ਦੀਵਾਲੀ ਸਪੈਸ਼ਲ: ਖਤਰਨਾਕ ਰੋਗਾਂ ਦਾ ਕਾਰਨ ਬਣ ਸਕਦੇ ਹਨ ਦੀਵਾਲੀ ਦੇ ਪਟਾਕੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀ ਦਾ ਤਿਉਹਾਰ ਹੈ।

Diwali

 

ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀ ਦਾ ਤਿਉਹਾਰ ਹੈ। ਹਰ ਪਸੇ ਜਗਮਗਾਉਂਦੇ ਦੀਪ, ਝਾਲਰਾਂ, ਮਿਠਾਈਆਂ ਅਤੇ ਤਰ੍ਹਾਂ - ਤਰ੍ਹਾਂ ਦੇ ਪਕਵਾਨ ਇਸ ਦਿਨ ਨੂੰ ਬੇਹੱਦ ਖਾਸ ਬਣਾਉਂਦੇ ਹਨ ਪਰ ਇਨ੍ਹਾਂ ਸਭ ਦੇ ਵਿਚ ਦੇਸ਼ ਭਰ ਵਿਚ ਭਾਰੀ ਮਾਤਰਾ ਵਿਚ ਪਟਾਖ਼ਿਆ ਦਾ ਇਸਤੇਮਾਲ ਬਹੁਤ ਸਾਰੇ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਪਟਾਖੇ ਵਾਤਾਵਰਣ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਹੀ ਹਨ, ਇਸ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਗੈਸਾਂ ਕਈ ਤਰ੍ਹਾਂ ਦੇ ਰੋਗਾਂ ਦਾ ਵੀ ਕਾਰਨ ਬਣਦੀਆਂ ਹਨ।

 

 

ਇਹਨਾਂ ਵਿਚ ਮੌਜੂਦ ਨੁਕਸਾਨਦਾਇਕ ਕੈਮੀਕਲ ਦੇ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਜੀ ਤੁਹਾਨੂੰ ਦੱਸਦੇ ਹਾਂ ਪਟਾਖਿਆ ਵਿਚ ਮੌਜੂਦ ਕਿਹੜੇ ਤੱਤ ਹੁੰਦੇ ਹਨ ਨੁਕਸਾਨਦਾਇਕ ਅਤੇ ਕੀ ਹਨ ਇਸ ਤੋਂ ਹੋਣ ਵਾਲੇ ਰੋਗ। 

ਫ਼ੇਫ਼ੜਿਆਂ ਦਾ ਕੈਂਸਰ :- ਪਟਾਖੇ ਵਿਚ ਮੌਜੂਦ ਪੋਟੈਸ਼ੀਅਮ ਕਲੋਰੇਟ ਤੇਜ਼ ਰੋਸ਼ਨੀ ਪੈਦਾ ਕਰਦਾ ਹੈ ਪਰ ਇਸ ਦੇ ਇਸਤੇਮਾਲ ਨਾਲ ਹਵਾ  ਜ਼ਹਿਰੀਲੀ ਹੋ ਜਾਂਦੀ ਹੈ। ਇਸ ਕੈਮੀਕਲ ਤੋਂ ਨਿਕਲਣ ਵਾਲੇ ਧੂੰਏ ਦੇ ਕਾਰਨ ਫ਼ੇਫ਼ੜਿਆਂ ਦੇ ਕੈਂਸਰ ਦਾ ਖ਼ਤਰਾ ਹੁੰਦਾ ਹੈ। ਜੇਕਰ ਕੋਈ ਸਾਹ ਦਾ ਮਰੀਜ਼ ਹੈ ਜਾਂ ਕਿਸੇ ਨੂੰ ਫ਼ੇਫ਼ੜਿਆਂ ਨਾਲ ਜੁੜੀ ਕੋਈ ਬਿਮਾਰੀ ਹੈ, ਤਾਂ ਖ਼ਤਰਾ ਕਈ ਗੁਣਾ ਜਿਆਦਾ ਵੱਧ ਜਾਂਦਾ ਹੈ। 

ਸਾਹ ਦੀਆਂ ਬੀਮਾਰੀਆਂ - ਪਟਾਖਿਆ ਵਿਚ ਤੇਜ਼ ਧਮਾਕੇ ਅਤੇ ਰੋਸ਼ਨੀ ਲਈ ਗਨ ਪਾਊਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦੇ ਜਲਣ ਨਾਲ ਸਲਫਰ ਡਾਈਆਕਸਾਇਡ ਗੈਸ ਬਣਦੀ ਹੈ। ਇਸ ਗੈਸ ਦੇ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਤੇਜੀ ਨਾਲ ਵਧਦਾ ਹੈ ਅਤੇ ਸਾਹ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਹ ਗੈਸ ਐਸਿਡ ਰੇਨ ਦਾ ਵੀ ਕਾਰਨ ਬਣਦੀ ਹੈ, ਜਿਸ ਦੇ ਨਾਲ ਜਾਨ - ਮਾਲ ਦਾ ਭਾਰੀ ਨੁਕਸਾਨ ਚੁੱਕਣਾ ਪੈਂਦਾ ਹੈ। ਵਾਤਾਵਰਣ ਵਿਚ ਜ਼ਿਆਦਾ ਕਾਰਬਨ ਡਾਇਆਕਸਾਇਡ ਹੋਣ ਦੇ ਕਾਰਨ ਦਮਾ ਰੋਗੀਆਂ ਨੂੰ ਵੀ ਪਰੇਸ਼ਾਨੀ ਵੱਧ ਸਕਦੀ ਹੈ। ਇਸ ਰੋਗੀਆਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। 

 

 

ਅਲਜਾਇਮਰ ਵਰਗਾ ਖਤਰਨਾਕ ਰੋਗ - ਪਟਾਖੇ ਵਿਚ ਸਫੇਦ ਰੋਸ਼ਨੀ ਪੈਦਾ ਕਰਣ ਲਈ ਐਲੁਮੀਨਿਅਮ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਤੱਤ ਚਮੜੀ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਡਰਮੇਟਾਈਟਿਸ ਵਰਗੀ ਬੀਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਦੇ ਜਲਣ ਤੋਂ ਪੈਦਾ ਹੋਣ ਵਾਲੀ ਗੈਸ ਦਾ ਬੱਚਿਆਂ ਦੇ ਦਿਮਾਗ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਹ ਅਲਜਾਈਮਰ ਜਿਵੇਂ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ। 

ਗਰਭਪਾਤ ਦਾ ਖ਼ਤਰਾ - ਦੀਵਾਲੀ ਦੇ ਮੌਕੇ ਪਟਾਖਿਆ ਤੋਂ ਨਿਕਲਣ ਵਾਲੀ ਨੁਕਸਾਨਦਾਇਕ ਕਾਰਬਨ ਮੋਨੋਆਕਸਾਈਡ ਗੈਸ ਸਾਹ ਦੇ ਮਾਧਿਅਮ ਨਾਲ ਕੁੱਖ ਵਿਚ ਪਲ ਰਹੇ ਬੱਚੇ ਤੱਕ ਪਹੁੰਚ ਸਕਦੀ ਹੈ। ਇਸ ਨਾਲ ਬੱਚਿਆਂ ਨੂੰ ਸਾਹ ਸਬੰਧੀ ਸਮੱਸਿਆ ਦਾ ਸਾਹਮਣਾ ਕਰਣਾ ਪੈ ਸਕਦਾ ਹੈ। ਗਰਭਵਤੀ ਔਰਤਾਂ ਵਿਚ ਕਈ ਨੁਕਸਾਨਦਾਇਕ ਗੈਸਾਂ ਗਰਭਪਾਤ ਦਾ ਵੀ ਕਾਰਨ ਬਣ ਸਕਦੀਆਂ ਹਨ। 

ਅੱਖਾਂ ਦੀ ਸਮੱਸਿਆ - ਦੀਵਾਲੀ ਵਿਚ ਪਟਾਖਿਆ ਦੇ ਧੂੰਏ ਨਾਲ ਪ੍ਰਦੂਸ਼ਣ ਵੱਧ ਜਾਂਦਾ ਹੈ। ਇਸ ਨਾਲ ਟਾਕਸਿਨ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਹਨ। ਇਸ ਟਾਕਸਿਨਾਂ ਦੀ ਵਜ੍ਹਾ ਨਾਲ ਅੱਖਾਂ ਉੱਤੇ ਵੀ ਕਾਫ਼ੀ ਬੁਰਾ ਪ੍ਰਭਾਵ ਪੈਂਦਾ ਹੈ। ਅੱਖਾਂ ਵਿਚ ਜਲਨ ਅਤੇ ਅਲ=ਅੱਖਾਂ 'ਚ ਪਾਣੀ ਆਉਣ ਦੀਆਂ ਸਮਸਿਆਵਾਂ ਵਿਚ ਵੀ ਵਾਧਾ ਹੁੰਦੀ ਹੈ। ਇਸ ਲਈ ਅੱਖਾਂ ਦਾ ਖਾਸ ਧਿਆਨ ਰੱਖੋ। ਬਾਹਰ ਤੋਂ ਆਉਣ ਦੇ ਬਾਅਦ ਆਪਣੀ ਅੱਖਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। 

 

ਹਾਈ ਬਲੱਡ ਪ੍ਰੈਸ਼ਰ - ਪਟਾਖਿਆ ਵਿਚ ਮੌਜੂਦ ਮਰਕਰੀ ਦੇ ਕਾਰਨ ਅਜਿਹੀਆਂ ਗੈਸਾਂ ਨਿਕਲਦੀਆਂ ਹਨ, ਜਿਸਦੇ ਨਾਲ ਸਾਹ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਨ੍ਹਾਂ ਦੇ  ਲਈ ਖਤਰੇ ਵੱਧ ਸੱਕਦੇ ਹਨ।