ਕੋਰੋਨਾ ਵਾਇਰਸ : ਕਿਸ ਨੇ ਤੇ ਕਿਉਂ ਫ਼ੈਲਾਇਆ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਚਿੜੀ ਦੇ ਪੰਜੇ ਬਰਾਬਰ ਦੇਸ਼ ਪੁਰਤਗਾਲ, ਉਸ ਦਾ ਗੁਆਂਢੀ ਦੇਸ਼ ਸਪੇਨ ਤੇ ਇਕ ਹੋਰ ਉਸ ਦਾ ਗੁਆਂਢੀ ਦੇਸ਼ ਫ਼ਰਾਂਸ ਨਾਲ ਹੀ ਇਕ ਗੁਆਂਢੀ ਦੇਸ਼ ਹੌਲੈਂਡ,

corona virus

ਚਿੜੀ ਦੇ ਪੰਜੇ ਬਰਾਬਰ ਦੇਸ਼ ਪੁਰਤਗਾਲ, ਉਸ ਦਾ ਗੁਆਂਢੀ ਦੇਸ਼ ਸਪੇਨ ਤੇ ਇਕ ਹੋਰ ਉਸ ਦਾ ਗੁਆਂਢੀ ਦੇਸ਼ ਫ਼ਰਾਂਸ ਨਾਲ ਹੀ ਇਕ ਗੁਆਂਢੀ ਦੇਸ਼ ਹੌਲੈਂਡ, ਜੋ ਹੁਣ ਨੀਦਰਲੈਂਡ ਤੇ ਬੈਲਜੀਅਮ ਵਿਚ ਵੰਡਿਆ ਜਾ ਚੁੱਕਾ ਹੈ ਤੇ ਇਕ ਹੋਰ ਦੇਸ਼ ਯੂ.ਕੇ. ਇਹ ਪੰਜ ਦੇਸ਼ ਯੂਰਪੀ ਦੇਸ਼ ਹਨ। ਇਹ ਸਾਰੇ ਸਮੁੰਦਰ ਨਾਲ ਲਗਦੇ ਹਨ। ਪੰਜਾਂ ਹੀ ਦੇਸ਼ਾਂ ਨੇ 1498 ਤੋਂ ਸ਼ੁਰੂ ਕਰ ਕੇ 20 ਵੀਂ ਸਦੀ ਦੇ ਅਖ਼ੀਰ ਤਕ ਸਮੁੱਚੀ ਦੁਨੀਆਂ ਤੇ ਸਿੱਧਾ ਅਸਿੱਧਾ ਰਾਜ ਕੀਤਾ। ਇਹ ਪੰਜੇ ਦੇਸ਼ ਬਹੁਤ ਹੀ ਧਾੜਵੀਂ ਤੇ ਲੁਟੇਰੇ ਰਹੇ ਹਨ। ਅਜਕਲ ਦਾ ਤਾਕਤਵਰ ਦੇਸ਼ ਯੂ.ਐਸ.ਏ. ਜਿਸ ਦਾ ਸਿੱਕਾ ਅਮਰੀਕੀ ਡਾਲਰ ਹੈ, ਜੋ ਦੁਨੀਆਂ ਵਿਚ ਚੱਲ ਰਿਹਾ ਹੈ।

ਇਹ ਛੋਟੇ-ਛੋਟੇ ਦੇਸ਼ ਉਥੋਂ ਦੇ ਮੂਲ ਨਿਵਾਸੀਆਂ ਨੂੰ ਸਮੁੰਦਰੀ ਜਹਾਜ਼ਾਂ ਤੇ ਲੱਦ ਕੇ ਗੁਲਾਮ ਬਣਾ ਕੇ ਅਪਣਿਆਂ ਦੇਸ਼ਾਂ ਵਿਚ ਲਿਆ ਕੇ ਵੇਚਦੇ ਰਹੇ ਤੇ ਉਨ੍ਹਾਂ ਦੀ ਮਿਹਨਤ ਲੁਟਦੇ ਰਹੇ। ਉਨ੍ਹਾਂ ਨੂੰ ਨਸ਼ਿਆਂ ਨਾਲ ਖ਼ਤਮ ਕਰ ਆਪ ਅਮਰੀਕਾ ਵਿਚ ਵਸਦੇ ਗਏ। ਯਾਦ ਰਹੇ ਅਮਰੀਕਾ ਦੇ ਮੂਲ ਨਿਵਾਸੀ ਅਜਕਲ ਖ਼ਤਮ ਹੋ ਚੁੱਕੇ ਹਨ। ਉਥੇ ਵਸਦੇ ਲੋਕ ਪੁਰਤਗੇਜ਼ੀ, ਸਪੇਨੀ, ਫ਼ਰਾਂਸੀਸੀ ਤੇ ਹੋਰ ਯੂਰਪੀਨ ਹਨ। ਕਾਰਨ ਇਹ ਹੈ ਕਿ ਅਮਰੀਕਾ ਦੀ ਧਰਤੀ ਸਾਰੀ ਦੁਨੀਆਂ ਵਿਚੋਂ ਜ਼ਰਖ਼ੇਜ਼ ਧਰਤੀ ਹੈ।

