ਐਨਸੀਆਰਬੀ ਦੀ ਰੀਪੋਰਟ ਨੇ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਲੇ ਮੈਸਜ ਦਾ ਕੀਤਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

2016 ਵਿਚ ਕੁੱਲ 84734 ਬਲਾਤਕਾਰ ਹੋਏ ਹਨ, ਜਿਨ੍ਹਾਂ ਚੋਂ 81000 ਬਲਾਤਕਾਰ ਮੁਸਲਮਾਨਾਂ ਵੱਲੋਂ ਕੀਤੇ ਗਏ ਹਨ

Rape

ਭਾਰਤ ਦੇਸ਼ ਦੀ ਅਨੇਕਤਾ ਵਿਚ ਏਕਤਾ ਹੈ ਇਹ ਗੱਲ ਆਪਾਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ ਅਤੇ ਦੇਸ਼ ਵਿਚਲੀ ਧਾਰਮਿਕ ਵਿਭਿੰਨਤਾ ਦੀਆਂ ਮਿਸਾਲਾਂ ਦੁਨੀਆਂ ਭਰ ਵਿਚ ਦਿੱਤੀਆਂ ਜਾਂ ਰਹੀਆਂ ਹਨ | ਪਰ ਕੁੱਝ ਲੋਕ ਸ਼ਾਇਦ ਇਸ ਸਭ ਤੋਂ ਖੁਸ਼ ਨਹੀਂ  ਤੇ ਅਜਿਹੇ ਲੋਕ ਦੇਸ਼ ਦੀ ਇਸ ਧਾਰਮਿਕ ਏਕਤਾ ਨੂੰ ਭੰਗ ਕਰਨਾ ਚਾਹੁੰਦੇ ਹਨ | ਨਫਰਤ ਦੀ ਅੱਗ ਨੂੰ ਫੈਲਾਉਣ ਲਈ ਅਜਿਹੇ ਲੋਕ ਮੁਸਲਿਮ ਸਮਾਜ ਨੂੰ ਨਿਸ਼ਾਨਾ ਬਣਾ ਰਹੇ ਹਨ |

ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਲਈ ਪਿਛਲੇ ਕੁੱਝ ਦਿਨਾਂ ਤੋਂ ਇਕ ਮੈਸਜ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਿਖਿਆ ਹੈ ਕਿ 95 ਫ਼ੀਸਦੀ ਬਲਾਤਕਾਰ ਮੁਸਲਮਾਨ ਕਰਦੇ ਹਨ | ਇਸ ਮੈਸਜ ਵਿਚ ਐਨਸੀਆਰਬੀ ਦਾ ਹਵਾਲਾ ਦੇ ਲਿਖਿਆ ਗਿਆ ਹੈ ਕਿ 2016 ਵਿਚ ਕੁੱਲ 84734 ਬਲਾਤਕਾਰ ਹੋਏ ਹਨ, ਜਿਨ੍ਹਾਂ ਚੋਂ 81000 ਬਲਾਤਕਾਰ ਮੁਸਲਮਾਨਾਂ ਵੱਲੋਂ ਕੀਤੇ ਗਏ ਹਨ | ਇਸ ਮੈਸਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਬਲਾਤਕਾਰਾਂ ਵਿਚ 92 ਹਿੰਦੂ ਔਰਤਾਂ ਸ਼ਿਕਾਰ ਹੋਈਆਂ ਹਨ |

ਇਸ ਮੈਸਜ ਦੇ ਵਾਇਰਲ ਹੋਣ ਤੋਂ ਬਾਅਦ ਹਿੰਦੂ ਸਮਾਜ ਵਿਚ ਮੁਸਲਮਾਨਾਂ ਪ੍ਰਤੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਮੈਸਜ ਨੂੰ ਸੋਸ਼ਲ ਮੀਡਿਆ 'ਤੇ ਸ਼ੇਅਰ ਕਰ ਰਹੇ ਹਨ | ਇਸ ਮੈਸਜ ਨੂੰ ਸ਼ੇਅਰ ਕਰਨ ਵਿਚ ਪੋਸਟਕਾਰਡ ਨਿਊਜ਼ ਦੇ ਸੰਸਥਾਪਕ ਮਹੇਸ਼ ਵਿਕਰਮ ਹੇਗੜੇ ਦਾ ਨਾਮ ਵੀ ਸ਼ਾਮਿਲ ਹੈ | ਸੋਸ਼ਲ ਮੀਡੀਆ 'ਤੇ ਇਹ ਮੈਸਜ ਜੰਗਲ ਦੀ ਅੱਗ ਵਾਂਗੂ ਫੈਲ ਰਿਹਾ ਹੈ |

