ਦਿੱਲੀ ਦੀ ਪ੍ਰਦਰਸ਼ਨੀ, ਸੈਂਟਰਲ ਵਿਸਟਾ ਇੱਕ ਅਪਰਾਧਿਕ ਲਾਪਰਵਾਹੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਦੋਂ ਭਾਰਤ 'ਚ ਲਾਸ਼ਾਂ ਦੇ ਅੰਬਾਰ ਲੱਗ ਰਹੇ ਸੀ ਉਦੋਂ ਦੇਸ਼ ਦੇ ਲੀਡਰ ਆਪਣੀ ਸ਼ਾਨ ਲਈ ਸੈਂਟਰਲ ਵਿਸਟਾ ਬਣਾਉਣ 'ਚ ਰੁੱਝੇ ਹੋਏ ਸੀ

Central Vista to Criminal Negligence

ਜਨਵਰੀ 2020 ਦੀ ਸ਼ੁਰੂਆਤ ਵਿਚ ਆਈ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਤੋਂ ਪੁਸ਼ਟੀ ਹੋਈ ਕਿ ਚੀਨ ਦੇ ਵੁਹਾਨ ਵਿਚ ਕੁਝ ਲੋਕਾਂ ਨੂੰ ਸਾਹ ਦੀ ਬਿਮਾਰੀ ਹੋਈ ਹੈ, ਜਿਸ ਨੂੰ ਕੋਵਿਡ-19 ਕਿਹਾ ਜਾਂਦਾ ਹੈ। ਇਸੇ ਮਹੀਨੇ ਦੇ ਅੰਤ ਤੱਕ ਭਾਰਤ ਵਿਚ ਵੀ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਉਸੇ ਸਮੇਂ 20,000 ਕਰੋੜ ਰੁਪਏ ਦੀ ਲਾਗਤ ਵਾਲੇ ਕੇਂਦਰੀ ਵਿਸਟਾ ਪ੍ਰਾਜੈਕਟ ਅਤੇ ਨਵੀਂ ਸੰਸਦ ਦੀ ਇਮਾਰਤ ਦੀ ਰਸਮੀ ਤਜਵੀਜ਼ ਨੂੰ ਅਫ਼ਸਰਸ਼ਾਹੀ ਰੁਕਾਵਟਾਂ ਦੇ ਜ਼ਰੀਏ ਵਧਾਇਆ ਜਾ ਰਿਹਾ ਸੀ, ਇਸ ਲਈ ਸਰਕਾਰ ਦਾ ਧਿਆਨ ਹੋਰ ਗੱਲਾਂ ਵੱਲ ਸੀ।

ਫਰਵਰੀ ਦੇ ਸ਼ੁਰੂਆਤ ਵਿਚ ਕੇਰਲਾ, ਮਹਾਰਾਸ਼ਟਰ ਅਤੇ ਹੋਰ ਥਾਵਾਂ ਤੋਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ। ਪਰ ਉਸ ਸਮੇਂ ਅਹਿਮਦਾਬਾਦ ਦੇ ਨਵੇਂ ਅਤੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿਚ ਤਿੰਨ ਘੰਟਿਆਂ ਲਈ ਦੇਸ਼ ਦੇ ਮਹਿਮਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ 100 ਕਰੋੜ ਦੀ ਲਾਗਤ 'ਨਮਸਤੇ ਟਰੰਪ' ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਸੜਕਾਂ ਨੂੰ ਸਜਾਉਣ ਲਈ ਵੀ ਖਰਚਾ ਕੀਤਾ ਗਿਆ।

