ਨਿੰਮ ਦਾ ਘੋਟਣਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜ਼ਿੰਦਗੀ ਵਿਚ ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਮਨ ਵਿਚ ਘਰ ਕਰ ਜਾਂਦੀਆਂ ਹਨ.......

Wooden Worker

ਜ਼ਿੰਦਗੀ ਵਿਚ ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਮਨ ਵਿਚ ਘਰ ਕਰ ਜਾਂਦੀਆਂ ਹਨ। ਇਕ ਇਹੋ ਜਹੀ ਹੈਰਾਨੀ ਵਾਲੀ ਘਟਨਾ ਮੇਰੇ ਜੀਵਨ ਵਿਚ ਵਾਪਰੀ ਜਿਹੜੀ ਮੇਰੇ ਮਨ ਉਪਰ ਅਮਿੱਟ ਛਾਪ ਛੱਡ ਗਈ। ਮੇਰੇ ਰਿਸ਼ਤੇਦਾਰ ਅਮਰੀਕਾ ਵਿਚ ਲੰਮੇ ਸਮੇਂ ਤੋਂ ਰਹਿੰਦੇ ਸਨ। ਉਨ੍ਹਾਂ ਦਾ ਇਕ ਲੜਕਾ ਸਾਨੂੰ ਪਿੰਡ ਮਿਲਣ ਆਇਆ ਤੇ ਸਾਰੀਆਂ ਹੀ ਰਿਸ਼ਤੇਦਾਰੀਆਂ ਵਿਚ ਮਿਲਦਾ ਸਾਡੇ ਕੋਲ ਆ ਗਿਆ ਅਤੇ ਉਸ ਨੇ ਸਾਨੂੰ ਕਿਹਾ ਕਿ ਮੈਂ ਇਕ ਮਹੀਨੇ ਵਾਸਤੇ ਇਥੇ ਆਇਆ ਹਾਂ। ਉਹ ਬੱਚਾ ਉਥੋਂ ਦਾ ਜਮਪਲ ਹੈ। ਉਸ ਦੀ ਭਾਸ਼ਾ ਦੀ ਸਮਝ ਮੈਨੂੰ ਘੱਟ ਹੀ ਆਉਂਦੀ ਰਹੀ।

ਘਰ ਦੇ ਸਾਰੇ ਜੀਅ ਬਹੁਤ ਖ਼ੁਸ਼ ਹੋਏ ਘਰ ਵਿਚ ਵਿਆਹ ਵਾਲਾ ਕਈ ਦਿਨ ਮਾਹੌਲ ਬਣਿਆ ਰਿਹਾ ਤੇ ਸਾਰੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਉਸ ਨੇ ਮੈਨੂੰ ਕਿਹਾ, ''ਅੰਕਲ ਜੀ ਮੈਨੂੰ ਇਕ ਘੋਟਣਾ ਚਾਹੀਦਾ ਹੈ ਤੇ ਉਹ ਘੋਟਣਾ ਨਿੰਮ ਦੀ ਲੱਕੜ ਦਾ ਹੋਣਾ ਚਾਹੀਦਾ ਹੈ ਕਿਉਂਕਿ ਉਥੇ ਸਾਡਾ ਪੀਜ਼ੇ ਦਾ ਕੰਮ ਵੀ ਹੈ।'' ਮੈਂ ਕਿਹਾ ਕਿ ''ਉਥੇ ਮਸ਼ੀਨਾਂ ਬਹੁਤ ਹਨ ਜੋ ਮਿਰਚਾਂ ਵਗੈਰਾ ਵਧੀਆ ਪੀਹ ਦਿੰਦੀਆਂ ਹਨ।'' ਉਸ ਨੇ ਕਿਹਾ, ''ਨਹੀਂ ਅੰਕਲ ਜੀ ਜੋ ਨਜ਼ਾਰਾ ਘੋਟਣੇ ਦੀ ਰਗੜੀ ਚਟਣੀ ਵਿਚ ਹੈ, ਉਹ ਮਸ਼ੀਨਾਂ ਦੀ ਬਣਾਈ ਚਟਣੀ ਜਾਂ ਹੋਰ ਵਸਤੂਆਂ ਵਿਚ ਨਹੀਂ ਹੈ।'' ਮੈਂ ਕਿਹਾ, ''ਮੈਂ ਬਣਾ ਦੇਵਾਂਗਾ।''

