ਕਾਰਗਿਲ ਦੀ ਕਹਾਣੀ ਇਕ ਭਾਰਤੀ ਪ੍ਰਿੰਸੀਪਲ ਦੀ ਜ਼ੁਬਾਨੀ
ਇਸ ਜੰਗ ਵਿਚ ਸੱਭ ਤੋਂ ਵੱਧ ਨੁਕਸਾਨ ਉਠਾਉਣ ਵਾਲੇ 22 ਤੋਂ 30 ਸਾਲ ਦੀ ਉਮਰ ਦੇ ਜਵਾਨ ਅਫ਼ਸਰ ਅਤੇ ਸਿਪਾਹੀ ਸਨ
ਕਾਰਗਿਲ ਦੀ ਜੰਗ ਤੋਂ ਬਾਅਦ ਮੈਂ ਚਾਰ ਹੋਰ ਅਧਿਆਪਕਾਵਾਂ ਸਮੇਤ ਰਖਿਆ ਮੰਤਰਾਲੇ ਦੀ ਇਜਾਜ਼ਤ ਨਾਲ ਕਾਰਗਿਲ ਦੀਆਂ ਉਚਾਈਆਂ ਦਾ ਦੌਰਾ ਕਰਨ ਵਾਲਾ ਪਹਿਲਾ ਪ੍ਰਿੰਸੀਪਲ ਹੋਣ ਦੇ ਨਾਤੇ, ਲੜਾਈ ਪ੍ਰਭਾਵਤ ਲੋਕਾਂ, ਜਿਨ੍ਹਾਂ ਨੂੰ ਸੂਰੂ ਘਾਟੀ ਦੇ ਰਾਹਤ ਕੈਂਪਾਂ ਵਿਚ ਰਖਿਆ ਗਿਆ ਸੀ, ਨੂੰ ਤਿੰਨ ਟਨ ਗਰਮ ਕਪੜੇ ਦਾਨ ਕੀਤੇ।
ਨਾਮਗਿਅਲ, ਇਕ ਵਾਗੀ ਜੋ 5 ਕਿਲੋਮੀਟਰ ਅੱਗੇ ਤਕ ਗਿਆ ਅਤੇ ਜਬਰ ਲਾਂਗਪਾ ਤਕ ਪਹੁੰਚਿਆ ਅਤੇ ਪਠਾਣਾਂ ਨੂੰ ਮੋਰਚਿਆਂ ਲਈ ਖੱਡੇ ਪੁਟਦਿਆਂ ਵੇਖਿਆ, ਉਸ ਨੇ ਸਰਹੱਦ 'ਤੇ ਸਬੰਧਤ ਲੋਕਾਂ ਨੂੰ ਇਸ ਬਾਰੇ ਇਤਲਾਹ ਦਿਤੀ ਪਰ ਜਿਵੇਂ ਕਿਵੇਂ ਵੀ ਤੁਰਤੋ-ਫੋਰਤੀ ਕੋਈ ਕਾਰਵਾਈ ਨਾ ਕੀਤੀ ਗਈ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਦੁਨੀਆਂ ਦੇ ਲੋਕ ਇਸ ਹੁੰਦੀ ਜੰਗ ਨੂੰ ਅਪਣੇ ਟੀ.ਵੀ. ਦੀ ਸਕਰੀਨ ਅੱਗੇ ਬੈਠ ਕੇ ਵੇਖ ਸਕੇ, ਜੋ ਕਿ ਹੈਰਾਨ ਕਰ ਦੇਣ ਵਾਲੀ ਸੀ।
ਉਹ ਵੀ ਕਾਰਗਿਲ ਦੀਆਂ ਚੋਟੀਆਂ 'ਤੇ, ਮਸਕਟ ਘਾਟੀ, ਦ੍ਰਾਸ ਅਤੇ ਬਲਟਿਕ ਸੈਕਟਰ 'ਤੇ, ਜਨਰਲ ਵੀ.