23 ਸਾਲਾਂ ਤੋਂ ਪਤੀ ਪਤਨੀ ਰਹਿ ਰਹੇ ਹਨ ਗਟਰ ਵਿਚ
ਖ਼ੁਸ਼ ਰਹਿਣਾ ਅਪਣੇ ਆਲੇ ਦੁਆਲੇ ਦੀ ਸਤਿਥੀ ਤੇ ਬਹੁਤ ਘੱਟ ਨਿਰਭਰ ਕਰਦਾ ਹੈ ਤੇ ਅਪਣੇ ਮਨ ਨੂੰ ਕਾਬੂ ਕਰਨ ਦੀ ਤਾਕਤ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ.............
ਖ਼ੁਸ਼ ਰਹਿਣਾ ਅਪਣੇ ਆਲੇ ਦੁਆਲੇ ਦੀ ਸਤਿਥੀ ਤੇ ਬਹੁਤ ਘੱਟ ਨਿਰਭਰ ਕਰਦਾ ਹੈ ਤੇ ਅਪਣੇ ਮਨ ਨੂੰ ਕਾਬੂ ਕਰਨ ਦੀ ਤਾਕਤ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਅਸਲ ਵਿਚ ਖ਼ੁਸ਼ ਰਹਿਣਾ ਇਕ ਕਲਾ ਹੈ ਪਰ ਲੋਕ ਅਪਣੀ ਖ਼ੁਸ਼ੀ ਤੇ ਉਦਾਸੀ ਦਾ ਕਾਰਨ ਹੋਰ ਲੋਕਾਂ ਨੂੰ ਮੰਨਦੇ ਹਨ। ਜਿਸ ਕੋਲ ਇਹ ਹੁਨਰ ਹੈ, ਇਹ ਕਲਾ ਹੈ, ਉਹ ਕਿਤੇ ਵੀ ਖ਼ੁਸ਼ ਰਹਿ ਸਕਦਾ ਹੈ, ਚਾਹੇ ਪਰਿਸਤਿਥੀ ਕਿਹੋ ਜਿਹੀ ਵੀ ਹੋਵੇ।ਅੱਜ ਤੁਹਾਨੂੰ ਮੈਂ ਇਕ ਵਿਆਹੇ ਜੋੜੇ ਦੀ ਸੱਚੀ ਘਟਨਾ ਸੁਣਾਵਾਂਗਾ ਜੋ ਅਮਰਿਕਾ ਵਿਚ ਕੋਲੰਬੀਆ ਸ਼ਹਿਰ ਵਿਚ ਰਹਿ ਰਿਹਾ ਹੈ। ਪਤੀ ਦਾ ਨਾਮ ਮਿਗੁਅਲ ਰੇਸਟ੍ਰੇਪੋ ਤੇ ਪਤਨੀ ਦਾ ਨਾਮ ਮਾਰਿਆ ਗਾਰਸੀਆ ਹੈ।
ਇਹ ਦੋਵੇਂ ਪਤੀ ਪਤਨੀ ਇਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਨ, ਪਰ ਇਨ੍ਹਾਂ ਦੋਹਾਂ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ। ਨਸ਼ੇ ਦੀ ਏਨੀਂ ਬੁਰੀ ਲੱਤ ਲੱਗੀ ਕਿ ਇਹ ਅਪਣਾ ਸਾਰਾ ਪੈਸਾ ਹੀ ਨਸ਼ੇ ਵਿਚ ਉਡਾਉਣ ਲੱਗੇ। ਹੌਲੀ-ਹੌਲੀ ਇਨ੍ਹਾਂ ਕੋਲ ਜਿੰਨਾ ਧਨ ਸੀ, ਉਹ ਸਾਰਾ ਖ਼ਤਮ ਹੋ ਗਿਆ। ਫਿਰ ਇਨ੍ਹਾਂ ਦੋਹਾਂ ਨੇ ਫ਼ੈਸਲਾ ਕੀਤਾ ਕਿ ਉਹ ਦੋਵੇਂ ਨਸ਼ੇ ਦੀ ਬੁਰੀ ਲੱਤ ਤੋਂ ਮੁਕਤ ਹੋਣਗੇ ਤੇ ਆਪਣਾ ਜੀਵਨ ਸਹੀ ਢੰਗ ਨਾਲ ਬਿਤਾਉਣਗੇ। ਇਨ੍ਹਾਂ ਦੋਵਾਂ ਨੇ ਅਪਣਾ ਇਲਾਜ ਕਰਵਾਇਆ, ਪਰ ਹੁਣ ਇਨ੍ਹਾਂ ਨੂੰ ਅਪਣਾ ਜੀਵਨ ਜਿਊਣ ਵਾਸਤੇ ਪੈਸੇ ਦੀ ਜ਼ਰੂਰਤ ਸੀ। ਉਹ ਅਪਣੇ ਦੋਸਤਾਂ ਮਿਤਰਾਂ ਤੇ ਰਿਸ਼ਤੇਦਾਰਾਂ ਕੋਲ ਵਿੱਤੀ ਸਹਾਇਤਾ ਲੈਣ ਗਏ।
ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਾ ਕੀਤੀ। ਕਾਰਨ ਸਾਫ਼ ਸੀ ਕਿ ਉਨ੍ਹਾਂ ਨੂੰ ਇੰਜ ਲਗਦਾ ਸੀ ਕਿ ਇਹ ਦੋਵੇਂ ਉਨ੍ਹਾਂ ਦਾ ਪੈਸਾ ਵੀ ਕਿਧਰੇ ਨਸ਼ੇ ਵਿਚ ਹੀ ਨਾ ਬਰਬਾਦ ਕਰ ਦੇਣ। ਹੁਣ ਸਮਸਿਆ ਇਹ ਸੀ ਕਿ ਪਤੀ ਪਤਨੀ ਕੋਲ ਰਹਿਣ ਲਈ ਘਰ ਹੀ ਨਹੀਂ ਸੀ। ਇਕ ਦਿਨ ਉਨ੍ਹਾਂ ਨੂੰ ਇਕ ਪੁਰਾਣਾ ਗਟਰ ਵਿਖਾਈ ਦਿਤਾ ਤੇ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਕਿ ਹੁਣ ਉਹ ਦੋਵੇਂ ਅਪਣੇ ਪਾਲਤੂ ਕੁੱਤੇ ਨਾਲ ਉਸੇ ਗਟਰ ਵਿਚ ਹੀ ਰਹਿਣਗੇ। ਉਨ੍ਹਾਂ ਨੇ ਉਸ ਗਟਰ ਵਿਚ ਹੀ ਟੀਵੀ ਵਗੈਰਾ ਰੱਖ ਕੇ, ਉਸ ਗਟਰ ਨੂੰ ਹੀ ਅਪਣਾ ਘਰ ਬਣਾ ਲਿਆ। ਪਿਛਲੇ 23 ਸਾਲਾਂ ਤੋਂ ਉਹ ਦੋਵੇਂ ਉਸੇ ਗਟਰ ਵਿਚ ਹੀ ਰਹਿ ਰਹੇ ਹਨ।
ਸੱਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਦੋਵੇਂ ਅਪਣੀ ਜ਼ਿੰਦਗੀ ਤੋਂ ਬਹੁਤ ਖ਼ੁਸ਼ ਹਨ। ਤਿਉਹਾਰਾਂ ਵਾਲੇ ਦਿਨ ਉਹ ਅਪਣੇ ਗਟਰ ਘਰ ਨੂੰ ਸਜਾਉਂਦੇ ਹਨ। ਬਿਲਕੁਲ ਕਮਾਲ ਦੀ ਗੱਲ ਹੈ ਜਿਸ ਗਟਰ ਤੋਂ ਲੋਕੀ ਨਫ਼ਰਤ ਕਰਦੇ ਹਨ, ਕੋਈ ਉਸੇ ਗਟਰ ਵਿਚ ਅਪਣਾ ਘਰ ਵਸਾ ਕੇ ਖ਼ੁਸ਼ ਵੀ ਰਹਿ ਸਕਦਾ ਹੈ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕੋਈ ਵੀ ਕਿਸੇ ਵੀ ਹਾਲਤ ਵਿਚ ਖ਼ੁਸ਼ ਰਹਿ ਸਕਦਾ ਹੈ, ਜੇ ਉਹ ਚਾਹੇ ਤਾਂ।
ਸੰਪਰਕ : 7658819651