ਅਕਾਲੀ ਦਲ ਦਾ ਗੌਰਵਮਈ ਇਤਿਹਾਸ ਤੇ ਵਰਤਮਾਨ ਦਰਦਨਾਕ -1

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਕਾਲੀ ਦਲ ਦੇ ਇਸ ਸਾਰੇ ਸਮੇਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ..........

Shiromani Akali Dal

ਅਕਾਲੀ ਦਲ ਦੇ ਇਸ ਸਾਰੇ ਸਮੇਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਸਮਾਂ ਸੀ, ਸੰਨ 1920 ਤੋਂ ਲੈ ਕੇ 1966 ਤਕ ਤੇ ਦੂਜਾ ਸੀ 1966 ਤੋਂ ਹੁਣ ਤਕ। ਕੌਮ ਦੇ ਕਿਸੇ ਲੀਡਰ ਤੋਂ ਵੀ ਕੋਈ ਗ਼ਲਤੀ ਹੋ ਸਕਦੀ ਹੈ ਬਸ਼ਰਤੇ ਕਿ ਉਹ ਬੇਸਮਝੀ ਨਾਲ ਹੋਈ ਹੋਵੇ ਨਾ ਕਿ ਬਦਨੀਤੀ ਨਾਲ। ਮਾਸਟਰ ਤਾਰਾ ਸਿੰਘ ਨੇ ਰਖਿਆ ਹੋਇਆ ਮਰਨ ਵਰਤ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਤੇ ਹੋਰਨਾਂ ਦੇ ਕਹਿਣ ਤੇ ਛੱਡ ਦਿਤਾ। ਇਹ ਇਕ ਗ਼ਲਤ ਕਦਮ ਚੁਕਿਆ ਗਿਆ। ਇਸ ਲਈ ਉਨ੍ਹਾਂ ਨੂੰ ਧਾਰਮਕ ਸਜ਼ਾ ਵੀ ਭੁਗਤਣੀ ਪਈ।

ਇਕ ਗੱਲ ਮਾਸਟਰ ਤਾਰਾ ਸਿੰਘ ਦੀ ਵਡਿਆਈ ਵਿਚ ਜਾਂਦੀ ਹੈ ਕਿ ਉਨ੍ਹਾਂ ਨੇ ਪੜ੍ਹੇ ਲਿਖੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਲਿਆਂਦਾ ਜਿਸ ਦੀ ਮਿਸਾਲ ਜਸਟਿਸ ਗੁਰਨਾਮ ਸਿੰਘ, ਹਰਬੰਸ ਸਿੰਘ ਗੁਜਰਾਲ, ਗਿਆਨ ਸਿੰਘ ਰਾੜੇ ਵਾਲਾ, ਗਿਆਨੀ ਕਰਤਾਰ ਸਿੰਘ ਤੇ ਇਸੇ ਤਰ੍ਹਾਂ ਕਈ ਹੋਰ ਮਾਸਟਰ ਜੀ ਦੇ ਕਹਿਣ ਤੇ ਪ੍ਰੇਰਨਾ ਸਦਕਾ-ਅਕਾਲੀ ਦਲ ਦੀਆਂ ਸਫ਼ਾਂ ਵਿਚ ਆਏ। ਦੂਜਾ ਸਮਾਂ 1966 ਤੋਂ ਬਾਅਦ ਦਾ ਹੈ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਸਿਆਸਤ ਦੇ ਮੁਖੀ ਰਹੇ। 6 ਵਾਰੀ ਅਕਾਲੀ ਸਰਕਾਰ ਪੰਜਾਬ ਵਿਚ ਬਣੀ। ਪੰਜਾਬ ਤੇ ਖ਼ਾਸ ਕਰ ਕੇ ਸਿੱਖ ਮੁਫ਼ਾਦ ਪ੍ਰਤੀ ਵਿਤਕਰੇ ਤਾਂ ਕੇਂਦਰ ਸਰਕਾਰ ਵਲੋਂ ਹੁੰਦੇ ਰਹੇ।