ਮਹੀਨਾ ਪੂਰਾ ਬੀਤ ਗਿਆ ਪਰ ਘੋਟਣਾ ਮੈਂ ਬਣਾਇਆ ਨਹੀਂ। ਸਿਰਫ਼ ਇਕ ਦਿਨ ਉਸ ਦੇ ਜਾਣ ਵਿਚ ਰਹਿ ਗਿਆ। ਫਿਰ ਉਸ ਦਾ ਫ਼ੋਨ ਆਇਆ ਕਿ ''ਅੰਕਲ ਜੀ ਮੇਰਾ ਘੋਟਣਾ ਬਣਾ ਦਿਤਾ?'' ਜਦੋਂ ਮੈਂ ਉਸ ਦੇ ਇਹ ਸ਼ਬਦ ਸੁਣੇ ਤਾਂ ਬੜੀ ਸ਼ਿਰਮਿੰਦਗੀ ਮਹਿਸੂਸ ਕੀਤੀ। ਮੈਂ ਕਿਹਾ, ''ਮੈਂ ਬਣਾ ਕੇ ਤੁਹਾਡੇ ਕੋਲ ਭੇਜ ਦਿਆਂਗਾ।'' ਉਸ ਨੇ ਫ਼ੋਨ ਕੱਟ ਦਿਤਾ। ਸਵੇਰੇ ਮੈਂ ਮੋਟਰਸਾਈਕਲ ਤੇ ਨਾਲ ਦੇ ਪਿੰਡ ਚੂਹੜ ਚੱਕ ਗਿਆ ਕਿਉਂਕਿ ਉਥੇ ਇਕ ਪੁਰਾਣਾ ਬਾਬਾ ਬਜ਼ੁਰਗ ਨਿੰਮ ਦੇ ਘੋਟਣੇ ਵਧੀਆ ਬਣਾਉਂਦਾ ਹੈ। ਜਦ ਉਸ ਕੋਲ ਮੈਂ ਗਿਆ, ਬਾਬੇ ਨੇ ਦਸਿਆ ''ਮੈਂ ਤਾਂ ਬੀਮਾਰ ਹਾਂ। ਘੋਟਣਾ ਤਾਂ ਬਣ ਜਾਵੇਗਾ ਪਰ 8-10 ਦਿਨ ਲੱਗ ਜਾਣਗੇ।''

ਮੈਂ ਸੋਚਿਆ ਕਿ ਘੋਟਣਾ ਤਾਂ ਕੱਲ ਹੀ ਚਾਹੀਦਾ ਹੈ ਕਿਉਂਕਿ ਉਸ ਨੇ ਲੜਕੇ ਕੱਲ ਚਲੇ ਜਾਣਾ ਹੈ। ਮੈਂ ਉਥੋਂ ਵਾਪਸ ਪਿੰਡ ਨੂੰ ਚੱਲ ਪਿਆ। ਜਦੋਂ ਮੈਂ ਪਿੰਡ ਦੇ ਨਜ਼ਦੀਕ ਆਇਆ ਤਾਂ ਇਕ ਮੈਨੂੰ ਬਲਵੀਰ ਸਿੰਘ ਨਾਮ ਦੇ ਆਦਮੀ ਦਾ ਫ਼ੋਨ ਆਇਆ ਤੇ ਉਸ ਨੇ ਕਿਹਾ ਕਿ ''ਜਗਜੀਤ ਸਿੰਘ, ਜੇ ਮੈਨੂੰ ਕੱਲ ਮਿਲੇਂ ਤਾਂ ਚੰਗਾ ਹੈ। ਮੈਂ ਉਸ ਨੂੰ ਹਾਂ ਕਰ ਦਿਤੀ ਪਰ ਮੈਨੂੰ ਸਮਝ ਨਹੀਂ ਪੈ ਰਹੀ ਸੀ ਕਿ ਇਹ ਬਲਵੀਰ ਸਿੰਘ ਕੌਣ ਹੈ?'' ਉਸ ਨੇ ਇਹ ਦਸਿਆ ਕਿ ''ਸਾਡਾ ਸਿੰਘ ਸਭਾ ਗੁਰਦਵਾਰਾ ਸਾਹਿਬ ਜ਼ੀਰੇ ਮੇਰਾ ਘਰ ਹੈ। ਸਵੇਰੇ ਜ਼ਰੂਰ ਆਪ ਨੇ ਆਉਣਾ ਹੈ ਕਿਉਂਕਿ ਅਸੀ ਤੈਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮੈਂਬਰ ਬਣਾਉਣੈ।

