ਪੰਥ ਅਤੇ ਬੀ.ਜੇ.ਪੀ. ਦੁਹਾਂ ਪ੍ਰਤੀ ਵਫ਼ਾਦਾਰੀ ਵਿਖਾਉਣਾ ਚਾਹੁਣ ਵਾਲੇ ਅਕਾਲੀ ਬੁਰੇ ਫਸੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਿਛਲੇ ਹਫ਼ਤੇ ਮਨਜਿੰਦਰ ਸਿੰਘ ਸਿਰਸਾ (ਜੋ ਪਹਿਲਾਂ ਅਕਾਲੀ ਦਲ ਵਿਚ ਸਨ ਅਤੇ ਹੁਣ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹਨ) ਨੇ ਰਾਸ਼ਟਰੀ ਸਿੱਖ ਸੰਗਤ ਵਲੋਂ......

Harsimrat Kaur Badal & Smriti Irani Dance

ਪਿਛਲੇ ਹਫ਼ਤੇ ਮਨਜਿੰਦਰ ਸਿੰਘ ਸਿਰਸਾ (ਜੋ ਪਹਿਲਾਂ ਅਕਾਲੀ ਦਲ ਵਿਚ ਸਨ ਅਤੇ ਹੁਣ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹਨ) ਨੇ ਰਾਸ਼ਟਰੀ ਸਿੱਖ ਸੰਗਤ ਵਲੋਂ ਸਿੱਖ ਮਾਮਲਿਆਂ 'ਚ ਦਖ਼ਲਅੰਦਾਜ਼ੀ ਬਾਰੇ ਬੜੀ ਉੱਚੀ ਆਵਾਜ਼ ਚੁੱਕੀ। ਉਨ੍ਹਾਂ ਭਾਜਪਾ ਉਤੇ ਉਂਗਲੀ ਚੁਕਦਿਆਂ ਆਖਿਆ ਕਿ ਲੋੜ ਪੈਣ ਤੇ ਉਹ ਅਕਾਲੀ-ਭਾਜਪਾ ਗਠਜੋੜ ਤੋੜ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਕੁਰਸੀ ਨਾਲ ਕੋਈ ਪਿਆਰ ਨਹੀਂ। ਇਸ ਤੇ ਭਾਜਪਾ ਦੇ ਆਗੂਆਂ ਨੇ ਵੀ ਗਰਮੀ ਖਾ ਕੇ ਆਖ ਦਿਤਾ ਕਿ ਤੁਸੀ ਪਹਿਲਾਂ ਭਾਜਪਾ 'ਚੋਂ ਬਾਹਰ ਨਿਕਲਣ ਦੀ ਹਿੰਮਤ ਤਾਂ ਵਿਖਾਉ, ਫਿਰ ਪਾਰਟੀ ਦੀ

ਵਿਰੋਧਤਾ ਕਰਨਾ। ਐਨ.ਡੀ.ਏ. ਦੀ ਬੈਠਕ ਵਿਚ ਵੀ ਅਕਾਲੀ ਦਲ ਗ਼ੈਰਹਾਜ਼ਰ ਰਿਹਾ। ਫਿਰ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਅਤੇ ਜੋ ਸੋਧ ਮਹਾਰਾਸ਼ਟਰ ਸਰਕਾਰ ਹਜ਼ੂਰ ਸਾਹਿਬ ਦੀ ਕਮੇਟੀ ਵਿਚ ਲਿਆਉਣ ਲੱਗੀ ਸੀ, ਉਸ ਨੂੰ ਵਾਪਸ ਲੈਣ ਲਈ ਦੋਵੇਂ ਰਾਜ਼ੀ ਹੋ ਗਏ। ਇਕ ਪਾਸੇ ਤਾਂ ਜਾਪਦਾ ਸੀ ਕਿ ਅਕਾਲੀ ਦਲ ਦੀ ਪੰਥਕ ਮਾਮਲਿਆਂ ਨੂੰ ਲੈ ਕੇ ਆਤਮਾ ਜਾਗ ਪਈ ਹੈ। ਆਖ਼ਰਕਾਰ ਭਾਵੇਂ ਦੋ ਮਹੀਨਿਆਂ ਵਾਸਤੇ ਹੀ ਸਹੀ, ਅਕਾਲੀ ਦਲ ਅਪਣੀ ਕੁਰਸੀ ਛੱਡਣ ਲਈ ਤਿਆਰ ਤਾਂ ਹੋ ਗਿਆ ਸੀ ਪਰ ਅਗਲੇ ਦਿਨ ਫਿਰ ਕੁੱਝ ਹੋਰ ਹੀ ਸਾਹਮਣੇ ਆਇਆ। ਜਿਸ ਦਿਨ ਐਨ.ਡੀ.ਏ. ਦੀ ਬੈਠਕ ਰੱਖੀ ਗਈ ਸੀ,

ਅਕਾਲੀ ਦਲ ਅਪਣੀ ਗ਼ੈਰਹਾਜ਼ਰੀ ਦੀ ਸੂਚਨਾ ਸੰਸਦੀ ਮਾਮਲਿਆਂ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪਹਿਲਾਂ ਹੀ ਦੇ ਚੁੱਕਾ ਸੀ। ਉਨ੍ਹਾਂ ਦੀ ਗ਼ੈਰਹਾਜ਼ਰੀ ਦਾ ਕਾਰਨ ਅਕਾਲੀ ਦਲ ਦੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਘਰ ਇਕ ਜਸ਼ਨ ਸੀ ਜਿਸ ਵਿਚ ਐਨ.ਡੀ.ਏ. ਦੇ ਸਾਰੇ ਵੱਡੇ ਮੰਤਰੀ ਰਾਜਨਾਥ, ਸਮਰਿਤੀ ਇਰਾਨੀ ਆਦਿ ਸ਼ਾਮਲ ਸਨ। ਤਸਵੀਰਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿਚ ਬੀਬੀ ਬਾਦਲ ਅਤੇ ਸਮਰਿਤੀ ਇਰਾਨੀ ਕਿਕਲੀ ਪਾ ਰਹੀਆਂ ਸਨ ਤੇ ਰਾਜਨਾਥ ਸਿੰਘ ਢੋਲ ਵਜਾਉਂਦੇ ਨਜ਼ਰ ਆਏ। ਹੁਣ ਇਕ ਪਾਸੇ ਅਕਾਲੀ ਦਲ ਦੇ ਬੁਲਾਰੇ ਪੰਥਕ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਬਗ਼ਾਵਤ ਦੀ ਚੇਤਾਵਨੀ ਦੇ ਰਹੇ ਸਨ

