79th Independence Day: ਦੇਸ਼ ਦਾ 79ਵਾਂ ਅਜ਼ਾਦੀ ਦਿਹਾੜਾ, ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Independence Day: ਇਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲ੍ਹੇ ਤੇ ਕੌਮੀ ਝੰਡਾ ਲਹਿਰਾਉਂਦੇ ਹਨ

India marks 79th Independence Day

79th Independence Day of the country News: ਅੱਜ 15 ਅਗਸਤ ਨੂੰ ਦੇਸ਼ ਵਿਚ 79ਵਾਂ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। 15 ਅਗਸਤ ਦੇ ਦਿਨ ਹੀ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ ਸੀ। ਅਜਿਹੇ ਵਿਚ ਅਜ਼ਾਦੀ ਦਿਹਾੜਾ ਦੇਸ਼ ਦੇ ਹਰ ਵਿਅਕਤੀ ਲਈ ਬੇਹੱਦ ਮਹੱਤਵ ਰੱਖਦਾ ਹੈ। ਇਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲ੍ਹੇ ਤੇ ਕੌਮੀ ਝੰਡਾ ਲਹਿਰਾਉਂਦੇ ਹਨ। 15 ਅਗਸਤ ਨੂੰ ਸਕੂਲਾਂ ਤੋਂ ਲੈ ਕੇ ਦਫ਼ਤਰਾਂ ਵਿਚ ਤਿਰੰਗਾ ਲਹਿਰਾਇਆ ਜਾਂਦਾ ਹੈ।

ਇਸ ਦਿਨ ਝੰਡਾ ਲਹਿਰਾਉਣ ਦੇ ਸਮਾਰੋਹ, ਪਰੇਡ ਅਤੇ ਸੱਭਿਆਚਾਕਰ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਜਾਂਦਾ ਹੈ। ਪੂਰਾ ਦੇਸ਼ ਇਸ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਮਨਾਉਂਦਾ ਹੈ।  ਭਾਰਤੀ ਲੋਕ ਇਸ ਦਿਨ ਪੌਸ਼ਾਕ, ਸਮਾਨ, ਘਰਾਂ ਅਤੇ ਵਾਹਨਾਂ ਤੇ ਰਾਸ਼ਟਰੀ ਝੰਡਾ ਲਗਾ ਕੇ ਇਸ ਦਿਹਾੜੇ ਨੂੰ ਮਨਾਉਂਦੇ ਹਨ। ਸਕੂਲਾਂ ਵਿਚ ਵੀ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਦਾ ਆਯੋਜਨ ਹੁੰਦਾ ਹੈ।

15 ਅਗਸਤ 1947 ਭਾਰਤ ਲਈ ਬਹੁਤ ਖੁਸ਼ਕਿਸਮਤ ਵਾਲਾ ਦਿਨ ਸੀ। ਇਸ ਦਿਨ ਅੰਗਰੇਜ਼ਾਂ ਦੀ ਗੁਲਾਮੀ ਦੇ ਕਰੀਬ 200 ਸਾਲਾਂ ਬਾਅਦ, ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ। ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਗੁਆ ਦਿੱਤੀਆਂ। ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਤੋਂ ਬਾਅਦ ਭਾਰਤ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਇਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ 15 ਅਗਸਤ ਨੂੰ ਅਜ਼ਾਦੀ ਦਿਹਾੜਾ ਯਾਨੀ ਸੁਤੰਤਰਤਾ ਦਿਵਸ ਮੰਨਿਆ ਜਾਂਦਾ ਹੈ।

ਸੁਤੰਤਰਤਾ ਦਿਵਸ ਨੂੰ ਭਾਰਤ ਵਿਚ ਰਾਸ਼ਟਰੀ ਛੁੱਟੀ ਹੁੰਦੀ ਹੈ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਦੇਸ਼ ਦੇ ਸਾਹਮਣੇ ਸੰਬੋਧਨ ਕਰਦੇ ਹਨ। ਜਿਸ ਨੂੰ ਰੇਡੀਓ ਦੇ ਨਾਲ ਨਾਲ ਟੀਵੀ ਚੈਨਲਾਂ ‘ਤੇ ਵੀ ਦਿਖਾਇਆ ਜਾਂਦਾ ਹੈ। ਇਸ ਦਿਨ ਅਤਿਵਾਦ ਦੇ ਖਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਵੀ ਕੀਤੇ ਜਾਂਦੇ ਹਨ। ਦੇਸ਼ ਦੀ ਰਾਜਧਾਨੀ ਦੇ ਨਾਲ ਦੇਸ਼ ਦੇ ਸਾਰੇ ਸੂਬਿਆਂ ਵਿਚ ਵੀ ਮੁੱਖ ਮੰਤਰੀ ਤਿਰੰਗਾ ਲਹਿਰਾਉਂਦੇ ਹਨ।