ਆਓ ਤੁਹਾਨੂੰ ਹੁਣ ਇਸ ਮੈਸਜ ਦੀ ਸਚਾਈ ਬਾਰੇ ਦਸਦੇ ਹਾਂ | ਨੈਸ਼ਨਲ ਕ੍ਰਾਈਮ ਰੀਕਾਰਡ ਬਿਊਰੋ ਇਨ੍ਹਾਂ ਸਭ ਅਪਰਾਧਾਂ ਦੇ ਅੰਕੜੇ ਦਰਜ ਕਰਦੀ ਹੈ ਅਤੇ ਦੇਸ਼ ਦੇ ਕਿਸ ਇਲਾਕੇ ਵਿਚ ਕੀ ਅਪਰਾਧ ਹੋਇਆ ਹੈ ਉਸ ਬਾਰੇ ਵੇਰਵਾ ਬਣਾਉਂਦਾ ਹੈ | ਜਿਸਨੂੰ ਦੇਖ ਕੇ ਸਰਕਾਰਾਂ ਆਪਣਾ ਏਜੇਂਡਾ ਬਣਾਉਂਦੀਆਂ ਹਨ | ਪਰ ਐਨਸੀਆਰਬੀ ਦਾ ਕਹਿਣਾ ਹੈ ਕਿ ਕਦੇ ਵੀ ਧਰਮ ਦੇ ਨਾਮ 'ਤੇ ਰੀਕਾਰਡ ਦਰਜ ਨਹੀਂ ਕੀਤਾ ਜਾਂਦਾ | ਸੋ ਇਸ ਮੈਸਜ ਤੋਂ ਬਾਅਦ ਐਨਸੀਆਰਬੀ ਦੀ ਰੀਪੋਰਟ ਨੂੰ ਖੰਘਾਲਨ  ਤੋਂ ਬਾਅਦ ਪਤਾ ਲੱਗਾ ਕੀ 2016 ਵਿਚ ਕੁੱਲ 38947 ਕੇਸ ਬਲਾਤਕਾਰ ਦੇ ਦਰਜ ਹੋਏ ਹਨ  ਜਿਨ੍ਹਾਂ ਵਿਚ  ਪੀੜਤਾਂ ਦੀ ਸੰਖਿਆ 39068 ਹੈ |  

ਇਨ੍ਹਾਂ ਮਾਮਲਿਆਂ 36770 ਕੇਸ ਬਲਾਤਕਾਰ ਦੇ ਸਨ ਅਤੇ 2177 ਮਾਮਲੇ ਸਮੂਹਿਕ ਬਲਾਤਕਾਰ ਦੇ ਸਨ | ਇਸ ਤੋਂ ਇਲਾਵਾ  ਬਲਾਤਕਾਰ ਦੀ ਕੋਸ਼ਿਸ਼ ਜਾਂ ਫਿਰ ਅਵੈਧ ਤਰੀਕੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵੀ ਇਸ ਸਾਲ 'ਚ ਦਰਜ ਕੀਤੇ ਗਏ | ਜੇਕਰ 2016 ਵਿਚ ਔਰਤਾਂ ਤੇ ਹੋਏ ਅੱਤਿਆਚਾਰਾਂ ਦੀ ਗੱਲ ਕਰੀਏ ਤਾ ਕੁੱਲ 3,25,652  ਮਾਮਲੇ ਦਰਜ ਹੋਏ ਹਨ |

ਸੋ ਐਨਸੀਆਰਬੀ ਦੀ ਇਸ ਰੀਪੋਰਟ ਤੋਂ ਇਹ ਪਤਾ ਲੱਗਦਾ ਹੈ ਕੀ ਸੋਸ਼ਲ ਮੀਡਿਆ 'ਤੇ ਜੋ ਮੈਸਜ ਵਾਇਰਲ ਹੋ ਰਿਹਾ ਹੈ ਉਸ ਵਿਚ ਦੱਸਿਆ ਗਿਆ ਅੰਕੜਾ ਫਰਜ਼ੀ ਹੈ ਅਤੇ ਬਲਾਤਕਾਰ ਵਿਚ 90 ਫ਼ੀਸਦੀ ਔਰਤਾਂ ਦੇ ਪੀੜਤ ਹੁਣ ਅਤੇ 95 ਫ਼ੀਸਦੀ ਮੁਸਲਮਾਨਾਂ ਵਲੋਂ ਬਲਾਤਕਾਰ ਕਰਨ ਦੇ ਮਾਮਲੇ ਵੀ ਗ਼ਲਤ ਹਨ, ਕਿਉਂ ਕੀ ਐਨਸੀਆਰਬੀ ਕਦੇ ਧਰਮ ਦੇ ਅਧਾਰ ਤੇ ਅਪਰਾਧਿਕ ਮਾਮਲੇ ਦਰਜ ਨਹੀਂ ਕਰਦੀ | ਐਨਸੀਆਰਬੀ ਅਪਰਾਧ ਨੂੰ ਦਰਜ ਕਰਨ ਸਮੇਂ ਆਰੋਪੀ ਅਤੇ ਪੀੜਤ ਦੀ ਉਮਰ, ਰਿਸ਼ਤੇ ਅਤੇ ਸਥਾਨ ਦਾ ਜ਼ਿਕਰ ਤਾ ਕਰਦੀ ਹੈ ਪਰ ਕਦੇ ਧਰਮ ਦਾ ਜ਼ਿਕਰ ਨਹੀਂ ਕਰਦੀ |

ਤੁਹਾਨੂੰ ਦੱਸ ਦੇਈਏ ਕੀ ਐਨਸੀਆਰਬੀ ਪਛੜੀ ਜਾਤੀ ਨੂੰ ਲੈ ਕੇ ਵੀ ਅੰਕੜਾ ਜਾਰੀ ਕਰਦਾ ਹੈ ਅਤੇ ਸ਼ਹਿਰ, ਕਸਬਾ, ਔਰਤ, ਮਰਦ ਦੇ ਭੇਦ ਬਾਰੇ ਵੀ ਦਸਦਾ ਹੈ | ਸੋ ਇਸ ਸਭ ਤੋਂ ਇਹ ਤਾ ਸਾਫ ਹੋ ਗਿਆ ਹੈ ਕੀ ਇਹ ਜੋ ਮੈਸਜ ਵਾਇਰਲ ਹੋ ਰਿਹਾ ਹੈ ਉਹ ਸਰਾਸਰ ਝੂਠ ਹੈ | ਜਿਸਦਾ ਮਕਸਦ ਸਿਰਫ ਨਫਰਤ ਫੈਲਾਉਣਾ ਹੈ ਅਤੇ ਦੇਸ਼ ਦੀ ਅਖੰਡਤਾ ਨੂੰ ਭੰਗ ਕਰਨਾ ਹੈ |