ਜੇ ਅਜੋਕਾ ਪੰਜਾਬ ਹੋਂਦ ਵਿਚ ਆਇਆ ਤਾਂ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦਿਤੇ ਗਏ। ਇਸੇ ਸਮੇਂ ਵਿਚ ਨਿਰੰਕਾਰੀਆਂ ਨਾਲ ਬਖੇੜਾ ਖੜਾ ਹੋਇਆ ਤੇ ਉਸ ਸਮੇਂ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਸੀ। ਇਹ ਮੰਨਣਾ ਪਵੇਗਾ ਕਿ 1978 ਦਾ ਨਿਰੰਕਾਰੀ ਕਾਂਡ, ਪੰਜਾਬ ਨੂੰ ਲਾਂਬੂ ਲਗਾ ਗਿਆ। ਦਿਨ ਦਿਹਾੜੇ 15 ਨਿਹੱਥੇ ਸਿੰਘ, ਨਿਰੰਕਾਰੀਆਂ ਵਲੋਂ ਮਾਰ ਦਿਤੇ ਗਏ। ਨਹਿਰੀ ਪਾਣੀ ਦੇ ਮਸਲੇ ਉਤੇ ਪੰਜਾਬ ਦੀ ਕਿਸਾਨੀ ਨਾਲ ਅਨਿਆ ਹੋਇਆ ਪਰ ਸਾਡੀਆਂ 6 ਅਕਾਲੀ ਸਰਕਾਰਾਂ ਆਈਆਂ ਤੇ ਦੋ ਕੇਂਦਰ ਦੀਆਂ ਸਰਕਾਰਾਂ ਨਾਲ ਅਕਾਲੀ ਦਲ ਦੀ ਭਾਈਚਾਰੀ ਰਹੀ ਪਰ ਪਾਰਟੀ ਆਗੂ ਕੁੱਝ ਵੀ ਨਾ ਕਰਵਾ ਸਕੇ।

ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਤਮਾਨ ਹਾਲਤ ਬਾਰੇ ਕੁੱਝ ਕਹਿਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸਿੱਖ ਕੌਮ ਦੀ ਇਹ ਜਥੇਬੰਦੀ ਕਿਵੇਂ ਹੋਂਦ ਵਿਚ ਆਈ, ਕਿਵੇਂ ਵਿਚਰੀ, ਕਿਹੜੀਆਂ-ਕਿਹੜੀਆਂ ਗੰਭੀਰ ਹਾਲਤਾਂ ਵਿਚੋਂ ਗੁਜ਼ਰੀ। ਸਮਝੀਏ, ਬਹੁਤ ਸੰਖੇਪ ਸ਼ਬਦਾਂ ਵਿਚ ਪਿਛੋਕੜ। ਸੰਨ 1919 ਵਿਚ ਲੱਗੇ ਹੋਏ ਮਾਰਸ਼ਲ ਲਾਅ ਸਮੇਂ ਹੋਈਆਂ ਅਤਿ ਦੀਆਂ ਵਧੀਕੀਆਂ ਤੇ ਸਿੱਖ ਗੁਰਧਾਮਾਂ ਦੀ ਅਜ਼ਮਤ ਲਈ, ਇਕ ਸਮੂਹ ਬਣਾਉਣ ਦੇ ਵਿਚਾਰ ਨੂੰ ਜਾਗ ਲਾਈ ਗਈ। ਇਸ ਤੋਂ ਪਹਿਲਾਂ ਇਕ ਹੋਰ ਗੱਲ ਹੋਈ ਕਿ ਲਾਹੌਰ ਤੋਂ 21 ਮਈ 1919 ਨੂੰ ਅਖ਼ਬਾਰ 'ਰੋਜ਼ਾਨਾ ਅਕਾਲੀ' ਉਰਦੂ ਵਿਚ ਕਢਿਆ ਗਿਆ

