ਮਾਨਸਕ ਰੋਗਾਂ ਲਈ ਲਾਹੇਵੰਦ ਹੈ ਹਿਪਨੋਟਿਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਿਪਨੋਟਿਜ਼ਮ ਮਾਨਸਕ ਰੋਗਾਂ ਲਈ ਕਾਫ਼ੀ ਹੱਦ ਤਕ ਲਾਹੇਵੰਦ ਮੰਨੀ ਜਾਂਦੀ ਹੈ ਪਰ ਇਸ ਰਾਹੀਂ ਇਲਾਜ ਕਰਨ ਵਾਲੇ ਮਾਹਰਾਂ ਦੀ ਘਾਟ ਹੋਣ ਕਰ ਕੇ ਇਸ ਕਲਾ ਦੀ.....

Hypnotism

ਹਿਪਨੋਟਿਜ਼ਮ ਮਾਨਸਕ ਰੋਗਾਂ ਲਈ ਕਾਫ਼ੀ ਹੱਦ ਤਕ ਲਾਹੇਵੰਦ ਮੰਨੀ ਜਾਂਦੀ ਹੈ ਪਰ ਇਸ ਰਾਹੀਂ ਇਲਾਜ ਕਰਨ ਵਾਲੇ ਮਾਹਰਾਂ ਦੀ ਘਾਟ ਹੋਣ ਕਰ ਕੇ ਇਸ ਕਲਾ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਸਵਾਲ ਇਹ ਵੀ ਪੈਦਾ ਹੁੰਦਾਂ ਹੈ ਕਿ ਜੇ ਹਿਪਨੋਟਿਜ਼ਮ ਸੱਚ ਵਿਚ ਮਾਨਸਕ ਰੋਗਾਂ ਤੇ ਕਈ ਹੋਰ ਦਿਮਾਗ਼ੀ ਬਿਮਾਰੀਆਂ ਲਈ ਲਾਹੇਵੰਦ ਹੈ ਤਾਂ ਫਿਰ ਇਸ ਦੀ ਜਾਣਕਾਰੀ ਘੱਟ ਲੋਕਾਂ ਨੂੰ ਕਿਉਂ ਹੈ? ਹਿਪਨੋਟਿਜ਼ਮ ਸਾਇੰਸ ਦੀ ਇਕ ਸਰਾਹੁਣਯੋਗ ਪ੍ਰਕਿਰਿਆ ਹੈ। ਇਸ ਵਿਚ ਮੁਹਾਰਤ ਹਾਸਲ ਕਰਨ ਲਈ ਕਾਫ਼ੀ ਅਭਿਆਸ ਅਤੇ ਬੜੀ ਸੁਝ-ਬੂਝ ਦੀ ਲੋੜ ਹੈ। ਗੱਲ ਇਹ ਨਹੀਂ ਕਿ ਸੂਝ-ਬੂਝ ਦੀ ਘਾਟ ਹੈ

ਪਰ ਇਸ ਪ੍ਰਣਾਲੀ ਵਿਚ ਲੋਕਾਂ ਦਾ ਰੁਝਾਨ ਘੱਟ ਹੀ ਜਾਪਦਾ ਹੈ ਜਿਸ ਕਰ ਕੇ ਲੋਕਾਂ ਨੂੰ ਇਸ ਬਾਰੇ ਓਨਾ ਪਤਾ ਨਹੀਂ ਚਲ ਪਾਉਂਦਾ ਜਿੰਨਾ ਚਾਹੀਦਾ ਹੈ। ਜੋ ਇਨਸਾਨ ਇਸ ਕਲਾ ਵਿਚ ਮੁਹਾਰਤ ਹਾਸਲ ਕਰਦਾ ਹੈ, ਕਾਫ਼ੀ ਗਿਆਨਵਾਨ ਮੰਨਿਆ ਜਾਂਦਾ ਹੈ, ਕਿਉਂਕਿ ਬਿਨਾਂ ਦਵਾਈਆਂ ਮਾਨਸਕ ਰੋਗਾਂ ਦਾ ਇਲਾਜ ਕਰਨਾ ਇਕ ਜਾਦੂ ਦੀ ਤਰ੍ਹਾਂ ਹੈ। ਇਹ ਕੁੱਝ ਇਸ ਤਰ੍ਹਾਂ ਹੀ ਹੈ। ਹਿਪਨੋਟਿਜ਼ਮ ਮਤਲਬ ਸਮੂਹਿਕ ਨੀਂਦ। ਇਸ ਪ੍ਰਕਿਰਿਆ ਵਿਚ ਇਨਸਾਨ ਸਮੂਹਕ ਨੀਂਦ ਵਿਚ ਚਲਾ ਜਾਂਦਾ ਹੈ।

