ਕਾਮ ਕੋਈ ਬਿਮਾਰੀ ਨਹੀਂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਾਮ ਕੋਈ ਗੰਭੀਰ ਬਿਮਾਰੀ ਨਹੀਂ। ਇਹ ਲਾ-ਇਲਾਜ ਵੀ ਨਹੀਂ। ਇਹ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਕਾਮ ਦਾ ਸਿੱਧਾ ਸਬੰਧ ਮਨ ਨਾਲ ਹੈ ਤੇ ਪੇਟ ਨਾਲ ਹੈ। ਪੇਟ ਖ਼ਰਾਬ ...

Work is not a disease!

ਕਾਮ ਕੋਈ ਗੰਭੀਰ ਬਿਮਾਰੀ ਨਹੀਂ। ਇਹ ਲਾ-ਇਲਾਜ ਵੀ ਨਹੀਂ। ਇਹ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਕਾਮ ਦਾ ਸਿੱਧਾ ਸਬੰਧ ਮਨ ਨਾਲ ਹੈ ਤੇ ਪੇਟ ਨਾਲ ਹੈ। ਪੇਟ ਖ਼ਰਾਬ ਰਹਿਣ ਵਾਲਿਆਂ ਦਾ ਕਾਮ ਹਮੇਸ਼ਾ ਹੀ ਅਸਫ਼ਲ ਰਹਿੰਦਾ ਹੈ। ਨਿਪੁੰਨਸਕਤਾ ਵੀ ਜ਼ਿਆਦਾਤਰ ਪੇਟ ਖ਼ਰਾਬ ਰਹਿਣ ਵਾਲਿਆਂ ਨੂੰ ਹੁੰਦੀ ਹੈ। ਸਿਆਣੇ ਵੈਦ ਤਾਂ ਇਥੋਂ ਤਕ ਵੀ ਕਹਿੰਦੇ ਹਨ ਕਿ ਸਕਰਾਣੂਆਂ ਦੀ ਘਾਟ ਵੀ ਪੇਟ ਖ਼ਰਾਬ ਰਹਿਣ ਕਾਰਨ ਹੀ ਹੁੰਦੀ ਹੈ। ਇਸ ਦਾ ਇਕ ਹੋਰ ਵੱਡਾ ਕਾਰਨ ਮਸਾਲੇਦਾਰ ਤੇਜ਼ ਤਰਾਰ ਖਾਣੇ ਵੀ ਮੰਨੇ ਜਾਂਦੇ ਹਨ। 
ਦਾਨਸ਼ਵਰ ਵੈਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੁਸੀ ਚਾਹੁੰਦੇ ਹੋ ਕਿ ਕਾਮ ਵਿਘਨ-ਰਹਿਤ ਹੋਵੇ ਤਾਂ ਪੇਟ ਸਾਫ਼ ਰੱਖੋ। ਇਸ ਤਰ੍ਹਾਂ ਕਰਨ ਨਾਲ ਜੇਕਰ ਕਾਮ ਸਮੱਸਿਆ ਪੈਦਾ ਹੋ ਵੀ ਜਾਵੇ ਤਾਂ ਬਿਨਾਂ ਦਵਾਈ ਅਪਣੇ ਆਪ ਹੀ ਚਲੀ ਜਾਂਦੀ ਹੈ। ਖਾਣਾ ਚਬਾ-ਚਬਾ ਕੇ ਖਾਉ, ਖਾਣਾ ਭੁੱਖ ਲੱਗਣ ਸਮੇਂ ਜ਼ਰੂਰ ਖਾਉ, ਭੁੱਖ ਨੂੰ ਨਾ ਮਾਰੋ, ਨਾ ਹੀ ਲੋੜ ਤੋਂ ਵੱਧ ਖਾਉ, ਭੋਜਨ ਭਾਰੀ ਨਾ ਕਰੋ, ਭੋਜਨ ਬਾਸਾ ਵੀ ਨਾ ਖਾਉ, ਹਮੇਸ਼ਾ ਤਾਜ਼ਾ ਭੋਜਨ ਖਾਉ, ਭੋਜਨ ਖਾਂਦੇ ਸਮੇਂ ਪਾਣੀ ਨਾ ਪੀਉ, ਖਾਣਾ ਖਾਂਦੇ ਸਮੇਂ ਗੱਲਾਂ ਵੀ ਨਾ ਕਰੋ। ਖਾਣੇ ਦਾ ਪੂਰਾ-ਪੂਰਾ ਆਨੰਦ ਲਉ, ਸੱਭ ਤੋਂ ਜ਼ਰੂਰੀ ਗੱਲ, ਖਾਣਾ ਜਿਊਣ ਲਈ ਖਾਉ, ਖਾਣਾ ਖਾਣ ਲਈ ਨਾ ਜੀਉ। ਜੇਕਰ ਇਸ ਮਰਿਆਦਾ ਦੇ ਅਸੀ ਧਾਰਨੀ ਬਣ ਜਾਵਾਂਗੇ ਤਾਂ ਕਾਮ ਦਾ ਮਸਲਾ ਪੈਦਾ ਹੀ ਨਹੀਂ ਹੁੰਦਾ। 
ਨਸ਼ੇ ਕਰਨ ਵਾਲੇ ਵਿਅਕਤੀ ਵੀ ਛੇਤੀ ਹੀ ਇਸ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਜਿਹੜੇ ਵਿਅਕਤੀ ਦੀ ਸੋਚ ਵਿਚ ਹਮੇਸ਼ਾ ਹੀ ਕਾਮ ਘੁੰਮਦਾ ਰਹਿੰਦਾ ਹੈ, ਉਨ੍ਹਾਂ ਦੀ ਕਾਮ ਲਾਈਫ਼ ਵੀ ਬਹੁਤੀ ਕਾਮਯਾਬ ਨਹੀਂ ਹੁੰਦੀ। ਉਨ੍ਹਾਂ ਦੀਆਂ ਵੀਰਜ ਗ੍ਰੰਥੀਆਂ ਵਿਚੋਂ ਵੀਰਜ ਅਪਣੇ ਆਪ ਰਿਸਦਾ ਰਹਿੰਦਾ ਹੈ। ਵੀਰਜ ਨਾਲੀ ਵਿਚ ਪਿਆ ਰਹਿੰਦਾ ਹੈ ਜੋ ਪਰਮੇਹ ਨੂੰ ਜਨਮ ਦੇਂਦਾ ਹੈ। 
ਸਾਡੇ ਪੁਰਾਤਨ ਗ੍ਰੰਥਾਂ ਅਨੁਸਾਰ ਇਹ ਤਨ ਅਤੇ ਮਨ ਦਾ ਵਿਸ਼ਾ ਹੈ। ਸੰਭੋਗ ਮਰਿਆਦਾ ਵਿਚ ਰਹਿ ਕੇ ਮਾਣਿਆ ਜਾਵੇ ਕਿਉਂਕਿ ਇਹ ਜਣਨ ਕ੍ਰਿਆ ਹੈ। ਸੰਭੋਗ ਸੰਸਾਰ ਦੀ ਉਤਪਤੀ ਦਾ ਸੋਮਾ ਹੈ। ਦੋਹਾਂ ਧਿਰਾਂ ਦਾ ਤਨ ਕਰ ਕੇ ਤੇ ਮਨ ਕਰ ਕੇ ਇਸ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ। ਸੰਭੋਗ ਵਿਚ ਜ਼ੋਰ ਅਜਮਾਈ ਨਾ ਕਦੇ ਚਲਦੀ ਹੈ ਤੇ ਨਾ ਹੀ ਕੀਤੀ ਜਾਵੇ। 
ਜਣਨ ਅੰਗਾਂ ਤੇ ਤੇਲ ਜਾਂ ਹੋਰ ਕੁੱਝ ਲਗਾਉਣ ਦੇ ਬਾਅਦ ਮਾੜਾ ਪ੍ਰਭਾਵ ਲਾਜ਼ਮੀ ਪੈਂਦਾ ਹੈ। ਸੰਭੋਗ ਦਾ ਸ਼ਾਸਤਰਾਂ ਅਨੁਸਾਰ ਸਮਾਂ 5 ਤੋਂ 7 ਮਿੰਟ ਹੈ। ਇਹ ਸਮਾਂ ਇਕ ਸਵਾਸਥ ਤਨ ਦੀ ਨਿਸ਼ਾਨੀ ਹੈ। ਕਾਮ ਨਾਲੋਂ ਸਵਾਸਥ ਨੂੰ ਸਾਂਭਣ ਤੇ ਧਿਆਨ ਕੇਂਦਰਿਤ ਕਰੋ, ਕਾਮ ਅਪਣੇ ਆਪ ਸਾਂਭਿਆ ਜਾਵੇਗਾ। ਕਬਜ, ਗੈਸ ਪੀੜਤਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਹ ਦੋਹਾਂ ਦੀ ਗੜਬੜੀ ਬਹੁਤੀ ਵਾਰ ਸ਼ੂਗਰ ਜਹੇ ਰੋਗਾਂ ਨੂੰ ਜਨਮ ਦੇਂਦੀ ਹੈ, ਬੀ.ਪੀ. ਦਾ ਵਧਣਾ-ਘਟਣਾ ਵੀ ਕਾਮ ਨੂੰ ਪ੍ਰਭਾਵਤ ਕਰਦਾ ਹੈ। ਸੋ ਮੈਂ ਬੇਨਤੀ ਕਰਨੀ ਚਾਹਾਂਗਾ ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਪੇਟ ਸੋਧਨ ਜ਼ਰੂਰ ਕਰੋ। ਜੇਕਰ ਤੁਹਾਡਾ ਮਹਿਦਾ ਸਹੀ ਹੋਵੇਗਾ, ਪਾਚਣ ਸ਼ਕਤੀ ਪੂਰੀ ਤਰ੍ਹਾਂ ਠੀਕ ਹੋਵੇਗੀ ਤਾਂ ਖਾਧੀ ਹੋਈ ਹਰ ਦਵਾਈ ਦਾ ਰਿਜ਼ਲਟ ਜ਼ਰੂਰ ਚੰਗਾ ਮਿਲੇਗਾ।