ਲੋਕਾਂ ਦੇ ਭਲੇ ਲਈ ਨਿਰਵਸਤਰ ਕਿਉਂ ਘੁੰਮੀ ਸੀ ਮਹਾਰਾਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਾਣੋ ਕੀ ਐ, ਮਹਾਨ ਮਹਾਰਾਣੀ ਲੇਡੀ ਗੋਡਿਵਾ ਦੀ ਅਨੋਖੀ ਦਾਸਤਾਨ?

Why did the Queen walk around naked for the good of the people?

ਲੰਡਨ (ਸ਼ਾਹ) : ਬ੍ਰਿਟੇਨ ਵਿਚ ਉਂਝ ਭਾਵੇਂ ਬਹੁਤ ਸਾਰੀਆਂ ਮਹਾਰਾਣੀਆਂ ਹੋਈਆਂ ਨੇ,,,,ਪਰ ਇਨ੍ਹਾਂ ਸਾਰੀਆਂ ਵਿਚੋਂ ਲੇਡੀ ਗੋਡਿਵਾ ਮਹਾਨ ਰਾਣੀ ਦਾ ਖ਼ਿਤਾਬ ਦੇ ਕੇ ਨਿਵਾਜ਼ਿਆ ਗਿਆ। ਇਸ ਦੇ ਪਿੱਛੇ ਉਸ ਦਾ ਉਹ ਅਜਿਹਾ ਕਾਰਜ ਐ, ਜਿਸ ਨੇ ਉਸ ਨੂੰ ਦੁਨੀਆ ਦੇ ਇਤਿਹਾਸ ਵਿਚ ਮਹਾਨ ਬਣਾ ਦਿੱਤਾ। ਦਰਅਸਲ ਇਸ ਰਾਣੀ ਨੇ ਆਪਣੀ ਪ੍ਰਜਾ ਦੀ ਭਲਾਈ ਵਾਸਤੇ ਲੰਡਨ ਦੀਆਂ ਸੜਕਾਂ ’ਤੇ ਨਿਰਵਸਤ ਹੋ ਕੇ ਘੋੜੇ ’ਤੇ ਘੁੰਮਣ ਦੀ ਸ਼ਰਤ ਕਬੂਲ ਕਰ ਲਈ ਸੀ ਅਤੇ ਆਪਣੇ ਸਨਮਾਨ ਨੂੰ ਦਾਅ ’ਤੇ ਲਗਾ ਦਿੱਤਾ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਮਹਾਨ ਰਾਣੀ ਦੀ ਦਾਸਤਾਨ?

ਇਹ ਕਰੀਬ 9 ਸਦੀਆਂ ਯਾਨੀ 900 ਵਰ੍ਹੇ ਪਹਿਲਾਂ ਦੀ ਗੱਲ ਐ, ਜਦੋਂ ਬ੍ਰਿਟੇਨ ਵਿਚ ਰਾਜਾ ਕਨਿਊਟ ਦਾ ਰਾਜ ਹੁੰਦਾ ਸੀ ਅਤੇ ਲੇਡੀ ਗੋਡਿਵਾ ਉਨ੍ਹਾਂ ਦੀ ਹੀ ਪਤਨੀ ਸੀ। ਰਾਜਾ ਕਨਿਊਟ ਵੱਲੋਂ ਜਨਤਾ ’ਤੇ ਇਕ ਤੋਂ ਬਾਅਦ ਇਕ ਟੈਕਸ ਠੋਕੇ ਜਾ ਰਹੇ ਸੀ, ਜਿਸ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਚੁੱਕਿਆ ਸੀ,, ਪਰ ਦਿਆਲੂ ਲੇਡੀ ਗੋਡਿਵਾ ਕੋਲੋਂ ਪ੍ਰਜਾ ਦਾ ਇਹ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ। ਇਕ ਦਿਨ ਉਸ ਨੇ ਆਪਣੇ ਪਤੀ ਰਾਜਾ ਕਨਿਊਟ ਨੂੰ ਆਮ ਲੋਕਾਂ ਨੂੰ ਟੈਕਸ ਹਟਾਉਣ ਦੀ ਬੇਨਤੀ ਕੀਤੀ ਅਤੇ ਆਖਿਆ ਕਿ ਜੇਕਰ ਹਟਾਉਣਾ ਨਹੀਂ ਤਾਂ ਘੱਟ ਕਰ ਦਿਓ। ਅੱਗਿਓਂ ਰਾਜਾ ਵੀ ਘੱਟ ਨਹੀਂ,,ਉਹ ਜਾਣਨਾ ਚਾਹੁੰਦਾ ਸੀ ਕਿ ਰਾਣੀ ਆਪਣੀ ਪ੍ਰਜਾ ਦੇ ਲਈ ਕਿਸ ਹੱਦ ਤੱਕ ਜਾ ਸਕਦੀ ਐ। ਇਸ ਲਈ ਰਾਜਾ ਕਨਿਊਨ ਨੇ ਰਾਣੀ ਦੇ ਸਾਹਮਣੇ ਇਕ ਅਜਿਹੀ ਔਖੀ ਸ਼ਰਤ ਰੱਖ ਦਿੱਤੀ ਜੋ ਕਿਸੇ ਵੀ ਔਰਤ ਦੇ ਲਈ ਮੰਨਣੀ ਬੇਹੱਣ ਮੁਸ਼ਕਲ ਸੀ,,, ਜਾਂ ਇਹ ਕਹਿ ਲਓ ਕਿ ਅਸੰਭਵ ਹੀ ਸੀ।

