S. Joginder Singh : ਸ੍ਰ. ਜੋਗਿੰਦਰ ਸਿੰਘ ਬਾਨੀ ਐਡੀਟਰ ਰੋਜ਼ਾਨਾ ਸਪੋਕਸਮੈਨ : ਮੇਰੀਆਂ ਯਾਦਾਂ ਦੇ ਝਰੋਖੇ ਵਿਚੋਂ
S. Joginder Singh : ਸੋ ਜੋਗਿੰਦਰ ਸਿੰਘ ਹੋਰਾਂ ਨਾਲ ਮੇਰੀ ਜਾਣ ਪਛਾਣ ‘ਪੰਜਾਬੀ ਸਪੋਕਸਮੈਨ ਮੈਗਜ਼ੀਨ’ ਰਾਹੀਂ ਹੋਈ
S. Joginder Singh : ਜਦੋਂ ਸਪੋਕਸਮੈਨ ਪੰਜਾਬੀ ਰਸਾਲਾ ਸ਼ੁਰੂ ਹੋਇਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀਆਂ 500 ਕਾਪੀਆਂ ਖ਼ਰੀਦਣੀਆਂ ਪ੍ਰਵਾਨ ਕਰ ਲਈਆਂ। ਮਨਜੀਤ ਸਿੰਘ ਕਲਕੱਤਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਨ। ਕੁੱਝ ਮਹੀਨੇ ਪੰਜਾਬੀ ਰਸਾਲਾ ਮੇਰੇ ਪਾਸ ਪਹੁੰਚਦਾ ਰਿਹਾ। ਕਲਕੱਤਾ ਜੀ ਨੇ ਮੇਰਾ ਨਾਮ 500 ਦੀ ਸੂਚੀ ਵਿਚ ਸ਼ਾਮਲ ਕਰ ਰਖਿਆ ਸੀ। ਸੋ ਜੋਗਿੰਦਰ ਸਿੰਘ ਹੋਰਾਂ ਨਾਲ ਮੇਰੀ ਜਾਣ ਪਛਾਣ ‘ਪੰਜਾਬੀ ਸਪੋਕਸਮੈਨ ਮੈਗਜ਼ੀਨ’ ਰਾਹੀਂ ਹੋਈ। ਮੇਰਾ ਖ਼ਿਆਲ ਹੈ ਕਿ ਇਹ ਸਿਲਸਿਲਾ ਕੁੱਝ ਮਹੀਨੇ ਬਾਅਦ ਹੀ ਬੰਦ ਹੋ ਗਿਆ।
ਇਹ ਵੀ ਪੜੋ:Laheragaga News : ਉੱਚੀ ਤੇ ਸੁੱਚੀ ਸੋਚ ਰੱਖਣ ਵਾਲੀ ਸ਼ਖ਼ਸੀਅਤ ਸਨ ਸ. ਜੋਗਿੰਦਰ ਸਿੰਘ ਜੀ : ਬੀਬੀ ਭੱਠਲ
ਮੈਂ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਭੌਤਿਕ ਵਿਗਿਆਨ ਵਿਭਾਗ ਵਿਚ 1979 ਤੋਂ ਕੰਮ ਕਰ ਰਿਹਾ ਸਾਂ। 1981 ਵਿਚ ਮੇਰੇ ਲੇਖ ‘ਕੌਮੀ ਏਕਤਾ’ ਰਸਾਲੇ ਵਿਚ ਛਪਣੇ ਸ਼ੁਰੂ ਹੋਏ ਜੋ ਜਲਦੀ ਹੀ ਬੰਦ ਹੋ ਗਿਆ। ਉਸ ਤੋਂ ਬਾਅਦ ਮੇਰੇ ਲੇਖ ਹੋਰ ਪੰਜਾਬੀ ਅਖ਼ਬਾਰਾਂ ਵਿਚ ਛਪਣ ਲੱਗੇ। ਜੋਗਿੰਦਰ ਸਿੰਘ ਹੋਰਾਂ ਮੇਰੇ ਲੇਖ ਪੜ੍ਹੇ ਅਤੇ ਮੈਨੂੰ ਸਪੋਕਸਮੈਨ ਲਈ ਲਿਖਣ ਲਈ ਪ੍ਰੇਰਿਆ। ਸਿੱਖ ਧਰਮ ਬਾਰੇ ਮੇਰੇ ਲੇਖ ‘ਸਪੋਕਸਮੈਨ’ ਵਿਚ ਛਪਣੇ ਸ਼ੁਰੂ ਹੋਏ ਤਾਂ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ।