ਤੇ ਮੰਗਲ ਸਿੰਘ ਗਿੱਲ ਇਸ ਦੇ ਪਹਿਲੇ ਸੰਪਾਦਕ ਬਣਾਏ ਗਏ। ਸਿੱਖਾਂ ਦੀ ਇਕ ਰਾਜਸੀ ਜਮਾਤ ਬਣਾਉਣ ਦੀ ਲੋੜ ਸਮਝੀ ਗਈ। ਸਿੱਖਾਂ ਦੇ ਧਾਰਮਕ ਅਸਥਾਨ ਗੁਰਦਵਾਰੇ, ਮਹੰਤਾਂ ਦੇ ਕਬਜ਼ੇ ਵਿਚ ਸਨ ਤੇ ਅੰਗਰੇਜ਼ ਸਰਕਾਰ ਦੀ ਉਨ੍ਹਾਂ ਨੂੰ ਪੂਰੀ ਹਮਾਇਤ ਸੀ। ਗੁਰਦਵਾਰਾ ਸਾਹਿਬ ਨੂੰ ਇਨ੍ਹਾਂ ਅਖੌਤੀ ਮਸੰਦਾਂ ਤੋਂ ਆਜ਼ਾਦ ਕਰਵਾਉਣਾ, ਗੁਰਦਵਾਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਕੰਧ ਦੀ ਮੁੜ ਉਸਾਰੀ ਕਰਨੀ, ਸਿੱਖ ਕੌਮ ਵਿਚ ਸਿਆਸੀ ਤੇ ਦੇਸ਼ ਵਿਆਪਕ ਚੇਤਨਾ ਦਾ ਉਭਾਰ, ਇਹ ਸੱਭ ਕਾਰਨ ਬਣੇ, ਸਿੱਖ ਕੌਮ ਦੀ ਇਕ ਜਥੇਬੰਦੀ ਬਣਾਉਣ ਦੇ।

ਜਦੋਂ ਗੁਰਦਵਾਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹ ਕੇ ਇਥੋਂ ਦੀ ਜ਼ਮੀਨ ਨੂੰ ਸਰਕਾਰ ਨੇ ਸਾਂਭਿਆ ਤਾਂ ਸਰਕਾਰ ਨੂੰ ਚੇਤਾਵਨੀ ਦਿਤੀ ਗਈ ਪਰ ਕੋਈ ਅਸਰ ਨਾ ਹੋਇਆ। ਅਖ਼ੀਰ ਅਖ਼ਬਾਰ ਵਿਚ ਇਕ ਪੱਤਰ ਛਾਪਿਆ ਗਿਆ ਕਿ 100 ਸਿੰਘ ਕੁਰਬਾਨੀ ਕਰਨ ਲਈ ਅੱਗੇ ਆਉਣ ਤੇ ਇਸ ਡੇਗੀ ਹੋਈ ਦੀਵਾਰ ਦੀ ਉਸਾਰੀ ਕੀਤੀ ਜਾਵੇਗੀ। ਮਿੱਥੀ ਤਰੀਕ ਤੋਂ ਪਹਿਲਾਂ ਇਕ ਹਜ਼ਾਰ ਸਿੱਖਾਂ ਨੇ ਅਪਣੇ ਨਾਂ ਦੇ ਦਿਤੇ। ਇਸ ਸ਼ਹੀਦੀ ਜਥੇ ਦੀ ਮੀਟਿੰਗ ਬੁਲਾ ਲਈ ਗਈ ਤੇ ਸ. ਖੜਕ ਸਿੰਘ ਦੀ ਪ੍ਰਧਾਨਗੀ ਹੇਠ, ਸਰਕਾਰ ਨਾਲ ਨਾਮਿਲਵਰਤੋਂ ਦਾ ਮਤਾ ਪਾਸ ਹੋਇਆ ਤੇ ਡੇਗੀ ਹੋਈ ਦੀਵਾਰ ਦੀ ਉਸਾਰੀ ਦਾ ਪੁਨਰ ਨੋਟਿਸ ਦਿਤਾ ਗਿਆ।

