ਪਟਿਆਲੇ ਦੀ ਰੈਲੀ ਵਿਚ 'ਸਪੋਕਸਮੈਨ' ਤੇ ਸਿਆਸੀ ਹਮਲਾ ਵੱਡੀ ਗ਼ਲਤੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖਾਂ ਦੀ ਮਾਂ ਪਾਰਟੀ ਅਕਾਲੀ ਦਲ ਜਿਸ ਦੀ ਨੀਂਹ ਮੋਰਚਿਆਂ ਵਿਚ ਜਾ ਕੇ ਪਾਰਟੀ ਨੂੰ ਅਪਣੇ ਖ਼ੂਨ ਨਾਲ ਸਿੰਜਣ ਵਾਲੇ ਅਣਖ਼ੀ ਜਰਨੈਲਾਂ ਵਲੋਂ ਰਖੀ ਗਈ ਸੀ.........

Sukhbir Singh Badal

ਸਿੱਖਾਂ ਦੀ ਮਾਂ ਪਾਰਟੀ ਅਕਾਲੀ ਦਲ ਜਿਸ ਦੀ ਨੀਂਹ ਮੋਰਚਿਆਂ ਵਿਚ ਜਾ ਕੇ ਪਾਰਟੀ ਨੂੰ ਅਪਣੇ ਖ਼ੂਨ ਨਾਲ ਸਿੰਜਣ ਵਾਲੇ ਅਣਖ਼ੀ ਜਰਨੈਲਾਂ ਵਲੋਂ ਰਖੀ ਗਈ ਸੀ, ਨੂੰ ਇਹ ਦਿਨ ਵੇਖਣੇ ਪੈਣਗੇ, ਕਦੇ ਸੋਚਿਆ ਵੀ ਨਹੀ ਸੀ। ਪਟਿਆਲਾ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਾਕੀ ਹੋਰ ਅਕਾਲੀ ਆਗੂਆਂ ਵਲੋਂ ਜੋ ਸ਼ਬਦਾਵਲੀ ਅਦਾਰਾ 'ਸਪੋਕਸਮੈਨ' ਤੇ ਬਾਕੀ ਮੀਡੀਆ ਪ੍ਰਤੀ ਵਰਤੀ ਗਈ, ਉਸ ਦੀ ਕਿਆਸ ਕਰਨੀ ਵੀ ਨਾਮੁਮਕਿਨ ਜਾਪਦੀ ਹੈ, ਕਿਉਂਕਿ ਲਗਦਾ ਸੀ ਕਿ ਅਕਾਲੀ ਦਲ ਦਾ ਇਹ ਹਾਲ ਵੇਖ ਅਤੇ ਪਿਛਲੀ ਪੰਥਕ ਸਰਕਾਰ ਦੌਰਾਨ 'ਸਪੋਕਸਮੈਨ' ਤੇ ਢਾਹੇ ਸਰਕਾਰੀ ਜਬਰ ਦੇ ਬਾਵਜੂਦ ਅਦਾਰੇ ਦੀ ਵੱਧ

