ਕਿਸਮਤ ਨੇ ਬਚਪਨ ਵਿਚ ਹੀ ਖੋਹ ਲਏ ਸੀ ਦੋਨੋਂ ਪੈਰ, ਭਰਾ ਨੇ ਭਰਾ ਲਈ ਇੰਝ ਲੜੀ ਜ਼ਿੰਦਗੀ ਦੀ ਜੰਗ 

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਕ੍ਰਿਸ਼ਨ ਕੁਮਾਰ ਨੂੰ ਡੇਢ ਸਾਲ ਦੀ ਉਮਰ ਵਿਚ ਪੋਲੀਓ ਹੋ ਗਿਆ ਸੀ। ਦੋਨੋਂ ਪੈਰ ਖਰਾਬ ਹੋ ਗਏ ਅਤੇ ਪੋਲੀਓ ਦਾ ਅਸਰ ਸੱਜੇ ਹੱਥ ਤੇ ਵੀ ਸੀ।

ਕਿਸਮਤ ਨੇ ਬਚਪਨ ਵਿਚ ਹੀ ਖੋਹ ਲਏ ਸੀ ਦੋਨੋਂ ਪੈਰ, ਭਰਾ ਨੇ ਭਰਾ ਲਈ ਇੰਝ ਲੜੀ ਜ਼ਿੰਦਗੀ ਦੀ ਜੰਗ 

ਬਚਪਨ ਵਿਚ ਭੈਣ- ਭਰਾਵਾਂ ਨਾਲ ਤਾਂ ਸਾਡੀ ਬਹੁਤ ਲੜਾਈ ਹੁੰਦੀ ਹੈ ਕਦੇ ਖਾਣ ਪਿੱਛੇ ਤਾਂ ਕਦੇ ਪਾਪਾ ਦੇ ਨਾਲ ਮੋਟਰ ਸਾਈਕਲ 'ਤੇ ਘੁੰਮਣ ਜਾਣ ਲਈ। ਕਦੇ ਮੰਮੀ ਦੀ ਗੋਦੀ ਵਿਚ ਬੈਠਣ ਲਈ ਤਾਂ ਕਦੇ ਨਵੇਂ ਕੱਪੜਿਆਂ ਲਈ। ਇਕ ਦੂਜੇ ਦੀ ਮਦਦ ਕਰਨ ਦੀਆਂ ਗੱਲਾਂ ਤਾਂ ਲੋਕ ਆਮ ਹੀ ਸੁਣਦੇ ਹਨ ਅਤੇ ਦੋ ਭਰਾਵਾਂ ਵਿਚ ਲੜਾਈ ਗੱਲ ਵੀ ਪਰ ਇਹ ਕਹਾਣੀ ਦੋ ਭਰਾਵਾਂ ਵਿਚ ਲੜਾਈ ਦੀ ਨਹੀਂ ਬਲਕਿ ਦੋਨਾਂ ਭਰਾਵਾਂ ਵਿਚ ਪਿਆਰ ਦੀ ਕਹਾਣੀ ਹੈ। ਇਹ ਕਹਾਣੀ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਰੋਰੀਆ ਪਿੰਡ ਦੇ ਨਿਵਾਸੀ ਕ੍ਰਿਸ਼ਨ ਕੁਮਾਰ ਅਤੇ ਉਸ ਦੇ ਛੋਟੇ ਭਰਾ ਬਸੰਤ ਕੁਮਾਰ ਦੀ ਹੈ। ਦੋਨਾਂ ਭਰਾਵਾ ਦਾ ਪਰਵਾਰ ਮਹਿਜ ਪੰਜ ਵਿਘੇ ਖੇਤੀ ਤੇ ਨਿਰਭਰ ਸੀ। ਕਿਸਮਤ ਨੇ ਡੇਢ ਸਾਲ ਦੀ ਉਮਰ ਵਿਚ ਕ੍ਰਿਸ਼ਨ ਕੁਮਾਰ ਪੈਰ ਖੋਹ ਲਏ ਤਾਂ ਉਸ ਦੇ ਛੋਟੇ ਭਰਾ ਨੇ ਆਪਣਾ ਸਹਾਰਾ ਦਿੱਤਾ।