ਅੰਗਰੇਜ਼ ਸਰਕਾਰ ਨੇ ਸੋਚਿਆ ਕਿ ਵਾਇਸਰਾਏ ਦੇ ਘਰ ਦੇ ਸਾਮਹਣੇ, ਕਤਲੋ-ਗ਼ਾਰਤ ਤੇ ਖ਼ੂਨ ਖ਼ਰਾਬਾ ਹੋਵੇਗਾ, ਇਹ ਸੋਚਦਿਆਂ ਸਰਕਾਰ ਮੰਨ ਗਈ। ਸ. ਹੀਰਾ ਸਿੰਘ ਦਰਦ ਨੇ ਇਸ ਨੂੰ ਅਕਾਲੀ ਲਹਿਰ ਦੀ ਸ਼ੁਰੂਆਤ ਦਸਿਆ। ਇਕ ਹੋਰ ਘਟਨਾ ਦਾ ਥੋੜਾ ਜ਼ਿਕਰ ਕਰਦੇ ਹਾਂ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫ਼ੈਸਰਾਂ ਨੇ ਸਰਕਾਰ ਨੂੰ ਨੋਟਿਸ ਦਿਤਾ ਕਿ 5 ਨਵੰਬਰ 1920 ਤਕ ਕਾਲਜ ਉਤੇ ਸਰਕਾਰੀ ਕੰਟਰੋਲ ਹਟਾ ਲਿਆ ਜਾਵੇ ਨਹੀਂ ਤਾਂ ਇਹ ਸਟਾਫ਼ ਮੈਂਬਰ ਅਸਤੀਫ਼ੇ ਦੇ ਦੇਣਗੇ।
ਉਪਰੋਕਤ ਘਟਨਾਵਾਂ ਨੇ ਸਿੱਖਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਕਿ ਉਨ੍ਹਾਂ ਦੀ ਅਪਣੀ ਇਕ ਜਥੇਬੰਦੀ ਹੋਣੀ ਚਾਹੀਦੀ ਹੈ।

ਇਕ ਰਾਜਸੀ ਨੁਮਾਇਦਾ ਜਥੇਬੰਦੀ ਹੋਣੀ ਚਾਹੀਦੀ ਹੈ ਤਾਕਿ ਸਿੱਖ ਕੌਮ ਰਾਜਨੀਤਕ ਤੌਰ ਉਤੇ ਦੇਸ਼ ਵਿਚ ਵਿਚਰੇ ਤੇ ਸਿੱਖ ਮੁਫ਼ਾਦ ਦੀ ਗੱਲ ਕਰ ਸਕੇ। ਇਨ੍ਹਾਂ ਹਾਲਾਤ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਸਾਡੇ ਇਤਿਹਾਸਕ ਗੁਰਦਵਾਰੇ ਨਨਕਾਣਾ ਸਾਹਿਬ, ਤਰਨ ਤਾਰਨ ਸਾਹਿਬ ਤੇ ਹੋਰਾਂ ਗੁਰਧਾਮਾਂ ਦੇ ਪ੍ਰਬੰਧ ਸੰਗਤਾਂ ਨੂੰ ਸੌਂਪਣ ਲਈ ਅਕਾਲੀ ਦਲ ਨੇ ਸ਼ਾਂਤਮਈ ਮੋਰਚੇ ਲਗਾਏ ਤੇ ਸਿੱਖ ਗੁਰਧਾਮ ਸ਼੍ਰੋਮਣੀ ਕਮੇਟੀ ਦੇ ਅਧੀਨ ਆਏ। ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਬਣਾਏ ਗਏ।