ਜਿਵੇਂ ਅਮਰੀਕਾ ਦੇ ਮੂਲ ਨਿਵਾਸੀ ਖ਼ਤਮ ਕਰ ਦਿਤੇ ਗਏੇ, ਇਵੇਂ ਹੀ ਪੰਜਾਬੀ ਦੱਸ ਗੁਰੂਆਂ ਦੀ ਧਰਤੀ ਦੇ ਬਹਾਦਰ ਲੋਕ ਇਕ ਸਾਜ਼ਸ਼ ਤਹਿਤ ਨਸ਼ਿਆਂ ਰਾਹੀਂ ਖ਼ਤਮ ਕੀਤੇ ਜਾ ਰਹੇ ਹਨ। ਸਾਜ਼ਸ਼ ਤਹਿਤ ਹੀ 25-25 ਲੱਖ ਦੇ ਸਰਮਾਏ ਸਮੇਤ ਅਮਰੀਕਾ, ਕੈਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ ਤੇ ਅਰਬ ਦੇਸ਼ਾਂ ਨੂੰ ਭੇਜੇ ਜਾ ਰਹੇ ਹਨ। ਮੈਕਸੀਕੋ ਦੇ ਜੰਗਲਾਂ, ਨਦੀਆਂ ਰਾਹੀਂ 50-50 ਲੱਖ ਦੇ ਸਰਮਾਏ ਨਾਲ ਚੋਰੀ ਛਿਪੇ ਅਮਰੀਕਾ ਭੈਜੇ ਜਾ ਰਹੇ ਹਨ ਤੇ ਪੰਜਾਬ ਖ਼ਾਲੀ ਹੋ ਰਿਹਾ ਹੈ।

ਖ਼ੈਰ! ਇਕ ਸਦੀ ਪਹਿਲਾਂ ਪਲੇਗ ਆਈ, 1929 ਤੋਂ 1939 ਤਕ ਮਹਾਂ ਮੰਦਵਾੜਾ ਆਇਆ। ਗਰੇਟ ਡਿਪ੍ਰੈਸ਼ਨ ਦੇ ਸਿੱਟੇ ਵਜੋਂ ਦੂਸਰੀ ਵੱਡੀ ਸੰਸਾਰ ਜੰਗ ਲੱਗੀ। ਸੰਸਾਰ ਦੋ ਧੜਿਆਂ ਵਿਚ ਵੰਡਿਆ ਗਿਆ। ਜਪਾਨ ਜਰਮਨ ਤੇ ਇਟਲੀ ਇਕ ਧੜਾ, ਅਮਰੀਕਾ, ਇੰਗਲੈਂਡ, ਰੂਸ  ਦੂਸਰਾ ਧੜਾ। ਹਿਟਲਰ (ਜਰਮਨ) ਇਟਲੀ (ਮੂਸੋਲੀਨੀ) ਤੇ ਜਪਾਨ ਕਾਫ਼ੀ ਦੁਨੀਆਂ ਜਿੱਤ ਚੁੱਕਾ ਸੀ। ਕੋਈ ਚਾਰਾ ਚਲਦਾ ਨਾ ਵੇਖ ਅਮਰੀਕਾ ਨੇ ਜਪਾਨ ਦੇ ਦੋ ਵੱਡੇ ਸ਼ਹਿਰਾਂ ਨਾਗਾਸਾਕੀ ਤੇ ਹੀਰੋਸ਼ੀਮਾ ਉਤੇ ਐਟਮ ਬੰਬ ਸੁੱਟ ਕੇ ਨੇਸਤੋ ਨਾਬੂਦ ਕਰ ਦਿਤਾ। ਸਮਝੌਤਾ ਹੋਇਆ, ਯੂ.ਐਨ.ਓ. ਹੋਂਦ ਵਿਚ ਆਈ।

