Dussehra News: ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Dussehra News: ਸਾਡੇ ਦੇਸ਼ 'ਚ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸਾਰੇ ਖੇਤਰਾਂ 'ਚ ਵੱਖ-ਵੱਖ ਰੂਪਾਂ 'ਚ ਮਨਾਇਆ ਜਾਂਦਾ ਹੈ

Dussehra symbolizes the victory of good over evil

Dussehra symbolizes the victory of good over evil: ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਉਸ ਦੀ ਕੈਦ 'ਚੋਂ ਛੁਡਾਇਆ ਸੀ। ਕਿਹਾ ਜਾਂਦਾ ਹੈ ਕਿ ਰਾਮ ਅਤੇ ਰਾਵਣ 'ਚ ਯੁੱਧ ਨਰਾਤਿਆਂ ਦੌਰਾਨ ਹੋਇਆ ਸੀ। ਰਾਵਣ ਦੀ ਮੌਤ ਅਸ਼ਟਮੀ ਅਤੇ ਨੌਮੀ ਦੇ ਸੰਧੀਕਾਲ 'ਚ ਹੋਈ ਸੀ ਅਤੇ ਅੰਤਿਮ ਸਸਕਾਰ ਦਸਮੀ ਨੂੰ ਹੋਇਆ ਸੀ, ਇਸ ਲਈ ਦਸਮੀ ਨੂੰ ਇਹ ਤਿਉਹਾਰ ਦੁਸਹਿਰੇ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਸਾਡੇ ਦੇਸ਼ 'ਚ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸਾਰੇ ਖੇਤਰਾਂ 'ਚ ਵੱਖ-ਵੱਖ ਰੂਪਾਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਵਿਅਕਤੀ ਆਪਣੇ ਅੰਦਰ ਲਾਲਚ, ਮੋਹ, ਹੰਕਾਰ, ਆਲਸ, ਹਿੰਸਾ ਵਰਗੀਆਂ ਭਾਵਨਾਵਾਂ ਦਾ ਅੰਤ ਕਰਨ ਲਈ ਪ੍ਰੇਰਿਤ ਹੁੰਦਾ ਹੈ। ਲੰਕਾਪਤੀ ਰਾਵਣ ਇਕ ਬਹੁਤ ਵੱਡਾ ਵਿਦਵਾਨ-ਗਿਆਨੀ ਅਤੇ ਬਲਸ਼ਾਲੀ ਰਾਜਾ ਸੀ ਪਰ ਉਸ ਦਾ ਹੰਕਾਰ ਉਸ ਨੂੰ ਲੈ ਡੁੱਬਿਆ। ਦੁਸ਼ਹਿਰੇ ਤੋਂ ਕੁਝ ਦਿਨ ਪਹਿਲਾਂ 'ਰਾਮਲੀਲਾ' ਸ਼ੁਰੂ ਹੋ ਜਾਂਦੀ ਹੈ।

ਰਾਮਲੀਲਾ 'ਚ ਨਾਟਕ ਦੇ ਰੂਪ 'ਚ ਸ਼੍ਰੀ ਰਾਮ ਅਤੇ ਰਾਵਣ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਨੂੰ ਨਾਟਕ ਦੇ ਰੂਪ 'ਚ ਵੱਖ-ਵੱਖ ਪਾਤਰਾਂ ਵਲੋਂ ਮੰਚ 'ਤੇ ਦਿਖਾਇਆ ਜਾਂਦਾ ਹੈ। ਲੋਕ ਬੜੇ ਚਾਅ ਨਾਲ ਰਾਮਲੀਲਾ ਦੇਖਣ ਜਾਂਦੇ ਹਨ।ਦੁਸਹਿਰੇ ਦੇ ਦਿਨ ਰਾਵਣ ਅਤੇ ਉਸ ਦੇ ਦੋਵੇਂ ਪਾਸੇ ਮੇਘਨਾਥ ਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਰੱਸੀਆਂ ਦੀ ਸਹਾਇਤਾ ਨਾਲ ਬੰਨ੍ਹ ਕੇ ਖੜ੍ਹਾ ਕੀਤਾ ਜਾਂਦਾ ਹੈ ਅਤੇ ਉਸ ਵਿਚ ਬਹੁਤ ਸਾਰੇ ਪਟਾਕੇ, ਆਤਿਸ਼ਬਾਜ਼ੀਆਂ ਲਾ ਦਿੱਤੀਆਂ ਜਾਂਦੀਆਂ ਹਨ। ਸ਼ਾਮ ਨੂੰ ਜਦੋਂ ਤਿੰਨਾਂ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਤਾਂ ਪਟਾਕਿਆਂ ਦੀ ਗੜਗੜਾਹਟ ਨਾਲ ਪੂਰਾ ਵਾਤਾਵਰਣ ਗੂੰਜ ਉੱਠਦਾ ਹੈ। ਇਸ ਮੌਕੇ 'ਤੇ ਮੇਲੇ 'ਚ ਰੌਣਕ ਦੇਖਣਯੋਗ ਹੁੰਦੀ ਹੈ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ, ਬਲਸ਼ਾਲੀ, ਸ਼ਸਤਰ-ਵਿੱਦਿਆ 'ਚ ਮਾਹਿਰ ਅਤੇ ਸ਼ਿਵ ਭਗਤ ਸੀ

ਉਸ ਨੇ ਆਪਣੇ ਜੀਵਨ 'ਚ ਹੰਕਾਰ 'ਚ ਆ ਕੇ ਮਾਤਾ ਸੀਤਾ ਦਾ ਹਰਣ ਕਰਨ ਵਰਗੀ ਭਿਆਨਕ ਗਲਤੀ ਕੀਤੀ ਜਿਸ ਕਾਰਨ ਉਹ ਭਗਵਾਨ ਸ਼੍ਰੀ ਰਾਮ ਦੇ ਹੱਥੋਂ ਮਾਰਿਆ ਗਿਆ। ਨਰਾਤਿਆਂ ਤੋਂ ਇਕ ਦਿਨ ਪਹਿਲਾਂ ਵੱਖਰੇ ਮਿੱਟੀ ਦੇ ਬਰਤਨ 'ਚ ਜੌਂ ਬੀਜਣ ਦੀ ਰਵਾਇਤ ਹੈ ਜੋ ਦੁਸਹਿਰੇ ਦੀ ਪੂਜਾ ਲਈ ਹੁੰਦੀ ਹੈ। ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਲਈ ਪਹਿਲੇ ਨਰਾਤੇ ਨੂੰ ਵੱਖਰੇ ਜੌਂ ਬੀਜੇ ਜਾਂਦੇ ਹਨ।