ਰਾਜਾ ਕਨਿਊਟ ਨੇ ਲੇਡੀ ਗੋਡਿਵਾ ਅੱਗੇ ਸ਼ਰਤ ਰੱਖ ਦਿੱਤੀ ਕਿ ਜੇਕਰ ਉਹ ਲੰਡਨ ਦੀਆਂ ਸੜਕਾਂ ’ਤੇ ਨਿਰਵਸਤਰ ਹੋ ਕੇ ਘੁੰਮੇ ਤਾਂ ਉਹ ਲੋਕਾਂ ਤੋਂ ਟੈਕਸ ਦਾ ਬੋਝ ਪੂਰੀ ਤਰ੍ਹਾਂ ਹਟਾ ਦੇਣਗੇ। ਰਾਣੀ ਗੋਡਿਵਾ ਨੇ ਝੱਟ ਹਾਂ ਕਰ ਦਿੱਤੀ ਅਤੇ ਆਖਿਆ ਕਿ ਉਹ ਘੋੜੇ ’ਤੇ ਸਵਾਰ ਨਿਰਵਸਤਰ ਹੋ ਕੇ ਲੰਡਨ ਦੀਆਂ ਸੜਕਾਂ ’ਤੇ ਘੁੰਮਣ ਲਈ ਤਿਆਰ ਐ,, ਪਰ ਜਨਤਾ ਦਾ ਭਲਾ ਹੋਣਾ ਚਾਹੀਦੈ। ਰਾਣੀ ਗੋਡਿਵਾ ਦਾ ਜਵਾਬ ਸੁਣ ਕੇ ਰਾਜਾ ਹੈਰਾਨ ਹੋ ਗਿਆ,,, ਸ਼ਾਇਦ ਉਸ ਨੂੰ ਰਾਣੀ ਕੋਲੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ,,, ਪਰ ਆਖ਼ਰਕਾਰ ਉਹ ਰਾਜੇ ਦੀ ਰਾਣੀ ਸੀ,,, ਇਸ ਲਈ ਪੂਰੇ ਸ਼ਹਿਰ ਵਿਚ ਢਿੰਡੋਰਾ ਪਿਟਵਾ ਦਿੱਤਾ ਗਿਆ ਕਿ ਕੱਲ੍ਹ ਨੂੰ ਸ਼ਹਿਰ ਦੇ ਸਾਰੇ ਘਰਾਂ ਦੇ ਦਰਵਾਜ਼ੇ, ਖਿੜਕੀਆਂ ਬੰਦ ਰਹਿਣਗੇ ਅਤੇ ਨਾ ਹੀ ਕੋਈ ਆਪਣੇ ਘਰ ਤੋਂ ਬਾਹਰ ਨਿਕਲੇਗਾ। ਰਾਜੇ ਨੇ ਇਹ ਵੀ ਆਖਿਆ ਕਿ ਜੇਕਰ ਕਿਸੇ ਨੇ ਰਾਣੀ ਨੂੰ ਦੇਖਣ ਦੀ ਗੁਸਤਾਖ਼ੀ ਕੀਤੀ ਤਾਂ ਉਸ ਦੀਆਂ ਅੱਖਾਂ ਫੋੜ੍ਹ ਦਿੱਤੀਆਂ ਜਾਣਗੀਆਂ।
ਜਨਤਾ ਆਪਣੀ ਦਿਆਲੂ ਰਾਣੀ ਦੇ ਇਸ ਫ਼ੈਸਲੇ ਤੋਂ ਹੈਰਾਨ ਵੀ ਸੀ ਅਤੇ ਖ਼ੁਸ਼ ਵੀ। ਦੂਜਾ ਦਿਨ ਚੜਿ੍ਹਆ ਤਾਂ ਸਾਰੇ ਲੋਕਾਂ ਨੇ ਰਾਣੀ ਦੇ ਸਤਿਕਾਰ ਵਿਚ ਆਪਣੇ ਘਰਾਂ ਦੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ। ਕਿਹਾ ਜਾਂਦੈ ਕਿ ਇਕ ਸਖ਼ਸ਼ ਨੇ ਰਾਣੀ ਨੂੰ ਦੇਖਣ ਦੀ ਗੁਸਤਾਖ਼ੀ ਕੀਤੀ ਸੀ,, ਰਾਣੀ ਦਾ ਸਨਮਾਨ ਨਾ ਕਰਨ ਦੀ ਸਜ਼ਾ ਵਜੋਂ ਉਸ ਦੀਆਂ ਅੱਖਾਂ ਭੰਨ ਦਿੱਤੀਆਂ ਗਈਆਂ ਸੀ। ਹਾਲਾਂਕਿ ਰਾਣੀ ਗੋਡਿਵਾ ਦਾ ਸਰੀਰ ਉਸ ਦੇ ਲੰਬੇ ਵਾਲਾਂ ਦੇ ਨਾਲ ਢਕਿਆ ਹੋਇਆ ਸੀ। ਇਸ ਮਗਰੋਂ ਰਾਜਾ ਕਨਿਊਟ ਵੀ ਆਪਣੇ ਵਾਅਦੇ ’ਤੇ ਖ਼ਰਾ ਉਤਰੇ,, ਉਨ੍ਹਾਂ ਨੇ ਜਨਤਾ ਨੂੰ ਟੈਕਸ ਤੋਂ ਮੁਕਤੀ ਦੇ ਦਿੱਤੀ ਅਤੇ ਇਸ ਘਟਨਾ ਤੋਂ ਬਾਅਦ ਰਾਣੀ ਲੇਡੀ ਗੋਡਿਵਾ ਦਾ ਨਾਮ ਦੁਨੀਆਂ ਦੀਆਂ ਮਹਾਨ ਰਾਣੀਆਂ ਵਿਚ ਸ਼ੁਮਾਰ ਹੋ ਗਿਆ। 