ਇਗਲੈਂਡ ਜਿਸ ਦੇ ਅਧੀਨ ਕਈ ਦੇਸ਼ ਸਨ, ਦੀ ਪਕੜ ਕੁੱਝ ਢਿਲੀ ਪਈ। ਸਿੱਟੇ ਵਜੋਂ ਭਾਰਤ ਨੂੰ ਆਜ਼ਾਦੀ ਮਿਲ ਗਈ। ਰੂਸ ਜ਼ਾਰਸ਼ਾਹੀ ਦਾ ਤਖ਼ਤਾ ਪਲਟ ਵਿਲਾਦੀਮੀਰ ਇਲਿਚ ਲੈਨਿਨ ਦੀ ਕਿਆਦਤ ਵਿਚ ਆਜ਼ਾਦ ਹੋ ਇਕ ਕੌਮਨਿਸ਼ਟ ਮੁਲਕ ਬਣ ਗਿਆ। 1917 ਨੂੰ ਲੈਨਿਨ ਦੀ ਮੌਤ ਤੋਂ ਬਾਅਦ ਸਟਾਲਿਨ ਦੀ ਲੀਡਰਸ਼ਿਪ ਹੇਠ, ਯੂ.ਐਸ.ਐਸ.ਆਰ ਬਣ ਦੁਨੀਆਂ ਦੀ ਇਕ ਵੱਡੀ ਤਾਕਤ ਬਣ ਗਿਆ। ਜਪਾਨ ਤੇ ਹੋਰ ਚੀਨ ਉਤੇ ਰਾਜ ਕਰਦੇ ਮੁਲਕ ਵੀ ਜਦ ਕਮਜ਼ੋਰ ਪੈ ਗਏ, ਇਕ ਨੇਤਾ ਕਾਈਸੈਕ ਤਾਈਵਾਨ ਲੈ ਪਾਸੇ ਹੋ ਗਿਆ।

ਪਰ ਵੱਡੇ ਚੀਨ ਦੇ ਹਿੱਸੇ ਉਤੇ ਕਾਮਰੇਡ ਮਾਉ-ਸੇ-ਤੁੰਗ ਨੇ ਵੀ ਆਜ਼ਾਦੀ ਲੈ ਲਈ। 1949 ਅਕਤੂਬਰ ਵਿਚ ਤੇ ਯੂ.ਐਸ.ਐਸ.ਆਰ. ਵਾਂਗ ਇਕ ਬਹੁਤ ਹੀ ਮਜ਼ਬੂਤ ਤੇ ਇਕ ਵੱਡੀ ਤਾਕਤ ਬਣ ਗਿਆ। ਦੁਨੀਆਂ ਵਿਚ ਪੰਜ ਦੇਸ਼ ਵੱਡੀ ਤਾਕਤ ਬਣ ਉਭਰੇ। ਇਹ ਦੇਸ਼ ਸਨ, ਸੋਵੀਅਤ ਯੂਨੀਅਨ, ਚੀਨ, ਇੰਗਲੈਂਡ, ਫ਼ਰਾਂਸ ਤੇ ਅਮਰੀਕਾ। ਚੀਨ ਜੋ ਇਕ ਮਜ਼ਬੂਤ ਮਿਲਟਰੀ ਤਾਕਤ ਸੀ, 60ਵਿਆਂ ਵਿਚ ਅਪਣੇ ਦੇਸ਼ ਦੇ ਲੋਕਾਂ ਨਾਲ ਬਹੁਤ ਧੱਕਾ ਕਰਦਾ ਰਿਹਾ।

ਪਹਿਲਾਂ ਸਾਂਝੀ ਖੇਤੀ ਦੇ ਨਾਂ ਹੇਠ ਫਿਰ 1966 ਵਿਚ ਸਭਿਆਚਾਰਕ ਇੰਕਲਾਬ ਵਿਚ ਤਾਂ ਚੀਨ ਦੀ ਝੰਡ ਹੀ ਲੱਥ ਗਈ। ਅਰਥਾਤ ਕਾਮਰੇਡ ਮਾਉਸੇ ਤੁੰਗ ਦੀ ਲੀਡਰਸ਼ਿਪ ਹੇਠ ਬਾਕਸਰ ਇਨਕਲਾਬ ਦੇ ਨਾਮ ਹੇਠ ਬੜੀ ਕਤਲੋ-ਗ਼ਾਰਤ ਹੋਈ। ਸਤੰਬਰ 1976 ਨੂੰ ਜਦ ਮਾਉਸੇਤੁੰਗ ਦੀ ਮੌਤ ਹੋਈ ਤਾਂ ਮਿਲਟਰੀ ਤਾਕਤ ਵਿਚ ਤਾਂ ਚੀਨ ਮਜ਼ਬੂਤ ਸੀ ਪਰ ਇਸ ਦੇ ਲੋਕ ਬਹੁਤ ਹੀ ਗ਼ਰੀਬ ਹੋ ਚੁੱਕੇ ਸਨ ਤੇ ਬਹੁਤ ਹੀ ਡਰੇ ਹੋਏ ਵੀ ਕਿਉਕਿ 1949 ਤੋਂ ਸ਼ੁਰੂ ਹੋ ਕੇ 1976 ਤਕ  ਚੀਨ ਵਿਚ ਹਕੂਮਤ ਵਲੋਂ ਜੋ ਸਜ਼ਾ ਵਜੋਂ ਕਤਲੇਆਮ ਹੋਇਆ ਉਹ ਸੋਵੀਅਤ ਯੂਨੀਅਨ ਵਾਂਗ ਹੀ ਲੱਖਾਂ ਵਿਚ ਨਹੀਂ, ਕਰੋੜਾਂ ਵਿਚ ਸੀ।

ਕੁੱਝ ਸੋਵੀਅਤ ਯੂਨੀਅਨ ਦੀ ਅੰਦਰੂਨੀ ਫੁੱਟ ਬਾਕੀ ਦੁਸ਼ਮਣ ਅਮਰੀਕਾ ਵਲੋਂ 1917 ਤੋਂ 1991 ਤਕ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਤੇ ਸੋਵੀਅਤ ਯੂਨੀਅਨ ਕਈ ਦੇਸ਼ਾਂ ਵਿਚ ਟੁੱਟ ਗਿਆ। ਉਦੋਂ ਜਦੋਂ ਸੋਵੀਅਤ ਯੂਨੀਅਨ ਦਾ ਸਿੱਕਾ ਰੂਬਲ ਏਨਾ ਰੁਲ ਗਿਆ ਕਿ ਅਪਣੇ ਦੇਸ਼ ਵਿਚ ਤੇ ਅੰਤਰਰਾਸ਼ਟਰੀ ਪੱਧਰ ਤੇ ਅਥਵਾ ਉਥੇ ਲੋਕਾਂ ਨੂੰ ਬੀਫ਼ ਤੇ ਡਬਲ ਰੋਟੀ ਪ੍ਰਾਪਤ ਕਰਨ ਲਈ ਕਈ ਕਈ ਦਿਨ ਭੁੱਖੇ ਮਰਨਾ ਪਿਆ। ਇਸ ਤਰ੍ਹਾਂ ਸੋਵੀਅਤ ਯੂਨੀਅਨ ਤਾਂ ਅਮਰੀਕਾ ਦੇ ਸਾਹਮਣੇ ਹੁਣ ਕੋਈ ਵੰਗਾਰ ਨਹੀਂ ਸੀ। ਮੁੱਖ ਪੰਜ ਦੇਸ਼ ਇੰਗਲੈਂਡ, ਫ਼ਰਾਂਸ, ਚੀਨ, ਰੂਸ ਤੇ ਅਮਰੀਕਾ ਸਨ।

ਬਾਕੀ ਤਿੰਨ ਇੰਗਲੈਂਡ ਫ਼ਰਾਂਸ ਅਮਰੀਕਾ ਹੁਣ ਇਕ ਧੜਾ। ਦੂਜੇ ਪਾਸੇ ਜੇ ਕਿਸੇ ਨਾਲ ਅਮਰੀਕਾ ਦਾ ਮੁਕਾਬਲਾ ਸੀ ਤਾਂ  ਉਹ ਚੀਨ ਸੀ। ਜੋ ਮਾਉ ਦੀ ਮੌਤ ਤੋਂ ਬਾਅਦ ਕਾਮਰੇਡ ਡਿਆਂਗ ਜਾਉ ਪੈਂਗ ਦੀ ਲੀਡਰਸ਼ਿਪ ਹੇਠ ਤਰੱਕੀ ਕਰ ਰਿਹਾ ਸੀ ਕਿਉਂਕਿ ਡਿਆਂਗ ਨੇ ਮਾਉ ਦੁਆਰਾ ਅਪਣਾਈਆਂ ਨੀਤੀਆਂ ਬਦਲ ਦਿਤੀਆਂ ਸਨ। ਸਭਿਆਚਾਰਕ ਇਨਕਲਾਬ ਨੂੰ ਸਰਕਾਰੀ ਤੌਰ ਉਤੇ ਗ਼ਲਤ ਕਰਾਰ ਦੇ ਦਿਤਾ ਗਿਆ ਸੀ। 1989 ਦਾ ਚਾਰ ਜੂਨ ਦਾ ਜਮੂਹਰੀ ਤਰਜ਼ ਅਪਨਾਉਣ ਦਾ ਘੋਲ ਜੋ ਤਿਆਨਮਿੰਨ ਚੌਕ ਵਿਚ ਇਕੱਠ ਕਰ (ਲਗਭਗ 10 ਲੱਖ ਦਾ ਇਕੱਠ) ਟੈਂਕਾਂ ਦੁਆਰਾ ਕੁਚਲ ਦਿਤਾ ਗਿਆ ਸੀ।