ਰਹੀ ਲੋਕ ਪ੍ਰਿਅਤਾ ਤੋਂ ਸ਼ਾਇਦ ਪਾਰਟੀ ਪ੍ਰਧਾਨ ਤੇ ਬਾਕੀ ਆਗੂ ਕੰਧ ਉਤੇ ਲਿਖਿਆ ਪੜ੍ਹ ਲੈਣਗੇ ਪਰ ਅਫ਼ਸੋਸ ਨਾਲ ਕਹਿਣਾ ਪੈਂਦੈ ਕਿ ਕਈ ਸਾਲਾਂ ਤੋਂ ਅਕਾਲੀ ਦਲ ਪ੍ਰਧਾਨ ਦੇ ਅੜੀਅਲ ਰਵਈਏ ਨੇ ਇਕ ਵੱਡੇ ਮੀਡੀਆ ਗਰੁੱਪ ਨੂੰ ਪਾਰਟੀ ਤੋਂ ਦੂਰ ਕਰ ਦਿਤਾ ਹੈ ਜਿਸ ਦੀ ਅੱਜ ਉਨ੍ਹਾਂ ਨੂੰ ਵੱਡੀ ਲੋੜ ਸੀ, ਜੋ ਸੱਚ ਦਾ ਚਾਣਨ ਬਿਖ਼ੇਰਨ ਤੇ ਪਾਖੰਡਾਂ ਨੂੰ ਲੋਕ ਮਨਾਂ ਵਿਚੋਂ ਪੁੱਟ ਸੁੱਟਣ ਲਈ ਸਦਾ ਹੀ ਪੰਥ ਦੇ ਨਾਲ ਖੜਦਾ ਰਿਹਾ ਹੈ। ਅੱਜ ਪੰਥਕ ਲੋਕ ਇਸ ਗਲੋਂ ਚਿੰਤਤ ਨੇ ਕਿ ਇਕ ਵੱਡੀ ਸਿੱਖ ਵਿਚਾਰਧਾਰਾ ਦਾ ਮੁਦਈ ਅਲੰਬਰਦਾਰ ਪੰਥਕ ਪਾਰਟੀ ਤੋਂ ਦੂਰ ਕਿਉਂ ਕਰ ਦਿਤਾ ਗਿਆ?

ਇਹ ਵਰਤਾਰਾ ਗ਼ਲਤ ਹੈ। ਆਉ ਸਰਸਰੀ ਨਿਗ੍ਹਾ ਮਾਰੀਏ ਪਾਰਟੀ ਹਾਈ ਕਮਾਂਡ ਦੀਆਂ ਆਪ ਹੁਦਰੀਆਂ ਨੀਤੀਆਂ ਦੀ ਬਦੌਲਤ ਪੰਥ ਵਿਚ ਹੋਏ ਦੋਫਾੜ ਤੇ ਉੱਠੇ ਉਬਾਲ ਉਤੇ। ਅਸਲ ਵਿਚ 7 ਅਕਤੂਬਰ ਦੇ ਬਰਗਾੜੀ ਰੋਸ ਮਾਰਚ ਨੇ ਸਮੁੱਚੇ ਸਿੱਖ ਜਗਤ ਤੇ ਪੰਜਾਬ ਅੰਦਰ ਇਕ ਨਵੀਂ ਲਾਮਬੰਦੀ ਦਾ ਮੁੱਢ ਬੰਨ੍ਹ ਦਿਤਾ ਹੈ। ਭਾਵੇਂ ਇਸ ਸਾਰੇ ਨੂੰ ਬੰਨ੍ਹਣ ਵਿਚ ਬਿਨਾਂ ਸ਼ੱਕ ਪੰਥਕ ਧਿਰਾਂ ਜੋ ਲੰਮੇ ਸਮੇਂ ਤੋਂ ਇਨਸਾਫ਼ ਲਈ ਬਰਗਾੜੀ ਵਿਖੇ ਬੈਠੀਆਂ ਹਨ, ਦਾ ਅਹਿਮ ਰੋਲ ਹੈ ਤੇ ਆਪ ਦੇ ਬਾਗੀ ਧੜੇ ਖ਼ਹਿਰਾ ਗਰੁੱਪ ਤੇ ਬੈਂਸ ਭਰਾਵਾਂ ਦੇ ਵੱਡੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਆਉਂਦੇ ਦਿਨ ਪੰਜਾਬ ਦੀ ਰਾਜਨੀਤੀ ਲਈ ਕਾਫ਼ੀ ਅਹਿਮ ਹੋਣਗੇ।

