ਸ਼ਹਿਰੀਉ ਬੇਕਦਰਿਉ! ਕਦੇ ਤਾਂ ਪੰਜਾਬ ਦੇ ਅੰਨ ਪਾਣੀ ਦਾ ਮੁੱਲ ਮੋੜ ਵਿਖਾਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੀਹਦੀ ਰੀੜ੍ਹ ਦੀ ਹੱਡੀ ਹਿੱਲ ਜਾਵੇ, ਟੁੱਟ ਜਾਵੇ, ਬਾਕੀ ਸ੍ਰੀਰ ਦਾ ਕੀ ਆਚਾਰ ਪਾਉਣੈ?

Langer

ਨਵੀਂ ਦਿੱਲੀ: ਤੂੰ ਤਾਂ ਐਵੇਂ ਰਾਸ਼ਨ ਪਾਣੀ ਲੈ ਕੇ ਚੜ੍ਹ ਆਇਐਂ’। ਇਹ ਕਹਾਵਤ ਪੰਜਾਬ ਵਿਚ ਆਮ ਵਰਤੀ ਜਾਂਦੀ ਸੀ-ਜਦੋਂ ਕੋਈ ਪੂਰੀ ਤਿਆਰੀ ਨਾਲ ਕਿਸੇ ਤੇ ਹੱਲਾ ਬੋਲਣ ਜਾਂਦਾ ਸੀ। ਬੱਚਿਆਂ ਨੂੰ ਠੇਠ ਪੰਜਾਬੀ ਸਮਝਾਉਣ ਵਾਸਤੇ ਸੌਖਾ ਹੈ ਦਸਣਾ ਕਿ ਜਿਵੇਂ ਦਿੱਲੀ ਤੇ ਪੰਜਾਬ ਦੇ ਕਿਸਾਨ ਰਾਸ਼ਨ ਪਾਣੀ ਲੈ ਕੇ ਚੜ੍ਹ ਗਏ ਨੇ। ਪਰ ਅਫ਼ਸੋਸ ਵਿਰੋਧ ਪ੍ਰਗਟਾਉਣ ਦਾ ਹੱਕ ਵੀ ਖੋਹਿਆ ਜਾ ਰਿਹੈ। ਪਿੰਡਾਂ ਵਾਲਿਆਂ ਨੇ ਤਾਂ ਕਣਕ ਪਿਸਾ ਕੇ ਖੇਤੋਂ ਸਬਜ਼ੀ ਤੋੜ ਕੇ ਰੋਟੀ ਟੁੱਕ ਕਰ ਲੈਣੈ, ਸ਼ਹਿਰੀਆਂ ਦਾ ਹੀ ਜੈਮ, ਸੀਰੀਅਲ ਮੁਕ ਜਾਣੈ। '

 

ਦਾਦਿਆਂ ਪੜਦਾਦਿਆਂ ਲੱਕੜ ਦਾਦਿਆਂ ਵੇਲੇ ਤੋਂ ਪੰਜਾਬ ਦੀ ਕਣਕ ਖਾਣ ਵਾਲੇ ਸ਼ਹਿਰੀਉ, ਬੇਕਦਰਿਉ, ਕਦੇ ਤਾਂ ਪੰਜਾਬ ਦੇ ਅੰਨ ਪਾਣੀ ਦਾ ਮੁੱਲ ਮੋੜੋ। ਗੁੰਗੇ ਬਣੇ ਬੈਠੇ ਓ। ਸਾਰਾ ਦਿਨ ਪਿੰਡਾਂ ਕਿਸਾਨਾਂ ਨੂੰ ਹੀ ਮਾੜਾ ਚੰਗਾ ਆਖੀ ਜਾਂਦੇ ਓ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੀਹਦੀ ਰੀੜ੍ਹ ਦੀ ਹੱਡੀ ਹਿੱਲ ਜਾਵੇ, ਟੁੱਟ ਜਾਵੇ, ਬਾਕੀ ਸ੍ਰੀਰ ਦਾ ਕੀ ਆਚਾਰ ਪਾਉਣੈ? 