ਪੀ. ਮਲਿਕ ਦੇ ਕਾਰਕਾਲ ਦੌਰਾਨ (ਦੁਨੀਆਂ ਦੀ ਦੂਜੀ ਸੱਭ ਤੋਂ ਠੰਢੀ ਥਾਂ 'ਤੇ) ਟੋਰੋ ਬੋਰੋ ਅਤੇ ਟਾਈਗਰ ਹਿਲ ਆਦਿ 'ਤੇ 1999 ਵਿਚ। ਇਕ ਵਾਰੀ ਫਿਰ ਇਹ ਭਾਰਤੀ ਖ਼ੁਫ਼ੀਆ ਵਿਭਾਗ ਦੀ ਨਾਕਾਮਯਾਬੀ ਸੀ ਜੋ ਅਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਸ਼ੁਰੂ ਕੀਤੀ ਗਈ ਲਾਹੌਰ ਬੱਸ ਸ਼ਾਂਤੀ ਕੂਟਨੀਤੀ ਤੋਂ ਬਾਅਦ ਅਣਜਾਣੇ ਵਿਚ ਹੀ ਫੜੇ ਗਏ।
ਇਹ ਪਹਾੜੀਆਂ ਬਿਨਾਂ ਕਿਸੇ ਪੈਦਾਵਾਰ ਤੋਂ ਹਨ ਅਤੇ ਬੰਜਰ ਹਨ। ਦੂਰ ਦੁਰਾਡੇ ਦੇ 'ਲੇਹ' ਵਰਗੇ ਇਲਾਕੇ ਜਿਹੜਾ ਕਿ ਦੁਨੀਆਂ ਦਾ ਗੱਡੀ ਚਲਾ ਸਕਣ ਵਾਲਾ ਸੱਭ ਤੋਂ ਉੱਚੀ ਸੜਕ ਵਾਲਾ ਇਲਾਕਾ ਹੈ, ਤੋਂ ਫ਼ੌਜੀਆਂ ਨੂੰ ਅਤੇ ਗੋਲੀ ਸਿੱਕਾ, ਬਾਰੂਦ, ਹਥਿਆਰ ਆਦਿ ਲਿਆਉਣ ਤੋਂ ਇਲਾਵਾ ਵੀ ਖ਼ਰਾਬ ਜ਼ਮੀਨ ਵਾਲਾ ਟੁਟਿਆ ਹੋਹਿਆ ਰਸਤਾ ਹੈ ਅਤੇ ਉਹ ਵੀ -48 ਡਿਗਰੀ ਸੈਲਸੀਅਸ ਤਾਪਮਾਨ ਵਾਲਾ।
ਇਸ ਜੰਗ ਵਿਚ ਸੱਭ ਤੋਂ ਵੱਧ ਨੁਕਸਾਨ ਉਠਾਉਣ ਵਾਲੇ 22 ਤੋਂ 30 ਸਾਲ ਦੀ ਉਮਰ ਦੇ ਜਵਾਨ ਅਫ਼ਸਰ ਅਤੇ ਸਿਪਾਹੀ ਸਨ। ਇਹ ਜਾਣਦੇ ਹੋਏ ਵੀ ਕਿ ਮੌਤ ਨਿਸ਼ਚਿਤ ਹੈ ਕਿਉਂਕਿ ਦੁਸ਼ਮਣ ਉਨ੍ਹਾਂ ਤੋਂ ਉਚੇਰੀ ਥਾਂ 'ਤੇ ਬੈਠੇ ਸਨ ਅਤੇ ਉਨ੍ਹਾਂ ਦੀ ਹਰ ਕਾਰਵਾਈ 'ਤੇ ਨਿਗਰਾਨੀ ਰੱਖ ਰਹੇ ਸਨ, ਉਨ੍ਹਾਂ ਨੇ ਅਪਣੇ ਰਾਸ਼ਨ ਪਾਣੀ, ਹਥਿਆਰ ਅਤੇ ਮੌਸਮ ਯੰਤਰਾਂ ਨਾਲ ਲੈਸ ਹੋ ਕੇ ਪੱਕੇ ਤੌਰ 'ਤੇ ਮੋਰਚੇ ਲਾਏ ਹੋਏ ਸਨ ਜਦਕਿ ਭਾਰਤੀ ਜਵਾਨਾਂ ਉਤੇ ਅਚਾਨਕ ਹੀ ਗੋਲੇ ਵਰ੍ਹਨੇ ਸ਼ੁਰੂ ਹੋ ਜਾਂਦੇ ਸਨ।
