ਪਿਤਾ ਦਿਵਸ ‘ਤੇ ਵਿਸ਼ੇਸ਼: ਪਿਤਾ ਲਈ ਦੁਨੀਆ ਨਾਲ ਲੜ ਗਈ ਸੀ ਧੀ, ਇਸ ਤਰ੍ਹਾਂ ਹੋਈ ਇਸ ਦਿਨ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੁਨੀਆ ਭਰ ਵਿਚ ਅੱਜ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ।

Father and daughter

ਚੰਡੀਗੜ੍ਹ: ਦੁਨੀਆ ਭਰ ਵਿਚ ਅੱਜ ਪਿਤਾ ਦਿਵਸ ( Father's Day) ਮਨਾਇਆ ਜਾ ਰਿਹਾ ਹੈ। ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ 1909 ਵਿਚ ਹੋਈ ਸੀ। ਵਾਸ਼ਿੰਗਟਨ ਸੋਨੋਰਾ ਲੁਈਸ ਸਮਾਰਟ ਡਾਡ ਨਾਂਅ ਦੀ 16 ਸਾਲਾਂ ਦੀ ਲੜਕੀ ਨੇ ਫਾਦਰਸ ਡੇਅ ( Father's Day) ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਦਰਅਸਲ ਜਦੋਂ ਉਹ 16 ਸਾਲ ਦੀ ਸੀ ਤਾਂ ਉਸ ਸਮੇਂ ਉਸ ਦੀ ਮਾਂ ਉਸ ਨੂੰ ਅਤੇ ਉਸ ਦੇ ਪੰਜ ਛੋਟੇ ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ।

ਇਸ ਤੋਂ ਬਾਅਦ ਸੋਨੋਰਾ ਅਤੇ ਉਸ ਦੇ ਭਰਾਵਾਂ ਦੀ ਜ਼ਿੰਮੇਵਾਰੀ ਉਸ ਦੇ ਪਿਤਾ ‘ਤੇ ਆ ਗਈ। 1909 ਵਿਚ ਜਦੋਂ ਉਹ ਮਦਰਸ ਡੇਅ ਬਾਰੇ ਸੁਣ ਰਹੀ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਕ ਦਿਨ ਪਿਤਾ ਦੇ ਨਾਂਅ ਵੀ ਹੋਣਾ ਚਾਹੀਦਾ ਹੈ। ਸੋਨੋਰਾ ਨੇ ਫਾਦਰਸ ਡੇਅ  ( Father's Day) ਮਨਾਉਣ ਲਈ ਇਕ ਪਟੀਸ਼ਨ ਦਰਜ ਕੀਤੀ। ਇਸ ਪਟੀਸ਼ਨ ਵਿਚ ਸੋਨੋਰਾ ਨੇ ਕਿਹਾ ਸੀ ਕਿ ਉਸ ਦੇ ਪਿਤਾ ਦਾ ਜਨਮਦਿਨ ਜੂਨ ਵਿਚ ਆਉਂਦਾ ਹੈ, ਇਸ ਲਈ ਉਹ ਜੂਨ ਵਿਚ ਫਾਦਰਸ ਡੇਅ ਮਨਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਕਦੇ ਦੇਖਿਆ ਅਜਿਹਾ ਪਿਤਾ? ਜੋ ਕਦੇ ਪਿਤਾ ਨੂੰ ਤੋਰਦਾ, ਕਦੇ ਪੁੱਤਰਾਂ ਨੂੰ ਤੋਰਦਾ

ਇਸ ਪਟੀਸ਼ਨ ਲਈ ਦੋ ਦਸਤਖ਼ਤਾਂ ਦੀ ਜ਼ਰੂਰਤ ਸੀ। ਇਸੇ ਕਾਰਨ ਉਸ ਨੇ ਅਪਣੇ ਆਸ-ਪਾਸ ਮੌਜੂਦ ਚਰਚ ਦੇ ਮੈਂਬਰਾਂ ਨੂੰ ਵੀ ਮਨਾਇਆ। ਪਰ ਫਾਦਰਸ ਡੇਅ ( Father's Day)  ਮਨਾਉਣ ਦੀ ਮਨਜ਼ੂਰੀ ਨਹੀਂ ਮਿਲੀ। ਪਰ ਸੋਨੋਰਾ ਨੇ ਫਾਦਰਸ ਡੇਅ ਮਨਾਉਣ ਬਾਰੇ ਤੈਅ ਕਰ ਲਿਆ। ਇਸ ਲਈ ਉਸ ਨੇ ਦੇਸ਼ ਭਰ ਵਿਚ ਮੁਹਿੰਮ ਚਲਾਈ। ਇਸੇ ਤਰ੍ਹਾਂ 19 ਜੂਨ ਨੂੰ ਫਾਦਰਸ ਡੇਅ (Father's Day) ਮਨਾਉਣਾ ਤੈਅ ਹੋਇਆ। ਇਸ ਤੋਂ ਬਾਅਦ 1914 ਵਿਚ ਮਦਰਸ ਡੇਅ ਰਾਸ਼ਟਰੀ ਛੁੱਟੀ ਦੇ ਤੌਰ ‘ਤੇ ਮਨਾਇਆ ਜਾਣ ਲੱਗਿਆ।

ਪਰ ਫਾਦਰਸ ਡੇਅ ( Father's Day) ਨੂੰ ਰਾਸ਼ਟਰੀ ਛੁੱਟੀ ਨਹੀਂ ਐਲਾਨਿਆ ਗਿਆ। ਇਸ ਤੋਂ ਬਾਅਦ ਕਈ ਲੋਕਾਂ ਨੇ ਇਸ ਦਿਨ ਨੂੰ ਰਾਸ਼ਟਰੀ ਛੁੱਟੀ ਐਲਾਨਣ ਲਈ ਕਈ ਵਾਰ ਲਿਖਿਆ, ਆਖਿਰਕਾਰ 1970 ਵਿਚ ਰਾਸ਼ਟਰਪਤੀ ਰਿਚਰਡ ਨੇ ਦਸਤਖ਼ਤ ਕਰ ਕੇ ਅਪਣੀ ਮਨਜ਼ੂਰੀ ਦਿੱਤੀ। ਹੌਲੀ-ਹੌਲੀ ਫਾਦਰਸ ਡੇਅ ਮਨਾਉਣ ਦਾ ਰੁਝਾਨ ਪੂਰੀ ਦੁਨੀਆਂ ਵਿਚ ਫੈਲ ਗਿਆ। ਹੁਣ ਹਰ ਘਰ ਵਿਚ ਫਾਦਰਸ ਡੇਅ ( Father's Day)ਬਹੁਤ ਪਿਆਰ ਨਾਲ ਮਨਾਇਆ ਜਾਂਦਾ ਹੈ।