ਹੁਣ ਤੁਸੀਂ ਆਨੰਦ ਮੈਰਿਜ ਐਕਟ ਤਹਿਤ ਆਪਣਾ ਵਿਆਹ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ : ਐਡਵੋਕੇਟ ਨਵਕਿਰਨ ਸਿੰਘ
ਵਿਆਹ ਸਬੰਧੀ ਕਿਸੇ ਵੀ ਪ੍ਰਬੌਲਮ ਨਾਲ ਨਜਿੱਠਣ ਲਈ ਤੁਹਾਨੂੰ ਹਿੰਦੂ ਮੈਰਿਜ ਐਕਟ ਦਾ ਲੈਣਾ ਪਵੇਗਾ ਸਹਾਰਾ
ਚੰਡੀਗੜ੍ਹ, (ਸੁਮਿਤ) : ਆਨੰਦ ਮੈਰਿਜ ਐਕਟ 1909 ’ਚ ਬਣਿਆ ਅਤੇ ਇਸ ਨੂੰ 2012 ’ਚ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ। ਇਸ ਨੂੰ ਤਰਲੋਚਨ ਸਿੰਘ ਵੱਲੋਂ ਪਾਰਲੀਮੈਂਟ ਵਿਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਵਿਚ ਮੈਰਿਜ ਰਜਿਸਟ੍ਰੇਸ਼ਨ ਦੀ ਪ੍ਰੋਵਿਜ਼ਨ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਇਸ ਵਿਚ ਮੈਰਿਜ ਰਜਿਸਟ੍ਰੇਸ਼ਨ ਦੀ ਪ੍ਰੋਵਿਜ਼ਨ ਨੂੰ ਸ਼ਾਮਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ 2014 ’ਚ ਆਨੰਦ ਮੈਰਿਜ ਐਕਟ ਸਬੰਧੀ ਰੂਲ ਬਣਾਏ ਗਏ। ਇਸ ਤੋਂ ਬਾਅਦ ਪੰਜਾਬ ਵੱਲੋਂ 2016 ਅਤੇ ਚੰਡੀਗੜ੍ਹ ਵੱਲੋਂ 2018 ਵਿਚ ਲਾਗੂ ਕੀਤਾ ਗਿਆ। ਜਦੋਂ ਅਸੀਂ ਪਤਾ ਕਿ ਪੰਜਾਬ ਅੰਦਰ ਕੁੱਝ ਵਿਅਕਤੀਆਂ ਵੱਲੋਂ ਹੀ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰਸ਼ਨ ਲਈ ਅਪਲਾਈ ਕੀਤਾ ਗਿਆ ਹੈ। ਕਿਉਂਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੀ ਨਹੀਂ ਕੀਤਾ ਗਿਆ। ਲੋਕ ਪੁਰਾਣੇ ਹਿੰਦੂ ਮੈਰਿਜ ਐਕਟ ਤਹਿਤ ਹੀ ਰਜਿਸਟ੍ਰੇਸ਼ਨ ਕਰਵਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਕਈ ਸੂਬਿਆਂ ਵੱਲੋਂ ਆਨੰਦ ਮੈਰਿਜ ਐਕਟ ਸਬੰਧੀ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤੇ ਗਏ ਸਨ ਪਰ ਇਸ ਸਬੰਧੀ ਰੂਲ ਨਹੀਂ ਬਣਾਏ ਗਏ। ਜਿਸ ਤੋਂ ਬਾਅਦ ਅਸੀਂ ਚਿੱਠੀ ਰਾਹੀਂ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਰੂਰਲ ਸੈਂਪਲ ਵਜੋਂ ਦੂਜੀਆਂ ਸਟੇਟਾਂ ਨੂੰ ਭੇਜੇ। ਉਸ ਤੋਂ ਬਾਅਦ ਹੀ ਹੋਰਨਾਂ ਸਟੇਟਾਂ ਵਿਚ ਰੂਲ ਬਣਨੇ ਸ਼ੁਰੂ ਹੋਏ। ਜਦੋਂ ਕੋਈ ਵਿਅਕਤੀ ਪੰਜਾਬ ਦੀਆਂ ਤਹਿਸੀਲਾਂ ਵਿਚ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਜਾਂਦਾ ਸੀ ਤਾਂ ਤਹਿਸੀਲਾਂ ਵਿਚ ਬੈਠੇ ਅਰਜੀ ਨਵੀਸ ਵੀ ਹਿੰਦੂ ਮੈਰਿਜ ਐਕਟ ਹੇਠ ਹੀ ਮੈਰਿਜ ਰਜਿਟਰਡ ਕਰ ਦਿੰਦੇ ਸਨ, ਕਿਉਂਕਿ ਉਨ੍ਹਾਂ ਕੋਲ ਵੀ ਆਨੰਦ ਮੈਰਿਜ ਐਕਟ ਸਬੰਧੀ ਕੋਈ ਫਾਰਮ ਨਹੀਂ ਸੀ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਿੱਖ ਕੌਮ ਦੀ ਇੱਛਾ ਅਨੁਸਾਰ ਇਹ ਰੂਲ ਬਣਵਾਇਆ ਹੈ ਤਾਂ ਇਸ ਸਬੰਧੀ ਸਾਡੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਉਹ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਦੀ।
ਆਨੰਦ ਮੈਰਿਜ ਐਕਟ ਵਿਚ ਤਲਾਕ ਦੀ ਕੋਈ ਪ੍ਰੋਵਿਜ਼ਨ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਮੈਰਿਜ ਰਜਿਸਟਰਡ ਕਰਵਾਉਣਾ ਜ਼ਰੂਰੀ ਨਹੀਂ ਹੈ। ਪਰ ਕੇਂਦਰ ਸਰਕਾਰ ਨੇ 2013 ’ਚ ਕਾਨੂੰਨ ਪਾਸ ਕੀਤਾ ਸੀ ਕਿ ਮੈਰਿਜ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇਕਰ ਕੋਈ ਵਿਆਹ ਰਜਿਸਟਰਡ ਨਹੀਂ ਹੈ ਤਾਂ ਉਹ ਤਲਾਕ ਲਈ ਅਪਲਾਈ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਆਨੰਦ ਮੈਰਿਜ ਇਕ ਕੰਪਲੀਟ ਐਕਟ ਨਹੀਂ ਉਹ ਸਿਰਫ਼ ਇਹ ਦੱਸਦਾ ਹੈ ਕਿ ਜਿਹੜੇ ਵਿਆਹ ਆਨੰਦ ਕਾਰਜ ਅਨੁਸਾਰ ਹੋਣਗੇ ਉਹ ਆਨੰਦ ਮੈਰਿਜ ਐਕਟ ਤਹਿਤ ਪ੍ਰਮਾਣਤ ਹੋਣਗੇ। ਇਸ ਤੋਂ ਬਾਅਦ 2012 ’ਚ ਸੋਧ ਕੀਤੀ ਗਈ, ਜਿਸ ਨੂੰ 2013 ’ਚ ਲਾਗੂ ਕੀਤਾ ਗਿਆ ਉਸ ਅਨੁਸਾਰ ਮੈਰਿਜ ਰਜਿਸਟ੍ਰੇਸ਼ਨ ਆਨੰਦ ਮੈਰਿਜ ਐਕਟ ਤਹਿਤ ਹੋਣੀ ਸ਼ੁਰੂ ਹੋਈ। ਜਦਕਿ ਇਸ ਵਿਚ ਤਲਾਕ ਜਾਂ ਵਿਆਹ ਸਬੰਧੀ ਹੋਰ ਕੋਈ ਮੁਸ਼ਕਿਲ ਹੱਲ ਕਰਨ ਸਬੰਧੀ ਕੋਈ ਵੀ ਪ੍ਰੋਵਿਜ਼ਨ ਨਹੀਂ ਹੈ ਕਿਉਂਕਿ ਇਹ ਕੋਈ ਫੁੱਲ ਫਲੈਸ਼ ਐਕਟ ਨਹੀਂ ਹੈ। ਇਸ ਰਾਹੀਂ ਸਿਰਫ ਤੁਸੀਂ ਆਪਣੀ ਮੈਰਿਜ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਬਾਕੀ ਜਿਹੜੀਆਂ ਤੁਹਾਡੀਆਂ ਆਮ ਪ੍ਰਬੌਲਜ਼ਮ ਉਹ ਹਿੰਦੂ ਮੈਰਿਜ ਐਕਟ ਅਧੀਨ ਹੀ ਹੱਲ ਹੋਣਗੀਆਂ।
ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਰੂਲ ਬਣ ਚੁੱਕੇ ਹਨ ਅਤੇ ