ਮੁਸ਼ਕਲਾਂ ਨੂੰ ਹਰਾ ਕੇ ਹੀਰੇ ਵਾਂਗ ਮਹਾਨ ਬਾਕਸਰ ਮੈਰੀਕਾਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

 ਅੱਜ ਕੱਲ੍ਹ ਦੀਆਂ ਲੜਕੀਆਂ ਲਈ ਮੈਰੀਕਾਮ ਇਕ ਪ੍ਰੇਰਣਾ ਬਣ ਗਈ ਹੈ

Mary Kom

ਨਵੀਂ ਦਿੱਲੀ: ਸੰਸਾਰ ਵਿਚ ਰੋਜ਼ਾਨਾ ਹਜ਼ਾਰਾਂ ਲੋਕ ਜਨਮ ਲੈਂਦੇ ਹਨ ਤੇ ਮਰਦੇ ਹਨ। ਕਈ ਅਪਣੀ ਜ਼ਿੰਦਗੀ ਕਿਸਮਤ ਤੇ ਭਰੋਸਾ ਕਰ ਕੇ ਜਿਊਂਦੇ ਹਨ, ਪਰ ਕਈ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ, ਜੋ ਸਖ਼ਤ ਮਿਹਨਤ ਅਤੇ ਚੁਨੌਤੀਆਂ ਨਾਲ ਟਾਕਰਾ ਕਰ ਕੇ ਅਪਣੀ ਕਿਸਮਤ ਖ਼ੁਦ ਲਿਖਦੀਆਂ ਹਨ। ਅਜਿਹੀ ਹੀ ਇਕ ਮਹਾਨ ਸ਼ਖ਼ਸੀਅਤ ਦਾ ਨਾਮ ਹੈ, 'ਮੈਰੀਕਾਮ' ਜੋ ਇਕ ਗ਼ਰੀਬ ਪ੍ਰਵਾਰ ਵਿਚ ਪੈਦਾ ਹੋਈ, ਉਸ ਦੀ ਜ਼ਿੰਦਗੀ ਵਿਚ ਹਜ਼ਾਰਾਂ ਮੁਸ਼ਕਲਾਂ ਆਈਆਂ ਪਰ ਇਸ ਬਹਾਦਰ ਤੇ ਜਨੂੰਨੀ ਲੜਕੀ ਨੇ ਹਰ ਚੁਨੌਤੀ ਦਾ ਸਾਹਮਣਾ ਬੜੀ ਦਲੇਰੀ ਨਾਲ ਕੀਤਾ ਅਤੇ ਅਤੇ ਬਾਕਸਿੰਗ ਖੇਤਰ ਵਿਚ ਜਿੱਤਾਂ ਪ੍ਰਾਪਤ ਕਰ ਕੇ ਅਪਣੇ ਪ੍ਰਵਾਰ, ਪਿੰਡ, ਸੂਬੇ ਅਤੇ ਦੇਸ ਦਾ ਨਾਮ ਸੰਸਾਰ ਪੱਧਰ 'ਤੇ ਚਮਕਾ ਦਿਤਾ।

ਮੈਰੀਕਾਮ ਨੇ ਅਪਣੀ ਖੇਡ ਨਾਲ ਭਾਰਤ ਦਾ ਝੰਡਾ ਸੰਸਾਰ ਭਰ ਵਿਚ ਉੱਚਾ ਕੀਤਾ ਹੈ। ਉਸ ਨੇ ਇਕ ਸ਼ਾਇਰ ਦੀਆਂ ਇਨ੍ਹਾਂ ਪੰਗਤੀਆਂ ਨੂੰ ਸੱਚ ਸਿੱਧ ਕਰ ਦਿਤਾ, “ਭਰੋਸਾ ਅਗਰ ਖ਼ੁਦਾ ਪਰ ਹੈ ਤੋ ਤਕਦੀਰ ਮੇਂ ਜੋ ਲਿਖਾ ਹੈ ਵੋਹੀ ਪਾਉਗੇ। ਭਰੋਸਾ ਅਗਰ ਖ਼ੁਦ ਪੇ ਹੈ ਤੋ ਭਗਵਾਨ ਵਹੀ ਲਿਖੇਗਾ, ਜੋ ਆਪ ਚਾਹੋਗੇ।''
ਮੈਰੀਕਾਮ ਨੇ 1 ਮਾਰਚ 1983 ਨੂੰ ਮਨੀਪੁਰ ਦੇ ਇਕ ਛੋਟੇ ਜਿਹੇ ਪਿੰਡ ਕਾਂਗਾਥੇਅ ਦੇ ਇਕ ਗ਼ਰੀਬ ਪ੍ਰਵਾਰ ਵਿਚ ਜਨਮ ਲਿਆ। ਉਸ ਦੇ ਪਿਤਾ ਇਕ ਆਮ ਗ਼ਰੀਬ ਕਿਸਾਨ ਹੈ। ਮਾਤਾ ਪਿਤਾ ਨੇ ਅਪਣੀ ਇਸ ਬੱਚੀ ਦਾ ਨਾਮ ਮੈਂਗਤੇ ਚੈਂਪਈਜੈਂਗ ਮੈਰੀਕਾਮ ਰਖਿਆ ਜਿਸ ਨੂੰ ਅੱਜ ਮੈਰੀਕਾਮ ਨਾਲ ਜਾਣਿਆ ਜਾਂਦਾ ਹੈ। ਬਚਪਨ ਤੋਂ ਹੀ ਮੈਰੀਕਾਮ ਦਾ ਪੜ੍ਹਾਈ ਨਾਲੋਂ ਖੇਡਾਂ ਨਾਲ ਜ਼ਿਆਦਾ ਲਗਾਅ ਸੀ।

ਪਹਿਲਾਂ ਉਸ ਨੂੰ ਹੋਰ ਖੇਡਾਂ ਨਾਲ ਪਿਆਰ ਸੀ। ਪਰ 1988 ਵਿਚ ਮਨੀਪੁਰ ਸੂਬੇ ਦੇ ਮਹਾਨ ਮੁੱਕੇਬਾਜ਼ ਡਿੰਕੋ ਸਿੰਘ ਨੂੰ ਬਾਕਸਿੰਗ ਖੇਡਦੇ ਵੇਖ ਕੇ ਮੈਰੀਕਾਮ ਨੇ ਮੁੱਕੇਬਾਜ਼ੀ ਖੇਡ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ। ਉਸ ਦੇ ਪਿਤਾ ਜੀ ਮੈਰੀਕਾਮ ਨੂੰ ਮੁੱਕੇਬਾਜ਼ੀ ਖੇਡਣ ਤੋਂ ਰੋਕਦੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਮੁੱਕੇਬਾਜ਼ੀ ਮਰਦਾਂ ਦੀ ਖੇਡ ਹੈ। ਉਸ ਦੇ ਪਿਤਾ ਜੀ ਨੂੰ ਫ਼ਿਕਰ ਸੀ ਕਿ ਮੁੱਕੇਬਾਜ਼ੀ ਵਿਚ ਲੜਕੀ ਹੋਣ ਕਰ ਕੇ ਸੱਟਾਂ ਚਿਹਰੇ 'ਤੇ ਵੀ ਲੱਗ ਸਕਦੀਆਂ ਹਨ ਅਤੇ ਉਸ ਦਾ ਚਿਹਰਾ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਸਮਿਆਂ ਵਿਚ ਮੁੱਕੇਬਾਜ਼ੀ ਵਿਚ ਲੜਕੀਆਂ ਨਾਂਮਾਤਰ ਹੀ ਹਿੱਸਾ ਲੈਂਦੀਆ ਸਨ ਪ੍ਰੰਤੂ ਮੈਰੀਕਾਮ ਇਕ ਜ਼ਿੱਦੀ ਤੇ ਜਨੂੰਨੀ ਲੜਕੀ ਸੀ। ਮੈਰੀਕਾਮ ਦੀ ਸੋਚ ਲੇਖਕ ਦੀਆਂ ਇਨ੍ਹਾਂ ਪੰਗਤੀਆਂ ਮੁਤਾਬਕ ਸੀ, “ਜੀਤ ਕੇ ਲੀਏ ਜ਼ਿੱਦੀ ਬਣੋ ਪਿੱਦੀ ਨਹੀਂ, ਕਿਉਂਕਿ ਜ਼ਿੱਦੀ ਲੋਗੋਂ ਨੇ ਹੀ ਇਤਿਹਾਸ ਰਚਾ ਹੈ।”

ਮੈਰੀਕਾਮ ਨੇ ਅਪਣੀ ਮੁਢਲੀ ਪੜ੍ਹਾਈ ਅਪਣੇ ਪਿੰਡ ਦੇ ਨਜ਼ਦੀਕ ਹੀ ਇਕ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ 8ਵੀਂ ਜਮਾਤ ਤੋਂ ਬਾਅਦ ਮੁੱਕੇਬਾਜ਼ੀ ਖੇਡ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ ਸੀ। ਮੈਰੀਕਾਮ ਨੇ 15 ਸਾਲ ਦੀ ਉਮਰ ਵਿਚ ਇੰਫਾਲ ਸ਼ਹਿਰ ਦੀ ਸਪੋਰਟ ਅਕੈਡਮੀ ਵਿਚ ਦਾਖ਼ਲਾ ਲਿਆ। ਉਸ ਨੇ 2001 ਵਿਚ ਸੰਸਾਰ ਪੱਧਰੀ ਏ.ਆਈ.ਬੀ. ਵੋਮੈਨ ਵਰਲਡ ਚੈਪੀਅਨਸ਼ਿਪ ਵਿਚ ਹਿੱਸਾ ਲੈ ਕੇ ਸਿਲਵਰ ਮੈਡਲ ਅਤੇ ਫਿਰ 2002 ਵਿਚ ਗੋਲਡ ਮੈਡਲ ਪ੍ਰਾਪਤ ਕਰ ਕੇ ਅਪਣੇ ਪਿੰਡ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ। ਉਸ ਸਮੇਂ ਤਕ ਮੈਰੀਕਾਮ ਦੇ ਪਿਤਾ ਨੂੰ ਉਸ ਦੇ ਮੁੱਕੇਬਾਜ਼ੀ ਖੇਡਣ ਦਾ ਪਤਾ ਨਹੀਂ ਸੀ। ਜਦੋਂ ਮੈਰੀਕਾਮ ਦੀ ਜਿੱਤ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਰੇਡਿਉ ਵਿਚ ਆਈਆਂ ਤਾਂ ਉਸ ਦੇ ਪਿਤਾ ਨੂੰ ਉਦੋਂ ਹੀ ਅਪਣੀ ਬੇਟੀ ਦੀ ਮੁੱਕੇਬਾਜ਼ੀ ਖੇਡ ਦਾ ਪਤਾ ਚਲਿਆ ਸੀ। ਮੁੱਕੇਬਾਜ਼ੀ ਦੀ ਖੇਡ ਲਈ ਮੈਰੀਕਾਮ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੈਰੀਕਾਮ ਦੇ ਘਰ ਵਿਚ ਬਹੁਤ ਗ਼ਰੀਬੀ ਸੀ। ਉਸ ਨੂੰ ਅਪਣੀ ਖੇਡ ਤੋਂ ਇਲਾਵਾ ਘਰ ਵਿਚ ਭੈਣ ਭਰਾਵਾਂ ਤੋਂ ਵੱਡੀ ਹੋਣ ਕਾਰਨ ਖੇਤਾਂ ਵਿਚ ਵੀ ਕੰਮ ਕਰਨਾ ਪੈਂਦਾ ਸੀ। ਪਰੰਤੂ ਮੈਰੀਕਾਮ ਮੁਸ਼ਕਲਾਂ ਤੋਂ ਡਰੀ ਨਹੀਂ ਸਗੋਂ ਉਸ ਨੇ  ਅਪਣੀ ਖੇਡ ਲਈ ਸਾਰੀਆਂ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਮੁੱਕੇਬਾਜ਼ੀ ਵਿਚ ਮਨੀਪੁਰ ਦੀ ਸੂਬਾ ਪੱਧਰੀ ਚੈਪੀਅਨਸ਼ਿਪ ਵਿਚ ਸਾਲ 2002, 2005, 2006 ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ। ਉਸ ਨੇ ਸਾਲ 2005 ਵਿਚ ਮਨੀਪੁਰ ਦੇ ਮਸ਼ਹੂਰ ਫੁੱਟਬਾਲ ਕਾਰੁੰਗ ਉਨਲਰ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਮੈਰੀਕਾਮ ਨੇ ਕੁੱਝ ਸਾਲਾਂ ਲਈ ਮੁੱਕੇਬਾਜ਼ੀ ਦੀ ਖੇਡ ਤੋਂ ਕਿਨਾਰਾ ਕਰ ਲਿਆ ਅਤੇ ਦੋ ਬੱਚਿਆਂ ਦੀ ਮਾਂ ਬਣ ਗਈ। ਇਹ ਕਹਾਵਤ ਹੈ ਕਿ ਜੋ ਚਾਹਤ ਇਨਸਾਨ ਦੇ ਖ਼ੂਨ ਵਿਚ ਹੁੰਦੀ ਹੈ, ਉਹ ਚਾਹਤ ਦੀ ਚਿੰਗਾਰੀ ਅੰਦਰ ਹੀ ਅੰਦਰ ਸੁਲਗਦੀ ਰਹਿੰਦੀ ਹੈ। ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਮੈਰੀਕਾਮ ਨੇ ਫਿਰ ਤੋਂ ਮੁੱਕੇਬਾਜ਼ੀ ਵਿਚ ਹਿੱਸਾ ਲੈਣ ਦਾ ਇਰਾਦਾ ਕਰ ਲਿਆ ਜਿਸ ਵਿਚ ਉਸ ਦੇ ਪਤੀ ਨੇ ਮੈਰੀਕਾਮ ਦਾ ਪੂਰਾ ਸਾਥ ਦਿਤਾ।

ਸਾਲ 2008 ਵਿਚ ਹੋਈਆਂ ਏਸ਼ੀਅਨ ਵੋਮੈਨ ਸਿਲਵਰ ਬਾਕਸਿੰਗ ਚੈਂਪੀਅਨਸ਼ਿਪ ਏ.ਆਈ.ਬੀ.ਏ. ਵੋਮੈਨ ਵਰਲਡ ਬਾਕਸਿੰਗ ਵਿਚ ਹਿੱਸਾ ਲਿਆ ਤੇ ਜਿੱਤ ਪ੍ਰਾਪਤ ਕੀਤੀ। ਫਿਰ ਸਾਲ 2009, 2010, 2011 ਵਿਚ ਹੋਈਆਂ ਵੱਖ-ਵੱਖ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਾਂ ਪ੍ਰਾਪਤ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸਾਲ 2014, 2017 ਵਿਚ ਤੇ ਸਾਲ 2018 ਵਿੱਚ ਕਾਮਨ ਵੈਲਥ ਖੇਡਾਂ ਵਿਚ ਸੰਸਾਰ ਦੀਆਂ ਮਹਾਨ ਮੁੱਕੇਬਾਜ਼ ਬਾਲਸਰ ਲੜਕੀਆਂ ਨੂੰ ਹਰਾ ਕੇ ਗੋਲਡ ਮੈਡਲ ਅਪਣੇ ਨਾਮ ਕੀਤਾ। ਭਾਰਤ ਸਰਕਾਰ ਨੇ ਮੈਰੀਕਾਮ ਨੂੰ ਬਾਕਸਿੰਗ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਕਾਰਨ 26 ਅਪ੍ਰੈਲ 2016 ਨੂੰ ਮੈਰੀਕਾਮ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ। ਖੇਡਾਂ ਤੋਂ ਇਲਾਵਾ ਮੈਰੀਕਾਮ ਨੇ ਦੇਸ਼ ਦੀਆਂ ਲੜਕੀਆਂ ਨੂੰ ਖੇਡਾਂ ਵਿਚ ਖੁਲ੍ਹ ਕੇ ਹਿੱਸਾ ਲੈਣ ਦਾ ਸੱਦਾ ਦਿਤਾ।

