ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਅਤੇ ਵਿਚਾਰਧਾਰਾ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਸ੍ਰੀ ਅਮਰਦਾਸ ਜੀ ਗੰਗਾ ਦੀ ਤੀਰਥ ਯਾਤਰਾ ਤੇ ਜਾਇਆ ਕਰਦੇ ਸਨ।

Shri Gurur Amardas Ji

ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ। ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਚ 5 ਮਈ 1479 ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ। ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਧੀ ਬੀਬੀ ਰਾਮ ਕੋਰ ਜੀ ਨਾਲ 24 ਜਨਵਰੀ 1502 ਵਿਚ ਹੋਇਆ। ਬੀਬੀ ਰਾਮ ਕੋਰ ਜੀ ਦੀ ਕੁੱਖੋਂ ਦੋ ਪੁੱਤਰ ਮੋਹਨ ਜੀ,ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਪੈਦਾ ਹੋਈਆਂ।

ਸ੍ਰੀ ਅਮਰਦਾਸ ਜੀ ਗੰਗਾ ਦੀ ਤੀਰਥ ਯਾਤਰਾ ਤੇ ਜਾਇਆ ਕਰਦੇ ਸਨ। ਇੱਕ ਦਿਨ ਉਹ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਇਕ ਵੈਸ਼ਨਵ ਸਾਧੂ ਆਪ ਜੀ ਦਾ ਸਾਥੀ ਬਣ ਗਿਆ ਅਤੇ ਉਸ ਨੂੰ ਆਪਣੇ ਨਾਲ ਬਾਸਰਕੇ ਲੈ ਆਏ । ਉਸ ਦੀ ਬਹੁਤ ਸੇਵਾ ਕੀਤੀ। ਇਕ ਦਿਨ ਸਾਧੂ ਨੇ ਆਪ ਜੀ ਤੋਂ ਪੁੱਛਿਆ ਕਿ ਆਪ ਜੀ ਦੇ ਗੁਰੂ ਕੌਣ ਹਨ ਤਾਂ ਆਪ ਜੀ ਨੇ ਉੱਤਰ ਦਿੱਤਾ ਕਿ ਅਜੇ ਤੱਕ ਅਸੀਂ ਕੋਈ ਗੁਰੂ ਧਾਰਨ ਨਹੀ ਕੀਤਾ। ਇਹ ਸੁਣ ਕੇ ਸਾਧੂ ਨੇ ਕਿਹਾ ਕੇ ਮੈਂ ਤੇਰੇ ਨਿਗੁਰੇ ਦੇ ਹੱਥੋਂ ਖਾਂਦਾ-ਪੀਂਦਾ ਰਿਹਾ ਹਾਂ।

ਮੇਰੇ ਸਾਰੇ ਨੇਮ ਵਰਤ, ਤੀਰਥ-ਇਸ਼ਨਾਨ, ਧਰਮ-ਕਰਮ ਨਸ਼ਟ ਹੋ ਗਏ ਹਨ। ਨਿਗੁਰੇ ਦਾ ਤਾਂ ਦਰਸ਼ਨ ਕਰਨਾ ਵੀ ਬੁਰਾ ਹੁੰਦਾ ਹੈ। ਇਹ ਕਹਿ ਕੇ ਵੈਸ਼ਨੋ ਸਾਧ ਤੁਰ ਗਿਆ ਪਰ ਇਸ ਘਟਨਾ ਦਾ ਆਪ ਜੀ ਤੇ ਡੂੰਘਾ ਅਸਰ ਹੋਇਆ। ਆਪ ਜੀ ਨੇ ਗੁਰੂ ਧਾਰਨ ਕਰਨ ਦਾ ਮਨ ਬਣਾ ਲਿਆ। ਆਪ ਕਈ ਸਾਧੂ –ਸੰਤਾਂ ਕੋਲ ਗਏ ਪਰ ਕਿਧਰੋਂ ਵੀ ਸ਼ਾਤੀ ਪ੍ਰਾਪਤ ਨਹੀ ਹੋਈ। ਗੁਰੂ ਅੰਗਦ ਦੇਵ ਜੀ ਦੀ ਸੁਪੱਤਰੀ ਬੀਬੀ ਅਮਰੋ ਸ੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ।