ਜੂਨ 2002 ਵਿਚ ਮੇਰੀ ਰੀਟਾਇਰਮੈਂਟ ਹੋਈ ਤਾਂ ਮੇਰਾ ਪ੍ਰਵਾਰ ਮੋਹਾਲੀ ਵਿਚ ਆ ਵਸਿਆ। ਸ. ਜੋਗਿੰਦਰ ਸਿੰਘ ਹੋਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧੇਰੇ ਪ੍ਰਪੱਕ ਹੋ ਗਿਆ। ਅੰਮ੍ਰਿਤਸਰ ਤੋਂ ਕਈ ਵਾਰ ਪੰਜਾਬ ਯੂਨੀਵਰਸਿਟੀ ਮੀਟਿੰਗ ਲਈ ਆਉਣਾ ਪੈਂਦਾ ਸੀ। ਇਕ ਵਾਰ ਗੈਸਟ ਹਾਊਸ ਵਿਚ ਕਮਰਾ ਨਾ ਮਿਲਿਆ ਤਾਂ ਮੈਂ ਜੋਗਿੰਦਰ ਸਿੰਘ ਹੋਰਾਂ ਦੇ 10 ਸੈਕਟਰ ਵਾਲੇ ਮਕਾਨ ’ਤੇ ਜਾ ਦਸਤਕ ਦਿਤੀ। ਉਨ੍ਹਾਂ ਨੇ ਬਹੁਤ ਹੀ ਫ਼ਰਾਖ਼ਦਿਲੀ ਨਾਲ ਮੈਨੂੰ ਅਪਣੇ ਘਰ ਰੱਖਣ ਦੀ ਪੇਸ਼ਕਸ਼ ਕੀਤੀ। ਜਗਜੀਤ ਭੈਣ ਜੀ ਨੇ ਮੇਰੀ ਆਉ-ਭਗਤ ਵਿਚ ਕੋਈ ਕਸਰ ਨਾ ਛੱਡੀ। ਜੋਗਿੰਦਰ ਸਿੰਘ ਦਾ ਖੁਲ੍ਹਾ ਸੱਦਾ ਸੀ ਕਿ ਵੱਡੀ ਬੇਟੀ ਸਿਮਰਨ ਦਾ ਵਿਆਹ ਹੋ ਗਿਆ ਹੈ ਅਤੇ ਉਹ ਕਮਰਾ ਮੇਰੇ ਲਈ ਰਾਖਵਾਂ ਹੋ ਜਾਵੇਗਾ।
ਇਹ ਵੀ ਪੜੋ:Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਜੋਗਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਕੋਈ ਅਪਣਾ ਘਰ ਨਹੀਂ ਬਣਾਇਆ ਉਹ ਅਪਣੀ ਸਾਰੀ ਜਮ੍ਹਾਂ ਪੂੰਜੀ ਸਪੋਕਸਮੈਨ ਦੀ ਪ੍ਰਫੁੱਲਤਾ ਉਪਰ ਖ਼ਰਚ ਕਰਨੀ ਚਾਹੁੰਦੇ ਸਨ। ਮਹੀਨੇ ਵਾਰ ਸਪੋਕਸਮੈਨ ਨੂੰ ਰੋਜ਼ਾਨਾ ਸਪੋਕਸਮੈਨ ਵਿਚ ਬਦਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਬਗ਼ੈਰ ਕਿਸੇ ਧਨਾਢ ਅਦਾਰੇ ਤੋਂ ਮਦਦ ਲਏ ਬਗ਼ੈਰ ਰੋਜ਼ਾਨਾ ਅਖ਼ਬਾਰ ਕਢਣੇ ਅਤੇ ਚਲਾਉਣੇ ਨਾ-ਮੁਮਕਿਨ ਹਨ। ਪਰੰਤੂ ਜੋਗਿੰਦਰ ਸਿੰਘ ਹੋਰਾਂ ਕਿਸੇ ਅੱਗੇ ਹੱਥ ਨਹੀਂ ਅੱਡੇ ਅਤੇ ਅਪਣੇ ਬਲਬੂਤੇ ਉਪਰ ਹੀ ਰੋਜ਼ਾਨਾ ਸਪੋਕਸਮੈਨ ਸ਼ੁਰੂ ਕਰ ਲਿਆ। ਮੈਨੂੰ ਇਸ ਅਦਾਰੇ ਵਿਚ ਮੁਢਲਾ ਲਾਈਫ਼ ਮੈਂਬਰ ਬਣਨ ਦਾ ਸੁਭਾਗ ਪ੍ਰਾਪਤ ਹੈ।