 

 

ਕਈ ਸੰਸਥਾਵਾਂ ਨੇ ਇਸ ਨੂੰ ਅਪਣਾ ਐਮਬੈਸਡਰ ਨਿਯੁਕਤ ਕੀਤਾ। ਉਹ ਕਈ ਖੇਡ ਅਕੈਡਮੀਆਂ ਵਿਚ ਜਾ ਕੇ ਲੜਕੀਆਂ ਨੂੰ ਖੇਡ ਦੇ ਦਾਅ-ਪੇਚ ਸਮਝਾਉਂਦੀ ਰਹਿੰਦੀ ਹੈ। ਸੰਸਾਰ ਪ੍ਰਸਿੱਧ ਸੰਸਥਾ ਪੈਟਾ ਜੋ ਕਿ ਜਾਨਵਰਾਂ ਦੀ ਸੁਰੱਖਿਆ ਲਈ ਸੰਸਾਰ ਭਰ ਵਿਚ ਕੰਮ ਕਰ ਰਹੀ ਹੈ, ਨਾਲ ਜੁੜ ਕੇ ਕਈ ਤਰ੍ਹਾਂ ਦੇ ਸਮਾਜ ਭਲਾਈ ਕੰਮਾਂ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਹੁਣ ਸਾਲ 2019 ਵਿਚ ਸੰਸਾਰ ਦੀ ਪ੍ਰਸਿੱਧ ਸੰਸਥਾ ਬੀ.ਬੀ.ਸੀ. ਨੇ ਇੰਡੀਅਨ ਸਪੋਰਟਸਮੈਨਸ਼ਿਪ ਆਫ਼ ਦਾ ਯੀਅਰ ਐਵਾਰਡ ਸਵਾਟੀ 2019 ਐਵਾਰਡ ਲਈ ਨਾਮਜ਼ਦ ਕੀਤਾ ਗਿਆ । ਮੈਰੀਕਾਮ ਨੇ 2019 ਵਿਚ ਰੂਸ 'ਚ ਹੋਈ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 51 ਕਿਲੋਗ੍ਰਾਮ ਵਰਗ ਵਿਚ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਸਿਰਜਿਆ।

ਇਸ ਤਰ੍ਹਾਂ ਮੈਰੀਕਾਮ ਨੇ ਅਪਣੀਆਂ ਪ੍ਰਾਪਤੀਆਂ ਨਾਲ ਸਿੱਧ ਕਰ ਦਿਤਾ ਕਿ ਇਨਸਾਨ ਅਪਣੇ ਪੱਕੇ ਇਰਾਦੇ ਤੇ ਸਖ਼ਤ ਮਿਹਨਤ ਨਾਲ ਕੁੱਝ ਵੀ ਹਾਸਲ ਕਰ ਸਕਦਾ ਹੈ।  ਅੱਜ ਕੱਲ੍ਹ ਦੀਆਂ ਲੜਕੀਆਂ ਲਈ ਮੈਰੀਕਾਮ ਇਕ ਪ੍ਰੇਰਣਾ ਬਣ ਗਈ ਹੈ। ਹੁਣ ਲੜਕੀਆ ਖੇਡਾਂ ਤੋਂ ਇਲਾਵਾ ਜ਼ਿੰਦਗੀ ਦੇ ਹਰ ਖੇਤਰ ਵਪਾਰ, ਖੇਤੀਬਾੜੀ, ਰਾਜਨੀਤੀ ਪੁਲਿਸ, ਸੈਨਾ ਅਤੇ ਪਾਇਲਟ ਵਰਗੇ ਵੱਡੇ ਤੇ ਚੁਨੌਤੀ ਪੂਰਨ ਅਹੁਦਿਆਂ 'ਤੇ ਕੰਮ ਕਰ ਰਹੀਆਂ ਹਨ। ਮੈਰੀਕਾਮ ਹੁਣ ਤਿੰਨ ਬੱਚਿਆਂ ਦੀ ਮਾਂ ਹੈ। ਉਸ ਨੇ ਮਾਂ ਬਣਨ ਤੋਂ ਬਾਅਦ ਵੀ ਕਈ ਜਿੱਤਾਂ ਅਪਣੇ ਨਾਮ ਕਰ ਕੇ ਇਹ ਸਿੱਧ ਕਰ ਦਿਤਾ ਹੈ ਕਿ “ਬੁੱਝੀ ਹੋਈ ਸ਼ਮਾ ਫਿਰ ਸੇ ਜਲ ਸਕਤੀ ਹੈ, ਡੂਬੀ ਹੂਈ ਕਿਸ਼ਤੀ-ਫਿਰ ਸੇ ਤੈਰ ਸਕਤੀ ਹੈ, ਹਿੰਮਤ ਰੱਖੀਏ ਐ ਮੇਰੇ ਦੋਸਤੋ, ਮਿਹਨਤ ਸੇ ਕਿਸਮਤ ਕਭੀ ਭੀ ਬਦਲ ਸਕਤੀ ਹੈ।”