ਪਹਿਲੀ ਸੰਸਾਰ ਜੰਗ 1919 ਵਿਚ ਖ਼ਤਮ ਹੋ ਗਈ ਸੀ ਤੇ ਦੇਸ਼ ਵਿਚ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਸ਼ਾਂਤਮਈ ਅੰਦੋਲਨ ਵਿਢ ਦਿਤਾ। ਅਕਾਲੀ ਦਲ ਨੇ ਇਸ ਆਜ਼ਾਦੀ ਦੀ ਲਹਿਰ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਅੰਗਰੇਜ਼ਾਂ ਵਲੋਂ ਕੀਤੇ ਤਸ਼ੱਦਦ ਨੂੰ ਵੀ ਸਹਿਣਾ ਪਿਆ। ਅਕਤੂਬਰ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਮਾਸਟਰ ਜੀ ਨੇ ਨੌਕਰੀ ਤੋਂ ਤਿਆਗ ਪੱਤਰ ਦੇ ਦਿਤਾ ਤੇ ਫਿਰ ਬਾਕੀ ਜੀਵਨ ਸਿੱਖ ਕੌਮ ਨੂੰ ਸਮਰਪਿਤ ਕਰ ਦਿਤਾ। ਗੁਰੂ ਕੇ ਬਾਗ਼ ਮੋਰਚੇ ਸਮੇਂ ਗ੍ਰਿਫ਼ਤਾਰੀਆਂ ਹੋਈਆਂ।

ਮਾਸਟਰ ਤਾਰਾ ਸਿੰਘ, ਸਿੱਖ ਕੌਮ ਦੇ ਵਾਹਦ ਨੇਤਾ ਬਣ ਕੇ ਉਭਰੇ। ਸਿੱਖੀ ਸੋਚ ਦਾ ਮੁਜੱਸਮਾ, ਸਾਦਗੀ ਰੱਖਣ ਵਾਲਾ ਤੇ ਅਤਿ ਦਰਜੇ ਦਾ ਈਮਾਨਦਾਰ ਸਿੱਖ ਲੀਡਰ ਸੀ। ਸੰਨ 1947 ਤੋਂ ਪਹਿਲਾਂ ਕਾਂਗਰਸੀ ਆਗੂਆਂ ਵਲੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਤੇ ਸਿੱਖ ਲੀਡਰਾਂ ਨੇ ਵਿਸ਼ਵਾਸ਼ ਕਰ ਲਿਆ। ਮੁਹੰਮਦ ਅਲੀ ਜਿਨਾਹ ਨੇ ਸਿੱਖਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਸਿੱਖ ਪਾਕਿਸਤਾਨ ਨਾਲ ਆ ਰਲਣ ਪਰ ਮਾਸਟਰ ਤਾਰਾ ਸਿੰਘ ਤੇ ਬਾਕੀ ਅਕਾਲੀ ਆਗੂਆਂ ਨੇ, ਹਿੰਦੁਸਤਾਨ ਨਾਲ ਰਹਿਣ ਦਾ ਫ਼ੈਸਲਾ ਲੈ ਲਿਆ। ਦੇਸ਼ ਆਜ਼ਾਦ ਹੋਇਆ,

