ਪੇਟ ਦੇ ਕੀੜੇ ਤੇ ਥਾਇਰਾਇਡ ਦਾ ਇਲਾਜ
ਅਜਕਲ ਦੇ ਖਾਣ ਪੀਣ ਦੇ ਢੰਗ ਤਰੀਕੇ ਅਜਿਹੇ ਹਨ ਕਿ ਹਰ ਇਨਸਾਨ ਦੇ ਪੇਟ ਵਿਚ ਕੀੜਿਆਂ ਦੀ ਸ਼ਿਕਾਇਤ ਆਮ ਵੇਖੀ ਜਾ ਸਕਦੀ ਹੈ। ਪੇਟ ਦੇ ਕੀੜੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ...
ਅਜਕਲ ਦੇ ਖਾਣ ਪੀਣ ਦੇ ਢੰਗ ਤਰੀਕੇ ਅਜਿਹੇ ਹਨ ਕਿ ਹਰ ਇਨਸਾਨ ਦੇ ਪੇਟ ਵਿਚ ਕੀੜਿਆਂ ਦੀ ਸ਼ਿਕਾਇਤ ਆਮ ਵੇਖੀ ਜਾ ਸਕਦੀ ਹੈ। ਪੇਟ ਦੇ ਕੀੜੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ : ਵਿਪਵਰਮ ਟੇਮ ਵਰਮ, ਰਾਊਂਡ ਵਰਗ ਆਦਿ, ਜਦੋਂ ਵੀ ਪੇਟ ਵਾਰ-ਵਾਰ ਦੁਖਦਾ ਰਹੇ, ਚਮੜੀ ਤੇ ਧੱਫੜ ਜਾਂ ਖ਼ਾਰਸ ਹੋਣ, ਉਲਟੀ, ਸਿਹਤ ਨਾ ਬਣਨਾ, ਇਹ ਕੀੜੇ ਹੋਣ ਦਾ ਸੰਕੇਤ ਹੈ। ਬਚਿਆਂ ਵਿਚ ਮਾਉ ਲੜਨਾ, ਨੀਂਦ ਨਾ ਆਉਣਾ, ਬੱਚੇ ਵਲੋਂ ਸੌਂਦੇ ਸਮੇਂ ਦੰਦ ਕਿਰਚਣਾ, ਭੁੱਖ ਨਾ ਲਗਣਾ ਜਾਂ ਭੁੱਖ ਜ਼ਿਆਦਾ ਲਗਣਾ। ਪੇਟ ਦੇ ਕੀੜੇ ਆਮ ਕਰ ਕੇ ਲੈਟਰਿਨ ਵਿਚ ਨਹੀਂ ਵਿਖਾਈ ਦਿੰਦੇ। ਲੈਬ ਟੈਸਟ ਵਿਚ ਸਟੂਲ ਟੈਸਟ ਤੋਂ ਬਾਅਦ ਪਤਾ ਚਲਦਾ ਹੈ।
ਪੇਟ ਦੇ ਕੀੜਿਆਂ ਬਾਰੇ ਅਜਕਲ ਕੋਈ ਜ਼ਿਆਦਾ ਗ਼ੌਰ ਨਹੀਂ ਕਰਦਾ। ਇਹੀ ਭੁੱਲ ਬਹੁਤ ਰੋਗਾਂ ਨੂੰ ਜਨਮ ਦਿੰਦੀ ਹੈ। ਹਰ ਇਕ ਨੂੰ 3 ਤੋਂ 6 ਮਹੀਨੇ ਬਾਅਦ ਆਯੁਰਵੈਦਿਕ ਦਵਾਈਆਂ ਨਾਲ ਪੇਟ ਦੇ ਕੀੜੇ ਖ਼ਤਮ ਕਰਨ ਦਾ ਕੋਰਸ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਪੇਟ ਦਾ ਸ਼ੁਧੀਕਰਨ ਹੋ ਜਾਂਦਾ ਹੈ। ਪੇਟ ਦੇ ਕੀੜਿਆਂ ਦੀ ਦਵਾਈ ਲੈਣ ਦਾ ਬਹੁਤ ਵਧੀਆ ਢੰਗ ਇਹ ਹੈ ਕਿ ਦਵਾਈ ਤੋਂ ਇਕ ਘੰਟਾ ਪਹਿਲਾਂ ਥੋੜਾ ਜਿਹਾ ਗੁੜ ਖਾ ਲਵੋ, ਉਸ ਤੋਂ ਇਕ ਘੰਟਾ ਬਾਅਦ ਦਵਾਈ ਖਾਉ, ਜਿਵੇਂ ਅਰੰਡ ਤੇਲ (ਕੈਸਟਰੋਲ) 2-3 ਚਮਚ ਦੁੱਧ ਵਿਚ ਪਾ ਕੇ ਪੀਉ, ਪੇਟ ਦੇ ਸਾਰੇ ਕੀੜੇ ਬਾਹਰ ਹੋਣਗੇ।
ਆਯੁਰਵੈਦ ਦਵਾਈ : 1 ਕਰੀਮੀ ਕੁਠਾਰ ਰਸ ਜਾਂ ਕਰੀਮੀ ਮੂਦਗਰ ਰਸ 2-2 ਗੋਲੀ ਸ਼ਹਿਦ ਵਿਚ ਕੁੱਟ ਕੇ ਖ਼ਾਲੀ ਪੇਟ ਖਾਉ। 10 ਦਿਨ ਖਾਣ ਤੋਂ ਬਾਅਦ 10 ਦਿਨ ਦਾ ਨਾਗਾ, ਫਿਰ 10 ਦਿਨ ਖਾਉ।
(2) ਆੜੂ ਦੇ ਪੱਤੇ ਦਾ ਰਸ 6-10 ਗ੍ਰਾਮ ਰਸ ਕੱਢ ਲਵੋ, ਸਵੇਰੇ ਸ਼ਾਮ, 10 ਵਾਰ ਇਹ ਪ੍ਰਯੋਗ ਵਰਤੋ।
(3) ਨਾਰੀਅਲ ਦੀਆਂ ਜਟਾਂ ਸਾੜ ਕੇ ਰਾਖ ਬਣਾ ਲਵੋ। ਖ਼ਾਲੀ ਪੇਟ, 12 ਗ੍ਰਾਮ, ਉਪਰੋਂ 1 ਗਿਲਾਸ ਦਹੀਂ ਦੀ ਲੱਸੀ ਪੀ ਲਵੋ।
(4) ਵਾਵੜਿੰਗ ਚੂਰਨ 5 ਗ੍ਰਾਮ ਖ਼ਾਲੀ ਪੇਟ ਜਾ ਦਹੀਂ ਵਿਚ ਮਿਲਾ ਕੇ 2-3 ਘੰਟੇ ਬਾਅਦ ਅਰੰਡ ਤੇਲ 15 ਤੋਂ 30 ਐਮ.ਐਲ. ਦੁੱਧ ਵਿਚ ਮਿਲਾ ਕੇ ਪੀ ਲਵੋ। ਦਸਤ ਆ ਕੇ ਕੀੜੇ ਬਾਹਰ ਨਿਕਲ ਜਾਣਗੇ ਕੁੱਝ ਦਿਨ ਮਗਰੋਂ ਫਿਰ ਇਹੀ ਕੋਰਸ ਕਰੋ। ਘੱਟੋ ਘੱਟ 3 ਵਾਰ ਜ਼ਰੂਰ ਕਰੋ।
(5) ਵਿੰਡਗਾਸਵ 500 ਗ੍ਰਾਮ 4-4 ਚਮਚ ਦਿਨ ਵਿਚ 3 ਵਾਰ ਪੀਂਦੇ ਰਹੋ।