15 ਅਗਸਤ ਨੂੰ ਸਾਡੇ ਮਹਾਨ ਸੁਤੰਤਰਤਾ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਅਤੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਦਿਨ ਦੇਸ਼ ਭਗਤੀ ਦੇ ਗੀਤ ਅਤੇ ਨਾਅਰੇ ਲਗਾਏ ਜਾਂਦੇ ਹਨ। ਕੁੱਝ ਲੋਕ ਪਤੰਗ ਉਡਾ ਕੇ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਨ। ਭਾਰਤ ਦੇ ਹਰ ਸਾਲ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਹਰ ਵਿਅਕਤੀ ਲਈ ਸੁਤੰਤਰਤਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।

15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਸੁਤੰਤਰਤਾ ਮਿਲੀ ਸੀ। ਸੁਤੰਤਰਤਾ ਦਿਵਸ ਨੂੰ ਲੋਕ ਰਾਸ਼ਟਰੀ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ। ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਹੀ ਭਾਰਤ ਨੂੰ ਅਜ਼ਾਦੀ ਮਿਲੀ ਸੀ ਅਤੇ 14 ਤੇ 15 ਅਗਸਤ 1947 ਦੀ ਰਾਤ ਦੇ ਮੱਧ ਨੂੰ ਭਾਰਤ ਇਕ ਸੁਤੰਤਰ ਦੇਸ਼ ਬਣਿਆ ਸੀ। ਦਿੱਲੀ ਦੇ ਲਾਲ ਕਿਲ੍ਹੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਹਿਲੀ ਵਾਰ ਝੰਡਾ ਲਹਿਰਾਇਆ ਸੀ।

ਉਹਨਾਂ ਨੇ ਰਾਤ ਦੇ ਮੱਧ ਵਿਚ ਭਾਸ਼ਣ ਦਿੱਤਾ। ਪੂਰੇ ਰਾਸ਼ਟਰ ਨੇ ਉਹਨਾਂ ਨੂੰ ਪੂਰੀ ਖੁਸ਼ੀ ਅਤੇ ਸੰਤੁਸ਼ਟੀ ਨਾਲ ਸੁਣਿਆ। ਉਦੋਂ ਤੋਂ ਹਰ ਸਾਲ ਸੁਤੰਤਰਤਾ ਦਿਵਸ ਤੇ ਪ੍ਰਧਾਨ ਮੰਤਰੀ ਪੁਰਾਣੀ ਦਿੱਲੀ ਵਿਚ ਲਾਲ ਕਿਲ੍ਹੇ ਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ ਅਤੇ ਜਨਤਾ ਨੂੰ ਸੰਬੋਧਿਤ ਕਰਦੇ ਹਨ। ਇਸ ਦੇ ਨਾਲ ਹੀ ਤਿਰੰਗੇ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਜਾਂਦੀ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ ਵਿਚ ਤਿਰੰਗਾ ਲਹਿਰਾਇਆ ਜਾਂਦਾ ਹੈ ਅਤੇ ਰਾਸ਼ਟਰੀ ਗਾਣ ਗਾਇਆ ਜਾਂਦਾ ਹੈ।

ਮੰਗਲ ਪਾਂਡੇ, ਸੁਭਾਸ਼ਚੰਦਰ ਬੋਸ, ਭਗਤ ਸਿੰਘ, ਰਾਮਪ੍ਰਸਾਦ ਬਿਸਮਿਲ, ਰਾਣੀ ਲਕਸ਼ਮੀ ਬਾਈ, ਮਹਾਤਮਾ ਗਾਂਧੀ, ਅਸ਼ਫਾਕ ਉਲਾ ਖਾਂ, ਚੰਦਰਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਆਦਿ ਕਈ ਸੁਤੰਤਰਤਾ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਹਰ ਸਾਲ ਸੁਤੰਤਰਤਾ ਦਿਵਸ ਮਨਾਉਣਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਨੂੰ ਜੀਉਂਦਾ ਰੱਖਦਾ ਹੈ ਅਤੇ ਲੋਕਾਂ ਨੂੰ ਆਜ਼ਾਦੀ ਦੇ ਸਹੀ ਅਰਥ ਦੱਸਦਾ ਹੈ।

(For more news apart from “India marks 79th Independence Day, ” stay tuned to Rozana Spokesman.)