ਕੀ ਹੈ ਲੱਕੀ ਵਿਲਸ ਦਾ ਭਾਰਤ ਨਾਲ ਰਿਸ਼ਤਾ, ਜਿਸ ਬਾਰੇ ਗੂਗਲ ਨੇ ਬਣਾਇਆ ਡੂਡਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਾਣੋ ਕਿਸ ਨੇ ਲੱਭਿਆ ਅਨੀਮਿਆ ਬੀਮਾਰੀ ਦਾ ਇਲਾਜ

What is the relationship with Lucky Wills of India, about which Google made the doodle?

ਅੱਜ ਗੂਗਲ ਕਲਰਫੁਲ ਡੂਡਲ ਦੇ ਜ਼ਰੀਏ ਲੂਸੀ ਵਿਲਸ ਦੇ 131ਵਾਂ ਜਨਮ ਦਿਨ ਮਨਾ ਰਿਹਾ ਹੈ। ਗੂਗਲ ਨੇ ਡੂਡਲ ਵਿਚ ਲੂਸੀ ਵਿਲਸ ਨੂੰ ਲੈਬਾਰਟਰੀ ਵਿਚ ਕੰਮ ਕਰਦੇ ਦਿਖਾਇਆ ਹੈ। ਟੇਬਲ ਤੇ ਬ੍ਰੈੱਡ ਅਤੇ ਚਾਹ ਰੱਖੀ ਹੋਈ ਹੈ। ਲੂਸੀ ਵਿਲਸ ਡਾਕਟਰ ਸੀ ਜੋ ਮੂਲ ਰੂਪ ਤੋਂ ਇੰਗਲੈਂਡ ਦੀ ਰਹਿਣ ਵਾਲੀ ਸੀ। ਉਹਨਾਂ ਦਾ ਜਨਮ 10 ਮਈ 1888 ਨੂੰ ਹੋਇਆ ਸੀ। ਲੂਸੀ ਅੰਗਰੇਜ਼ ਹੀਮੇਟਾਲਜਿਸਟ ਹੈ।

ਲੂਸੀ ਨੂੰ ਗਰਭਵਤੀ ਔਰਤਾਂ ਲਈ ਬੱਚੇ ਦੇ ਜਨਮ ਤੋਂ ਪਹਿਲਾਂ ਬਚਾਓ ਦੇ ਉਪਾਅ ਦੀ ਖੋਜ ਲਈ ਜਾਣਿਆ ਜਾਂਦਾ ਹੈ। ਗਰਭਵਤੀ ਔਰਤਾਂ ਲਈ ਫੌਲਿਕ ਐਸਿਡ ਦੀ ਮਹੱਤਤਾ ਨੂੰ ਲੂਸੀ ਵਿਲਸ ਨੇ ਹੀ ਸਾਬਤ ਕੀਤਾ ਸੀ। ਹੁਣ ਫੌਲਿਕ ਐਸਿਡ ਪੂਰੀ ਦੁਨੀਆ ਵਿਚ ਡਾਕਟਰ ਗਰਭਵਤੀ ਔਰਤਾਂ ਲਈ ਮਹੱਤਵਪੂਰਨ ਮੰਨਦੇ ਹਨ। ਲੂਸੀ ਵਿਲਸ ਦਾ ਜਨਮ 1888 ਵਿਚ ਹੋਇਆ ਸੀ। ਉਹਨਾਂ ਨੇ ਅਪਣੀ ਪੜ੍ਹਾਈ ਮਹਿਲਾ ਵਿਦਿਆਲੇ ਤੋਂ ਪੂਰੀ ਕੀਤੀ ਸੀ।

ਇਹ ਪਹਿਲਾ ਬੋਰਡਿੰਗ ਸਕੂਲ ਸੀ ਜਿੱਥੇ ਵਿਦਿਆਰਥਣਾਂ ਨੂੰ ਵਿਗਿਆਨ ਅਤੇ ਗਣਿਤ ਦੀ ਪੜ੍ਹਾਈ ਕਰਵਾਈ ਜਾਂਦੀ ਸੀ। 1911 ਵਿਚ ਉਹਨਾਂ ਨੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਬੋਟਨੀ ਅਤੇ ਜ਼ੂਆਲਜੀ ਵਿਚ ਡਿਗਰੀ ਹਾਸਲ ਕੀਤੀ। ਲੂਸੀ ਵਿਲਸ ਭਾਰਤ ਵੀ ਆ ਚੁੱਕੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲੂਸੀ ਭਾਰਤ ਦੇ ਦੌਰੇ ਤੇ ਸੀ। ਉਹ ਮੁੰਬਈ ਦੀ ਟੈਕਸਟਾਈਲ ਇੰਡਸਟ੍ਰੀ ਵਿਚ ਪਹੁੰਚੀ।

ਉੱਥੇ ਕੰਮ ਕਰਨ ਵਾਲੀ ਗਰਭਵਤੀ ਔਰਤਾਂ ਨੂੰ ਹੋ ਰਹੇ ਗੰਭੀਰ ਅਨੀਮਿਆ ਦੀ ਜਾਂਚ ਕਰਨ ਲਈ ਆਈ ਸੀ। ਉਸ ਨੂੰ ਜਾਂਚ ਤੋਂ ਪਤਾ ਚਲਿਆ ਕਿ ਸਹੀ ਢੰਗ ਦਾ ਭੋਜਨ ਨਾ ਮਿਲਣ ਕਾਰਨ ਅਜਿਹਾ ਹੁੰਦਾ ਹੈ। ਇਸ ਤੋਂ ਬਾਅਦ ਉਸ ਨੇ ਬਿਮਾਰੀ ਤੋਂ ਬਚਣ ਲਈ ਖੋਜ ਸ਼ੁਰੂ ਕਰ ਦਿੱਤੀ। ਉਸ ਨੇ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਚੂਹਿਆਂ ਤੇ ਬਾਂਦਰਾਂ ਤੇ ਕੀਤਾ।

ਅਨੀਮਿਆ ਨੂੰ ਰੋਕਣ ਲਈ ਖਾਣੇ ਵਿਚ ਖਮੀਰ ਦਾ ਪ੍ਰਯੋਗ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਇਸ ਦੇ ਸਹੀ ਨਤੀਜੇ ਨਾ ਮਿਲੇ। ਭੋਜਨ ਵਿਚ ਮਿਲਾਏ ਖਮੀਰ ਐਕਸਟ੍ਰੈਕਟ ਨੂੰ ਬਾਅਦ ਵਿਚ ਫੌਲਿਕ ਐਸਿਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹਨਾਂ ਦੇ ਇਸ ਐਕਸਪੈਰੀਮੈਂਟ ਨੂੰ ਵਿਲਸ ਫੈਕਟਰ ਕਿਹਾ ਜਾਂਦਾ ਹੈ। ਅੱਜ ਇਹ ਦਵਾਈ ਕਈ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਫੌਲਿਕ ਐਸਿਡ ਨੂੰ ਅੱਜ ਗਰਭਵਤੀ ਔਰਤਾਂ ਦੇ ਇਸਤੇਮਾਲ ਵਿਚ ਲਿਆਇਆ ਜਾਂਦਾ ਹੈ।