ਆਪਾਂ ਮਨੁੱਖੀ ਸਮਾਜ ਦੀ ਸੇਵਾ ਕਰਨੀ ਹੈ।'' ਮੈਂ ਕਿਹਾ, ''ਮੈਂ ਆਵਾਂਗਾ ਤੇ ਮਿਲ ਲਵਾਂਗਾ ਪਰ ਮੇਰੀ ਸਮਝ ਤੋਂ ਬਾਹਰ ਸੀ ਕਿ ਇਹ ਬਲਬੀਰ ਸਿੰਘ ਕੌਣ ਹੈ?'' ਮੈਂ ਸੋਚਿਆ ਕਿ ਚਲੇ ਜਾਵਾਂਗਾ, ਨਾਲ ਹੀ ਨਿੰਮ ਦਾ ਘੋਟਣਾ ਜ਼ੀਰੇ ਸ਼ਹਿਰੋਂ ਲੈ ਆਵਾਂਗੇ ਤੇ ਨਾਲ ਹੀ ਬਲਵੀਰ ਸਿੰਘ ਨਾਲ ਮੁਲਾਕਾਤ ਕਰ ਲਵਾਂਗੇ। ਦੂਜੇ ਦਿਨ ਸਵੇਰ ਸਾਰ ਜ਼ੀਰੇ ਚਲਾ ਗਿਆ ਇਕ ਦੋ ਕੰਮ ਕਰ ਕੇ ਮੈਂ ਬਲਬੀਰ ਸਿੰਘ ਦੇ ਘਰ ਵਲ ਚਲਾ ਗਿਆ ਅਤੇ ਗੁਰਦਵਾਰਾ ਸਾਹਿਬ ਕੋਲ ਪਹੁੰਚ ਕੇ ਮੈਂ ਉਸ ਨੂੰ ਫ਼ੋਨ ਕੀਤਾ ਪਰ ਕਿਸੇ ਫ਼ੋਨ ਨਾ ਚੁਕਿਆ। ਘਟੋ-ਘੱਟ ਮੈਂ 10 ਫ਼ੋਨ ਕੀਤੇ ਪਰ ਕਿਸੇ ਨੇ ਚੁਕਿਆ। ਇਸ ਤਰ੍ਹਾਂ ਮੈਂ ਸੋਚਿਆ ਕਿ ਐਵੇਂ ਕਿਸੇ ਨੇ ਮਖ਼ੌਲ ਕੀਤਾ ਹੋਵੇਗਾ।

ਜਦੋਂ ਮੈਂ ਤੁਰਨ ਲਗਿਆ ਤਾਂ ਮੈਂ ਇਕ ਵਾਰ ਹੋਰ ਕੋਸ਼ਿਸ਼ ਕੀਤੀ ਤਾਂ ਬਲਵੀਰ ਦੇ ਲੜਕੇ ਨੇ ਫ਼ੋਨ ਚੁੱਕ ਲਿਆ। ਮੈਂ ਕਿਹਾ, ''ਮੈਂ ਬਲਵੀਰ ਸਿੰਘ ਨੂੰ ਮਿਲਣਾ ਹੈ।'' ਉਸ ਨੇ ਕਿਹਾ, ''ਆ ਜਾਉ, ਜਿਥੇ ਤੁਸੀ ਖੜੇ ਹੋ। ਅਗਲੀ ਗਲੀ ਵਿਚ ਆ ਜਾਉ, ਮੈਂ ਘਰ ਤੋਂ ਬਾਹਰ ਖੜ ਜਾਂਦਾ ਹਾਂ। ਮੇਰੇ ਡੈਡੀ ਜੀ ਗੁਰਦਵਾਰਾ ਸਾਹਿਬ ਗਏ ਹਨ, ਆ ਜਾਣਗੇ।'' ਮੈਂ ਦੱਸੇ ਅਨੁਸਰ ਘਰ ਚਲਿਆ ਗਿਆ। ਅਜੇ ਅਸੀ ਘਰ ਵੜਨ ਹੀ ਲੱਗੇ ਸੀ ਪਿਛੋਂ ਬਲਵੀਰ ਸਿੰਘ ਵੀ ਗੁਰਦਵਾਰੇ ਸਾਹਿਬ ਆ ਗਿਆ। ਮੈਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ ਤੇ ਕਹਿਣ ''ਲੱਗਾ ਸਾਡੇ ਮੈਂਬਰ ਜ਼ਰੂਰ ਬਣੋ।'' ਮੈਂ ਕਿਹਾ, ''ਠੀਕ ਹੈ।''

ਪਰ ਮੈਨੂੰ ਅਜੇ ਵੀ ਸਮਝ ਨਹੀਂ ਸੀ ਆ ਰਹੀ ਕਿ ਇਹ ਬਲਵੀਰ ਸਿੰਘ ਕੌਣ ਹੈ ਤੇ ਮੈਨੂੰ ਕਿਵੇਂ ਜਾਣਦਾ ਹੈ। ਬਲਵੀਰ ਸਿੰਘ ਨੇ ਮੇਰੇ ਬਾਪ ਦਾ ਨਾਂ ਵੀ ਦੱਸ ਦਿਤਾ। ਮੈਂ ਉਸ ਨੂੰ ਇਹ ਨਹੀਂ ਕਿਹਾ ਕਿ ਮੈਂ ਨਹੀਂ ਜਾਣਦਾ। ਉਸ ਨੂੰ ਐਵੇਂ ਹਾਂ ਵਿਚ ਹਾਂ ਕਰੀ ਗਿਆ। ਅਖ਼ੀਰ ਵਿਚ ਉਸ ਨੇ ਕਿਹਾ ਕਿ ''ਮੈਂ ਤੁਹਾਡੇ ਘਰ ਸ਼ਿਵ ਕੁਮਾਰ ਨਾਲ ਜਾਂਦਾ ਹੁੰਦਾ ਸੀ।'' ਮੈਂ ਝੱਟ ਸਮਝ ਗਿਆ ਕਿ ਮੇਰੇ ਨਾਲ ਉਹ ਬਿਜਲੀ ਬੋਰਡ ਵਿਚ ਸੀ। ਮੈਨੂੰ ਸਾਰੀ ਸਮਝ ਆ ਗਈ ਕਿ ਇਹ ਉਹ ਬਲਵੀਰ ਹੈ ਜਿਸ ਨੂੰ ਮੈਂ 1979-80 ਵਿਚ ਮਿਲਦਾ ਹੁੰਦਾ ਸੀ। ਉਸ ਨੇ ਪੁਰਾਣੀਆਂ ਸਾਰੀਆਂ ਬਿਜਲੀ ਬੋਰਡ ਦੀਆਂ ਗੱਲਾਂ ਕੀਤੀਆਂ। 