ਸੰਸਾਰ ਵਿਚ ਰੋਜ਼ਾਨਾ ਹਜ਼ਾਰਾਂ ਲੋਕ ਜਨਮ ਲੈਂਦੇ ਹਨ ਤੇ ਮਰਦੇ ਹਨ। ਕਈ ਅਪਣੀ ਜ਼ਿੰਦਗੀ ਕਿਸਮਤ ਤੇ ਭਰੋਸਾ ਕਰ ਕੇ ਜਿਊਂਦੇ ਹਨ, ਪਰ ਕਈ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ, ਜੋ ਸਖ਼ਤ ਮਿਹਨਤ ਅਤੇ ਚੁਨੌਤੀਆਂ ਨਾਲ ਟਾਕਰਾ ਕਰ ਕੇ ਅਪਣੀ ਕਿਸਮਤ ਖ਼ੁਦ ਲਿਖਦੀਆਂ ਹਨ। ਅਜਿਹੀ ਹੀ ਇਕ ਮਹਾਨ ਸ਼ਖ਼ਸੀਅਤ ਦਾ ਨਾਮ ਹੈ, 'ਮੈਰੀਕਾਮ' ਜੋ ਇਕ ਗ਼ਰੀਬ ਪ੍ਰਵਾਰ ਵਿਚ ਪੈਦਾ ਹੋਈ, ਉਸ ਦੀ ਜ਼ਿੰਦਗੀ ਵਿਚ ਹਜ਼ਾਰਾਂ ਮੁਸ਼ਕਲਾਂ ਆਈਆਂ ਪਰ ਇਸ ਬਹਾਦਰ ਤੇ ਜਨੂੰਨੀ ਲੜਕੀ ਨੇ ਹਰ ਚੁਨੌਤੀ ਦਾ ਸਾਹਮਣਾ ਬੜੀ ਦਲੇਰੀ ਨਾਲ ਕੀਤਾ ਅਤੇ ਅਤੇ ਬਾਕਸਿੰਗ ਖੇਤਰ ਵਿਚ ਜਿੱਤਾਂ ਪ੍ਰਾਪਤ ਕਰ ਕੇ ਅਪਣੇ ਪ੍ਰਵਾਰ, ਪਿੰਡ, ਸੂਬੇ ਅਤੇ ਦੇਸ ਦਾ ਨਾਮ ਸੰਸਾਰ ਪੱਧਰ 'ਤੇ ਚਮਕਾ ਦਿਤਾ। ਮੈਰੀਕਾਮ ਨੇ ਅਪਣੀ ਖੇਡ ਨਾਲ ਭਾਰਤ ਦਾ ਝੰਡਾ ਸੰਸਾਰ ਭਰ ਵਿਚ ਉੱਚਾ ਕੀਤਾ ਹੈ। ਉਸ ਨੇ ਇਕ ਸ਼ਾਇਰ ਦੀਆਂ ਇਨ੍ਹਾਂ ਪੰਗਤੀਆਂ ਨੂੰ ਸੱਚ ਸਿੱਧ ਕਰ ਦਿਤਾ, “ਭਰੋਸਾ ਅਗਰ ਖ਼ੁਦਾ ਪਰ ਹੈ ਤੋ ਤਕਦੀਰ ਮੇਂ ਜੋ ਲਿਖਾ ਹੈ ਵੋਹੀ ਪਾਉਗੇ। ਭਰੋਸਾ ਅਗਰ ਖ਼ੁਦ ਪੇ ਹੈ ਤੋ ਭਗਵਾਨ ਵਹੀ ਲਿਖੇਗਾ, ਜੋ ਆਪ ਚਾਹੋਗੇ।''