ਅਖੇ ਬੈਂਤ ਵੀ ਤੂੰ ਖਾਹ ਤੇ ਹਾਏ ਉਏ ਵੀ ਨਾ ਕਹਿ, ਰੋਣ ਤੇ ਵੀ ਬੈਨ ਲੱਗ ਰਿਹੈ। ਤੁਸੀ ਸਾਡੇ ਹਰੇ ਖੇਤ ਵੇਚਣ-ਵੱਟਣ ਨੂੰ ਤੁਰੇ ਹੋ ਤੇ ਅਸੀ ਤੁਹਾਨੂੰ ਗੇਂਦੇ ਦੇ ਹਾਰ ਪਾ ਦਈਏ? ਤਾਮਿਲਨਾਡੂ ਦੇ ਕਿਸਾਨ ਨੰਗੇ ਪਿੰਡੇ ਦਿੱਲੀ ਜੰਤਰ ਮੰਤਰ ਤੇ 3 ਸਾਲ ਪਹਿਲਾਂ ਬੈਠੇ ਰਹੇ। ਦਿੱਲੀ ਦੇ ਗੁਰਦਵਾਰਿਆਂ ਨੇ ਲੰਗਰ ਨਾਲ ਸੇਵਾ ਕੀਤੀ। ਅਸੀ ਤਾਂ ਭਾਰਤ ਦੀ ਹਰ ਤ੍ਰਾਸਦੀ ਵੇਲੇ ਲੰਗਰ ਪਹੁੰਚਾਉਂਦੇ ਹਾਂ।

ਖ਼ਾਲਸਾ ਏਡ ਵਾਲਿਆਂ ਕੇਰਲਾ ਤਕ ਦੇ ਮੰਦਰਾਂ ਤੋਂ ਗਾਰ ਕੱਢੀ। ਇਹ ਤਾਂ ਉਹੀ ਗੱਲ ਹੋਈ ਕਿ ਕਿਸਾਨ ਘਸਿਆਰਾ ਬਣ ਜਾਏ, ਕਰਨਲ-ਜਨਰਲ ਸਕਿਉਰਿਟੀ ਗਾਰਡ ਤੇ ਫ਼ਾਈਟਰ ਜੈੱਟ ਚਲਾਉਣ ਵਾਲੇ ਤੁਹਾਡੀਆਂ ਗੱਡੀਆਂ ਦੇ ਡਰਾਈਵਰ, ਪਿੰਡਾਂ ਵਾਲਿਆਂ ਨੂੰ ਖੁੱਡੇ-ਲੈਣ ਲਗਾ ਕੇ ਤੁਸੀ ਕਰੋ ਕਨਾਟ-ਪਲੇਸ ’ਚ ਡਾਂਡੀਆ..... ਬੱਲੇ ਉਏ ਚਲਾਕ ਸੱਜਣਾ।

ਬੁਧੀਜੀਵੀ ਵੀ ਤੇ ਅਨਪੜ੍ਹ ਵੀ ਨੋਟ ਕਰ ਲਉ! ਪੰਜਾਬੀ ਕਿਸਾਨ ਦੀ ਬਰਬਾਦੀ ਪੂਰੇ ਭਾਰਤ ਲਈ ਸਰਾਪ ਸਾਬਤ ਹੋਵੇਗੀ, ਜ਼ਰਾ ਸੋਚੋ ਸੱਭ ਤੋਂ ਉੱਤਮ ਕਿਸਾਨ ਸੱਭ ਤੋਂ ਮਾੜੀ ਹਾਲਤ ਵਿਚ ਕਿਉਂ? 2est 6armers in worst conditions ਕਿਉਂ?... ਯੇ ਜੋ ਪਬਲਿਕ ਹੈ, ਯੇਹ ਸਭ ਜਾਨਤੀ ਹੈ...
                                                                                  ਸੁੱਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789