ਪਰ ਬਟਵਾਰਾ ਪੰਜਾਬ ਦਾ ਹੋਇਆ ਤੇ ਸਦੀਆਂ ਤੋਂ ਰਹਿੰਦੇ ਸਿੱਖ ਪ੍ਰਵਾਰਾਂ ਨੂੰ ਅਪਣਾ ਘਰ ਬਾਹਰ ਛੱਡ ਕੇ ਨਵੇਂ ਬਣੇ ਹਿੰਦੁਸਤਾਨ ਵੱਲ ਮੂੰਹ ਕਰਨਾ ਪਿਆ। ਏਨਾ ਹੀ ਨਹੀਂ, ਹਜ਼ਾਰਾਂ ਹੀ ਸਿੱੱਖ ਇਸ ਬਟਵਾਰੇ ਵਿਚ ਮਾਰੇ ਗਏ। ਉਨ੍ਹਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਉਥੇ ਰਹਿ ਗਈਆਂ ਤੇ ਇਥੇ ਆ ਕੇ ਉਨ੍ਹਾਂ ਤੇ ਸ਼ਰਨਾਰਥੀ ਹੋਣ ਦਾ ਲੇਬਲ ਲੱਗ ਗਿਆ। ਸਿੱਖ ਲੀਡਰਾਂ ਨੇ ਮਹਿਸੂਸ ਕੀਤਾ ਕਿ ਕਾਂਗਰਸ ਸਿੱਖਾਂ ਨਾਲ ਕੀਤੇ ਵਾਅਦੇ ਨਿਭਾਵੇ, ਪਰ ਇਹ ਕਾਂਗਰਸੀ ਨੇਤਾ ਸਹਿਜੇ ਹੀ ਸੱਭ ਕੁੱਝ ਭੁੱਲ ਗਏ। ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ

ਕਿ ਸਿੱਖ ਦਿੱਲੀ ਵਿਚ ਇਕ ਰੋਸ ਮਾਰਚ ਕੱਢਣਗੇ। ਇਸ ਸਿੱਖ ਨੇਤਾ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਨਰੇਲਾ ਸਟੇਸ਼ਨ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ। ਸੰਨ 1948 ਵਿਚ ਇਹ ਆਜ਼ਾਦ ਹਿੰਦੁਸਤਾਨ ਵਿਚ ਪਹਿਲੀ ਰਾਜਸੀ ਗ੍ਰਿਫ਼ਤਾਰੀ ਸੀ। ਸਿੱਖ ਲੀਡਰਾਂ ਦੀ ਆਵਾਜ਼ ਉਤੇ ਕੌਮ ਨੇ ਸ਼ਾਂਤਮਈ ਮੋਰਚੇ ਲਗਾਏ। ਇਹ ਭਾਵੇਂ ਪੰਜਾਬੀ ਸੂਬੇ ਦੇ ਨਾਹਰੇ ਉਤੋਂ ਪਾਬੰਦੀ ਉਠਾਉਣ ਲਈ ਸੀ ਜਾਂ ਪੰਜਾਬੀ ਸੂਬੇ ਦੀ ਸਥਾਪਨਾ ਲਈ। ਮਾਸਟਰ ਤਾਰਾ ਸਿੰਘ ਦੀ ਰਿਹਾਇਸ਼, ਪੁਤਲੀ ਘਰ ਅੰਮ੍ਰਿਤਸਰ ਵਿਖੇ ਸੀ। ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਦਾ ਮਤਲਬ, ਸਿੱਖ ਕੌਮ ਲਈ ਮੋਰਚੇ ਦੀ ਸ਼ੁਰੂਆਤ ਸਮਝੀ ਜਾਂਦੀ ਸੀ।

ਅਕਾਲੀ ਦਲ ਦੇ ਇਸ ਸਾਰੇ ਸਮੇਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਸਮਾਂ ਸੀ, ਸੰਨ 1920 ਤੋਂ ਲੈ ਕੇ 1966 ਤਕ ਤੇ ਦੂਜਾ ਸੀ 1966 ਤੋਂ ਹੁਣ ਤਕ। ਕੌਮ ਦੇ ਕਿਸੇ ਲੀਡਰ ਤੋਂ ਵੀ ਕੋਈ ਗ਼ਲਤੀ ਹੋ ਸਕਦੀ ਹੈ ਬਸ਼ਰਤੇ ਕਿ ਉਹ ਬੇਸਮਝੀ ਨਾਲ ਹੋਈ ਹੋਵੇ ਨਾ ਕਿ ਬਦਨੀਤੀ ਨਾਲ। ਮਾਸਟਰ ਤਾਰਾ ਸਿੰਘ ਨੇ ਰਖਿਆ ਹੋਇਆ ਮਰਨ ਵਰਤ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਤੇ ਹੋਰਨਾਂ ਦੇ ਕਹਿਣ ਤੇ ਛੱਡ ਦਿਤਾ। ਇਹ ਇਕ ਗ਼ਲਤ ਕਦਮ ਚੁਕਿਆ ਗਿਆ। ਇਸ ਲਈ ਉਨ੍ਹਾਂ ਨੂੰ ਧਾਰਮਕ ਸਜ਼ਾ ਵੀ ਭੁਗਤਣੀ ਪਈ।