ਕਿਹਾ ਜਾਂਦਾ ਹੈ ਕਿ ਉਸ  ਦਿਨ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਤੇ ਇਨਕਲਾਬੀ ਟੈਕਾਂ ਹੇਠ ਦਰੜ ਕੇ ਮਾਰ ਦਿਤੇ ਗਏ ਸਨ। ਚੀਨ ਦੇ ਮੁਖੀ ਡਿਆਂਗ ਨੇ ਵਿਰੋਧ ਖ਼ਤਮ ਕਰ, ਚੀਨ ਵਿਚ ਮਾਉ ਦੀ ਨੀਤੀ ਬਦਲ, ਦੁਨੀਆਂ ਭਰ ਦੇ ਸਰਮਾਏ ਲਈ ਰਸਤਾ ਖੋਲ੍ਹ ਦਿਤਾ ਸੀ। ਹੁਣ ਚੀਨ ਵਿਚ ਧੜਾ-ਧੜ ਸਰਮਾਇਆ ਲਗਣਾ ਸ਼ੁਰੂ ਹੋ ਚੁੱਕਾ ਸੀ। ਚੀਨ ਵੀ ਹੁਣ ਵਰਲਡ ਬੈਂਕ ਦਾ ਮੈਂਬਰ ਬਣ ਚੁੱਕਾ ਸੀ ਜੋ ਪਿਛਲੇ 27 ਸਾਲ ਤੋਂ ਇਸ ਦੀ ਨਿੰਦਾ ਕਰਦਾ ਸੀ। ਇਸ ਬੈਂਕ ਤੋਂ ਚੀਨ ਨੇ ਡਿਆਂਗ ਦੀ ਕਿਆਦਤ ਹੇਠ ਕਰਜ਼ਾ ਲੈਣਾ ਸ਼ੁਰੂ ਕੀਤਾ। ਇਕ ਬੱਚਾ ਕਰਨ ਦੀ ਪਾਲਿਸੀ ਲਾਗੂ ਕੀਤੀ।

ਸਰਦ ਜੰਗ ਖ਼ਤਮ ਕੀਤੀ। ਸਰਮਾਇਆ ਦੁਨੀਆਂ ਦੇ ਤਮਾਮ ਦੇਸ਼ਾਂ ਤੋਂ ਆਉਣਾ ਸ਼ੁਰੂ ਹੋ ਚੁੱਕਾ ਸੀ, ਜੋ ਕਿ 1989 ਵਿਚ 347 ਅਰਬ ਅਮਰੀਕੀ ਡਾਲਰ ਸੀ ਤੇ 2010 ਵਿਚ 6000 ਅਰਬ ਅਮਰੀਕੀ ਡਾਲਰ ਤਕ ਪਹੁੰਚ ਗਿਆ, ਜਦਕਿ 2017-18 ਤਕ ਇਹ ਸਰਮਾਇਆ 12 ਹਜ਼ਾਰ ਅਰਬ ਅਮਰੀਕੀ ਡਾਲਰ ਤਕ ਪਹੁੰਚ ਗਿਆ। ਇਥੇ ਦਸਿਆ ਜਾਂਦਾ ਹੈ ਕਿ ਨੀਤੀਆਂ ਬਦਲਣ ਵਾਲੇ ਚੀਨੀ ਮੁਖੀ ਦੀ ਮੌਤ 1997 ਵਿਚ ਹੋ ਗਈ ਸੀ ਪਰ ਉਸ ਦੇ ਜਾਨਸ਼ੀਨ ਮੌਜੂਦਾ ਮੁਖੀ ਸ਼ੀ ਜਿੰਨ ਪਿੰਗ ਨੇ ਉਸ ਦੀਆਂ ਨੀਤੀਆਂ ਨੂੰ ਜਾਰੀ ਰਖਿਆ।