ਕਈ ਵਾਰ ਹਨੇਰੇ ਵਿੱਚ ਆਪ ਜੀ ਨੂੰ ਬਿਰਧ ਸਰੀਰ ਹੋਣ ਕਰਕੇ ਠੇਡੇ ਵੀ ਲੱਗੇ। ਪ੍ਰੇਮ ਦੀ ਸਾਰ ਨਾ ਜਾਨਣ ਵਾਲੇ  ਉਨ੍ਹਾਂ ਦੇ ਠੇਡਿਆਂ ਤੇ ਹੱਸੇ ਵੀ, ਪਰ ਲੋਕਾਂ ਦਾ ਹਾਸਾ-ਮਖੌਲ ਵੀ ਆਪ ਜੀ ਨੂੰ ਗੁਰੂ ਜੀ ਦੀ ਸੇਵਾ ਤੋਂ ਹਟਾ ਨਾ ਸਕਿਆ। ਇਸ਼ਨਾਨ ਦੀ ਸੇਵਾ  ਵਿਹਲੇ ਹੋ ਕੇ ਆਪ ਲੰਗਰ ਦੀ ਸੇਵਾ ਵਿਚ ਲੱਗੇ ਰਹਿੰਦੇ। ਮੂੰਹ ਚੋਂ ਗੁਰੂ ਦੀ ਬਾਣੀ ਦਾ ਪਾਠ ਜਾਂ ਸਤਿਨਾਮ ਦਾ ਜਾਪ ਕਰਦੇ ਰਹਿੰਦੇ। ਹਰ-ਪਲ ਗੁਰੂ ਜੀ ਦੇ ਹੁਕਮ ਨੂੰ ਮੰਨਣ ਲਈ ਤਿਆਰ ਰਹਿੰਦੇ।

ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਪੂਰੀ ਸ਼ਰਧਾ ਭਵਨਾ ਨਾਲ ਨਿਭਾਈ। ਗੁਰੂ ਅੰਗਦ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੂੰ ਗੁਰਗੱਦੀ ਦੇ ਲਾਇਕ ਸਮਝ ਕੇ ਗੁਰਿਆਈ ਸੌਪ ਦਿਤੀ। ਹੁਣ ਆਪ ਗੁਰੂ ਅਮਰਦਾਸ ਸਿੱਖਾਂ ਦੇ ਤੀਸਰੇ ਗੁਰੂ ਬਣ ਗਏ। ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕੇਦਰ ਖਡੂੰਰ ਸਾਹਿਬ ਦੀ ਥਾਂ ਗੋਇੰਦਵਾਲ ਨੂੰ ਬਣਾਇਆ। ਇਹ ਨਗਰ ਬਿਆਸ ਦੇ ਕੰਢੇ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਨੇ ਹੀ ਵਸਾਇਆ ਸੀ।

ਗੁਰੂ ਜੀ ਬਾਸਰਕੇ ਪਹੁੰਚ ਕੇ ਕੋਠੇ ਵਿੱਚ ਬੈਠ ਕੇ ਸਿਮਰਨ ਕਰਨ ਲੱਗੇ । ਉੱਥੇ ਜਾ ਕੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਦਰਸ਼ਨ ਦਿਉ। ਗਰੂ ਜੀ ਸੰਗਤਾਂ ਨਾਲ ਫਿਰ ਵਾਪਸ ਗੋਇੰਦਵਾਲ ਚਲੇ ਗਏ। ਗੁਰੂ ਅਮਰਦਾਸ ਜੀ ਨੇ ਲੋਕਾਂ ਵਿੱਚੋ ਜਾਤ ਪਾਤ ਤੇ ਛੂਤ-ਛਾਤ ਖਤਮ ਕਰਨ ਲਈ ਹੁਕਮ ਕੀਤਾ ਕੇ ਜੋ ਵੀ ਸਾਡੇ ਦਰਸ਼ਨਾਂ ਨੂੰ ਆਵੇ ਲੰਗਰ ਵਿਚੋਂ ਪ੍ਰਸ਼ਾਦ ਜਰੂਰ ਛਕੇ। ਲੋਕ ਕਿਸੇ ਜਾਤ-ਪਾਤ ਤੇ ਛੂਤ-ਛਾਤ ਦੇ ਵਿਤਕਰੇ ਤੋਂ ਬਿਨਾਂ ਇੱਕੋ ਪੰਗਤ ਵਿਚ ਬੈਠ ਕੇ ਪ੍ਰਸ਼ਾਦ ਛਕਦੇ।

ਗੁਰਸਿੱਖੀ ਦੇ ਪ੍ਰਚਾਰ ਲਈ ਆਪ ਜੀ ਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿਚ ਵੰਡਿਆ। ਹਰੇਕ ਹਿੱਸੇ ਲਈ  ਗੁਰਸਿੱਖੀ ਦੇ ਪ੍ਰਚਾਰ ਵਾਸਤੇ ਇਕ ਸਿੱਖ ਪ੍ਰਚਾਰਕ ਨੂੰ ਮੁਖੀ ਥਾਪਿਆ ਗਿਆ। ਇਹਨਾਂ 22 ਹਿੱਸਿਆਂ ਨੂੰ ਬਾਈ ਮੰਜੀਆਂ ਦਾ ਨਾਂ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਚਾਰ ਦੇ 52 ਉਪ ਕੇਂਦਰ ਵੀ ਬਣਾਏ ਗਏ ਜਿਨ੍ਹਾਂ ਨੂੰ ਪੀਹੜੇ ਦਾ ਨਾਮ ਦਿੱਤਾ ਗਿਆ। ਨਤੀਜੇ ਵਜੋਂ ਸਭ ਜਾਤਾਂ ਬਰਾਦਰੀਆਂ ਦੇ ਲੋਕ ਸਿੱਖ ਬਣਨ ਲੱਗ ਪਏ ਤੇ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਦੇ ਸਿੱਖ ਬਣ ਗਏ।