ਕ੍ਰਿਸ਼ਨ ਕੁਮਾਰ ਨੂੰ ਡੇਢ ਸਾਲ ਦੀ ਉਮਰ ਵਿਚ ਪੋਲੀਓ ਹੋ ਗਿਆ ਸੀ। ਦੋਨੋਂ ਪੈਰ ਖਰਾਬ ਹੋ ਗਏ ਅਤੇ ਪੋਲੀਓ ਦਾ ਅਸਰ ਸੱਜੇ ਹੱਥ ਤੇ ਵੀ ਸੀ। ਦੋ ਸਾਲ ਤੱਕ ਕ੍ਰਿਸ਼ਨ ਕੁਮਾਰ ਸਕੂਲ ਨਹੀਂ ਜਾ ਸਕਿਆ। ਫਿਰ ਬਸੰਤ ਕੁਮਾਰ ਵੱਡਾ ਹੋਇਆ ਅਤੇ ਸਕੂਲ ਜਾਣ ਲੱਗਾ। ਛੋਟੇ ਭਰਾ ਤੋਂ ਆਪਣੇ ਵੱਡੇ ਭਰਾ ਦੀ ਸਕੂਲ ਨਾ ਜਾਣ ਦੀ ਪੀੜ ਸਹਿਣ ਨਾ ਹੋਈ। ਉਸ ਤੋਂ ਬਾਅਦ ਬਸੰਤ ਕੁਮਾਰ ਆਪਣੇ ਵੱਡੇ ਭਰਾ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਸੁਨਹਿਰੇ ਭਵਿੱਖ ਵੱਲ ਲੈ ਗਿਆ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਦੋਨੋਂ ਭਰਾਵਾਂ ਨੇ ਤਿੰਨ ਸਾਲ ਪਹਿਲਾਂ ਇੰਜੀਨੀਅਰ ਬਣਨ ਦੀ ਠਾਨੀ ਸੀ ਅਤੇ ਕੋਟਾ ਆ ਗਏ ਸੀ।

ਦਿਨ ਰਾਤ ਮਿਹਨਤ ਕਰ ਕੇ ਪੜ੍ਹਾਈ ਕੀਤੀ ਅਤੇ ਦੂਸਰੀ ਵਾਰ ਵਿਚ ਜੇਈਈ- ਅਡਵਾਂਸ ਪ੍ਰੀਖਿਆ ਪਾਸ ਕਰਨ ਵਿਚ ਸਫ਼ਲ ਹੋ ਗਏ। ਕ੍ਰਿਸ਼ਨ ਕੁਮਾਰ ਨੇ ਓਬੀਸੀ ਪੀਡਬਲਿਯੂਡੀ ਕੋਟੇ ਵਿਚ ਅਖਿਲ ਭਾਰਤੀ ਪੱਧਰ 'ਤੇ 38 ਵਾਂ ਸਥਾਨ ਹਾਸਲ ਕੀਤਾ। ਉੱਥੇ ਹੀ ਛੋਟੇ ਭਰਾ ਨੇ ਓਬੀਸੀ ਵਿਚ 3769ਵੀਂ ਰੈਂਕ ਮਿਲੀ ਹੈ। ਖੁਸ਼ੀ ਨਾਲ ਢੂਲਦਾ ਹੋਇਆ ਕ੍ਰਿਸ਼ਨ ਕੁਮਾਰ ਕਹਿੰਦਾ ਹੈ ਕਿ ਉਹ ਭਰਾ ਦੇ ਮੋਢਿਆਂ 'ਤੇ ਚੜ੍ਹ ਕੇ ਹੀ ਆਈਟੀਆਈ ਜਾਵੇਗਾ।

ਬਸੰਤ ਦੱਸਦਾ ਹੈ ਕਿ ਪਹਿਲੇ ਸਾਲ ਵਿਚ ਚੰਗੀ ਰੈਂਕ ਨਾ ਆਉਣ ਕਰ ਕੇ ਉਹਨਾਂ ਦੇ ਪਾਪਾ ਨੇ ਵਾਪਸ ਪਿੰਡ ਜਾਣ ਲਈ ਕਹਿ ਦਿੱਤਾ ਸੀ ਪਰ ਏਲੇਨ ਕਰੀਅਰ ਇੰਸਟੀਚਿਊਟ ਨੇ 75 ਪ੍ਰਤੀਸ਼ਤ ਸਕਾਲਰਸ਼ਿਪ ਦੇ ਕੇ ਉਹਨਾਂ ਨੂੰ ਰੋਕ ਲਿਆ। ਦੋਨਾਂ ਭਰਾਵਾਂ ਦਾ ਸੁਪਨਾ ਹੈ ਕਿ ਉਹ ਇਕ ਹੀ ਸੰਸਥਾ ਤੋਂ ਇੰਜੀਨੀਅਰਿੰਗ ਕਰਨ। ਇੰਜੀਨੀਅਰ ਬਣਨ ਤੋਂ ਬਾਅਦ ਦੋਨਾਂ ਭਰਾ ਪ੍ਰਸ਼ਾਸ਼ਨਿਕ ਸੇਵਾਵਾਂ ਵਿਚ ਜਾਣਾ ਚਾਹੁੰਦੇ ਹਨ।