ਇਨ੍ਹਾਂ ਦੇ ਨਿਸ਼ਾਨੇ 'ਤੇ 'ਲੇਹ' ਤੋਂ 'ਕਾਰਗਿਲ' ਤਕ ਫ਼ੌਜੀ ਚੌਕਸੀ ਵਾਲਾ ਇਲਾਕਾ ਅਤੇ ਬਹੁਤ ਸਾਰੇ ਰਿਹਾਇਸ਼ੀ ਇਲਾਕੇ ਸਨ। ਸ਼ੁਰੂਆਤੀ ਹਫ਼ਤਿਆਂ ਦੌਰਾਨ ਸਾਡਾ ਮਨੋਬਲ ਟੁਟਿਆ ਅਤੇ ਅਸੀ ਅਪਣੇ ਕੁੱਝ ਜਵਾਨਾਂ ਦੀਆਂ ਜਾਨਾਂ ਦਾ ਨੁਕਸਾਨ ਵੀ ਕੀਤਾ ਪਰ ਭਾਰਤੀ ਜਵਾਨਾਂ ਨੇ ਅਪਣੀ ਹਿੰਮਤ, ਦਲੇਰੀ ਅਤੇ ਦ੍ਰਿੜ ਇਰਾਦੇ ਨਾਲ ਉੱਚ ਅਧਿਕਾਰੀਆਂ ਦੀ ਕਮਾਂਡ ਹੇਠ ਚਲਦਿਆਂ ਹਾਲਾਤ ਬਦਲ ਕੇ ਰੱਖ ਦਿਤੇ।
ਸਾਡੇ ਲਗਭਗ 530 ਫ਼ੌਜੀ ਇਸ ਜੰਗ ਦਾ ਸ਼ਿਕਾਰ ਹੋ ਗਏ ਅਤੇ 1363 ਫ਼ੌਜੀ ਜਖ਼ਮੀ ਹੋਏ। ਸਾਡੇ ਫ਼ੌਜੀ ਨਾ ਸਿਰਫ਼ ਪਾਕਿਸਤਾਨੀ ਦੁਸ਼ਮਣਾਂ ਨਾਲ ਲੜ ਰਹੇ ਸਨ ਬਲਕਿ 4 ਜੁਲਾਈ ਤੋਂ 26 ਜੁਲਾਈ ਤਕ ਉਹ ਖ਼ਰਾਬ ਰਸਤੇ, ਠੰਢ, ਖ਼ਰਾਬ ਮੌਸਮ, ਬਿਮਾਰੀ, ਨਾਕਾਫ਼ੀ ਯੋਜਨਾਬੰਦੀ, ਘੱਟ ਗਿਣਤੀ 'ਚ ਹਥਿਆਰ ਅਤੇ ਗੋਲਾ ਸਿੱਕਾ ਬਾਰੂਦ ਦੀ ਕਮੀ ਨਾਲ ਵੀ ਜੂਝਦੇ ਰਹੇ। ਬਹਾਦਰ ਭਾਰਤੀ ਸਿਪਾਹੀਆਂ ਨੇ ਅਪਣੇ ਦ੍ਰਿੜ ਇਰਾਦੇ ਅਤੇ ਚੱਟਾਨ ਵਰਗੇ ਹੌਂਸਲੇ ਨਾਲ ਕਾਰਗਿਲ ਵਿਚ ਜਿੱਤ ਹਾਸਲ ਕਰ ਕੇ ਤਖ਼ਤਾ ਹੀ ਪਲਟ ਦਿਤਾ। ਇਸ ਯਾਦਗਾਰੀ ਜਿੱਤ ਨੂੰ 'ਵਿਜੇ ਦਿਵਸ' ਕਰ ਕੇ ਮਨਾਇਆ ਜਾਂਦਾ ਹੈ ਤਾਂ ਜੋ ਇਸ ਜੰਗ ਦੀ ਯਾਦ ਸਾਡੀ ਜ਼ਿੰਦਗੀ ਦਾ ਹਿੱਸਾ ਬਣੀ ਰਹੇ।
ਉਥੋਂ ਦੇ ਹੋਰ ਤੱਥ ਜਾਣਨ ਲਈ ਮੈਂ ਕਾਰਗਿਲ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਲੀਨ, ਆਈ.ਏ.ਐਸ. ਅਤੇ ਅਸਿਸਟੈਂਟ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ। ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਸ਼ੇਖ਼ਾਂ ਨੂੰ ਅਤੇ ਇਕ ਸਰਦਾਰ ਜੀ ਨੂੰ ਵੀ ਮਿਲਿਆ ਜਿਨ੍ਹਾਂ ਨੇ ਗਲੀ ਅਤੇ ਦੁਕਾਨ ਦੀਆਂ ਦੀਵਾਰਾਂ 'ਚ ਲਗਦੀਆਂ ਗੋਲੀਆਂ ਦੇ ਬਾਵਜੂਦ ਅਪਣੀ ਕੜ੍ਹੀ ਚਾਵਲ ਅਤੇ ਚਾਹ ਦੀ ਦੁਕਾਨ ਨਾ ਛੱਡੀ।
ਇਨ੍ਹਾਂ ਤੋਂ ਇਲਾਵਾ ਮੈਂ ਮੇਜਰ ਜਨਰਲ ਪੁਰੀ ਨੂੰ ਵੀ ਮਿਲਿਆ। ਜੰਗ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਯਤੀਮ ਅਤੇ ਨਿਆਸਰੇ ਲੋਕਾਂ ਨੂੰ ਗਰਮ ਕਪੜੇ ਵੰਡਣ ਲਈ ਅਸੀ ਆਪ ਸੂਰੂ ਘਾਟੀ ਗਏ ਜੋ ਕਿ ਸੂਰੂ ਨਦੀ ਦੇ ਕੰਢੇ 'ਤੇ ਵਸੀ ਹੋਈ ਹੈ। ਉਥੇ ਉਨ੍ਹਾਂ ਦੀਆਂ ਦਿਲ ਹਿਲਾ ਦੇਣ ਵਾਲੀਆਂ ਕਹਾਣੀਆਂ ਸੁਣੀਆਂ ਅਤੇ ਅਪਣਿਆਂ ਦੇ ਵਿਛੜਨ ਦੇ ਗਮ ਵਿਚ ਅੱਖਾਂ 'ਚੋਂ ਹੰਝੂਆਂ ਦੇ ਦਰਿਆ ਵਗਦੇ ਵੇਖੇ।
ਕਾਰਗਿਲ ਦੀ ਲੜਾਈ ਕਈ ਤਰ੍ਹਾਂ ਨਾਲ ਮਹੱਤਵਪੂਰਨ ਸੀ, ਨਿਰਸੰਦੇਹ ਸਾਡੇ ਸਸ਼ਤਰ ਬਲਾਂ ਦੀ ਯੁੱਧ ਕਲਾ ਕਰ ਕੇ ਵੀ ਪਰ ਉਸ ਦੇ ਹੇਠ ਲਿਖੇ ਕੁੱਝ ਹੋਰ ਕਾਰਨ ਵੀ ਸਨ।
- ਸੱਭ ਤੋਂ ਉੱਚੀ ਵਾਹਨ ਚਲਾਉਣ ਯੋਗ ਸੜਕ
- ਸੱਭ ਤੋਂ ਉੱਚਾ ਪੈਟਰੋਲ ਪੰਪ
- ਸੱਭ ਤੋਂ ਉੱਚਾ ਪਿੰਡ
- ਸੱਭ ਤੋਂ ਉੱਚਾ ਗੁਰਦਵਾਰਾ
- ਸੱਭ ਤੋਂ ਉੱਚਾ ਬੋਧੀ ਮੱਠ
- ਨਿਊਨਤਮ ਤਾਪਮਾਨ -48 ਡਿਗਰੀ ਸੈਲਸੀਅਸ
- ਉੱਚਾਈ ਦੀ ਹੱਦ - 16,000 ਫੁੱਟ ਤੋਂ 18,000 ਫੁੱਟ
- ਦੁਨੀਆਂ ਵਿਚ ਸੱਭ ਤੋਂ ਉੱਚਾ ਹੈਲੀਪੈਡ
ਮੋਬਾਈਲ : 098106-77877
ਐਸ.ਐਸ. ਮਿਨਹਾਸ