ਸ਼ੀ ਜਿੰਨ ਪਿੰਗ ਦੀ ਕਮਾਨ ਹੇਠ ਕੀਤੀ ਤਰੱਕੀ ਇਸ ਤਰ੍ਹਾਂ ਹੈ ਕਿ ਉਸ ਤੋਂ ਅਮਰੀਕਾ ਬਹੁਤ ਖਫ਼ਾ ਹੈ ਕਿਉਕਿ ਅੱਜ ਚੀਨ ਵਿਚ ਸੜਕਾਂ ਦਾ ਜਾਲ ਵਿਛਾ ਦਿਤਾ ਗਿਆ ਹੈ। ਬਹੁਤ ਵੱਡੇ-ਵੱਡੇ ਡੈਮ, ਵੱਡੇ-ਵੱਡੇ ਪੁਲ, ਵੱਡੇ-ਵੱਡੇ ਬਿਜਲੀ ਘਰ, ਕਈ-ਕਈ ਮਾਰਗੀ ਚੌੜੀਆਂ ਸੜਕਾਂ ਤੇ ਚੀਨ ਦੇ ਉਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਨੂੰ ਜੋੜਦੀਆਂ ਸੜਕਾਂ ਤੇ ਸਸਤੀ ਲੇਬਰ ਵੇਖ ਵੱਡੇ-ਵੱਡੇ ਵਿਦੇਸ਼ੀ ਤੇ ਦੇਸੀ ਸਰਮਾਏਦਾਰ ਚੀਨ ਵਲ ਵਹੀਰਾਂ ਘੱਤ ਆਏ।

ਸਸਤੀ ਲੇਬਰ ਹੋਣ ਕਰਕੇ ਚੀਨ ਵਿਚ ਬਣਿਆ ਮਾਲ ਅੰਤਰਰਾਸ਼ਟਰੀ ਮਾਰਕੀਟ ਵਿਚ ਬਹੁਤ ਸਸਤਾ ਵਿਕਣ ਲੱਗਾ। ਚੀਨ ਨੇ ਅਪਣੇ ਦੇਸ਼ ਵਿਚ ਹੀ ਨਹੀਂ ਬਲਕਿ ਦੇਸ਼ ਵਿਚੋਂ ਸਪੇਨ ਤਕ ਸਾਰੇ ਯੂਰਪ ਨਾਲ ਜੋੜਦੀ 25 ਹਜ਼ਾਰ ਕਿਲੋਮੀਟਰ ਲੰਮੀ ਰੇਲਵੇ ਲਾਈਨ ਬਣਾਈ। ਮਿਆਂਮਾਰ (ਬਰਮਾ) ਰਾਹੀਂ ਗਵਾਦਰ (ਪਕਿਸਤਾਨ) ਤਕ ਇਕ ਬਹੁਤ ਚੌੜੀ ਤੇ 4 ਹਜ਼ਾਰ ਕਿਲੋਮੀਟਰ ਤਕ ਲੰਮੀ ਸੜਕ ਬਣਾਈ ਜਿਸ ਦਾ ਨਾਮ ਵਨ ਬਿਲਟ ਵਨ ਰੋਡ ਰਖਿਆ। ਸ਼੍ਰੀਲੰਕਾ ਦੀ ਬੰਦਰਗਾਹ ਹੈਮਲਟੂਟਾ 99 ਸਾਲਾਂ ਪੱਟੇ ਤੇ ਲਈ। ਉਪਰੋਕਤ ਸੱਭ ਤੋਂ ਇਲਾਵਾ ਚੀਨ ਨੇ ਵਪਾਰ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਏਨੀ ਤਰਜੀਹ ਦਿਤੀ ਕਿ ਅਪਣੀ ਈਗੋ ਹੀ ਖ਼ਤਮ ਕਰ ਦਿਤੀ।