ਪਰ ਦੂਜੇ ਪਾਸੇ ਦੋਹਾਂ ਪਾਰਟੀਆਂ ਦੇ ਵੱਡੇ ਨੇਤਾ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਘਰ ਦੋਸਤੀ ਦੀ ਹੋਰ ਹੀ ਖਿਚੜੀ ਪਕਾ ਰਹੇ ਸਨ ਤੇ ਜਸ਼ਨ ਮਨਾ ਰਹੇ ਸਨ। ਇਹ ਸਿਆਸਤਦਾਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਵਿਖਾਉਂਦੇ ਕੁੱਝ ਹੋਰ ਨੇ ਅਤੇ ਕਰਦੇ ਕੁੱਝ ਹੋਰ ਹਨ। ਪਰ ਇਸ ਨਾਲ ਅਕਾਲੀ ਦਲ (ਬਾਦਲ) ਇਕ ਵਾਰੀ ਫਿਰ ਤੋਂ ਪੰਜਾਬੀਆਂ ਦੀਆਂ ਨਜ਼ਰਾਂ 'ਚ ਕਮਜ਼ੋਰ ਪੈ ਗਿਆ ਹੈ। ਇਹ ਸਾਰਾ ਕੁੱਝ ਕੋਈ ਸੋਚੀ-ਸਮਝੀ ਚੋਣ ਨੀਤੀ ਜਾਪਦੀ ਹੈ ਜਿਸ ਸਦਕਾ ਅਕਾਲੀ ਅਪਣੇ ਆਪ ਉਤੇ ਲੱਗੇ ਗ਼ੈਰ-ਪੰਥਕ ਹੋਣ ਦੇ ਦਾਗ਼ ਨੂੰ ਧੋਣਾ ਚਾਹੁੰਦਾ ਸੀ। ਜੇ ਉਸ ਕਿਕਲੀ ਦੀ ਤਸਵੀਰ ਬਾਹਰ ਨਾ ਆਉਂਦੀ ਤਾਂ ਸ਼ਾਇਦ ਇਹ ਨਕਲੀ ਬਗ਼ਾਵਤ ਵੀ ਉਨ੍ਹਾਂ ਵਾਸਤੇ ਕੁੱਝ

ਧਾਰਮਕ ਸੋਚ 'ਚੋਂ ਜਨਮੀ ਹੈ ਅਤੇ ਭਾਵੇਂ ਹਾਰ ਮਿਲੇ ਜਾਂ ਜਿੱਤ, ਭਾਜਪਾ ਅਪਣੇ ਧਰਮ ਦਾ ਸੌਦਾ ਨਹੀਂ ਕਰਦੀ। ਉਨ੍ਹਾਂ ਦੇ ਵਿਚਾਰ ਭਾਵੇਂ ਕਿਸੇ ਨੂੰ ਪਸੰਦ ਨਾ ਵੀ ਆਉਣ, ਉਹ ਅਪਣੀ ਕੱਟੜ ਸੋਚ ਨੂੰ ਤਿਆਗਦੇ ਨਹੀਂ। ਅੱਜ ਜਿਸ ਤਰ੍ਹਾਂ ਦੀ ਸੋਚ ਅਤੇ ਰਣਨੀਤੀ ਬਾਦਲ ਦਲ ਵਾਰ ਵਾਰ ਵਿਖਾ ਰਿਹਾ ਹੈ, ਜਾਪਦਾ ਨਹੀਂ ਕਿ ਉਨ੍ਹਾਂ ਦਾ ਪਛਤਾਵਾ ਅਸਲੀ ਹੈ। ਕਦੇ ਬਿਨਾਂ ਕਾਰਨ ਮਾਫ਼ੀ ਅਤੇ ਕਦੇ ਸਾਰੇ ਨਿਯਮ ਤੋੜ ਕੇ ਦਰਬਾਰ ਸਾਹਿਬ ਦੇ ਸਾਰੇ 'ਪਾਠਾਂ' ਉਤੇ ਵੀ ਕਬਜ਼ਾ ਕਰ ਕੇ ਦਸਦੇ ਹਨ ਕਿ ਉਹ ਧਰਮ ਉਤੇ ਵੀ ਅਪਣਾ ਏਕਾਧਿਕਾਰ ਰਖਦੇ ਹਨ । ਨਾ ਇਹ ਲੋਕਤੰਤਰ ਹੈ ਅਤੇ ਨਾ ਇਹ ਪੰਥਕ ਸੋਚ ਨਾਲ ਮੇਲ ਖਾਂਦਾ ਹੈ। 2019 ਨੇੜੇ ਹੈ, ਅਤੇ ਲੋਕ ਜਵਾਬ ਦੇਣਗੇ ਕਿ ਇਸ ਬਾਰੇ ਉਹ ਕੀ ਸੋਚਦੇ ਹਨ।  -ਨਿਮਰਤ ਕੌਰ