ਫਰਵਰੀ ਮਹੀਨੇ ਦੇ ਅਖੀਰ ਵਿਚ ਕੋਵਿਡ-19 ਦੇ ਮਾਮਲੇ ਵਧਣ ਲੱਗੇ। ਇਟਲੀ ਤੇ ਸਾਊਦੀ ਅਰਬ ਦੇ ਯਾਤਰੀਆਂ ਨੇ ਭਾਰਤੀਆਂ ਨੂੰ ਸੰਕਰਮਿਤ ਕੀਤਾ ਅਤੇ ਕੋਵਿਡ-19 ਨਾਲ ਪਹਿਲੀ ਅਧਿਕਾਰਕ ਮੌਤ ਦਰਜ ਹੋਈ। ਉਦੋਂ ਤੱਕ ਕੋਰੋਨਾ ਵਾਇਰਸ ਨੂੰ ਯੂਰਪ ਵਿਚ ਪਹਿਲਾਂ ਹੀ ਜਨਤਕ ਸਿਹਤ ਸਮੱਸਿਆ ਵਜੋਂ ਮਾਨਤਾ ਦਿੱਤੀ ਗਈ। ਭਾਰਤ ਵੀ ਇਸ ਦੀ ਨਜ਼ਰ ਵਿਚ ਸੀ ਪਰ ਉਸ ਦੌਰਾਨ ਦਿੱਲੀ ਵਿਚ ਇਕ ਅਹਿਮ ਪ੍ਰਾਜੈਕਟ ਚੱਲ ਰਿਹਾ ਸੀ। ਕੇਂਦਰੀ ਵਿਸਟਾ ਇਮਾਰਤਾਂ ਲਈ ਜ਼ਮੀਨੀ ਵਰਤੋਂ ਅਤੇ ਜ਼ੋਨਿੰਗ ਤਬਦੀਲੀਆਂ ਨੂੰ ਨਿਰਮਾਣ ਦੀ ਸਮਾਂ ਸੀਮਾ ਵਿਚ ਤੇਜ਼ੀ ਲਿਆਉਣ ਲਈ ਕਲੀਅਰਿੰਗ ਪ੍ਰਕਿਰਿਆ ਜ਼ੋਰਾਂ-ਸ਼ੋਰਾਂ ਨਾਲ ਜਾਰੀ ਸੀ।

ਕੋਰੋਨਾ ਦੇ ਵੱਧ ਰਹੇ ਕੇਸਾਂ ਨਾਲ, ਮਾਰਚ ਦੀ ਸ਼ੁਰੂਆਤ ਤੱਕ ਗਿਣਤੀ 11 ਹਜਾਰ ਪੁੱਜ ਗਈ ਸੀ। ਦਿੱਲੀ ’ਚ ਕਨਫਰਮ ਮਾਮਲਿਆਂ ਦੀ ਗਿਣਤੀ ਵਿਚ ਦੁੱਗਣਾ ਵਾਧਾ ਦਰਜ ਕੀਤਾ ਗਿਆ, ਇਸ ਸਮੇਂ ਸਰਕਾਰ ਉਹਨਾਂ ਵਿਚੋਂ ਬਹੁਤ ਸਾਰੇ ਕੇਸਾਂ ਨੂੰ ਤਬਲੀਗੀ ਜਮਾਤ ਦੇ ਇਕੱਠ ਨਾਲ ਜੋੜ ਰਹੀ ਸੀ। ਨਿਜ਼ਾਮੂਦੀਨ ਨੂੰ ਕੋਵਿਡ-19 ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ, ਉਸੇ ਸਮੇਂ ਕੇਂਦਰੀ ਵਿਸਟਾ ਪ੍ਰਾਜੈਕਟ ਨਾਲ ਸਬੰਧਤ ਜ਼ਮੀਨੀ ਵਰਤੋਂ ਦੇ ਨਿਯਮਾਂ ਦੀ ਉਲੰਘਣਾ ਨੂੰ ਦਰਸਾਉਂਦੀ ਯੂਨੀਅਨ ਆਫ ਯੂਨੀਅਨ ਦੇ ਖ਼ਿਲਾਫ਼ ਜਨਤਕ ਪਟੀਸ਼ਨ ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀ ਗਈ।

ਸੰਕਰਮਿਤ ਕੇਸਾਂ ਦੀ ਗਿਣਤੀ ਵਧਣ ਨਾਲ, ਪ੍ਰਧਾਨ ਮੰਤਰੀ ਨੇ 24 ਮਾਰਚ ਤੋਂ ਪੂਰੇ ਦੇਸ਼ ਵਿਚ 3 ਹਫਤਿਆਂ ਲਈ ਸੰਪੂਰਨ ਲਾਕਡਾਊਨ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਦਾ ਫੈਲਾਅ ਇੰਨਾ ਭਿਆਨਕ ਸੀ ਕਿ ਇਸ ਦੇ ਲਈ ਗੰਭੀਰ ਉਪਾਵਾਂ ਦੀ ਲੋੜ ਸੀ। ਹਾਲਾਂਕਿ ਇਸ ਤਾਲਾਬੰਦੀ ਦੇ ਅਰਸੇ ਅੰਦਰ ਸੰਸਦ ਦੀ ਨਵੀਂ ਇਮਾਰਤ ਨੂੰ ਵਾਤਾਵਰਣ ਪ੍ਰਵਾਨਗੀ ਦੇ ਦਿੱਤੀ ਗਈ ਸੀ ਅਤੇ ਇਸ ਦੇ ਨਿਰਮਾਣ ਲਈ ਇਕ ਟੈਂਡਰ ਵੀ ਦਿੱਤਾ ਗਿਆ। ਇਹ ਸਭ ਉਸ ਸਮੇਂ ਹੋ ਰਿਹਾ ਸੀ, ਜਦੋਂ ਭੁੱਖੇ ਅਤੇ ਪ੍ਰੇਸ਼ਾਨ ਪ੍ਰਵਾਸੀ ਪੈਦਲ ਸ਼ਹਿਰਾਂ ਤੋਂ ਆਪਣੇ ਪਿੰਡਾਂ ਵੱਲ ਕੂਚ ਕਰ ਰਹੇ ਸਨ।

ਦੇਸ਼ ਦੇ ਸ਼ਹਿਰ ਬੰਦ-ਬੇਜਾਨ ਸੀ, ਉਦੋਂ ਰਿਜ਼ਰਵ ਬੈਂਕ ਆਰ ਇੰਡੀਆ ਨੇ ਦੇਸ਼ ਦੀ ਅਰਥਵਿਵਥਾ ਦੀ ਤਸਵੀਰ ਪੇਸ਼ ਕੀਤੀ, ਜਿਸ ਵਿਚ ਦੱਸਿਆ ਕਿ ਦੇਸ਼ ਵਿਚ ਲਾਕਡਾਊਨ ਦਾ ਅਸਰ ਉਦਯੋਗ, ਕਾਰੋਬਾਰਾਂ ਅਤੇ ਰੁਜ਼ਗਾਰਾਂ 'ਤੇ ਲੰਮੇ ਸਮੇਂ ਤਕ ਰਹੇਗਾ। ਦੂਜੇ ਪਾਸੇ  ਇੱਕ ਹੋਰ ਟੀਵੀ ਪ੍ਰਸਾਰਣ ਵਿੱਚ, ਪ੍ਰਧਾਨ ਮੰਤਰੀ ਨੇ 5 ਅਪ੍ਰੈਲ ਦੀ ਸ਼ਾਮ ਨੂੰ ਦੇਸ਼ ਵਾਸੀਆਂ ਨੂੰ ਮੋਮਬੱਤੀਆਂ ਜਗਾਉਣ ਲਈ ਕਿਹਾ। ਦੇਸ਼ ਦੇ ਲੋਕਾਂ ਨੇ ਆਪਣੀ ਬਾਲਕੋਨੀ ਅਤੇ ਘਰਾਂ ਵਿਚ ਖੜੇ ਹੋ ਕੇ ਦੀਵਿਆਂ ਨਾਲ ਰੋਸ਼ਨੀ ਕੀਤੀ, ਇਸ ਦੌਰਾਨ ਕਈ ਲੋਕਾਂ ਨੇ ਪਟਾਕੇ ਵੀ ਚਲਾਏ ਗਏ। ਦੋ ਹਫਤਿਆਂ ਬਾਅਦ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ 18,000 ਦੇ ਨਵੇਂ ਉੱਚੇ ਪੱਧਰ 'ਤੇ ਪੁੱਜ ਗਏ। ਮਈ ਵਿਚ ਤੀਜੀ ਅਧਿਕਾਰਕ ਤਾਲਾਬੰਦੀ ਹੋਣ ਤੱਕ ਲਾਗ ਦੇ ਮਾਮਲਿਆਂ  ਦੀ ਗਿਣਤੀ 5000 ਮੌਤਾਂ ਨਾਲ ਇਕ ਲੱਖ ਪਹੁੰਚ ਗਈ ਸੀ।