ਕੁਝ ਇਤਿਹਾਸਕਾਰਾਂ ਦਾ ਕਹਿਣਾ ਏ ਕਿ ਸੰਨ 1086 ਨੌਰਮਨ ’ਤੇ ਜਿੱਤ ਤੋਂ ਬਾਅਦ ਕਿਸੇ ਸਮੇਂ ਉਸ ਦੀ ਮੌਤ ਹੋ ਗਈ ਸੀ। ਲੇਡੀ ਗੋਡਿਵਾ ਦੀ ਮੌਤ ਨੂੰ ਲੈ ਕੇ ਇਤਿਹਾਸਕਾਰਾਂ ਦੀ ਆਪੋ ਆਪਣੀ ਰਾਇ ਐ,,, ਕੁੱਝ ਦਾ ਕਹਿਣਾ ਏ ਕਿ ਉਸ ਨੂੰ ਇਵਸ਼ਾਮ ਸਥਿਤ ਟ੍ਰਿਨਿਟੀ ਚਰਚ ਵਿਚ ਦਫ਼ਨਾਇਆ ਗਿਆ ਸੀ ਜੋ ਹੁਣ ਮੌਜੂਦ ਨਹੀਂ ਐ,, ਜਦਕਿ ਆਕਸਫੋਰਡ ਡਿਕਸ਼ਨਰੀ ਆਫ਼ ਨੈਸ਼ਨਲ ਬਾਇਓਗ੍ਰਾਫ਼ੀ ਦੇ ਵੇਰਵਿਆਂ ਅਨੁਸਾਰ ਉਸ ਨੂੰ ਉਸ ਦੇ ਪਤੀ ਦੇ ਕੋਲ ਹੀ ਕੋਵੈਂਟਰੀ ਵਿਖੇ ਦਫ਼ਨਾਇਆ ਗਿਆ ਸੀ,, ਜਿਸ ਦੀ ਉਸ ਤੋਂ ਪਹਿਲਾਂ 1057 ਵਿਚ ਮੌਤ ਹੋ ਗਈ ਸੀ। ਸੰਨ 1949 ਵਿਚ ਸਰ ਵਿਲੀਅਮ ਰੀਡ ਡਿਕ ਵੱਲੋਂ 20 ਹਜ਼ਾਰ ਯੂਰੋ ਖ਼ਰਚ ਕਰਕੇ ਬ੍ਰਿਟੇਨ ਦੇ ਬ੍ਰਾਡਗੇਟ ਕੋਵੈਂਟਰੀ ਵਿਖੇ ਲੇਡੀ ਗੋਡਿਵਾ ਦਾ ਸਟੈਚੂ ਲਗਾਇਆ ਗਿਆ, ਜਿਸ ਵਿਚ ਲੇਡੀ ਗੋਡਿਵਾ ਨੂੰ ਘੋੜੇ ’ਤੇ ਨਿਰਵਸਤਰ ਰੂਪ ਵਿਚ ਦਿਖਾਇਆ ਗਿਆ ਏ। ਬ੍ਰਿਟੇਨ ਵਿਚ ਅੱਜ ਵੀ ਲੇਡੀ ਗੋਡਿਵਾ ਦਾ ਨਾਮ ਬੇਹੱਦ ਸਤਿਕਾਰ ਦੇ ਨਾਲ ਲਿਆ ਜਾਂਦੈ।