ਚਿਰਾਂ ਤੋਂ ਛੋਟੇ-ਛੋਟੇ ਗਰੁੱਪਾਂ ਵਿਚ ਵੰਡੀ ਪੰਥਕ ਸ਼ਕਤੀ ਨੂੰ ਹੁਣ ਇਕ ਅਹਿਸਾਸ ਹੋ ਚੁੱਕਿਆ ਹੈ ਕਿ ਜੇਕਰ ਹੁਣ ਵੀ ਮੌਕਾ ਨਾ ਸੰਭਾਲਿਆ ਗਿਆ ਤਾਂ ਸ਼ਾਇਦ ਫਿਰ ਕਦੇ ਅਜਿਹਾ ਮੌਕਾ ਨਾ ਹੀ ਮਿਲੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹੁਰਮਤੀ ਤੇ ਅਕਾਲੀ ਦਲ ਬਾਦਲ ਵਲੋਂ ਲਏ ਗ਼ਲਤ ਫ਼ੈਸਲਿਆਂ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਤੇ ਪੰਜਾਬ ਅੰਦਰ ਭਾਰੀ ਰੋਸ ਦੀ ਲਹਿਰ ਅੱਜ ਵੀ ਬਰਕਰਾਰ ਹੈ । ਸ਼ੁਰੂ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਪੰਥਕ ਧਿਰਾਂ ਨੂੰ ਪਹਿਲਾਂ ਵਾਂਗ ਲੋਕ ਵੱਡਾ ਸਹਿਯੋਗ ਨਾ ਦੇਣ ਪਰ ਹੋਇਆ ਇਸ ਦੇ ਬਿਲਕੁਲ ਉਲਟ।

ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੱਦ ਨੇ ਪਾਰਟੀ ਨੂੰ ਹਾਸ਼ੀਏ ਉਤੇ ਧੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਗ਼ਲਤੀ ਤੋਂ ਬਾਅਦ ਗ਼ਲਤੀ ਕਾਰਨ ਹੁਣ ਅਕਾਲੀ ਦਲ ਨੂੰ ਮੁੜ ਤੋਂ ਉੱਠਣਾ ਮੁਸ਼ਕਲ ਹੋ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਦਾ ਹੈ, ਇਸ ਸੋਚ ਦੇ ਧਾਰਨੀ ਹੋ ਚੁੱਕੇ ਨੇ ਕਿ ਜਿਸ ਨੇ ਜਾਣੈ, ਜਾਣ ਦਿਉ, ਮੈਨੂੰ ਕੋਈ ਪ੍ਰਵਾਹ ਨਹੀਂ ਪਰ ਮੈਨੂੰ ਨਸੀਹਤਾਂ ਨਾ ਦਿਉ। ਟਕਸਾਲੀ ਅਕਾਲੀ ਆਗੂਆਂ ਦਾ ਗਰੁੱਪ ਵੀ ਹੁਣ ਆਰ ਪਾਰ ਦੀ ਲੜਾਈ ਦੇ ਰੌਂਅ ਵਿਚ ਆ ਗਿਆ ਹੈ। ਸਿੱਖਾਂ ਦੇ ਲਹੂ ਡੋਲ੍ਹਵੇਂ ਸੰਘਰਸ਼ ਦੀ ਪੈਦਾਇਸ਼ ਅਕਾਲੀ ਦਲ ਦਾ ਲਗਾਤਾਰ ਨਿਵਾਣ ਵਲ ਜਾਣਾ ਬਿਨਾਂ ਸ਼ੱਕ ਕੌਮ ਲਈ ਘਾਤਕ ਸਿੱਧ ਹੋ ਰਿਹਾ ਹੈ।

ਚਿਰਾਂ ਤੋਂ ਅੱਕੀਆਂ ਬੈਠੀਆਂ ਪੰਥਕ ਧਿਰਾਂ ਕੋਲ ਇਕੱਠੇ ਹੋ ਕੇ ਵਖਰੀ ਜ਼ਮੀਨ ਤਲਾਸ਼ਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਿਆ ਸੀ, ਕਿਉਂਕਿ ਉਨ੍ਹਾਂ ਨੇ ਪੰਥਕ ਸਰਕਾਰ ਸਮੇਂ ਲੰਮਾ ਸਮਾਂ ਜੇਲਾਂ ਵਿਚ ਹੀ ਗੁਜ਼ਾਰਿਆ ਹੈ। ਖਹਿਰਾ, ਬੈਂਸ ਭਰਾ, ਬੀਰਦਵਿੰਦਰ ਸਿੰਘ, ਸਿਮਰਜੀਤ ਸਿੰਘ ਮਾਨ, ਬਸਪਾ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਦਾ ਰੋਸ ਮਾਰਚ ਮੌਕੇ ਬਰਗਾੜੀ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਅਗਲੇ ਸਮੇਂ ਨੂੰ ਇਕ ਬਹੁਤ ਵੱਡੀ ਪੰਥਕ ਜਮਾਤ ਦਾ ਗਠਨ ਹੋ ਸਕਦਾ ਹੈ। ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਕਾਲੀ ਦਲ ਬਾਦਲ ਦੇ ਵਿਰੋਧ ਤੋਂ ਬਾਅਦ ਕਾਂਗਰਸ ਵਿਰੋਧੀ ਆਗੂ ਵੀ ਇਸ ਸਾਂਝੇ ਮੁਹਾਜ਼ ਦਾ ਹਿੱਸਾ ਬਣ ਜਾਣ।