ਆਪ ਜੀ ਨੇ ਘੁੰਡ ਕੱਢਣ ਤੇ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਦੂਰ ਕੀਤਾ। ਸੰਗਤ ਵਿਚ ਸਭ ਬੀਬੀਆਂ –ਮਾਈਆਂ ਖੁੱਲ੍ਹੇ ਮੂੰਹ ਆਉਦੀਆਂ ਸਨ। ਆਪ ਜੀ ਨੇ ਬੀਬੀਆਂ ਨੂੰ ਵੀ ਪ੍ਰਚਾਰ ਦੀ ਸੇਵਾ ਲਗਾ ਦਿੱਤੀ। ਬੀਬੀ ਭਾਨੀ ਅਤੇ ਉਸ ਦੇ ਪਤੀ ਸ੍ਰੀ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ । ਜੇਠਾ ਜੀ ਦੇ ਪ੍ਰੇਮ  ਭਾਵ ਵਾਲੀ ਸੇਵਾ ਅਤੇ ਭਗਤੀ ਵਾਲੀ ਰਹਿਤ ਨੇ ਗੁਰੂ ਜੀ ਨੂੰ ਅਜਿਹਾ ਖੁਸ਼ ਕੀਤਾ ਕਿ ਉਹ ਗੁਰੂ ਅਮਰਦਾਸ ਜੀ ਨੂੰ ਭਾਅ ਗਏ।

ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਹਰ ਪ੍ਰੀਖਿਆ ਵਿਚੋਂ ਸਫਲ ਹੋਏ ਅਤੇ ਗੁਰਿਆਈ ਲਈ ਯੋਗ ਸਾਬਤ ਹੋਏ। ਗੁਰੂ ਅਮਰਦਾਸ ਜੀ ਨੇ ਮਿਤੀਂ 30.8.1574 ਨੂੰ ਭਾਈ ਜੇਠਾ ਜੀ ਨੂੰ ਗੁਰਿਆਈ ਸੌਪੀ ਤੇ ਪਹਿਲੀ ਸਤੰਬਰ 1574 ਨੂੰ ਜੋਤੀ ਜੋਤ ਸਮਾ ਗਏ । ਇਸ ਤਰਾਂ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਬਣ ਗਏ। ਗੁਰੂ ਅਮਰਦਾਸ ਜੀ ਨੇ ਚਉਪਦੇ, ਸੋਹਲੇ, ਅਸ਼ਟਪਦੀਆਂ, ਕਾਫੀਆਂ ਅਤੇ ਛੰਦ ਲਿਖੇ। ਉਹਨਾਂ ਪੱਟੀ,ਵਾਰਾਂ ਅਤੇ ਸਲੋਕਾਂ ਦੀ ਵੀ ਰਚਨਾ ਕੀਤੀ।

ਇਸ ਤੋ ਇਲਾਵਾ ਆਹਲੁਣੀਆ ਅਤੇ ਆਨੰਦ ਸਾਹਿਬ ਦੀ ਰਚਨਾ ਕੀਤੀ। ਗੁਰੂ ਜੀ ਦੇ ਉਪਦੇਸ਼ ਇਸ ਤਰਾਂ ਹਨ- ਸਭ ਦਾ ਭਲਾ ਚਾਹੁਣਾ, ਤਨ ਨਾਲ ਦਸਾਂ ਨੌਹਾਂ ਦੀ ਕਿਰਤ ਕਰਕੇ ਸਾਧ ਸੰਗਤ ਦੀ ਸੇਵਾ ਕਰਨੀ, ਅੰਨ ਦਾਨ ਕਰਨਾ , ਮਨ ਨਾਲ ਪ੍ਰਭੂ ਦੀ ਭਗਤੀ ਅਤੇ ਸਤਿਨਾਮ ਦਾ ਸਿਮਰਨ ਕਰਨਾ । ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤੇ ਇਕ ਮਨ ਹੋ ਕੇ ਗੁਰੂ ਸ਼ਬਦ ਦੀ ਵਿਚਾਰ ਕਰਨੀ। ਬੁਰੇ ਦਾ ਭਲਾ ਕਰਨਾ, ਸਦਾ ਮਿੱਠਾ ਬੋਲਣਾ। ਗਰੂ ਜੀ ਦੇ ਉਪਦੇਸ਼ਾਂ ਤੇ ਅਮਲ ਕਰਕੇ ਹਰ ਪ੍ਰਾਣੀ ਆਪਣਾ ਜੀਵਨ ਸੁਖੀ ਬਣਾ ਸਕਦਾ ਹੈ ।