ਅਪਣੇ ਤਿੰਨ ਦੁਸ਼ਮਣ ਸਮਝੇ ਜਾਂਦੇ ਦੇਸ਼ ਤਾਈਵਾਨ, ਅਮਰੀਕਾ ਤੇ ਭਾਰਤ ਨਾਲ ਵਪਾਰਕ ਸਮਝੌਤੇ ਕਰ ਏਨਾ ਵਪਾਰ ਵਧਾਇਆ ਕਿ ਚੀਨ ਦਾ ਮਾਲ ਜਿਥੇ ਦੁਨੀਆਂ ਭਰ ਦੀਆਂ ਮੰਡੀਆਂ ਵਿਚ ਧੜਾ-ਧੜ ਅਤੇ ਸਸਤਾ ਵਿਕ ਰਿਹਾ ਹੈ, ਉਥੇ ਭਾਰਤ ਵਿਚ ਮਾਲ ਵੇਚਣ ਲਈ ਡੋਕਲਾਮ ਤੇ ਭੁਟਾਨ ਵਿਚ ਬਣ ਰਹੀ ਸੜਕ ਦਾ ਰੱਟਾ ਨਿਬੇੜ ਲਿਆ। ਤਾਈਵਾਨ ਵਿਚ ਮਾਲ ਵੇਚਣ ਲਈ ਟੈਰਿਫ਼ ਘਟਾਇਆ। ਅਮਰੀਕਾ ਦਾ ਮੁਕਾਬਲਾ ਕਰਨ ਲਈ ਯੂਆਨ (ਚੀਨੀ ਸਿੱਕੇ) ਦਾ ਮੁੱਲ ਘਟਾਇਆ। ਅੱਜ ਚਾਈਨਾ ਦਾ ਵਪਾਰ ਸਮੁੱਚੇ ਸੰਸਾਰ ਦੇ 124 ਦੇਸ਼ਾਂ ਨਾਲ ਹੈ ਜਦੋਕਿ ਅਮਰੀਕਾ ਦਾ ਵਾਪਾਰ 56 ਦੇਸ਼ਾਂ ਨਾਲ ਹੈ।

2019 ਦੇ ਅਖ਼ੀਰ ਤਕ ਚੀਨ ਦਾ ਅੰਤਰਰਾਸ਼ਟਰੀ ਪੱਧਰ ਉਤੇ ਨਿਰਯਾਤ ਲਗਭਗ 1500 ਕਰੋੜ ਅਮਰੀਕੀ ਡਾਲਰ ਰੋਜ਼ਾਨਾ ਸੀ। ਜਦਕਿ ਅਮਰੀਕਾ ਦਾ ਨਿਰਯਾਤ 500 ਕਰੋੜ ਅਮਰੀਕੀ ਡਾਲਰ ਰੋਜ਼ਾਨਾ। ਇਥੋਂ ਤਕ ਕਿ 2019 ਦਾ ਅਮਰੀਕਾ ਦਾ ਆਜ਼ਾਦੀ ਦਿਵਸ ਚਾਰ ਜੁਲਾਈ ਨੂੰ ਲਹਿਰਾਉਣ ਵਾਲਾ ਪ੍ਰਚਮ ਵੀ ਮੇਡ-ਇਨ-ਚਾਈਨਾ ਸੀ।

ਜਦ ਅਮਰੀਕਾ ਨੇ ਇਹ ਵੇਖਿਆ ਕਿ ਉਹ ਹੁਣ ਵਾਪਾਰ ਵਿਚ ਚਾਈਨਾ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ, ਯਾਨੀ ਕਿ ਕੋਰੋਨਾ ਵਾਇਰਸ ਤੀਜੀ ਸੰਸਾਰ ਜੰਗ। ਅਮਰੀਕਾ ਵਲੋਂ ਆਲਮੀ ਪੱਧਰ ਉਤੇ ਲਏ ਵੱਡੇ-ਵੱਡੇ ਪੰਗੇ '60 ਵਿਆਂ ਵਿਚ ਵੀਅਤਨਾਮ, ਬਾਦ ਵਿਚ ਈਰਾਨ, ਇਰਾਕ, ਸੀਰੀਆ (ਸ਼ਾਮ) ਅਫ਼ਗਾਨਿਸਤਾਨ ਦਾ ਲੱਕ ਤੋੜਵਾਂ ਖ਼ਰਚਾ ਤੇ ਚੀਨ ਵਲੋਂ ਵਪਾਰ ਵਿਚ ਪਛਾੜੇ ਜਾਣ ਤੇ ਫ਼ੌਜੀ ਮਸ਼ਕਾਂ ਦੌਰਾਨ ਚੀਨ ਦੇ ਵੁਹਾਨ ਸੂਬੇ ਵਿਚ ਇਹ ਵਾਇਰਸ ਛੱਡ ਦਿਤਾ ਗਿਆ।

