂ 81 ਦਰਮਿਆਨ 34,000 ਔਰਤਾਂ ਇਸ ਸਰਵੇਖਣ ਦਾ ਹਿੱਸਾ ਬਣੀਆਂ। ਇਨ੍ਹਾਂ ਹੀ ਨਹੀਂ ਕਈ ਥਾਵਾਂ 'ਤੇ 58% ਔਰਤਾਂ ਦਾ ਕਹਿਣਾ ਉਨ੍ਹਾਂ ਨੂੰ ਘਰ ਦੇ ਕੋਲ ਬਣੀਆਂ ਦੁਕਾਨਾਂ ਤੇ ਵੀ ਜਾਣ ਲਈ ਵੀ ਇਜਾਜ਼ਤ ਲੈਣੀ ਪੈਂਦੀ ਹੈ ਕਿਉਂਕਿ ਮਰਦਾਂ ਜਾਂ ਪਿਤਾ ਨੂੰ ਲੱਗਦਾ ਹੈ ਕਿ ਘਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਗਲੀ ਦੇ ਚੌਂਕ ਤੇ ਖੜੇ ਮੁੰਡੇ ਵਰਗਲਾਅ ਨਾ ਲੈਣ। ਅੱਜ ਵੀ ਦੁਨੀਆ ਦੇ 18 ਦੇਸ਼ ਅਜਿਹੇ ਹਨ ਜਿਥੇ ਕਈ ਔਰਤਾਂ ਨੌਕਰੀ ਕਰਨਾ ਚਾਹੁੰਦੀਆਂ ਹਨ, ਉਸ ਨੂੰ ਇਕ ਮਰਦ ਦੀ ਲਿਖਤੀ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ।
ਈਰਾਨ ਵਿਚ ਸਿਵਲ ਕੋਡ ਦੀ ਧਾਰਾ 1105 ਦੇ ਅਨੁਸਾਰ, ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ ਇਸ ਦਾ ਮਲਤਬ ਘਰ ਦੀਆਂ ਔਰਤਾਂ ਉਸਦੀ ਆਗਿਆ ਤੋਂ ਬਿਨਾਂ ਵੀ ਬਾਹਰ ਨਹੀਂ ਜਾ ਸਕਦੀਆਂ। ਦੂਜੇ ਪਾਸੇ, ਧਾਰਾ 1117 ਪਤੀ ਨੂੰ ਆਪਣੀ ਪਤਨੀ ਨੂੰ ਕਿਸੇ ਕੰਮ / ਨੌਕਰੀ ਤੋਂ ਰੋਕਣ ਲਈ ਕਾਨੂੰਨੀ ਇਜਾਜ਼ਤ ਦਿੰਦੀ ਹੈ, ਜਿਸ ਕਰਕੇ ਉਸਨੂੰ ਡਰ ਹੈ ਕਿ ਇਸ ਨਾਲ ਉਸਦੀ ਸਾਖ ਖ਼ਰਾਬ ਹੋ ਸਕਦੀ ਹੈ।
ਵਿਸ਼ਵ ਬੈਂਕ ਦੇ ਤਾਜ਼ਾ ਅੰਕੜਿਆਂ ਅਨੁਸਾਰ, 15 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿਚੋਂ ਇਕ ਤਿਹਾਈ ਭਾਰਤ ਵਿਚ ਕੰਮ ਕਰ ਰਹੀਆਂ ਹਨ। ਇਹ ਵਿਸ਼ਵ ਭਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ। ਇਕ ਰਿਪੋਰਟ ਦੇ ਮੁਤਾਬਕ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮਿਜੋਰਮ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਦਰ ਬਹੁਤ ਜ਼ਿਆਦਾ ਹੈ, ਬਿਹਾਰ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਬਹੁਤ ਘੱਟ।
ਕੁੜੀਆਂ ਨੂੰ ਮੁੰਡਿਆਂ ਨਾਲੋਂ ਵਧੇਰੇ ਚਾਹੁਣ ਤੋਂ ਲੋਕ ਇਨਕਾਰ ਕਰਦੇ ਹਨ, ਪਰ ਇੱਕ ਵੱਡਾ ਹਿੱਸਾ ਮੰਨਦਾ ਹੈ ਕਿ ਯੂਨੀਵਰਸਿਟੀ ਪੱਧਰ ’ਤੇ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਲੜਕੀਆਂ ਨਾਲੋਂ ਵਧੇਰੇ ਮੁੰਡਿਆਂ ਦਾ ਹੈ। ਮਨੀਪੁਰ ਦੇ ਬਹੁਤੇ ਲੋਕ, ਜਿਥੇ ਔਰਤਾਂ ਨੂੰ ਪਰਿਵਾਰ ਦਾ ਮੁਖੀ ਮੰਨਣ ਦਾ ਰੁਝਾਨ ਹੈ, ਨੇ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਦੀ ਬਰਾਬਰੀ ਕੀਤੀ ਜਾਣੀ ਚਾਹੀਦੀ ਹੈ।