ਮੈਰੀਕਾਮ ਨੇ 1 ਮਾਰਚ 1983 ਨੂੰ ਮਨੀਪੁਰ ਦੇ ਇਕ ਛੋਟੇ ਜਿਹੇ ਪਿੰਡ ਕਾਂਗਾਥੇਅ ਦੇ ਇਕ ਗ਼ਰੀਬ ਪ੍ਰਵਾਰ ਵਿਚ ਜਨਮ ਲਿਆ। ਉਸ ਦੇ ਪਿਤਾ ਇਕ ਆਮ ਗ਼ਰੀਬ ਕਿਸਾਨ ਹੈ। ਮਾਤਾ ਪਿਤਾ ਨੇ ਅਪਣੀ ਇਸ ਬੱਚੀ ਦਾ ਨਾਮ ਮੈਂਗਤੇ ਚੈਂਪਈਜੈਂਗ ਮੈਰੀਕਾਮ ਰਖਿਆ ਜਿਸ ਨੂੰ ਅੱਜ ਮੈਰੀਕਾਮ ਨਾਲ ਜਾਣਿਆ ਜਾਂਦਾ ਹੈ। ਬਚਪਨ ਤੋਂ ਹੀ ਮੈਰੀਕਾਮ ਦਾ ਪੜ੍ਹਾਈ ਨਾਲੋਂ ਖੇਡਾਂ ਨਾਲ ਜ਼ਿਆਦਾ ਲਗਾਅ ਸੀ। ਪਹਿਲਾਂ ਉਸ ਨੂੰ ਹੋਰ ਖੇਡਾਂ ਨਾਲ ਪਿਆਰ ਸੀ। ਪਰ 1988 ਵਿਚ ਮਨੀਪੁਰ ਸੂਬੇ ਦੇ ਮਹਾਨ ਮੁੱਕੇਬਾਜ਼ ਡਿੰਕੋ ਸਿੰਘ ਨੂੰ ਬਾਕਸਿੰਗ ਖੇਡਦੇ ਵੇਖ ਕੇ ਮੈਰੀਕਾਮ ਨੇ ਮੁੱਕੇਬਾਜ਼ੀ ਖੇਡ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ। ਉਸ ਦੇ ਪਿਤਾ ਜੀ ਮੈਰੀਕਾਮ ਨੂੰ ਮੁੱਕੇਬਾਜ਼ੀ ਖੇਡਣ ਤੋਂ ਰੋਕਦੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਮੁੱਕੇਬਾਜ਼ੀ ਮਰਦਾਂ ਦੀ ਖੇਡ ਹੈ। ਉਸ ਦੇ ਪਿਤਾ ਜੀ ਨੂੰ ਫ਼ਿਕਰ ਸੀ ਕਿ ਮੁੱਕੇਬਾਜ਼ੀ ਵਿਚ ਲੜਕੀ ਹੋਣ ਕਰ ਕੇ ਸੱਟਾਂ ਚਿਹਰੇ 'ਤੇ ਵੀ ਲੱਗ ਸਕਦੀਆਂ ਹਨ ਅਤੇ ਉਸ ਦਾ ਚਿਹਰਾ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਸਮਿਆਂ ਵਿਚ ਮੁੱਕੇਬਾਜ਼ੀ ਵਿਚ ਲੜਕੀਆਂ ਨਾਂਮਾਤਰ ਹੀ ਹਿੱਸਾ ਲੈਂਦੀਆ ਸਨ ਪ੍ਰੰਤੂ ਮੈਰੀਕਾਮ ਇਕ ਜ਼ਿੱਦੀ ਤੇ ਜਨੂੰਨੀ ਲੜਕੀ ਸੀ। ਮੈਰੀਕਾਮ ਦੀ ਸੋਚ ਲੇਖਕ ਦੀਆਂ ਇਨ੍ਹਾਂ ਪੰਗਤੀਆਂ ਮੁਤਾਬਕ ਸੀ, “ਜੀਤ ਕੇ ਲੀਏ ਜ਼ਿੱਦੀ ਬਣੋ ਪਿੱਦੀ ਨਹੀਂ, ਕਿਉਂਕਿ ਜ਼ਿੱਦੀ ਲੋਗੋਂ ਨੇ ਹੀ ਇਤਿਹਾਸ ਰਚਾ ਹੈ।”

ਮੈਰੀਕਾਮ ਨੇ ਅਪਣੀ ਮੁਢਲੀ ਪੜ੍ਹਾਈ ਅਪਣੇ ਪਿੰਡ ਦੇ ਨਜ਼ਦੀਕ ਹੀ ਇਕ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ 8ਵੀਂ ਜਮਾਤ ਤੋਂ ਬਾਅਦ ਮੁੱਕੇਬਾਜ਼ੀ ਖੇਡ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ ਸੀ। ਮੈਰੀਕਾਮ ਨੇ 15 ਸਾਲ ਦੀ ਉਮਰ ਵਿਚ ਇੰਫਾਲ ਸ਼ਹਿਰ ਦੀ ਸਪੋਰਟ ਅਕੈਡਮੀ ਵਿਚ ਦਾਖ਼ਲਾ ਲਿਆ। ਉਸ ਨੇ 2001 ਵਿਚ ਸੰਸਾਰ ਪੱਧਰੀ ਏ.ਆਈ.ਬੀ. ਵੋਮੈਨ ਵਰਲਡ ਚੈਪੀਅਨਸ਼ਿਪ ਵਿਚ ਹਿੱਸਾ ਲੈ ਕੇ ਸਿਲਵਰ ਮੈਡਲ ਅਤੇ ਫਿਰ 2002 ਵਿਚ ਗੋਲਡ ਮੈਡਲ ਪ੍ਰਾਪਤ ਕਰ ਕੇ ਅਪਣੇ ਪਿੰਡ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ। ਉਸ ਸਮੇਂ ਤਕ ਮੈਰੀਕਾਮ ਦੇ ਪਿਤਾ ਨੂੰ ਉਸ ਦੇ ਮੁੱਕੇਬਾਜ਼ੀ ਖੇਡਣ ਦਾ ਪਤਾ ਨਹੀਂ ਸੀ। ਜਦੋਂ ਮੈਰੀਕਾਮ ਦੀ ਜਿੱਤ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਰੇਡਿਉ ਵਿਚ ਆਈਆਂ ਤਾਂ ਉਸ ਦੇ ਪਿਤਾ ਨੂੰ ਉਦੋਂ ਹੀ ਅਪਣੀ ਬੇਟੀ ਦੀ ਮੁੱਕੇਬਾਜ਼ੀ ਖੇਡ ਦਾ ਪਤਾ ਚਲਿਆ ਸੀ। ਮੁੱਕੇਬਾਜ਼ੀ ਦੀ ਖੇਡ ਲਈ ਮੈਰੀਕਾਮ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਰੀਕਾਮ ਦੇ ਘਰ ਵਿਚ ਬਹੁਤ ਗ਼ਰੀਬੀ ਸੀ। ਉਸ ਨੂੰ ਅਪਣੀ ਖੇਡ ਤੋਂ ਇਲਾਵਾ ਘਰ ਵਿਚ ਭੈਣ ਭਰਾਵਾਂ ਤੋਂ ਵੱਡੀ ਹੋਣ ਕਾਰਨ ਖੇਤਾਂ ਵਿਚ ਵੀ ਕੰਮ ਕਰਨਾ ਪੈਂਦਾ ਸੀ।