ਕੁਝ ਸਮੇਂ ਬਾਅਦ ਦੇਸ਼ ਵਿਚ ਅਨਲੌਕ ਪੜਾਅ ਦੀ ਸ਼ੁਰੂਆਤ ਹੋਈ। 1 ਜੁਲਾਈ ਤੱਕ, ਅਨਲੋਕ ਇੰਡੀਆ ਦੇ ਦੂਜੇ ਪੜਾਅ ਵਿਚ, ਸੰਕਰਮਿਤ ਕੇਸਾਂ ਦੀ ਗਿਣਤੀ 18 ਹਜਾਰ ਮੌਤਾਂ ਨਾਲ 600,000 ਤੱਕ ਪਹੁੰਚ ਗਈ ਸੀ। ਇਸੇ ਮਹੀਨੇ ਅਯੁੱਧਿਆ ਵਿਚ ਭਾਜਪਾ ਦੇ ਰਾਮ ਮੰਦਰ ਪ੍ਰਾਜੈਕਟ ਦੀ ਭੂਮੀ ਪੂਜਨ ਰਸਮ ਹੋਈ। ਪ੍ਰਧਾਨ ਮੰਤਰੀ ਨੇ ਭੂਮੀ ਪੂਜਨ ਸਮਾਰੋਹ ਦੀ ਅਗਵਾਈ ਕੀਤੀ ਅਤੇ 1,100 ਕਰੋੜ ਰੁਪਏ ਦੇ ਕੰਪਲੈਕਸ ਦੇ ਨਿਰਮਾਣ ਕਾਰਜ ਦੀ ਰਸਮੀਂ ਸ਼ੁਰੂਆਤ ਕੀਤੀ ਗਈ।

ਉਸ ਸਮੇਂ, ਸਰਕਾਰ ਨੇ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ 150 ਨਵੇਂ ਮੈਡੀਕਲ ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਬਣਾਉਣ ਅਤੇ ਆਈਸੀਯੂ ਬੈਡ ਅਪਗ੍ਰੇਡ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਨਾ ਕੋਈ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਅਤੇ ਨਾ ਹੀ ਕੋਈ ਵੀਵੀਆਈਪੀ ਸਾਹਮਣੇ ਆਏ। ਇਹ ਉਹੀ ਸਮਾਂ ਸੀ ਜਦੋਂ 12 ਹਜ਼ਾਰ ਕਰੋੜ ਰੁਪਏ ਦਾ ਚਾਰ ਧਾਮ ਹਾਈਵੇ ਪ੍ਰਾਜੈਕਟ ਆਪਣੇ ਅਖੀਰਲੇ ਪੜਾਅ 'ਤੇ ਸੀ। 700 ਕਿਲੋਮੀਟਰ ਰੋਡ ਦਾ ਨਿਰਮਾਣ ਜਿਸ ਨੇ ਕੈਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਨੂੰ ਜੋੜਨਾ ਸੀ।

