Do You Know: ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ਹਨ?
Do You Know: ਆਮ ਤੌਰ 'ਤੇ ਇੱਕ ਔਰਤ ਇੱਕ ਸਮੇਂ ਵਿਚ ਸਿਰਫ਼ ਇੱਕ ਬੱਚੇ ਨੂੰ ਜਨਮ ਦਿੰਦੀ ਹੈ
Do You Know: ਤੁਸੀਂ ਬਚਪਨ ਤੋਂ ਹੀ ਜੁੜਵਾਂ ਬੱਚਿਆਂ ਨੂੰ ਦੇਖਿਆ ਹੋਵੇਗਾ। ਕਦੇ-ਕਦੇ ਜੁੜਵੇਂ ਬੱਚੇ ਇੱਕੋ ਜਿਹੇ ਦਿਖਾਈ ਦਿੰਦੇ ਹਨ ਅਤੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਇੱਕੋ ਸਮੇਂ ਪੈਦਾ ਹੋਏ ਹਨ ਪਰ ਦਿੱਖ ਵਿਚ ਵੱਖਰੇ ਹਨ। ਇਨ੍ਹਾਂ ਬੱਚਿਆਂ ਨੂੰ ਦੇਖ ਕੇ ਅਕਸਰ ਅਜਿਹਾ ਖ਼ਿਆਲ ਆਉਂਦਾ ਹੈ ਕਿ ਅਜਿਹਾ ਕੀ ਹੈ? ਜਦੋਂ ਜੁੜਵਾ ਬੱਚੇ ਪੈਦਾ ਹੁੰਦੇ ਹਨ।
ਆਮ ਤੌਰ 'ਤੇ ਇੱਕ ਔਰਤ ਇੱਕ ਸਮੇਂ ਵਿਚ ਸਿਰਫ਼ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਔਰਤ ਦੋ ਜਾਂ ਦੋ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ। ਪਹਿਲਾਂ ਆਓ ਜਾਣਦੇ ਹਾਂ ਬੱਚੇ ਕਿਵੇਂ ਪੈਦਾ ਹੁੰਦੇ ਹਨ।
ਬੱਚੇ ਕਿਵੇਂ ਹੁੰਦੇ ਹਨ ਪੈਦਾ ?
ਅਸਲ ਵਿਚ ਮਾਹਵਾਰੀ ਦੇ 10 ਦਿਨਾਂ ਬਾਅਦ ਤੋਂ 18 ਦਿਨਾਂ ਤਕ ਔਰਤਾਂ ਇੱਕ ਅੰਡਾ ਪੈਦਾ ਕਰਦੀਆਂ ਹਨ। ਇਸ ਨੂੰ Ovum ਕਿਹਾ ਜਾਂਦਾ ਹੈ। ਇਸ ਸਮੇਂ ਵਿਚ ਜਦੋਂ ਮਹਿਲਾ ਅਤੇ ਪੁਰਸ਼ ਸ਼ਰੀਰਕ ਸਬੰਧ ਬਣਾਉਂਦੇ ਹਨ, ਉਦੋਂ ਪੁਰਸ਼ ਦੇ ਵੀਰਜ ਵਿੱਚ ਮੌਜੂਦ ਸ਼ੁਕ੍ਰਾਣੂਆਂ ਵਿਚੋਂ ਇੱਕ ਸ਼ੁਕਰਾਣੂ ਇਸ ਅੰਡੇ ਵਿੱਚ ਦਾਖਲ ਕਰ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਗਰਭਧਾਰਨ ਕਿਹਾ ਜਾਂਦਾ ਹੈ। ਭਾਵ ਔਰਤ ਗਰਭਵਤੀ ਹੋ ਜਾਂਦੀ ਹੈ। ਇਸ ਤੋਂ 280 ਦਿਨਾਂ ਬਾਅਦ ਔਰਤ ਬੱਚੇ ਨੂੰ ਜਨਮ ਦਿੰਦੀ ਹੈ।
ਕਦੋਂ ਪੈਦਾ ਹੁੰਦੇ ਹਨ ਜੁੜਵਾਂ ਬੱਚੇ?
ਇਸ ਦੇ ਲਈ ਦੋ ਸ਼ਰਤਾਂ ਹਨ, ਆਓ ਜਾਣਦੇ ਹਾਂ ਵੇਰਵੇ...
ਪਹਿਲੀ ਸਥਿਤੀ
ਕਈ ਵਾਰ ਅਜਿਹਾ ਹੁੰਦਾ ਹੈ ਕਿ ਗਰਭ ਧਾਰਨ ਦੀ ਪ੍ਰਕਿਰਿਆ ਤੋਂ ਬਾਅਦ ਅੰਡਾ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਇਸ ਸਥਿਤੀ ਵਿਚ ਬੱਚੇਦਾਨੀ ਵਿਚ ਦੋ ਵੱਖਰੇ-ਵੱਖਰੇ ਬੱਚੇ ਪੈਦਾ ਹੁੰਦੇ ਹਨ ਅਤੇ ਇੱਕੋਂ ਸਮੇਂ ਦੋ ਬੱਚੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਪੈਦਾ ਹੋਏ ਬੱਚਿਆਂ ਦਾ ਆਕਾਰ, ਰੂਪ ਅਤੇ ਰੰਗ ਇੱਕੋ ਜਿਹਾ ਹੁੰਦਾ ਹੈ। ਉਨ੍ਹਾਂ ਦਾ ਲਿੰਗ ਵੀ ਇੱਕੋ ਜਿਹਾ ਹੁੰਦਾ ਹੈ ਭਾਵ ਜਾਂ ਤਾਂ ਇਹ ਦੋਵੇਂ ਬੱਚੇ ਲੜਕੀਆਂ ਹੋਣਗੇ ਜਾਂ ਦੋਵੇਂ ਲੜਕੇ ਹੋਣਗੇ। ਇਸ ਦਾ ਕਾਰਨ ਇਹ ਹੈ ਕਿ ਉਹ ਇੱਕੋ ਅੰਡੇ ਤੋਂ ਪੈਦਾ ਹੋਏ ਹਨ।
ਦੂਜੀ ਸਥਿਤੀ
ਇਸ ਤੋਂ ਇਲਾਵਾ ਵੀ ਇੱਕ ਹੋਰ ਸੰਭਾਵਨਾ ਹੁੰਦੀ ਹੈ। ਇਸ ਸਥਿਤੀ ਵਿਚ, ਪੁਰਸ਼ ਦੇ ਵੀਰਜ ਵਿਚੋਂ ਦੋ ਸ਼ੁਕ੍ਰਾਣੂ ਵੱਖਰੇ-ਵੱਖਰੇ ਅੰਡਿਆਂ ਵਿਚ ਦਾਖਲ ਹੁੰਦੇ ਹਨ। ਇਸ ਕਾਰਨ ਗਰਭ ਵਿਚ ਦੋ ਬੱਚਿਆਂ ਦਾ ਵਿਕਾਸ ਹੁੰਦਾ ਰਹਿੰਦਾ ਹੈ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਦੋ ਬੱਚੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਪੈਦਾ ਹੋਏ ਬੱਚੇ ਇਕ ਦੂਜੇ ਤੋਂ ਵੱਖਰੇ ਹੁੰਦੇ ਹਨ। ਇਨ੍ਹਾਂ ਦੋਹਾਂ ਬੱਚਿਆਂ ਦਾ ਲਿੰਗ ਇੱਕੋ ਜਾਂ ਵੱਖਰਾ ਹੋ ਸਕਦਾ ਹੈ।