ਜਿਹੜੇ ਕਾਂਗਰਸ ਦਾ ਵਿਰੋਧ ਤਾਂ ਕਰਦੇ ਨੇ ਪਰ ਖੁੱਲ੍ਹ ਕੇ ਕਿਸੇ ਪਾਸੇ ਨਹੀਂ ਤੁਰਦੇ, ਉਨ੍ਹਾਂ ਦੀ ਚਾਲ ਵੀ ਵਖਰੀ ਹੋ ਗਈ ਹੈ। ਇਕ ਵਖਰੀ ਸਿਆਸੀ ਤੇ ਧਾਰਮਕ ਜਮਾਤ ਦੀ ਰੂਪ ਰੇਖਾ ਕੀ ਹੋਵੇਗੀ, ਇਸ ਦਾ ਖ਼ੁਲਾਸਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਧਿਆਨ ਸਿੰਘ ਮੰਡ ਦੇ ਲੰਮੇ ਸੰਘਰਸ਼ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਵਿਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਕਰ ਦਿਤਾ ਹੈ। ਨਾਮੀ ਵੱਡੇ ਆਗੂਆਂ ਵਲੋਂ ਅੱਧੀ ਦਰਜਨ ਦੇ ਕਰੀਬ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਤਕ ਕੀਤੀ ਪਹੁੰਚ ਇਸੇ ਕੜੀ ਦਾ ਹਿੱਸਾ ਹੈ।

ਕਾਂਗਰਸ ਦੀ ਭਾਵੇਂ ਸਰਕਾਰ ਹੈ ਪਰ ਸੋਚ ਦੀ ਸੂਈ ਉਨ੍ਹਾਂ ਵੀ ਉੱਥੇ ਹੀ ਟਿਕਾ ਰਖੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਕਿਸ ਸਾਧ ਦੀ ਭੂਰੀ ਤੇ ਇਕੱਠ ਹੋਵੇਗਾ। 
ਜੇਕਰ ਸਰਕਾਰ ਵਲੋਂ ਬੇਅਦਬੀ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿੜੇ ਵਿਚ ਖੜਾ ਨਾ ਕੀਤਾ ਗਿਆ ਤਾਂ ਸਿੱਖਾਂ ਵਿਚ ਰੋਸ ਵਧਣਾ ਸੁਭਾਵਕ ਹੈ ਜਿਸ ਦਾ ਨੁਕਸਾਨ ਕਾਂਗਰਸ ਤੇ ਅਕਾਲੀ ਦਲ ਨੂੰ ਪਤਾ ਨਹੀਂ ਕਿਹੜੀ ਦਿਸ਼ਾ ਵਿਚ ਖੜਾ ਕਰ ਦੇਵੇ। ਇਸ ਸਾਰੇ ਸਿਆਸੀ ਤੇ ਧਾਰਮਕ ਘਟਨਾਕ੍ਰਮ ਤੇ ਡੂੰਘੀ ਝਾਤ ਮਾਰਦਿਆਂ ਇਹ ਸਮਝ ਜ਼ਰੂਰ ਪੈਂਦਾ ਹੈ ਕਿ ਇਸ ਸਮੇਂ ਬਠਿੰਡਾ ਪੰਥਕ ਸਰਗਰਮੀਆਂ ਦੀ ਰਾਜਧਾਨੀ ਬਣ ਚੁਕਿਆ ਨਜ਼ਰ ਆਉਂਦਾ ਹੈ।