ਅਕਤੂਬਰ ਵਿਚ ਸਰਕਾਰ ਨੇ ਐਲਾਨ ਕੀਤਾ ਕਿ ਗਣਿਤ ਦੇ ਨਮੂਨੇ ਅਨੁਸਾਰ ਮਹਾਂਮਾਰੀ ਆਪਣੇ ਵਿਕਰਾਲ ਰੂਪ 'ਤੇ ਆਈ ਅਤੇ ਹੁਣ ਇਸ ਦਾ ਪ੍ਰਭਾਵ ਲਗਾਤਾਰ ਘਟਣਾ ਚਾਹੀਦਾ ਹੈ। ਜਦੋਂ ਭਾਰਤ ਵਿੱਚ ਕੋਰੋਨਾ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ, ਕੇਂਦਰੀ ਵਿਸਟਾ ਦੀਆਂ ਇਮਾਰਤਾਂ ਦੀ ਉਸਾਰੀ ਦੀ ਸ਼ੁਰੂਆਤ ਲਈ ਇੰਡੀਆ ਗੇਟ ਦੇ ਨਾਲ ਸਾਰੇ ਪਾਸੇ ਬੈਰੀਕੇਡ ਲਗਾਏ ਜਾ ਰਹੇ ਸਨ। ਦਸੰਬਰ ਵਿੱਚ, ਆਗਰਾ ਮੈਟਰੋ ਨਿਰਮਾਣ ਦਾ ਉਦਘਾਟਨ ਵੀ ਕੀਤਾ ਗਿਆ।

ਸਾਲ ਦੀ ਸ਼ੁਰੂਆਤ ਵਿਚ, ਵਿਸ਼ਵ ਸਿਹਤ ਸੰਗਠਨ ਨੇ ਦੇਸ਼ ਨੂੰ ਕੋਰੋਨਾ ਦੀ ਦੂਜੀ ਲਹਿਰ ਬਾਰੇ ਚੇਤਾਵਨੀ ਦਿੱਤੀ ਸੀ। ਪਰ ਕਿਉਂਕਿ ਦੇਸ਼ ਵਿਚ ਕੇਸਾਂ ਦੀ ਗਿਣਤੀ ਦਿਨੋਂ-ਦਿਨ ਘੱਟ ਰਹੀ ਸੀ, ਸਾਡੇ ਦੇਸ਼ ਨੇ ਐਲਾਨ ਕੀਤਾ ਕਿ ਅਸੀਂ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬ ਹੋ ਗਏ ਹਾਂ। ਡੈਵੋਸ ਵਿਖੇ, ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ ਨੇ ਆਪਣੀ ਮੁਸ਼ਕਲਾਂ ਦਾ ਹੱਲ ਲੱਭ ਲਿਆ ਹੈ ਅਤੇ ਇਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਦੁਨੀਆ ਦੀ ਮਦਦ ਕੀਤੀ ਹੈ। 

ਫਿਰ ਦੇਸ਼ ਉਹਨਾਂ ਚੀਜਾਂ 'ਤੇ ਆਇਆ ਜਿਸ ਵਿਚ ਉਸ ਨੂੰ ਮਹਾਰਥ ਹਾਸਲ ਹੈ: ਚੋਣਾਂ, ਧਾਰਮਿਕ ਤਿਉਹਾਰ, ਰਾਜਨੀਤਿਕ ਰੈਲੀਆਂ ਅਤੇ ਵਿਆਹ - ਸਮਾਗਮ ਜਿਸ ਵਿਚ ਵੱਡੀ ਭੀੜ ਨੂੰ ਸੱਦਾ ਦਿੱਤਾ ਜਾਂਦਾ ਹੈ। ਲੱਖਾਂ ਸ਼ਰਧਾਲੂਆਂ ਨੂੰ ਹਰਿਦੁਆਰ ਦੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ, ਬੰਗਾਲ ਦੀਆਂ ਬਹੁ-ਪੜਾਅ ਚੋਣਾਂ ਵਿਚ ਰੈਲੀਆਂ ਕੀਤੀਆਂ ਗਈਆਂ, ਕਲੱਬ, ਬਾਜ਼ਾਰ, ਰੈਸਟੋਰੈਂਟ ਅਤੇ ਮਾਲ ਖੋਲ੍ਹੇ ਗਏ।