ਪੇਟ ਦੇ ਕੀੜਿਆਂ ਦੀ ਸਫ਼ਾਈ ਕਰਦੇ ਰਹੋ ਨਹੀਂ ਤਾਂ ਖ਼ੂਨ ਗੰਦਾ ਹੁੰਦਾ ਰਹੇਗਾ ਤੇ ਬੀਮਾਰੀਆਂ ਘੇਰਦੀਆਂ ਰਹਿਣਗੀਆਂ।
ਪਾਠਕਾਂ ਨੂੰ ਬੇਨਤੀ ਹੈ ਕਿ ਫ਼ੋਨ ਤੇ ਪਹਿਲਾਂ ਅਪਣਾ ਪਿੰਡ ਜਾਂ ਸ਼ਹਿਰ ਦਸੋ ਤੇ ਬਹੁਤ ਘੱਟ ਸਮੈਂ ਵਿਚ ਗੱਲਬਾਤ ਖ਼ਤਮ ਕਰਨ ਦੀ ਕੋਸ਼ਿਸ਼ ਕਰੋ।
ਥਾਇਰਾਇਡ : ਅਚਾਨਕ ਵਜ਼ਨ ਘੱਟ ਜਾਂ ਵੱਧ ਜਾਣਾ, ਥਾਇਰਾਇਡ ਹੋ ਸਕਦਾ ਹੈ। ਜਦੋਂ ਵੀ ਇਹ ਮੁਸੀਬਤ ਆਵੇ ਤਾਂ ਬਿਨਾਂ ਸਮਾਂ ਗਵਾਏ, ਲੈਬ ਟੈਸਟ ਨਾਲ ਇਸ ਦੀ ਪੁਸ਼ਟੀ ਕਰੋ। ਜੇਕਰ ਇਹ ਰੋਗ ਹੋ ਜਾਂਦਾ ਹੈ ਤਾਂ ਇਸ ਨੂੰ ਹਲਕੇ ਵਿਚ ਨਾ ਲਵੋ। ਥਾਇਰਾਇਡ, ਸ਼ੂਗਰ ਤੇ ਦਿਲ ਦੇ ਰੋਗਾਂ ਤੋਂ ਬਾਅਦ ਜ਼ਿਆਦਾ ਗਿਣਤੀ ਵਿਚ ਰੋਗ ਆਮ ਹੋ ਰਿਹਾ ਹੈ। ਇਸ ਬੀਮਾਰੀ ਤੇ ਲੱਛਣਾਂ ਨੂੰ ਅਕਸਰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ।
ਜਿਵੇਂ-ਜਿਵੇਂ ਉਮਰ ਵਧਦੀ ਹੈ, ਇਸ ਬੀਮਾਰੀ ਦਾ ਖ਼ਤਰਾ ਵਧਦਾ ਹੈ। ਇਸ ਰੋਗ ਵਿਚ ਰੋਗੀ ਨੂੰ ਜਲਦ ਹੀ ਥਕਾਵਟ ਮਹਿਸੂਸ ਹੁੰਦੀ ਹੈ। ਇਸ ਰੋਗ ਵਿਚ ਰੋਗੀ ਮਾਨਸਕ ਪ੍ਰੇਸ਼ਾਨੀ ਦਾ ਵੀ ਸ਼ਿਕਾਰ ਹੋ ਜਾਂਦਾ ਹੈ ਜਿਸ ਨਾਲ ਦਿਮਾਗ਼ੀ ਸ਼ਕਤੀ ਕਮਜ਼ੋਰ ਹੋਣ ਲਗਦੀ ਹੈ, ਔਰਤਾਂ ਵਿਚ ਮਹੀਨਾ ਠੀਕ ਨਾ ਆਉਣਾ ਵੀ ਥਾਇਰਾਇਡ ਦਾ ਇਕ ਵੱਡਾ ਕਾਰਨ ਹੈ।