ਸਿੱਖ ਭਾਈਚਾਰੇ ਦੇ ਵਲੂੰਧਰੇ ਹਿਰਦਿਆਂ 'ਤੇ ਮੱਲ੍ਹਮ ਲਾਉਣ, ਤਹਿਸ ਨਹਿਸ ਹੋ ਚੁੱਕੇ ਸਿਆਸੀ ਤਾਣੇ ਬਾਣੇ ਨੂੰ ਸੁਲਝਾਉਣ ਤੇ ਸਮੂਹ ਨਾਨਕ ਨਾਮ ਲੇਵਾ ਪੰਥਕ ਕੇਡਰ ਨੂੰ ਲੀਹ 'ਤੇ ਲਿਆਉਣ ਲਈ ਇਕ ਵੱਡਾ ਪਲੇਟ ਫ਼ਾਰਮ ਬਠਿੰਡਾ ਦੀ ਧਰਤੀ 'ਤੇ ਕਾਇਮ ਕੀਤਾ ਗਿਆ ਹੈ ਜਿਸ ਦੀ ਰੂਪ ਰੇਖਾ ਇਕ ਸਾਬਕਾ ਕਾਨੂੰਨਦਾਨ ਤੇ ਪੰਥਕ ਸਰਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਿਸੇ ਸਮੇਂ ਸੱਜੀ ਬਾਂਹ ਮੰਨੇ ਜਾਂਦੇ ਇਮਾਨਦਾਰ ਤੇ ਲਿਆਕਤੀ ਸੂਝਬੂਝ ਦੇ ਨਾਲ-ਨਾਲ ਸਿਆਸੀ ਅਲਜਬਰੇ ਤੋਂ ਜਾਣੂ ਹਸਤੀ ਵਲੋਂ ਤਿਆਰ ਕੀਤੀ ਜਾ ਰਹੀ ਹੈ। ਜੇਕਰ ਇਹ ਸਿਆਸੀ ਤੇ ਧਾਰਮਕ ਜੋੜ ਤੋੜ ਅਪਣੇ ਮੁਕਾਮ 'ਤੇ ਪਹੁੰਚਦੇ ਹਨ

ਤਾਂ ਪੰਜਾਬੀਆਂ ਨੂੰ ਜਿਸ ਵਖਰੀ ਤੇ ਨਿਆਰੀ ਧਿਰ ਦੀ ਜ਼ਰੂਰਤ ਸੀ, ਉਸ ਦੇ ਦਰਸ਼ਨ ਜ਼ਰੂਰ ਕਰਨ ਨੂੰ ਮਿਲ ਸਕਦੇ ਨੇ। ਇਹ ਵੀ ਸੱਚ ਹੈ ਕਿ ਜੇਕਰ ਹੁਣ ਸਾਰੀਆਂ ਸਿਆਸੀ ਤੇ ਧਾਰਮਕ ਧਿਰਾਂ ਟੁੱਟੀ ਹੋਈ ਮਾਲਾ ਦੇ ਮੋਤੀਆਂ ਵਾਂਗ ਅਪਣਾ ਰਾਗ ਅਲਾਪਦੀਆਂ ਰਹੀਆਂ, ਜੋ ਉਹ ਪਿਛਲੇ ਸਮੇਂ ਵਿਚ ਕਰਦੀਆਂ ਰਹੀਆਂ ਹਨ ਤਾਂ ਉਹ ਭੁੱਲ ਜਾਣ ਕਿ ਜਿਹੜਾ ਬੀੜਾ ਉਨ੍ਹਾਂ ਨੇ ਅਕਾਲੀ ਦਲ ਤੇ ਧਾਰਮਕ ਖੇਤਰ ਵਿਚ ਆਏ