ਭਾਵ ਨਾ ਸੌਣ ਦੀ ਹਾਲਤ ਵਿਚ ਹੁੰਦਾ ਹੈ ਤੇ ਨਾ ਜਾਗਦਾ ਹੁੰਦਾ ਹੈ। ਮਰੀਜ਼ ਜਾਂ ਲੋੜਵੰਦ ਨੂੰ ਇਸ ਸਥਿਤੀ ਤਕ ਲਿਜਾਣ ਲਈ ਮੌਕੇ ਅਨੁਸਾਰ ਵੱਖ-ਵੱਖ ਆਦੇਸ਼ ਦੇ ਕੇ ਹਿਪਨੋਟਿਜ਼ਮ ਕੀਤਾ ਜਾਂਦਾ ਹੈ। ਜਿਵੇਂ ਸ਼ੁਰੂ ਵਿਚ ਨਜ਼ਰ ਕਿਸੇ ਖ਼ਾਸ (ਪੁਆਇੰਟ) ਚੀਜ਼ ਤੇ ਟਿਕਾਉਣ ਲਈ ਕਿਹਾ ਜਾਂਦਾ ਹੈ। ਇਸ ਨਾਲ ਮਰੀਜ਼ ਦੀਆਂ ਪਲਕਾਂ ਭਾਰੀ ਹੋ ਜਾਂਦੀਆਂ ਹਨ ਜਾਂ ਨੀਂਦ ਆਉਣ ਲਗਦੀ ਹੈ ਜਿਸ ਨਾਲ ਮਰੀਜ਼ ਪੂਰੀ ਤਰ੍ਹਾਂ ਸਮੂਹਿਕ ਨੀਂਦ (ਹਿਪਨੋਟਿਜ਼ਮ) ਵਿਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਮਾਹਰ ਜੋ ਆਦੇਸ਼ ਦਿੰਦਾ ਹੈ, ਮਰੀਜ਼ ਉਸ ਦੀ ਪਾਲਣਾ ਕਰਦਾ ਹੈ। ਗੱਲ ਬੜੀ ਅਜੀਬ ਜਹੀ ਲਗਦੀ ਹੈ।

ਮਰੀਜ਼ ਦੀ ਵਾਗਡੋਰ ਹਿਪਨੋਟਿਜ਼ਮ ਮਾਹਰ ਦੇ ਹੱਥ ਵਿਚ ਹੁੰਦੀ ਹੈ। ਮਰੀਜ਼ ਹਦਾਇਤ ਮੁਤਾਬਕ ਮਹਿਸੂਸ ਕਰਦਾ ਹੈ। ਜ਼ਿਆਦਾਤਰ ਇਸ ਤਰ੍ਹਾਂ ਦੇ ਮਾਨਸਕ ਰੋਗੀ ਹੁੰਦੇ ਹਨ, ਜਿਨ੍ਹਾਂ ਨੂੰ ਡਰ, ਵਹਿਮ, ਘਰ ਵਾਲਿਆਂ ਨੂੰ ਫ਼ਜ਼ੂਲ ਤੰਗ ਕਰਨ, ਗ਼ਾਲਾਂ ਕੱਢਣ ਆਦਿ ਦੀ ਆਦਤ ਹੁੰਦੀ ਹੈ। ਇਹ ਇਕ ਮਾਨਸਕ ਬਿਮਾਰੀ ਹੈ ਜਿਸ ਦਾ ਨਾਮ 'ਸ਼ਿਜ਼ੋਫ਼ਰੇਨੀਆ' ਹੈ। ਹਿਪਨੋਟਿਜ਼ਮ ਨੂੰ ਤੁਸੀ ਕਈ ਵਾਰ ਖ਼ੁਦ ਵੀ ਵੇਖ ਚੁੱਕੇ ਹੋਵੋਗੇ ਪਰ ਜਾਣਕਾਰੀ ਨਾ ਹੋਣ ਕਰ ਕੇ ਮਹਿਸੂਸ ਨਹੀਂ ਕਰ ਸਕੇ ਅਤੇ ਇਸ ਨੂੰ ਜਾਦੂ ਸਮਝ ਬੈਠਦੇ ਹਨ। ਮਦਾਰੀ ਅਪਣੀ ਖੇਡ ਵਿਖਾਣ ਲਈ ਸਾਡੇ ਪਿੰਡਾਂ ਜਾਂ ਸ਼ਹਿਰਾਂ ਵਿਚ ਆਉਂਦਾ ਹੈ।