ਪਰੰਤੂ ਮੈਰੀਕਾਮ ਮੁਸ਼ਕਲਾਂ ਤੋਂ ਡਰੀ ਨਹੀਂ ਸਗੋਂ ਉਸ ਨੇ  ਅਪਣੀ ਖੇਡ ਲਈ ਸਾਰੀਆਂ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਮੁੱਕੇਬਾਜ਼ੀ ਵਿਚ ਮਨੀਪੁਰ ਦੀ ਸੂਬਾ ਪੱਧਰੀ ਚੈਪੀਅਨਸ਼ਿਪ ਵਿਚ ਸਾਲ 2002, 2005, 2006 ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ। ਉਸ ਨੇ ਸਾਲ 2005 ਵਿਚ ਮਨੀਪੁਰ ਦੇ ਮਸ਼ਹੂਰ ਫੁੱਟਬਾਲ ਕਾਰੁੰਗ ਉਨਲਰ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਮੈਰੀਕਾਮ ਨੇ ਕੁੱਝ ਸਾਲਾਂ ਲਈ ਮੁੱਕੇਬਾਜ਼ੀ ਦੀ ਖੇਡ ਤੋਂ ਕਿਨਾਰਾ ਕਰ ਲਿਆ ਅਤੇ ਦੋ ਬੱਚਿਆਂ ਦੀ ਮਾਂ ਬਣ ਗਈ। ਇਹ ਕਹਾਵਤ ਹੈ ਕਿ ਜੋ ਚਾਹਤ ਇਨਸਾਨ ਦੇ ਖ਼ੂਨ ਵਿਚ ਹੁੰਦੀ ਹੈ, ਉਹ ਚਾਹਤ ਦੀ ਚਿੰਗਾਰੀ ਅੰਦਰ ਹੀ ਅੰਦਰ ਸੁਲਗਦੀ ਰਹਿੰਦੀ ਹੈ। ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਮੈਰੀਕਾਮ ਨੇ ਫਿਰ ਤੋਂ ਮੁੱਕੇਬਾਜ਼ੀ ਵਿਚ ਹਿੱਸਾ ਲੈਣ ਦਾ ਇਰਾਦਾ ਕਰ ਲਿਆ ਜਿਸ ਵਿਚ ਉਸ ਦੇ ਪਤੀ ਨੇ ਮੈਰੀਕਾਮ ਦਾ ਪੂਰਾ ਸਾਥ ਦਿਤਾ।