ਲੱਛਣ : ਜ਼ਿਆਦਾ ਭੁੱਖ ਲਗਣਾ, ਵਜ਼ਨ ਘੱਟ ਜਾਂ ਵੱਧ ਜਾਣਾ, ਥਕਾਵਟ, ਸਾਹ ਫੁੱਲਣਾ।
ਆਯੁਰਵੈਦ : (1) 2 ਚਮਚ ਤੁਲਸੀ ਰਸ, ਅੱਧਾ ਚਮਚ ਐਲੋਵੀਰਾ ਕੋਸੇ ਪਾਣੀ ਵਿਚ ਮਿਲਾ ਕੇ ਪੀਂਦੇ ਰਹੋ।
(2) ਕੱਚੀ ਹਲਦੀ ਰੋਜ਼ ਦੁੱਧ ਵਿਚ ਉਬਾਲ ਕੇ ਪੀਉ।
(3) ਕਾਲੀ ਮਿਰਚ 1-2 ਗ੍ਰਾਮ ਖਾਂਦੇ ਰਹੋ।
(4) ਟਮਾਟਰ, ਪਿਆਜ਼, ਲੱਸਣ ਖਾਉ।
(5) ਮਰੀਜ਼ ਨੂੰ 3-4 ਲੀਟਰ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਵਿਸ਼ੈਲੇ ਕੀਟਾਣੂ ਬਾਹਰ ਨਿਕਲਦੇ ਹਨ।
(6) ਖਾਣੇ ਵਿਚ ਸੇਂਧਾ ਨਮਕ ਜਾਂ ਕਾਲਾ ਨਮਕ ਹੀ ਖਾਉ।
(7) ਵਿਟਾਮਿਨ ਏ ਜ਼ਿਆਦਾ ਖਾਉ, ਹਰੀ ਸਬਜ਼ੀ, ਗਾਜਰ ਜ਼ਰੂਰ ਖਾਉ।
(8) ਫਲਾਂ ਦਾ ਰਸ 1-2 ਗਲਾਸ ਜ਼ਰੂਰ ਪੀਉ, ਹਫ਼ਤੇ ਵਿਚ ਇਕ ਵਾਰ ਨਾਰੀਅਲ ਪਾਣੀ ਪੀਉ। ਨਾਰੀਅਲ ਦਾ ਤੇਲ ਵੀ ਸਬਜ਼ੀ ਵਿਚ ਪਾ ਕੇ ਖਾ ਸਕਦੇ ਹੋ।
(9) ਤ੍ਰਿਕੁਟਾ ਚੂਰਨ 2-3 ਗ੍ਰਾਮ ਦਿਨ ਵਿਚ 3 ਵਾਰ ਖਾਉ।
(10) ਸੇਬ ਦਾ ਸਿਰਕਾ 1 ਚਮਚ, ਸ਼ਹਿਦ 1 ਚਮਚ, ਇਕ ਗਿਲਾਸ ਕੋਸੇ ਪਾਣੀ ਵਿਚ ਰੋਜ਼ ਵਰਤੋ।
(11) ਕਚਨਾਰ ਗੁਗਲ 2-2 ਗੋਲੀ ਸਵੇਰੇ ਸ਼ਾਮ, ਅਸਗੰਧਾ, ਹਰੜ ਪਾਉਡਰ 5-5 ਗ੍ਰਾਮ ਸਵੇਰੇ ਸ਼ਾਮ।
(12) ਦਾਲਚੀਨੀ, ਅਜਵੈਣ, ਮੈਥੀ ਪਾਊਡਰ ਇਕਸਾਰ ਇਕ ਚਮਚ, ਖਾਲੀ ਪੇਟ। ਜੋ ਵੀ ਗੋਲੀ ਤੁਸੀਂ ਖਾ ਰਹੇ ਹੋ, ਉਹ ਹੌਲੀ-ਹੌਲੀ ਬੰਦ ਕਰਦੇ ਜਾਉ। ਸੰਪਰਕ : 75278-60906