ਮਰਦ-ਔਰਤ ਦੇ ਅੰਤਰ ਨੂੰ ਲੈ ਕੇ ਵਿਸ਼ਵ ਵਿਚ 140ਵੇਂ ਸਥਾਨ 'ਤੇ
ਜੇਕਰ ਅੱਜ ਦੇ ਯੁੱਗ ਦੀ ਗੱਲ ਕਰੀਏ 'ਤੇ ਅੰਤਰਾਸ਼ਟਰੀ ਸਰਵੇਖਣਾਂ ਵਿਚ ਭਾਰਤ ਲਗਾਤਰ ਹੇਠਾਂ ਵਲ ਜਾ ਰਿਹਾ ਹੈ। ਇਸ ਹਫ਼ਤੇ ਮਰਦ-ਔਰਤ ਦੇ ਅੰਤਰ ਨੂੰ ਲੈ ਕੇ, ਭਾਰਤ ਕੁੱਝ ਅੰਕ ਹੋਰ ਹੇਠਾਂ ਡਿਗ ਪਿਆ ਹੈ ਤੇ ਉਹ ਹੁਣ ਵਿਸ਼ਵ ਵਿਚ 140ਵੇਂ ਸਥਾਨ ਤੇ ਪਹੁੰਚ ਗਿਆ ਹੈ। 153 ਦੇਸ਼ਾਂ ਵਿਚੋਂ ਭਾਰਤ 140ਵੇਂ ਸਥਾਨ ਤੇ ਹੈ। ਇਸ ਰੀਪੋਰਟ ਮੁਤਾਬਕ ਮਰਦ ਔਰਤ ਵਿਚਕਾਰ ਇਸ ਅੰਤਰ ਨੂੰ ਭਰਨ ਲਈ ਭਾਰਤ ਨੂੰ 265 ਸਾਲ ਲੱਗ ਗਏ ਸਨ।
ਅਹੁਦਿਆਂ ਤੇ ਔਰਤਾਂ ਦਾ ਹਿੱਸਾ ਸਿਰਫ਼ 8.9 ਫ਼ੀਸਦੀ
ਇਸ ਵਿਚ ਚਾਰ ਮਾਪਦੰਡਾਂ ਨੂੰ ਧਿਆਨ ਵਿਚ ਰਖਿਆ ਗਿਆ ਹੈ ਜਿਨ੍ਹਾਂ ਵਿਚ ਆਰਥਕ ਉੱਨਤੀ ਦਾ ਮੌਕਾ ਮਿਲਣਾ, ਸਿਖਿਆ ਵਿਚ ਹਿੱਸੇਦਾਰੀ ਤੇ ਮੌਕਾ ਮਿਲਣਾ, ਸਿਹਤ, ਜੀਵਨ ਅਤੇ ਸਿਆਸਤ ਵਿਚ ਹਿੱਸੇਦਾਰੀ ਸ਼ਾਮਲ ਹੈ। ਇਨ੍ਹਾਂ ਸੱਭ ਮਾਪਦੰਡਾਂ ਵਿਚ ਵੱਡੀ ਗਿਰਾਵਟ ਵੇਖੀ ਗਈ। ਔਰਤਾਂ ਨੂੰ ਪਹਿਲਾਂ ਹੀ ਅਪਣੇ ਕੰਮ ਵਾਸਤੇ ਮਰਦਾਂ ਤੋਂ ਘੱਟ ਤਨਖ਼ਾਹ ਜਾਂ ਮਜ਼ਦੂਰੀ ਮਿਲਦੀ ਸੀ ਪਰ ਹੁਣ ਇਹ ਹੋਰ ਵੀ ਘੱਟ ਗਈ ਹੈ ਤੇ ਔਰਤਾਂ ਨੂੰ ਤਾਂ ਕੰਮ ਵੀ ਨਹੀਂ ਮਿਲ ਰਿਹਾ। ਉੱਚ ਅਹੁਦਿਆਂ ਤੇ ਔਰਤਾਂ ਦਾ ਹਿੱਸਾ ਸਿਰਫ਼ 8.9 ਫ਼ੀ ਸਦੀ ਹੀ ਹੈ।
ਸ਼ੋਧ ਇਹ ਇਸ਼ਾਰਾ ਕਰਦੇ ਹਨ ਕਿ ਭਾਰਤ ਵਿਚ ਔਰਤਾਂ ਦੇ ਅਧਿਕਾਰਾਂ ਨੂੰ ਸਮਝਣ ਦੇ ਤਰੀਕਿਆਂ ਵਿਚ ਬਦਲਾਅ ਆ ਰਿਹਾ ਹੈ। ਔਰਤਾਂ ਪਰਿਵਾਰ ਅਤੇ ਘਰੋਂ ਬਾਹਰ ਆਪਣੀ ਭੂਮਿਕਾ ਦੇ ਦਾਇਰੇ ਵਧਾ ਰਹੀਆਂ ਹਨ ਪਰ ਅੱਜ ਵੀ ਉਨ੍ਹਾਂ ਦੀ ਜਿੰਦਗੀ ਵਿਚ ਦੂਜਿਆਂ ਦਾ ਅਧਿਕਾਰ ਘੱਟ ਕਰਨ ਦੀ ਲੋੜ ਹੈ।
ਅਧਿਕਾਰਾਂ ਦਾ ਇਹੀ ਲੇਣ-ਦੇਣ ਮੁਸ਼ਕਿਲ ਹੈ ਅਤੇ ਇਸ ਲਈ ਜ਼ਿੰਦਗੀ ਵਿਚ ਇਸਦਾ ਅਮਲ ਹੌਲੀ ਆਉਂਦਾ ਦਿੱਸਦਾ ਹੈ। ਜੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਰੂੜੀਵਾਦੀ ਵਿਚਾਰਾਂ ਨੂੰ ਬਦਲਣ ਦੀ ਚਾਹਤ ਹੋਵੇ ਤਾਂ ਬਦਲਾਅ ਜ਼ਰੂਰ ਆਵੇਗਾ।