ਅਖ਼ੀਰ ਵਿਚ ਮੈਂ ਬਲਵੀਰ ਸਿੰਘ ਨੂੰ ਕਿਹਾ ਕਿ ਮੈਨੂੰ ਦੁਕਾਨ ਦਸ ਕਿ ਜਿਥੋਂ ਨਿੰਮ ਦਾ ਘੋਟਣਾ ਮਿਲੇਗਾ ਕਿਉਂਕਿ ਆਮ ਤੇ ਸਫ਼ੈਦੇ ਦਾ ਹੀ ਬਣਾ ਦਿੰਦੇ ਤੇ ਰੋਂਦੀ ਲੱਕੜ ਦਾ ਪਤਾ ਹੀ ਨਹੀਂ ਲਗਦਾ ਕਿਸ ਦਰੱਖ਼ਤ ਦੀ ਹੈ। ਉਸ ਨੇ ਝੱਟ ਕਿਹਾ ਮੇਰੇ ਕੋਲ 7-8 ਸਾਲ ਪੁਰਾਣੀ ਨਿੰਮ ਦੀ ਲੱਕੜ ਹੈ। ਮੈਂ ਕਿਹਾ ਇਹ ਤਾਂ ਤੁਸੀ ਅਪਣੇ ਵਾਸਤੇ ਲਿਆਏ ਹੋ। ਆਪ ਹੀ ਲੱਕੜ ਲਿਆ ਕੇ ਮਲੋ ਮੱਲੀ ਰੱਸੀ ਨਾਲ ਮੇਰੇ ਮੋਟਰਸਾਈਕਲ ਨਾਲ ਬੰਨ੍ਹ ਦਿਤੀ।  ਉਸ ਨੇ ਇਹ ਵੀ ਕਿਹਾ ਕਿ ਲੱਕੜ ਤੁਹਾਡੇ ਵਾਸਤੇ ਹੀ ਲਿਆਇਆ ਸੀ। ਤੁਸੀ ਲੈ ਜਾਉ। ''ਇਹ ਕੁਦਰਤੀ ਵਰਤਾਰਾ ਹੈ ਬਲਵੀਰ ਜੀ, ਕੁਦਰਤ ਬਹੁਤ ਸ਼ਕਤੀਸ਼ਾਲੀ ਪ੍ਰਬਲ ਹੈ।

ਇਸ ਲੱਕੜ ਦੇ ਘੋਟਣੇ ਨੇ ਅਮਰੀਕਾ ਜਾਣੈ,'' ਮੈਂ ਬਲਵੀਰ ਨੂੰ ਦਸਿਆ। ਉਸ ਨੇ ਦੁਬਾਰਾ ਕਿਹਾ ਵੇਖੇ ਕਿਸ ਸਮੇਂ ਦੀ ਪਈ ਲੱਕੜ ਦੀ ਅੱਜ ਸੁਣੀ ਗਈ। ਜੋ ਕਿਸੇ ਦੇ ਕੰਮ ਆ ਜਾਏ ਉਹ ਦੂਰ ਵਿਦੇਸ਼ ਚਲੀ ਜਾਵੇ। ਇਸ ਤਰ੍ਹਾਂ ਮੈਂ ਬਲਵੀਰ ਸਿੰਘ ਦਾ ਧਨਵਾਦ ਕੀਤਾ ਤੇ ਉਸ ਦੇ ਘਰੋਂ ਚਲ ਪਿਆ ਤੇ ਲੱਕੜ ਦਾ ਘੋਟਣਾ ਬਣਾ ਕੇ ਦੂਜੇ ਦਿਨ ਉਸ ਲੜਕੇ ਦੇ ਹਵਾਲੇ ਕਰ ਦਿਤਾ। ਦੂਜੇ ਦਿਨ ਉਹ ਲੜਕਾ ਘੋਟਣਾ ਲੈ ਕੇ ਅਮਰੀਕਾ ਚਲਾ ਗਿਆ ਤੇ ਰੱਬ ਦਾ ਸ਼ੁਕਰ ਕੀਤਾ।