ਉਹ ਸਾਡੇ ਪਿੰਡ, ਸ਼ਹਿਰ ਦੇ ਹੀ ਇਕ ਵਿਅਕਤੀ ਨੂੰ ਜਿਸ ਨੂੰ ਉਹ ਜਾਣਦਾ ਨਹੀਂ ਹੁੰਦਾ, ਅਪਣੇ ਖੇਡ ਦਾ ਹਿੱਸਾ ਬਣਾਉਂਦਾ ਹੈ। ਉਸ ਨਾਲ ਮਜ਼ਾਕ ਕਰਦਾ, ਮਜ਼ਾਕ-ਮਜ਼ਾਕ ਵਿਚ ਉਸ ਵਿਅਕਤੀ ਤੇ ਏਨਾ ਪ੍ਰਭਾਵ ਛਡਦਾ ਉਹ ਉਸ ਨੂੰ ਕਹਿੰਦਾ ਹੈ ਕਿ ਤੇਰਾ ਫਲਾਣਾ ਅੰਗ ਮੈਂ ਗ਼ਾਇਬ ਕਰ ਦਿਤਾ ਹੈ। ਵਿਅਕਤੀ ਮਹਿਸੂਸ ਕਰਨ ਉਤੇ ਰੌਲਾ ਪਾਉਂਦਾ ਹੈ ਕਿ ਮੈਨੂੰ ਠੀਕ ਕਰੋ। ਉਸ ਵਿਅਕਤੀ ਦੇ ਹਾਵ-ਭਾਵ ਵੇਖ ਕੇ ਸਾਫ਼ ਅੰਦਾਜ਼ਾ ਲਗਦਾ ਹੈ ਕਿ ਉਹ ਸੱਚ-ਮੁੱਚ ਪੂਰਾ ਘਬਰਾਇਆ ਹੁੰਦਾ ਹੈ ਤੇ ਮਦਾਰੀ ਦੀ ਗੱਲ ਨੂੰ ਸੱਚ ਸਮਝਦਾ ਹੈ। ਜਦ ਕਿ ਇਹ ਮੁਮਕਿਨ ਨਹੀਂ ਅਤੇ ਅਜਿਹਾ ਕੁੱਝ ਹੋਇਆ ਨਹੀਂ ਹੁੰਦਾ।ਕੁੱਝ ਸਮੇਂ  ਲਈ ਵਿਅਕਤੀ ਹਿਪਨੋਟਿਜ਼ਮ ਹੋ ਜਾਂਦਾ ਹੈ।

