ਜਨਰਲ ਓਡਵਾਇਰ ਨੇ ਅੱਜ ਦੇ ਦਿਨ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਉਤਾਰਿਆ ਸੀ ਮੌਤ ਦੇ ਘਾਟ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਲਿਆਂਵਾਲਾ ਬਾਗ਼ ਦਾ ਖ਼ੂਨੀ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ।

Photo

 

ਅੰਮ੍ਰਿਤਸਰ: ਜਲਿਆਂਵਾਲਾ ਬਾਗ਼ ਦਾ ਖ਼ੂਨੀ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ। ਇਸ ਦਿਨ ਬਰਤਾਨਵੀ ਲੈਫਟੀਨੈਂਟ ਜਨਰਲ ਰੈਗਿਨਾਲਡ ਓਡਵਾਇਰ ਨੇ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਵਿਸਾਖ਼ੀ ਮੌਕੇ 'ਤੇ ਇਕੱਠੇ ਹਜ਼ਾਰਾਂ ਨਿਹੱਥੇ ਮਾਸੂਮ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਵਾ ਦਿਤੀਆਂ ਸਨ। ਇਸ ਗੋਲੀਬਾਰੀ ਵਿਚ 1000 - 2000 ਭਾਰਤੀ ਲੋਕ ਮਾਰੇ ਗਏ ਸਨ ਜਦਕਿ ਇਸ ਤੋਂ ਕਿਤੇ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।  

 

ਵਿਸਾਖੀ ਦੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਇਕ ਸਭਾ ਰੱਖੀ ਗਈ ਸੀ, ਜਿਸ ਵਿਚ ਕੁੱਝ ਨੇਤਾ ਭਾਸ਼ਣ ਦੇਣ ਵਾਲੇ ਸਨ। ਸ਼ਹਿਰ ਵਿਚ ਕਰਫ਼ਿਊ ਲਗਿਆ ਹੋਇਆ ਸੀ। ਫਿਰ ਵੀ ਇਸ ਵਿਚ ਸੈਂਕੜਿਆਂ ਲੋਕ ਅਜਿਹੇ ਵੀ ਸਨ, ਜੋ ਵਿਸਾਖ਼ੀ ਮੌਕੇ ਪਰਵਾਰ ਨਾਲ ਮੇਲਾ ਦੇਖਣ ਅਤੇ ਸ਼ਹਿਰ ਘੁੰਮਣ ਆਏ ਸਨ ਅਤੇ ਸਭਾ ਦੀ ਖ਼ਬਰ ਸੁਣ ਕੇ ਉਥੇ ਜਾ ਪੁੱਜੇ ਸਨ। ਜਦੋਂ ਨੇਤਾ ਬਾਗ਼ ਵਿਚ ਪਈਆਂ ਰੋੜੀਆਂ ਦੇ ਢੇਰ 'ਤੇ ਖੜ੍ਹੇ ਹੋ ਕੇ ਭਾਸ਼ਣ ਦੇ ਰਹੇ ਸਨ, ਉਦੋਂ ਹੀ ਅੰਗਰੇਜ਼ ਅਫ਼ਸਰ ਨੇ ਬਾਗ਼ ਤੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰਵਾ ਦਿਤੇ। ਬਾਗ਼ ਵਿਚ ਜਾਣ ਦਾ ਜੋ ਇਕ ਰਸਤਾ ਖੁੱਲ੍ਹਾ ਸੀ, ਜਨਰਲ ਡਾਇਰ ਨੇ ਉਸ ਰਸਤੇ 'ਤੇ ਹਥਿਆਰਬੰਦ ਗੱਡੀਆਂ ਖੜ੍ਹੀਆਂ ਕਰਵਾ ਦਿਤੀਆਂ ਸਨ। 

 

ਓਡਵਾਇਰ ਕਰੀਬ 100 ਸਿਪਾਹੀਆਂ ਨਾਲ ਬਾਗ਼ ਦੇ ਗੇਟ ਤਕ ਪਹੁੰਚਿਆ। ਉਸ ਦੇ ਕਰੀਬ 50 ਸਿਪਾਹੀਆਂ ਕੋਲ ਬੰਦੂਕਾਂ ਸਨ। ਉਥੇ ਪਹੁੰਚ ਕੇ ਬਿਨਾਂ ਕਿਸੇ ਚਿਤਾਵਨੀ ਦੇ ਉਸ ਨੇ ਗੋਲੀਆਂ ਚਲਵਾ ਦਿਤੀਆਂ। ਗੋਲੀਬਾਰੀ ਤੋਂ ਡਰੇ ਮਾਸੂਮ ਬਾਗ਼ ਵਿਚ ਸਥਿਤ ਇਕ ਖੂਹ ਵਿਚ ਕੁੱਦਣ ਲੱਗੇ। ਦਸ ਦਈਏ ਕਿ ਗੋਲੀਬਾਰੀ ਤੋਂ ਬਾਅਦ ਖੂਹ 'ਚੋਂ 200 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਹੋਈਆਂ ਸਨ। 

ਇਸ ਘਟਨਾ ਦਾ ਊਧਮ ਸਿੰਘ 'ਤੇ ਕਾਫ਼ੀ ਪ੍ਰਭਾਵ ਪਿਆ, ਜਿਸ ਨੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਇਸ ਘਟਨਾ ਦਾ ਬਦਲਾ ਲੈਂਦਿਆਂ ਬਰਤਾਨਵੀ ਲੈਫਟੀਨੈਂਟ ਗਵਰਨਰ ਮਾਈਕਲ ਜਨਰਲ ੳਡਵਾਇਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। 

ਊਧਮ ਸਿੰਘ ਨੂੰ ਇਸ ਦੋਸ਼ ਵਿਚ 31 ਜੁਲਾਈ 1940 ਨੂੰ ਫ਼ਾਂਸੀ 'ਤੇ ਚੜ੍ਹਾ ਦਿਤਾ ਗਿਆ ਸੀ। ਭਾਰਤੀ ਇਤਿਹਾਸ ਵਿਚ ਇਸ ਖ਼ੂਨੀ ਸਾਕੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।