ਅਖ਼ੀਰ ਵਿਚ ਮੈਂ ਬਲਵੀਰ ਸਿੰਘ ਨੂੰ ਕਿਹਾ ਕਿ ਮੈਨੂੰ ਦੁਕਾਨ ਦਸ ਕਿ ਜਿਥੋਂ ਨਿੰਮ ਦਾ ਘੋਟਣਾ ਮਿਲੇਗਾ ਕਿਉਂਕਿ ਆਮ ਤੇ ਸਫ਼ੈਦੇ ਦਾ ਹੀ ਬਣਾ ਦਿੰਦੇ ਤੇ ਰੋਂਦੀ ਲੱਕੜ ਦਾ ਪਤਾ ਹੀ ਨਹੀਂ ਲਗਦਾ ਕਿਸ ਦਰੱਖ਼ਤ ਦੀ ਹੈ। ਉਸ ਨੇ ਝੱਟ ਕਿਹਾ ਮੇਰੇ ਕੋਲ 7-8 ਸਾਲ ਪੁਰਾਣੀ ਨਿੰਮ ਦੀ ਲੱਕੜ ਹੈ। ਮੈਂ ਕਿਹਾ ਇਹ ਤਾਂ ਤੁਸੀ ਅਪਣੇ ਵਾਸਤੇ ਲਿਆਏ ਹੋ। ਆਪ ਹੀ ਲੱਕੜ ਲਿਆ ਕੇ ਮਲੋ ਮੱਲੀ ਰੱਸੀ ਨਾਲ ਮੇਰੇ ਮੋਟਰਸਾਈਕਲ ਨਾਲ ਬੰਨ੍ਹ ਦਿਤੀ।  ਉਸ ਨੇ ਇਹ ਵੀ ਕਿਹਾ ਕਿ ਲੱਕੜ ਤੁਹਾਡੇ ਵਾਸਤੇ ਹੀ ਲਿਆਇਆ ਸੀ। ਤੁਸੀ ਲੈ ਜਾਉ।

''ਇਹ ਕੁਦਰਤੀ ਵਰਤਾਰਾ ਹੈ ਬਲਵੀਰ ਜੀ, ਕੁਦਰਤ ਬਹੁਤ ਸ਼ਕਤੀਸ਼ਾਲੀ ਪ੍ਰਬਲ ਹੈ। ਇਸ ਲੱਕੜ ਦੇ ਘੋਟਣੇ ਨੇ ਅਮਰੀਕਾ ਜਾਣੈ,'' ਮੈਂ ਬਲਵੀਰ ਨੂੰ ਦਸਿਆ। ਉਸ ਨੇ ਦੁਬਾਰਾ ਕਿਹਾ ਵੇਖੇ ਕਿਸ ਸਮੇਂ ਦੀ ਪਈ ਲੱਕੜ ਦੀ ਅੱਜ ਸੁਣੀ ਗਈ। ਜੋ ਕਿਸੇ ਦੇ ਕੰਮ ਆ ਜਾਏ ਉਹ ਦੂਰ ਵਿਦੇਸ਼ ਚਲੀ ਜਾਵੇ। ਇਸ ਤਰ੍ਹਾਂ ਮੈਂ ਬਲਵੀਰ ਸਿੰਘ ਦਾ ਧਨਵਾਦ ਕੀਤਾ ਤੇ ਉਸ ਦੇ ਘਰੋਂ ਚਲ ਪਿਆ ਤੇ ਲੱਕੜ ਦਾ ਘੋਟਣਾ ਬਣਾ ਕੇ ਦੂਜੇ ਦਿਨ ਉਸ ਲੜਕੇ ਦੇ ਹਵਾਲੇ ਕਰ ਦਿਤਾ।   

ਜਗਜੀਤ ਸਿੰਘ ਝੱਤਰਾ
ਸੰਪਰਕ : 98551-43537