ਨਿਘਾਰ ਨੂੰ ਦੂਰ ਕਰਨ ਤੇ ਇਕ ਪ੍ਰਵਾਰ ਦੇ ਕਬਜ਼ੇ ਨੂੰ ਮੁੱਢੋਂ ਖ਼ਤਮ ਕਰਨ ਲਈ ਚੁੱਕਿਆ ਹੈ, ਉਹ ਉਸ ਵਿਚ ਕਾਮਯਾਬ ਹੋਣਗੀਆਂ ਕਿਉਂਕਿ ਇਤਿਹਾਸ ਕਹਿੰਦਾ ਹੈ, ਕੁੱਝ ਕਰਨ ਤੇ ਪਾਉਣ ਲਈ ਕੁੱਝ ਗਵਾਣਾ ਵੀ ਪੈਂਦਾ ਹੈ। ਇਸ ਲਈ ਸਾਰਿਆਂ ਨੂੰ ਤਿਆਗ ਦੀ ਆਦਤ ਨੂੰ ਪਹਿਲਾਂ ਅਪਣੇ ਉਤੇ ਲਾਗੂ ਕਰਨਾ ਪਵੇਗਾ, ਫਿਰ ਅੱਗੇ ਜਾ ਕੇ ਧਰਮ ਤੇ ਸਿਆਸਤ ਦੇ ਖੇਤਰ ਵਿਚ ਉੱਠੇ ਨਵੇਂ ਸਮੀਕਰਨ ਅਪਣਾ ਰਸਤਾ ਤੈਅ ਕਰ ਸਕਦੇ ਹਨ।

ਪਟਿਆਲਾ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਾਕੀ ਹੋਰ ਅਕਾਲੀ ਆਗੂਆਂ ਵਲੋਂ ਜੋ ਸ਼ਬਦਾਵਲੀ ਅਦਾਰਾ 'ਸਪੋਕਸਮੈਨ' ਤੇ ਬਾਕੀ ਮੀਡੀਆ ਪ੍ਰਤੀ ਵਰਤੀ ਗਈ, ਉਸ ਦੀ ਕਿਆਸ ਕਰਨੀ ਵੀ ਨਾਮੁਮਕਿਨ ਜਾਪਦੀ ਹੈ, ਕਿਉਂਕਿ ਲਗਦਾ ਸੀ ਕਿ ਅਕਾਲੀ ਦਲ ਦਾ ਆਹ ਹਾਲ ਵੇਖ ਅਤੇ ਪਿਛਲੀ ਪੰਥਕ ਸਰਕਾਰ ਦੌਰਾਨ ਸਪੋਕਸਮੈਨ ਤੇ ਢਾਹੇ ਸਰਕਾਰੀ ਜਬਰ ਦੇ ਬਾਵਜੂਦ ਅਦਾਰੇ ਦੀ ਵੱਧ ਰਹੀ ਲੋਕ ਪ੍ਰਿਆ ਤੋਂ ਸ਼ਾਇਦ ਪਾਰਟੀ ਪ੍ਰਧਾਨ ਤੇ ਬਾਕੀ ਆਗੂ ਕੰਧ ਉਤੇ ਲਿਖਿਆ ਪੜ੍ਹ ਲੈਣਗੇ ਪਰ ਅਫ਼ਸੋਸ ਨਾਲ ਕਹਿਣਾ ਪੈਂਦੈ ਕਿ ਕਈ ਸਾਲਾਂ ਤੋਂ ਅਕਾਲੀ ਦਲ ਪ੍ਰਧਾਨ ਦੇ ਅੜੀਅਲ ਰਵਈਏ ਨੇ ਇਕ ਵੱਡੇ ਮੀਡੀਆ ਗਰੁੱਪ ਨੂੰ