ਕਿਹਾ ਇਹ ਗਿਆ ਕਿ ਸੱਪ, ਠੂਏਂ, ਬਿੱਛੂ, ਕੇਕੜੇ, ਚਮਗਾਦੜ ਖਾਣ ਕਾਰਨ ਤੇ ਠੰਢ ਕਾਰਨ ਇਹ ਬੀਮਾਰੀ ਚੀਨ ਤੋਂ ਅਥਵਾ ਵੁਹਾਨ ਤੋਂ  ਫੈਲੀ ਪਰ ਇਹ ਗੱਲ ਨਹੀਂ। ਇਹ ਵਾਇਰਸ ਜਾਣ ਬੁਝ ਕੇ ਚੀਨ ਨੂੰ ਵਪਾਰਕ ਤੌਰ ਉਤੇ ਖ਼ਤਮ ਕਰਨ ਲਈ ਤੇ ਬਦਨਾਮ ਕਰਨ ਲਈ ਛਡਿਆ ਗਿਆ। ਚੀਨ ਤੋਂ ਇਹ ਵਾਇਰਸ ਉਸ ਦੇ ਭਾਈਵਾਲਾਂ ਤੇ ਅਮਰੀਕਾ ਦੇ ਦੁਸ਼ਮਣ ਈਰਾਨ ਵਿਚ ਗਿਆ। ਸਹਿਜੇ-ਸਹਿਜੇ ਇਹ ਕਾਬੂ ਤੋਂ ਬਾਹਰ ਹੋ ਕੇ ਇਟਲੀ, ਸਪੇਨ, ਜਰਮਨ ਤੇ ਹੋਰ ਯੂਰਪੀ ਯੂਨੀਅਨ ਦੇ ਦੇਸ਼ਾਂ ਵਿਚ ਗਿਆ।

ਪਹਿਲਾਂ ਇਹ ਵਾਇਰਸ ਇੰਗਲੈਂਡ ਵਿਚ ਨਹੀਂ ਗਿਆ ਕਿਉਂਕਿ ਅਮਰੀਕਾ ਦੀ ਸਲਾਹ ਨਾਲ ਇੰਗਲੈਂਡ, ਯੂਰਪੀਨ ਯੂਨੀਅਨ ਤੋਂ ਬਾਹਰ ਆ ਚੁੱਕਾ ਹੈ ਜਿਸ ਨੂੰ ਬਰਤਾਨੀਆ, ਐਗਜ਼ਿੱਟ ਕਿਹਾ ਗਿਆ ਹੈ ਤੇ ਅਮਰੀਕਾ ਦੇ ਧੜੇ ਵਿਚ ਸ਼ਾਮਲ ਹੋ ਗਿਆ। ਹੁਣ ਕੁਦਰਤ ਦਾ ਕਮਾਲ ਵੇਖੋ ਕਿ ਕੋਰੋਨਾ ਵਾਇਰਸ ਅਮਰੀਕਾ ਦੇ ਕੰਟਰੋਲ ਤੋਂ ਵੀ ਬਾਹਰ ਹੋ ਗਿਆ ਹੈ ਤੇ ਉਸ ਦੇ ਮਿੱਤਰ ਇੰਗਲੈਂਡ ਦਾ ਵੀ ਬਹੁਤ ਨੁਕਸਾਨ ਕਰ ਰਿਹਾ ਹੈ ਜਦੋਂ ਕਿ ਵੀਅਤਨਾਮ ਤੇ ਉਸ ਵਰਗੇ ਅਜਿਹੇ ਹੋਰ ਗ਼ਰੀਬ ਦੇਸ਼ ਇਸ ਤੋਂ ਬਚੇ ਹੋਏ ਹਨ।

ਇਸ ਵਾਇਰਸ ਕਾਰਨ ਹੁਣ ਅਮਰੀਕਾ ਏਨਾ ਤੜਪ ਰਿਹਾ ਹੈ ਤੇ ਦੁਨੀਆਂ ਭਰ ਦਾ ਮੀਡੀਆ ਚੀਨ ਵਿਰੁਧ ਪ੍ਰਚਾਰ ਕਰ ਰਿਹਾ ਹੈ। ਹੁਣ ਇੰਜ ਜਾਪਦਾ ਹੈ ਤੇ ਡਰ ਲਗਦਾ ਹੈ ਕਿ ਇਹ ਸੱਭ ਕੁੱਝ ਤੀਜੀ ਸੰਸਾਰ ਜੰਗ ਦਾ ਰੂਪ ਹੀ ਨਾ ਧਾਰਨ ਕਰ ਲਵੇ ਤੇ ਕਿਧਰੇ 1945 ਵਾਲੀ ਘਟਨਾ ਹੀਰੋ ਸ਼ੀਮਾ ਤੇ ਨਾਗਾ ਸਾਕੀ (ਜਾਪਾਨ) ਵਾਂਗ ਚੀਨ ਉਤੇ ਐਟਮ ਬੰਬਾਂ ਦੀ ਵਰਖਾ ਹੀ ਨਾ ਹੋ ਜਾਵੇ। ਵਾਹਿਗੁਰੂ ਭਲੀ ਕਰੇ। ਸੰਪਰਕ : 95010-32057