ਔਖੇ ਵੇਲੇ ਮਾਲੀ ਸਹਾਇਤਾ ਦੇ ਕੇ ਕੌਮ ਲਈ ਕੁੱਝ ਕਰਨ ਵਾਲਿਆਂ ਦਾ ਮਾਣ ਰੱਖੋ ਜੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੇਨਤੀ ਹੈ ਕਿ ਅਸੀ 31 ਕੁ ਸਿੰਘ 5 ਫ਼ਰਵਰੀ ਨੂੰ ਦਿੱਲੀ ਦੀ ਕੋਰਟ ਵਲੋਂ ਬਰੀ ਹੋਏ ਸੀ।

Help to needy People

ਬੇਨਤੀ ਹੈ ਕਿ ਅਸੀ 31 ਕੁ ਸਿੰਘ 5 ਫ਼ਰਵਰੀ ਨੂੰ ਦਿੱਲੀ ਦੀ ਕੋਰਟ ਵਲੋਂ ਬਰੀ ਹੋਏ ਸੀ। ਇਹ ਕੇਸ 1985 ਤੋਂ ਹੁਣ 2020 ਤਕ ਲਗਾਤਾਰ ਚਲਦਾ ਆ ਰਿਹਾ ਸੀ। ਟ੍ਰਾਂਜ਼ਿਸਟਰ ਬੰਬ ਕਾਂਡ (ਕਰਤਾਰ ਸਿੰਘ ਨਾਰੰਗ ਵਾਲਾ) ਤੇ ਨਾਲ ਹੀ ਦੇਸ਼ ਵਿਚ ਕੋਰੋਨਾ ਨਾਂ ਦੀ ਮਹਾਂਮਾਰੀ ਵੀ ਫੈਲ ਗਈ।

ਮੈਂ ਅਪਣੇ ਅਲੱਗ-ਅਲੱਗ ਏਰੀਏ ਵਿਚ ਹਫ਼ਤਾਵਾਰੀ ਤਹਿਬਾਜ਼ਾਰੀ ਲਗਾਉਂਦਾ ਸੀ। ਲਾਕਡਾਊਨ ਦੇ ਚਲਦੇ ਦਿੱਲੀ ਵਿਚ ਇਹ ਬਾਜ਼ਾਰ ਬੰਦ ਹਨ। ਹੁਣ ਪਤਾ ਨਹੀਂ ਕਦੋਂ ਇਹ ਖੁੱਲ੍ਹਣਗੇ। ਥੋੜੀ ਬਹੁਤ ਜਮ੍ਹਾਂ ਪੂੰਜੀ ਸੀ, ਉਹ ਖ਼ਤਮ ਹੋ ਗਈ ਹੈ।

ਇਕ ਲੜਕਾ 20 ਸਾਲ ਦੀ ਉਮਰ ਦਾ ਹੈ। 11ਵੀਂ ਕਲਾਸ ਵਿਚੋਂ ਪੜ੍ਹਾਈ ਛੱਡ ਦਿਤੀ ਹੈ, ਕੰਮ ਨਹੀਂ ਕਰਦਾ। ਮੇਰੀਆਂ ਤਿੰਨ ਲੜਕੀਆਂ ਨੇ, ਤਿੰਨਾਂ ਦੀ ਸ਼ਾਦੀ ਕਰ ਦਿਤੀ ਹੈ। ਘਰ ਦੀ ਮਾੜੀ ਹਾਲਤ ਹੈ। ਘਰ ਦਾ ਖ਼ਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ।

ਮੈਂ ਪੱਕਾ ਸਪੋਕਸਮੈਨ ਦਾ ਪਾਠਕ ਹਾਂ ਤੇ ਮੇਰੇ ਵਲੋਂ ਲਿਖੀਆਂ ਹੋਈਆਂ ਚਿੱਠੀਆਂ ਸਪੋਕਸਮੈਨ ਵਿਚ ਛਪਦੀਆਂ ਰਹਿੰਦੀਆਂ ਹਨ। ਮੇਰੀ ਮਾੜੀ ਮਾਲੀ ਹਾਲਤ ਨੂੰ ਵੇਖਦੇ ਹੋਏ, ਮੇਰੀ ਸਹਾਇਤਾ (ਮਾਇਆ ਦੇ ਰੂਪ ਵਿਚ) ਕੀਤੀ ਜਾਏ।

ਦਾਸ ਆਪ ਜੀ ਦਾ ਅਤਿ ਧਨਵਾਦੀ ਹੋਵੇਗਾ ਜੀ, ਹੋਰ ਕੋਈ ਇਨਕਮ ਦਾ ਸਾਧਨ ਨਹੀਂ ਰਿਹਾ। ਮੈਂ ਦਿੱਲੀ ਕਮੇਟੀ ਨਾਲ ਵੀ ਰਾਬਤਾ ਕਾਇਮ ਕੀਤਾ ਸੀ, ਜੀ.ਕੇ. (ਮਨਜੀਤ ਸਿੰਘ) ਤੇ ਸਰਨਾ ਸਾਹਬ ਨਾਲ ਵੀ ਪਰ ਕਿਸੇ ਨੇ ਵੀ ਮਾਲੀ ਸਹਾਇਤਾ ਨਹੀਂ ਕੀਤੀ।
-ਜੋਗਿੰਦਰਪਾਲ ਸਿੰਘ, ਸੰਪਰਕ : 88005-49311