6 ਪਾਕਿ ਲੜਾਕੂ ਜਹਾਜ਼ਾਂ ਦਾ ਸਾਹਮਣਾ ਕਰਨ ਵਾਲੇ ਨਿਰਮਲ ਸਿੰਘ ਸੇਖੋਂ ਹਮੇਸ਼ਾ ਰਹਿਣਗੇ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਮੁਕਾਬਲਾ 6 ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਨਾਲ ਹੋਇਆ ਸੀ। ਕੁਝ ਹੀ ਪਲਾਂ ਵਿੱਚ 6 ਪਾਕਿਸਤਾਨੀ ਦੇ ਮੁਕਾਬਲੇ ਉੱਤਰ ਆਇਆ।

Nirmal Jit Singh Sekhon

ਨਵੀਂ ਦਿੱਲੀ - ਦੇਸ਼ ਭਰ 'ਚ ਅਜੇ ਦੇ ਦਿਨ ਯਾਨੀ 8 ਅਕਤੂਬਰ ਨੂੰ ਭਾਰਤੀ ਹਵਾਈ ਫੌਜ ਦਿਵਸ ਦੀ 88ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਮੌਕੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਕੁੱਲ 56 ਏਅਰਕ੍ਰਾਫ਼ਟ ਅਪਣਾ ਪ੍ਰਦਰਸ਼ਨ ਦਿਖਾ ਰਹੇ ਹਨ। ਇਹਨਾਂ ਵਿਚ ਰਾਫ਼ੇਲ, ਸੁਖੋਈ, ਮਿਗ 29, ਮਿਰਾਜ਼, ਜਗੁਆਰ ਅਤੇ ਤੇਜਸ ਸ਼ਾਮਲ ਹਨ। ਭਾਰਤੀ ਹਵਾਈ ਫੌਜ ਅਧਿਕਾਰਕ ਤੌਰ 'ਤੇ ਬ੍ਰਿਟਿਸ਼ ਰਾਜ ਵੱਲੋਂ 8 ਅਕਤੂਬਰ 1932 ਵਿਚ ਸਥਾਪਿਤ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ।

ਕੌਣ ਹੈ ਨਿਰਮਲਜੀਤ ਸਿੰਘ ਸੇਖੋਂ 
ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਫ਼ਸਰ ਸੀ। ਨਿਰਮਲਜੀਤ ਨੂੰ ਮਰਣ ਤੋਂ ਬਾਅਦ ਪਰਮਵੀਰ ਚੱਕਰ, ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ (1971) ਨਿਰਮਲਜੀਤ ਨੇ ਸ੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ। ਭਾਰਤੀ ਹਵਾਈ ਸੈਨਾ ਵਿਚੋਂ ਨਿਰਮਲਜੀਤ ਇਕੱਲਾ ਹੀ ਅਫ਼ਸਰ ਹੈ ਜਿਸ ਨੂੰ ਵਧੇਰੇ ਸਨਮਾਨਿਤ ਕੀਤਾ ਗਿਆ ਹੈ।

ਜਨਮ 
ਨਿਰਮਲਜੀਤ ਦਾ ਜਨਮ 17 ਜੁਲਾਈ, 1945 ਨੂੰ ਈਸੇਵਾਲ, ਲੁਧਿਆਣਾ, ਪੰਜਾਬ ਵਿੱਖੇ ਹੋਇਆ।  ਸੇਖੋਂ ਹਵਾਈ ਲੈਫਟੀਨੈਂਟ ਤਰਲੋਕ ਸਿੰਘ ਸੇਖੋਂ ਦਾ ਪੁੱਤਰ ਸੀ। ਸੇਖੋਂ ਨੂੰ 4 ਜੂਨ, 1967 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਅਫ਼ਸਰ ਚੁਣਿਆ ਗਿਆ।