ਫਿਰ 5 ਅਪ੍ਰੈਲ ਨੂੰ ਅਚਾਨਕ ਭਾਰਤ ਵਿਚ 1 ਲੱਖ ਨਵੇਂ ਕੇਸ ਸਾਹਮਣੇ ਆਏ।  ਕੇਸਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਗਈ, ਚਾਰ ਦਿਨਾਂ ਬਾਅਦ 10 ਲੱਖ ਤਕ ਗਿਣਤੀ ਪਹੁੰਚ ਗਈ। ਹਸਪਤਾਲਾਂ ਵਿਚ ਮਰੀਜ਼ ਵਧਦੇ ਗਏ। ਹੁਣ ਵੀ, ਦੇਸ਼ ਵਿਚ ਨਵੇਂ ਆਕਸੀਜਨ ਪਲਾਂਟ ਬਾਰੇ ਕੋਈ ਉਮੀਦ ਨਹੀਂ ਦਿਖਾਈ ਦੇ ਰਹੀ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਇਲਾਵਾ ਕਿਸੇ ਦੂਜੇ ਰਾਜ ਨੇ ਆਪਣੀਆਂ ਸਿਹਤ ਸਹੂਲਤਾਂ ਦਾ ਨਵੀਨੀਕਰਨ ਨਹੀਂ ਕੀਤਾ।

ਦਿੱਲੀ ਵਿਚ ਲਾਕਡਾਊਨ ਤੋਂ ਦਸ ਦਿਨ ਬਾਅਦ, ਜਦੋਂ ਸਾਰੀਆਂ ਬਾਹਰੀ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਲੱਗ ਗਈ ਸੀ, ਉਦੋਂ ਸੈਂਟਰਲ ਵਿਸਟਾ ਪ੍ਰਾਜੈਕਟ ਇਕ ਜ਼ਰੂਰੀ ਸੇਵਾ ਵਜੋਂ ਅੱਗੇ ਵਧਿਆ। ਇਸ ਤੋਂ ਬਾਅਦ ਜਿਸ ਦਿਨ ਪੂਰੀ ਦੁਨੀਆ ਵਿਚ ਭਾਰਤ ਅੰਦਰ ਸਭ ਤੋਂ ਵੱਧ ਰਿਕਾਰਡ ਕੇਸ ਦਰਜ ਹੋਏ ਉਸ ਦਿਨ ਸੀਪੀਡਬਲਯੂਡੀ ਨੇ ਤਿੰਨ ਮੰਤਰਾਲੇ ਦੀਆਂ ਇਮਾਰਤਾਂ ਲਈ 3,408 ਕਰੋੜ ਰੁਪਏ ਦੀ ਬੋਲੀ ਮੰਗੀ। 5 ਮਈ ਤੱਕ 2 ਲੱਖ 30 ਹਜਾਰ ਮੌਤਾਂ ਨਾਲ ਮਾਮਲਿਆਂ ਦਾ ਅੰਕੜਾ 21 ਮਿਲੀਅਨ ਹੋ ਗਏ ਸਨ। ਦੇਸ਼ ਭਰ ਦੇ ਸ਼ਮਸ਼ਾਨ ਘਾਟਾਂ ਤੋਂ ਮਿਲੀ ਰਿਪੋਰਟ ਅਨੁਸਾਰ ਅਸਲ ਮੌਤ ਦੇ ਅੰਕੜੇ ਸਰਕਾਰੀ ਅੰਕੜਿਆਂ ਤੋਂ 5 ਗੁਣਾ ਜਿਆਦਾ ਹੋ ਸਕਦੇ ਹਨ।

ਗੌਤਮ ਭਾਟੀਆ