Happy Baisakhi 2024: ਦੋ ਪਾਣੀਆਂ ਦੇ ਮੇਲ ਦਾ ਨਾਮ ਹੈ ਦੋਮੇਲ, ਜਿੱਥੇ ਕਦੇ ਵਿਸਾਖੀ ਤੇ ਮੇਲਾ ਭਰਿਆ ਕਰਦਾ ਸੀ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਜੋ ਅੱਜ ਖੂਨੀ ਮੇਲ ਨਾਲ ਮਸ਼ਹੂਰ ਹਨ

File Photo

ਨੂਰਪੁਰਬੇਦੀ  (ਪਵਨ ਕੁਮਾਰ) :- ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।

ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਉਂਦਾ ਹੈ। ਇਸ ਦਿਨ ਨੂੰ ਵੈਸਾਖ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਇਹ ਹਰ ਸਾਲ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਆਮ ਤੌਰ ‘ਤੇ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਵੀ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਦਿਨ ਕਈ ਥਾਵਾਂ ‘ਤੇ ਭਾਰੀ ਮੇਲੇ ਆਦਿ ਵੀ ਲੱਗਦੇ ਹਨ ਅਤੇ ਕਈ ਗੁਰਦੁਆਰਿਆਂ ਵਿਚ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ।

ਖਾਲਸਾ ਪੰਥ ਦੀ ਸਥਾਪਨਾ :- 1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ।

ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।      

ਹੁਣ ਉਹ ਵਿਸਾਖੀ ਨਹੀ ਰਹੀ ਜਿੱਥੇ ਲੱਗਦੇ ਸੀ ਹਰ ਸਾਲ ਮੇਲੇ :-  ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਜਦੀਕ ਵਗਦੇ ਸਤਲੁਜ ਦਰਿਆ ਅਤੇ ਸੁਆਂ ਨਦੀ ਤੇ ਕਦੇ ਵਿਸਾਖੀ ਵਾਲੇ ਦਿਨ ਖੂਬ ਰੌਣਕਾਂ ਹੁੰਦੀਆ ਸਨ, ਇਹ ਵੀ ਦੱਸ ਦੇਈਏ ਕਿ ਉਕਤ ਸਥਾਨ ਤੇ ਸਤਲੁੱਜ ਦਰਿਆ ਅਤੇ ਸੁਆਂ ਨਦੀ ਦੇ ਪਾਣੀ ਦਾ ਆਪਸੀ ਮੇਲ ਹੁੰਦਾ ਹੈ ਜਿਸ ਕਰਕੇ ਇਸ ਦਾ ਨਾਮ ਦੋਮੇਲ ਰਖਿਆ ਗਿਆ ਸੀ। ਜਿਸ ਤੇ ਅੱਜ ਵਿਸਾਖੀ ਵਾਲੇ ਦਿਨ ਕੁਝ ਨਾਮਾਤਰ ਲੋਕ ਇਸ ਜਗਾ ਨੂੰ ਸੱਜਦਾ ਕਰਨ ਲਈ ਪਹੁੰਚੇ ਹਨ।

ਕਿਉਂਕਿ ਇਸ ਇਲਾਕੇ ਵਿੱਚ ਹੋ ਰਹੀ ਬੇਖੋਂਫ ਗੈਰਕਾਨੂੰਨੀ ਮਾਈਨਿੰਗ ਨੇ 30 ਤੋਂ 40 ਫੁੱਟ ਤੱਕ ਡੂੰਘੇ ਖੱਡੇ ਪਾ ਕੇ ਇਸ ਦੋਮੇਲ ਦੀ ਧਰਤੀ ਨੂੰ ਖੂਨੀ ਮੇਲ ਵਿੱਚ ਬਦਲ ਦਿੱਤਾ ਹੈ ਜਿਸ ਨੇ ਹਜਾਰਾਂ ਹੀ ਪਰਿਵਾਰਕ ਮੈਂਬਰ ਮੋਤ ਦੇ ਘਾਟ ਉਤਾਰ ਦਿੱਤੇ ਹਨ, ਅਤੇ ਬੀਤੇ ਹੋਲੇ-ਮੁਹੱਲੇ ਦੋਰਾਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੱਥਾ ਲਈ ਗਏ ਦੋ ਸ਼ਰਧਾਲੂਆਂ ਦੀ ਇਸ ਸੁਆਂ ਨਦੀਂ ਵਿੱਚ ਨਹਾਉਦੇ ਸਮੇ ਡੂਘੇ ਖੱਡਿਆਂ ਵਿੱਚ ਡੁੱਬ ਕੇ ਮੋਤ ਹੋ ਗਈ ਸੀ । ਪਰ ਸਮੇਂ ਸਮੇਂ ਦੀਆ ਸਰਕਾਰਾਂ ਦੀ ਮਿਲੀ ਭੁਗਤ ਨਾਲ ਪਹਾੜੀ ਜੰਗਲਾਂ ਦੀ ਹਰਿਆਲੀ, ਸੁਆਂ ਨਦੀਂ ਦੀ ਸੁੰਦਰਤਾ ਨੂੰ ਪਤਾ ਨਹੀ ਕਦੋਂ ਤੱਕ ਖਿਲਵਾੜ ਕੀਤਾ ਜਾਵੇਗਾ।