ਮਦਾਰੀ ਦੇ ਠੀਕ ਕਹਿਣ ਤੇ ਠੀਕ ਮਹਿਸੂਸ ਕਰਦਾ ਹੈ। ਲੋਕ ਇਸ ਨੂੰ ਜਾਦੂ ਸਮਝ ਲੈਂਦੇ ਨੇ। ਅਸਲ ਵਿਚ ਹੈ ਇਕ ਸਾਇੰਸ। ਇਹ ਉਦਾਹਰਣ ਹਿਪਨੋਟਿਜ਼ਮ ਨੂੰ ਸਮਝਣ ਲਈ ਕਾਫ਼ੀ ਹੋਣੀ ਚਾਹੀਦੀ ਹੈ। ਬਹੁਤ ਨੇ ਵੇਖਿਆ ਤੇ ਕੁੱਝ ਕੁ ਨੇ ਮਹਿਸੂਸ ਵੀ ਕੀਤਾ ਹੋਣੈ ਤੇ ਸਮਝ ਲਿਆ ਹੋਵੇਗਾ ਕਿ ਹਿਪਨੋਟਿਜ਼ਮ ਕਿਵੇਂ ਅਸਰ ਕਰਦਾ ਹੈ। ਇਸੇ ਤਰ੍ਹਾਂ ਮਾਹਰ ਮਾਨਸਕ ਰੋਗੀ ਨੂੰ ਹਿਪਨੋਟਿਜ਼ਮ ਕਰ ਕੇ ਪੁਛਦਾ ਹੈ ਕਿ ਤੂੰ ਇਸ ਤਰ੍ਹਾਂ ਦਾ ਵਰਤਾਉ ਕਿਉਂ ਕਰਦੀ/ਕਰਦਾ ਹੈ? ਕਾਰਨ ਬਹੁਤ ਤੇ ਵਖਰੇ-ਵਖਰੇ ਹੁੰਦੇ ਹਨ। ਜ਼ਿਆਦਾਤਰ ਕੇਸਾਂ ਵਿਚ ਪ੍ਰਵਾਰ ਵਿਚ ਲੜਾਈ ਝਗੜੇ, ਸ਼ਰਾਬ ਜਿਸ ਕਾਰਨ ਕਲੇਸ਼ ਰਹਿਣਾ,

ਜਾਇਦਾਦ ਦੀ ਵੰਡ ਆਦਿ ਨੂੰ ਲੈ ਕੇ ਮਾਨਸਕ ਰੋਗੀ ਹੋ ਜਾਂਦੇ ਹਨ। ਜਦ ਮਾਹਿਰ ਵਲੋਂ ਪ੍ਰਕਿਰਿਆ ਰਾਹੀਂ ਪੁਛਿਆ ਜਾਂਦਾ ਹੈ, ਸੱਭ ਸੱਚ-ਸੱਚ ਬੋਲ ਦਿੰਦੇ ਹਨ, ਕਿਉਂਕਿ ਉਹ ਸਮੂਹਿਕ ਨੀਂਦ (ਹਿਪਨੋਟਿਜ਼ਮ) ਵਿਚ ਹੁੰਦੇ ਹਨ, ਜੋ ਕਿ ਮਰੀਜ਼ ਆਮ ਹਾਲਤ ਵਿਚ ਨਹੀਂ ਦਸਣਾ ਚਾਹੁੰਦਾ। ਮੇਰੇ ਗੁਆਂਢ ਵਿਚ ਇਕ ਔਰਤ ਪਾਗਲਪਨ ਦੀਆਂ ਹਰਕਤਾਂ ਕਰਦੀ ਰਹੀ। ਘਰ ਵਾਲਿਆਂ ਨੂੰ ਭੂਤਪ੍ਰੇਤਾਂ ਦੇ ਚੱਕਰਾਂ ਵਿਚ ਪਾਇਆ ਹੋਇਆ ਸੀ ਪਰ ਕਾਰਨ ਉਸ ਦਾ ਪਤੀ ਦੀ ਸ਼ਰਾਬ ਨਿਕਲੀ।

ਜਦ ਉਸ ਦੇ ਪਤੀ ਨੇ ਸ਼ਰਾਬ ਪੀਣੀ ਬੰਦ ਕਰ ਦਿਤੀ ਉਹ ਔਰਤ ਬਿਲਕੁਲ ਠੀਕ ਹੋ ਗਈ। ਉਸ ਦੇ ਰੋਕਣ ਤੇ ਨਾ ਹਟਿਆ ਤਾਂ ਉਸ ਨੇ ਇਹ ਕਦਮ ਚੁਕਿਆ। ਇਹ ਤਾਂ ਦਸਣਾ ਪਿਆ ਕਿ ਕਈ ਲੋਕ ਬਹੁਤ ਦੁਖੀ ਬੇਵੱਸ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ।                          
ਸੰਪਰਕ : 94172-10015