ਪਾਰਟੀ ਤੋਂ ਦੂਰ ਕਰ ਦਿਤਾ ਹੈ ਜਿਸ ਦੀ ਅੱਜ ਵੱਡੀ ਲੋੜ ਸੀ, ਜੋ ਸੱਚ ਦਾ ਚਾਣਨ ਬਿਖੇਰਨ ਤੇ ਪਾਖੰਡਾਂ ਨੂੰ ਲੋਕ ਮਨਾਂ ਵਿਚੋਂ ਪੁੱਟ ਸੁੱਟਣ ਲਈ ਸਦਾ ਹੀ ਪੰਥ ਦੇ ਨਾਲ ਖੜਦਾ ਰਿਹਾ ਹੈ। ਅੱਜ ਪੰਥਕ ਲੋਕ ਇਸ ਗਲੋਂ ਚਿੰਤਤ ਨੇ ਕਿ ਇਕ ਵੱਡੀ ਸਿੱਖ ਵਿਚਾਰਧਾਰਾ ਦਾ ਮੁਦਈ ਅਲੰਬਰਦਾਰ ਪੰਥਕ ਪਾਰਟੀ ਤੋਂ ਦੂਰ ਕਿਉਂ ਕਰ ਦਿਤਾ ਗਿਆ? ਇਹ ਵਰਤਾਰਾ ਗ਼ਲਤ ਹੈ। ਆਉ ਸਰਸਰੀ ਨਿਗ੍ਹਾ ਮਾਰੀਏ ਪਾਰਟੀ ਹਾਈ ਕਮਾਂਡ ਦੀਆਂ ਆਪ ਹੁਦਰੀਆਂ ਨੀਤੀਆਂ ਦੀ ਬਦੌਲਤ ਪੰਥ ਵਿਚ ਪਏ ਦੋਫਾੜ ਤੇ ਉੱਠੇ ਉਬਾਲ ਤੇ। ਅਸਲ ਵਿਚ 7 ਅਕਤੂਬਰ ਦੇ ਬਰਗਾੜੀ ਰੋਸ ਮਾਰਚ ਨੇ ਸਮੁੱਚੇ ਸਿੱਖ ਜਗਤ ਤੇ ਪੰਜਾਬ ਅੰਦਰ ਇਕ ਨਵੀਂ ਲਾਮਬੰਦੀ ਦਾ ਮੁੱਢ ਬੰਨ੍ਹ ਦਿਤਾ ਹੈ।

ਭਾਵੇਂ ਇਸ ਸਾਰੇ  ਨੂੰ ਬੰਨ੍ਹਣ ਵਿਚ ਬਿਨਾਂ ਸ਼ੱਕ ਪੰਥਕ ਧਿਰਾਂ ਜੋ ਲੰਮੇ ਸਮੇਂ ਤੋਂ ਇਨਸਾਫ਼ ਲਈ ਬਰਗਾੜੀ ਵਿਖੇ ਬੈਠੀਆਂ ਹਨ ਦਾ ਅਹਿਮ ਰੋਲ ਤੇ ਆਪ ਦੇ ਬਾਗੀ ਧੜੇ ਖ਼ਹਿਰਾ ਗਰੁੱਪ ਤੇ ਬੈਂਸ ਭਰਾਵਾਂ ਦੇ ਵੱਡੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਆਉਂਦੇ ਦਿਨ ਪੰਜਾਬ ਦੀ ਰਾਜਨੀਤੀ ਲਈ ਕਾਫ਼ੀ ਅਹਿਮ ਹੋਣਗੇ। ਚਿਰਾਂ ਤੋਂ ਛੋਟੇ-ਛੋਟੇ ਗਰੁੱਪਾਂ ਵਿਚ ਵੰਡੀ ਪੰਥਕ ਸ਼ਕਤੀ ਨੂੰ ਹੁਣ ਇਕ ਅਹਿਸਾਸ ਹੋ ਚੁੱਕਿਆ ਹੈ ਕਿ ਜੇਕਰ ਹੁਣ ਵੀ ਮੌਕਾ ਨਾ ਸੰਭਾਲਿਆ ਗਿਆ ਤਾਂ ਸ਼ਾਇਦ ਫਿਰ ਕਦੇ ਅਜਿਹਾ ਮੌਕਾ ਨਾ ਹੀ ਆਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹੁਰਮਤੀ ਤੇ ਅਕਾਲੀ ਦਲ ਬਾਦਲ ਵਲੋਂ ਲਏ ਗ਼ਲਤ ਫ਼ੈਸਲਿਆਂ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਤੇ ਪੰਜਾਬ ਅੰਦਰ ਭਾਰੀ ਰੋਸ ਦੀ ਲਹਿਰ ਅੱਜ ਵੀ ਬਰਕਰਾਰ ਹੈ ।

ਮਨਜਿੰਦਰ ਸਿੰਘ ਸਰੌਦ
ਸੰਪਰਕ : 94634-63136