ਸਾਲ 2008 ਵਿਚ ਹੋਈਆਂ ਏਸ਼ੀਅਨ ਵੋਮੈਨ ਸਿਲਵਰ ਬਾਕਸਿੰਗ ਚੈਂਪੀਅਨਸ਼ਿਪ ਏ.ਆਈ.ਬੀ.ਏ. ਵੋਮੈਨ ਵਰਲਡ ਬਾਕਸਿੰਗ ਵਿਚ ਹਿੱਸਾ ਲਿਆ ਤੇ ਜਿੱਤ ਪ੍ਰਾਪਤ ਕੀਤੀ। ਫਿਰ ਸਾਲ 2009, 2010, 2011 ਵਿਚ ਹੋਈਆਂ ਵੱਖ-ਵੱਖ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਾਂ ਪ੍ਰਾਪਤ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸਾਲ 2014, 2017 ਵਿਚ ਤੇ ਸਾਲ 2018 ਵਿੱਚ ਕਾਮਨ ਵੈਲਥ ਖੇਡਾਂ ਵਿਚ ਸੰਸਾਰ ਦੀਆਂ ਮਹਾਨ ਮੁੱਕੇਬਾਜ਼ ਬਾਲਸਰ ਲੜਕੀਆਂ ਨੂੰ ਹਰਾ ਕੇ ਗੋਲਡ ਮੈਡਲ ਅਪਣੇ ਨਾਮ ਕੀਤਾ। ਭਾਰਤ ਸਰਕਾਰ ਨੇ ਮੈਰੀਕਾਮ ਨੂੰ ਬਾਕਸਿੰਗ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਕਾਰਨ 26 ਅਪ੍ਰੈਲ 2016 ਨੂੰ ਮੈਰੀਕਾਮ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ। ਖੇਡਾਂ ਤੋਂ ਇਲਾਵਾ ਮੈਰੀਕਾਮ ਨੇ ਦੇਸ਼ ਦੀਆਂ ਲੜਕੀਆਂ ਨੂੰ ਖੇਡਾਂ ਵਿਚ ਖੁਲ੍ਹ ਕੇ ਹਿੱਸਾ ਲੈਣ ਦਾ ਸੱਦਾ ਦਿਤਾ। ਕਈ ਸੰਸਥਾਵਾਂ ਨੇ ਇਸ ਨੂੰ ਅਪਣਾ ਐਮਬੈਸਡਰ ਨਿਯੁਕਤ ਕੀਤਾ। ਉਹ ਕਈ ਖੇਡ ਅਕੈਡਮੀਆਂ ਵਿਚ ਜਾ ਕੇ ਲੜਕੀਆਂ ਨੂੰ ਖੇਡ ਦੇ ਦਾਅ-ਪੇਚ ਸਮਝਾਉਂਦੀ ਰਹਿੰਦੀ ਹੈ। ਸੰਸਾਰ ਪ੍ਰਸਿੱਧ ਸੰਸਥਾ ਪੈਟਾ ਜੋ ਕਿ ਜਾਨਵਰਾਂ ਦੀ ਸੁਰੱਖਿਆ ਲਈ ਸੰਸਾਰ ਭਰ ਵਿਚ ਕੰਮ ਕਰ ਰਹੀ ਹੈ, ਨਾਲ ਜੁੜ ਕੇ ਕਈ ਤਰ੍ਹਾਂ ਦੇ ਸਮਾਜ ਭਲਾਈ ਕੰਮਾਂ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਹੁਣ ਸਾਲ 2019 ਵਿਚ ਸੰਸਾਰ ਦੀ ਪ੍ਰਸਿੱਧ ਸੰਸਥਾ ਬੀ.ਬੀ.ਸੀ. ਨੇ ਇੰਡੀਅਨ ਸਪੋਰਟਸਮੈਨਸ਼ਿਪ ਆਫ਼ ਦਾ ਯੀਅਰ ਐਵਾਰਡ ਸਵਾਟੀ 2019 ਐਵਾਰਡ ਲਈ ਨਾਮਜ਼ਦ ਕੀਤਾ ਗਿਆ ।

ਮੈਰੀਕਾਮ ਨੇ 2019 ਵਿਚ ਰੂਸ 'ਚ ਹੋਈ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 51 ਕਿਲੋਗ੍ਰਾਮ ਵਰਗ ਵਿਚ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਸਿਰਜਿਆ। ਇਸ ਤਰ੍ਹਾਂ ਮੈਰੀਕਾਮ ਨੇ ਅਪਣੀਆਂ ਪ੍ਰਾਪਤੀਆਂ ਨਾਲ ਸਿੱਧ ਕਰ ਦਿਤਾ ਕਿ ਇਨਸਾਨ ਅਪਣੇ ਪੱਕੇ ਇਰਾਦੇ ਤੇ ਸਖ਼ਤ ਮਿਹਨਤ ਨਾਲ ਕੁੱਝ ਵੀ ਹਾਸਲ ਕਰ ਸਕਦਾ ਹੈ।  ਅੱਜ ਕੱਲ੍ਹ ਦੀਆਂ ਲੜਕੀਆਂ ਲਈ ਮੈਰੀਕਾਮ ਇਕ ਪ੍ਰੇਰਣਾ ਬਣ ਗਈ ਹੈ। ਹੁਣ ਲੜਕੀਆ ਖੇਡਾਂ ਤੋਂ ਇਲਾਵਾ ਜ਼ਿੰਦਗੀ ਦੇ ਹਰ ਖੇਤਰ ਵਪਾਰ, ਖੇਤੀਬਾੜੀ, ਰਾਜਨੀਤੀ ਪੁਲਿਸ, ਸੈਨਾ ਅਤੇ ਪਾਇਲਟ ਵਰਗੇ ਵੱਡੇ ਤੇ ਚੁਨੌਤੀ ਪੂਰਨ ਅਹੁਦਿਆਂ 'ਤੇ ਕੰਮ ਕਰ ਰਹੀਆਂ ਹਨ। ਮੈਰੀਕਾਮ ਹੁਣ ਤਿੰਨ ਬੱਚਿਆਂ ਦੀ ਮਾਂ ਹੈ। ਉਸ ਨੇ ਮਾਂ ਬਣਨ ਤੋਂ ਬਾਅਦ ਵੀ ਕਈ ਜਿੱਤਾਂ ਅਪਣੇ ਨਾਮ ਕਰ ਕੇ ਇਹ ਸਿੱਧ ਕਰ ਦਿਤਾ ਹੈ ਕਿ “ਬੁੱਝੀ ਹੋਈ ਸ਼ਮਾ ਫਿਰ ਸੇ ਜਲ ਸਕਤੀ ਹੈ, ਡੂਬੀ ਹੂਈ ਕਿਸ਼ਤੀ-ਫਿਰ ਸੇ ਤੈਰ ਸਕਤੀ ਹੈ, ਹਿੰਮਤ ਰੱਖੀਏ ਐ ਮੇਰੇ ਦੋਸਤੋ, ਮਿਹਨਤ ਸੇ ਕਿਸਮਤ ਕਭੀ ਭੀ ਬਦਲ ਸਕਤੀ ਹੈ।”
                                                                                       ਮੋਬਾਈਲ : 78890-20614,ਮੋਬਾਈਲ : 78890-20614