ਇਹ ਵੀ ਪੜੋ:Delhi High Court : ਭਾਰਤੀ ਨਿਆਂ ਸੰਹਿਤਾ 'ਚ ਧਾਰਾ 377 ਸ਼ਾਮਲ ਕਰਨ ਦੀ ਮੰਗ
21 ਸੈਕਟਰ ਦੀ ਕੋਠੀ ਵਿਚ ਮੁਢਲੇ ਦੌਰ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਦਾ ਕਈ ਵਾਰ ਮੌਕਾ ਮਿਲਿਆ। ਉਹ ਬਹੁਤ ਹੀ ਸੰਜੀਦਾ ਲਹਿਜੇ ਵਿਚ ਪੇਸ਼ ਆਉਂਦੇ ਸਨ। ਹਾਲਾਤ ਨਾਲ ਸਮਝੌਤਾ ਕਰਨਾ ਉਨ੍ਹਾਂ ਦੇ ਕਰੈਕਟਰ ਦਾ ਹਿੱਸਾ ਨਹੀਂ ਸੀ। ਮੇਰੇ ਨਾਲ ਕਈ ਨਿਜੀ ਵਿਚਾਰਾਂ ਵੀ ਹੋਈਆਂ। ਉਹ ਦਸਦੇ ਰਹਿੰਦੇ ਕੌਣ ਕੌਣ ਸਿਆਸੀ ਨੇਤਾ ਸਲਾਹਕਾਰ ਬਣ ਕੇ ਜਥੇਦਾਰਾਂ ਦੀ ਈਨ ਮੰਨਣ ਲਈ ਕਹਿ ਰਿਹਾ ਹੈ। ਅਕਾਲੀ ਸਰਕਾਰ ਵੇਲੇ ਰੋਜ਼ਾਨਾ ਸਪੋਕਸਮੈਨ ਨੂੰ ਕੋਈ ਸਰਕਾਰੀ ਇਸ਼ਤਿਹਾਰ ਨਹੀਂ ਮਿਲਦਾ ਸੀ ਕਿਉਂਕਿ ਸ. ਜੋਗਿੰਦਰ ਸਿੰਘ ਨੂੰ ਜਥੇਦਾਰਾਂ ਨੇ ਪੰਥ ਵਿਚੋਂ ਛੇਕਿਆ ਹੋਇਆ ਸੀ। ਇਸ ਬਿਖੜੇ ਸਮੇਂ ਵੀ ਰੋਜ਼ਾਨਾ ਸਪੋਕਸਮੈਨ ਨਿਰੰਤਰ ਪਾਠਕਾਂ ਦੇ ਹੱਥਾਂ ਵਿਚ ਪਹੁੰਚਦਾ ਰਿਹਾ।
ਇਹ ਵੀ ਪੜੋ:Bangladesh Unrest : ਭਾਰਤੀ ਤੱਟ ਰੱਖਿਅਕਾਂ ਨੇ ਸਮੁੰਦਰੀ ਸਰਹੱਦ ਦੀ ਨਿਗਰਾਨੀ ਲਈ ਜਹਾਜ਼, ਹੋਵਰਕ੍ਰਾਫਟ ਕੀਤੇ ਤਾਇਨਾਤ
ਜੋਗਿੰਦਰ ਸਿੰਘ ਸੁਪਨਿਆਂ ਦਾ ਸ਼ਾਹਕਾਰ ਬਾਦਸ਼ਾਹ ਸੀ। ਉਸ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਸੁਪਨਾ ਅਪਣੇ ਜੀਵਨ ਕਾਲ ਵਿਚ ਪੂਰਾ ਕਰ ਵਿਖਾਇਆ ਹੈ। ਪਿੰਡ ਬਪਰੌਰ ਦੀ ਪਹਿਲੀ ਕਾਨਫ਼ਰੰਸ ਵਿਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਪ੍ਰਬੰਧਕਾਂ ਨੇ ਪੰਜ ਹਜ਼ਾਰ ਦੀ ਹਾਜ਼ਰੀ ਦਾ ਪ੍ਰਬੰਧ ਕਰ ਰਖਿਆ ਸੀ। ਭਾਈ ਲਾਲ ਜੀ ਦਾ ਰਾਗੀ ਜਥਾ ਲਾਹੌਰ ਤੋਂ ਮੰਗਵਾਇਆ ਗਿਆ ਸੀ। ਸੰਗਤਾਂ ਵਿਚ ਉਤਸ਼ਾਹ ਵੇਖਣ ਵਾਲਾ ਸੀ। ਕਈ ਹਜ਼ਾਰ ਦਾ ਇਕੱਠ ਹੋ ਗਿਆ ਅਤੇ ਲੰਗਰ ਮਸਤਾਨਾ ਹੋ ਗਿਆ। ਉਸ ਤੋਂ ਬਾਅਦ ਕਈ ਮੀਟਿੰਗਾਂ ਵਿਚ ਜਾਣ ਦਾ ਮੌਕਾ ਮਿਲਿਆ। ਲਗਭਗ ਵੀਹ ਸਾਲ ਦੀ ਨਿਰੰਤਰ ਘਾਲਣਾ ਤੋਂ ਬਾਅਦ ਇਹ ਅਜੂਬਾ ਤਿਆਰ ਹੋਇਆ ਹੈ।
ਇਹ ਵੀ ਪੜੋ:Ludhiana News : ਕਿਸਾਨ ਜਥੇਬੰਦੀਆਂ ਵੱਲੋਂ 17 ਅਗਸਤ ਨੂੰ ਮੁਜ਼ਾਹਰੇ ਕਰਕੇ ਤਿੰਨ ਘੰਟੇ ਲਈ ਧਰਨੇ ਦੇਣ ਦਾ ਐਲਾਨ
ਪੁਰਾਣੀ ਕਹਾਵਤ ਹੈ ਕਿ ਅੰਬ ਦਾ ਬੂਟਾ ਕੋਈ ਲਗਾਉਂਦਾ ਹੈ ਅਤੇ ਫਲ ਕੋਈ ਹੋਰ ਖਾਂਦਾ ਹੈ। ਇਹ ਕਹਾਵਤ ਜੋਗਿੰਦਰ ਸਿੰਘ ਹੋਰਾਂ ਉਪਰ ਐਨ ਢੁਕਦੀ ਹੈ। ਅਜੇ ‘ਉੱਚਾ ਦਰ ਬਾਬੇ ਨਾਨਕ ਦਾ’ ਅਪਣੇ ਦੀਦਾਰ ਕਰਵਾਉਣ ਲਈ ਖੁਲ੍ਹਿਆ ਹੀ ਸੀ ਕਿ ਇਸ ਦਾ ਸਿਰਜਣਹਾਰ ਸ. ਜੋਗਿੰਦਰ ਸਿੰਘ ਬਾਬੇ ਨਾਨਕ ਦੇ ਚਰਨਾਂ ਵਿਚ ਪਹੁੰਚ ਗਿਆ ਹੈ। ਅੰਤਮ ਦਰਸ਼ਨ ਲਈ ਮੈਂ ਵੀ ਪਹੁੰਚਿਆ ਸੀ। ਬੀਬੀ ਜਗਜੀਤ ਕੌਰ ਦੇ ਮੋਢਿਆਂ ਉਪਰ ਰੋਜ਼ਾਨਾ ਸਪੋਕਸਮੈਨ ਅਦਾਰੇ ਦਾ ਪੂਰਾ ਬੋਝ ਆ ਪਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਉਹ ਅਪਣੀ ਹੋਣਹਾਰ ਧੀ ਨਿਮਰਤ ਕੌਰ ਦੀ ਦੇਖ-ਰੇਖ ਵਿਚ ਰੋਜ਼ਾਨਾ ਸਪੋਕਸਮੈਨ ਅਤੇ ਵੈੱਬ ਚੈਨਲ ਨੂੰ ਹੋਰ ਵੀ ਬੁਲੰਦੀਆਂ ਉਪਰ ਲੈ ਜਾਣਗੇ। ਪਾਠਕਾਂ ਦੀਆਂ ਸ਼ੁਭ ਕਾਮਨਾਵਾਂ ਉਨ੍ਹਾਂ ਨਾਲ ਹਨ।
ਪ੍ਰੋ. ਹਰਦੇਵ ਸਿੰਘ ਵਿਰਕ, ਮੋਹਾਲੀ, (94175-53347)
(For more news apart from S. Joginder Singh Founder Editor Daily Spokesman : Through the window of my memories News in Punjabi, stay tuned to Rozana Spokesman)