ਇਕ ਗੱਲ ਮਾਸਟਰ ਤਾਰਾ ਸਿੰਘ ਦੀ ਵਡਿਆਈ ਵਿਚ ਜਾਂਦੀ ਹੈ ਕਿ ਉਨ੍ਹਾਂ ਨੇ ਪੜ੍ਹੇ ਲਿਖੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਲਿਆਂਦਾ ਜਿਸ ਦੀ ਮਿਸਾਲ ਜਸਟਿਸ ਗੁਰਨਾਮ ਸਿੰਘ, ਹਰਬੰਸ ਸਿੰਘ ਗੁਜਰਾਲ, ਗਿਆਨ ਸਿੰਘ ਰਾੜੇ ਵਾਲਾ, ਗਿਆਨੀ ਕਰਤਾਰ ਸਿੰਘ ਤੇ ਇਸੇ ਤਰ੍ਹਾਂ ਕਈ ਹੋਰ ਮਾਸਟਰ ਜੀ ਦੇ ਕਹਿਣ ਤੇ ਪ੍ਰੇਰਨਾ ਸਦਕਾ-ਅਕਾਲੀ ਦਲ ਦੀਆਂ ਸਫ਼ਾਂ ਵਿਚ ਆਏ। ਦੂਜਾ ਸਮਾਂ 1966 ਤੋਂ ਬਾਅਦ ਦਾ ਹੈ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਸਿਆਸਤ ਦੇ ਮੁਖੀ ਰਹੇ। 6 ਵਾਰੀ ਅਕਾਲੀ ਸਰਕਾਰ ਪੰਜਾਬ ਵਿਚ ਬਣੀ। ਪੰਜਾਬ ਤੇ ਖ਼ਾਸ ਕਰ ਕੇ ਸਿੱਖ ਮੁਫ਼ਾਦ ਪ੍ਰਤੀ ਵਿਤਕਰੇ ਤਾਂ ਕੇਂਦਰ ਸਰਕਾਰ ਵਲੋਂ ਹੁੰਦੇ ਰਹੇ।

ਜੇ ਅਜੋਕਾ ਪੰਜਾਬ ਹੋਂਦ ਵਿਚ ਆਇਆ ਤਾਂ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦਿਤੇ ਗਏ। ਇਸੇ ਸਮੇਂ ਵਿਚ ਨਿਰੰਕਾਰੀਆਂ ਨਾਲ ਬਖੇੜਾ ਖੜਾ ਹੋਇਆ ਤੇ ਉਸ ਸਮੇਂ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਸੀ। ਇਹ ਮੰਨਣਾ ਪਵੇਗਾ ਕਿ 1978 ਦਾ ਨਿਰੰਕਾਰੀ ਕਾਂਡ, ਪੰਜਾਬ ਨੂੰ ਲਾਂਬੂ ਲਗਾ ਗਿਆ। ਦਿਨ ਦਿਹਾੜੇ 15 ਨਿਹੱਥੇ ਸਿੰਘ, ਨਿਰੰਕਾਰੀਆਂ ਵਲੋਂ ਮਾਰ ਦਿਤੇ ਗਏ। ਨਹਿਰੀ ਪਾਣੀ ਦੇ ਮਸਲੇ ਉਤੇ ਪੰਜਾਬ ਦੀ ਕਿਸਾਨੀ ਨਾਲ ਅਨਿਆ ਹੋਇਆ ਪਰ ਸਾਡੀਆਂ 6 ਅਕਾਲੀ ਸਰਕਾਰਾਂ ਆਈਆਂ ਤੇ ਦੋ ਕੇਂਦਰ ਦੀਆਂ ਸਰਕਾਰਾਂ ਨਾਲ ਅਕਾਲੀ ਦਲ ਦੀ ਭਾਈਚਾਰੀ ਰਹੀ ਪਰ ਪਾਰਟੀ ਆਗੂ ਕੁੱਝ ਵੀ ਨਾ ਕਰਵਾ ਸਕੇ।

