ਬਾਲ ਮਜ਼ਦੂਰੀ ਰੋਕਣ ਲਈ ਕਈ ਆਗੂਆਂ ਨੇ ਦਿੱਤੇ ਆਪਣੇ ਸੁਝਾਅ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਬਾਲ ਮਜ਼ਦੂਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਬਾਲ ਮਜ਼ਦੂਰੀ ਵਿਰੋਧੀ ਦਿਵਸ ਹਰ ਸਾਲ 12 ਜੂਨ ਨੂੰ ਮਨਾਇਆ ਜਾਂਦਾ ਹੈ

World Day Against Child Labor

World Day Against Child Labor ਦੀ ਸ਼ੁਰੂਆਤ ਸਾਲ 2002 ਵਿਚ ਹੋਈ ਸੀ ਬਾਲ ਮਜ਼ਦੂਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਬਾਲ ਮਜ਼ਦੂਰੀ ਵਿਰੋਧੀ ਦਿਵਸ ਹਰ ਸਾਲ 12 ਜੂਨ ਨੂੰ ਮਨਾਇਆ ਜਾਂਦਾ ਹੈ। International Labor Organizationਨੇ ਬਾਲ ਮਜ਼ਦੂਰੀ ਵਿਰੋਧੀ ਦਿਵਸ ਦੀ ਸ਼ੁਰੂਆਤ ਕੀਤੀ। ਇਸ ਸਾਲ World Day Against Child Labor Day ਦਾ ਥੀਮ ਭਾਵ ਕਿ ਬੱਚੇ ਫੀਲਡ ਤੇ ਨਹੀਂ ਬਲਕਿ ਅਪਣੇ ਸੁਪਨਿਆਂ ਤੇ ਕੰਮ ਕਰਨ। International Labor Organization ਦੇ ਮੁਤਾਬਿਕ ਅੱਜ ਵੀ 152 ਮਿਲੀਅਨ ਬੱਚੇ ਮਜ਼ਦੂਰੀ ਕਰਦੇ ਹਨ।

ਬਾਲ ਮਜ਼ਦੂਰੀ ਹਰ ਖੇਤਰ ਵਿਚ ਫੈਲੀ ਹੋਈ ਹੈ ਉੱਥੇ ਹੀ 10 ਤੋਂ 7 ਬੱਚੇ ਖੇਤਾਂ ਵਿਚ ਕੰਮ ਕਰਦੇ ਹਨ। World Day Against Child Labor ਤੇ ਨੋਬਲ ਦਾ ਇਨਾਮ ਜਿੱਤਣ ਵਾਲੇ ਕੈਲਾਸ਼ ਸੱਤਿਆਰਥੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ ਕਿ ਇਹ ਕਿਸ ਦੇ ਬੱਚੇ ਹਨ ਜੋ ਪੜ੍ਹਾਈ ਅਤੇ ਸੁਤੰਤਰਤਾ ਛੱਡ ਕੇ ਕਾਰਖਾਨਿਆਂ ਅਤੇ ਫੈਕਟਰੀਆਂ ਵਿਚ ਕੰਮ ਕਰ ਰਹੇ ਹਨ? ਇਹ ਬੱਚੇ ਜੋ ਕੰਮ ਕਰ ਰਹੇ ਹਨ ਉਹ ਸਾਡੇ ਬੱਚੇ ਹਨ ਜਿਸ ਜਗ੍ਹਾ ਤੇ ਵੀ ਬੱਚੇ ਕੰਮ ਕਰਦੇ ਦਿਖਾਈ ਦਿੰਦੇ ਹਨ ਉਸ ਜਗ੍ਹਾ ਤੋਂ ਸੇਵਾ ਨਾ ਲਈ ਜਾਵੇ।

210 ਮਿਲੀਅਨ ਨੌਜਵਾਨ ਬੇਰੁਜ਼ਗਾਰ ਹਨ ਬਾਵਜੂਦ ਇਸ ਦੇ ਕਿ 152 ਮਿਲੀਅਨ ਬੱਚੇ ਮਜ਼ਦੂਰੀ ਕਰ ਰਹੇ ਹਨ। ਉੱਥੇ ਹੀ ਉਪ ਪ੍ਰਧਾਨ ਵੈਕਈਆ ਨਾਇਡੂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ World Child Labor ਸਾਡੇ ਸਮਾਜ ਲਈ ਖਤਰਨਾਕ ਹੈ ਇਹ ਬੱਚਿਆਂ ਦੇ ਵਿਕਾਸ ਦੇ ਲਈ ਰੁਕਾਵਟ ਹੈ। ਇਸ World Day Against Child Labor ਤੇ ਆਓ ਸਾਰੇ ਮਿਲ ਕੇ ਸਾਮਾਜਿਕ ਬੁਰਾਈਆਂ ਨੂੰ ਮਿਟਾਉਣ ਦੀ ਸਹੁੰ ਚੁੱਕੀਏ ਅਤੇ ਬੱਚਿਆਂ ਨੂੰ ਇਕ ਸੁਰੱਖਿਅਤ ਵਾਤਾਵਰਣ ਵਿਚ ਜਿਉਣ ਦਾ ਤਾਰੀਕਾ ਦੱਸੀਏ।

ਇਸ ਨੂੰ ਰੋਕਣ ਲਈ ਕਾਨੂੰਨ ਨੂੰ ਲਾਗੂ ਕਰਨ ਤੋਂ ਇਲਾਵਾ ਹਰ ਇਕ ਨਾਗਰਿਕ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਸਮਾਜ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ, ਬੰਗਾਲ ਦੀ ਸੀਐਮ ਮਮਤਾ ਬੈਨਰਜੀ ਅਤੇ ਹੋਰ ਕਈ ਆਗੂਆਂ ਨੇ ਆਪਣੇ-ਆਪਣੇ ਸੁਝਾਅ ਦਿੱਤੇ।