ਨਹਿਰੀ ਪਾਣੀਆਂ ਦੀ ਕਾਣੀ ਵੰਡ ਤੇ ਹੋਰ ਮੰਗਾਂ ਨੂੰ ਲੈ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਧਰਮ ਯੁੱਧ ਮੋਰਚਾ ਲਗਾਇਆ ਗਿਆ। ਜ਼ਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ... ਹਿੰਦੁਸਤਾਨੀ ਸਰਕਾਰ ਨੇ ਜੂਨ '84 ਨੂੰ ਦੇਸ਼ ਦੀ ਫ਼ੌਜ ਰਾਹੀਂ ਟੈਂਕਾਂ, ਗੋਲਿਆਂ ਤੇ ਮਸ਼ੀਨ ਗੰਨਾਂ ਨਾਲ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ ਦਿਤਾ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜੁਆਨਾਂ ਬੱਚਿਆਂ ਤੇ ਬੀਬੀਆਂ ਨੂੰ ਮਾਰ ਦਿਤਾ ਗਿਆ। ਪੰਜਾਬ ਦੇ ਕਈ ਗੁਰਦਵਾਰਾ ਸਾਹਿਬਾਨ ਵਿਚ ਪਏ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ।

ਫਿਰ ਇਸ ਤੋਂ ਬਾਦ, ਨਵੰਬਰ '84 ਵਿਚ, ਇੰਦਰਾਗਾਂਧੀ ਦੇ ਕਤਲ ਤੋਂ ਬਾਦ, ਦਿੱਲੀ ਤੇ ਦੇਸ਼ ਦੇ ਬਾਕੀ ਸ਼ਹਿਰਾਂ ਵਿਚ ਸਿੱਖ ਨਸਲਕੁਸ਼ੀ ਦਾ ਕਹਿਰ ਵਰਤਾਇਆ ਗਿਆ। ਹਜ਼ਾਰਾਂ ਨਿਹੱਥੇ ਸਿੱਖ ਮਾਰ ਦਿਤੇ ਗਏ। ਕਰੋੜਾਂ ਰੁਪਏ ਦੀਆਂ ਜਾਇਦਾਦਾਂ ਅਗਨ ਭੇਟ ਕਰ ਦਿਤੀਆਂ ਗਈਆਂ। ਸਿੱਖ ਜਿਨ੍ਹਾਂ ਦਾ ਇਤਿਹਾਸ ਇਹ ਸੀ ਕਿ ਮੁਗ਼ਲਈ ਤੇ ਅਫ਼ਗਾਨੀ ਜਰਵਾਣਿਆਂ ਤੋਂ, ਹਿੰਦੂ ਬੀਬੀਆਂ ਨੂੰ ਬਚਾ ਕੇ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਂਦੇ ਸਨ, ਉਨ੍ਹਾਂ ਦੀਆਂ ਅਪਣੀਆਂ ਬੇਟੀਆਂ ਇਨ੍ਹਾਂ, ਹਿੰਦੂ ਗੁੰਡਿਆਂ ਤੇ ਦਰਿੰਦਿਆਂ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋਈਆਂ।   (ਬਾਕੀ ਕੱਲ)

ਹਰਚਰਨ ਸਿੰਘ
ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ
ਸੰਪਰਕ : 88720-06924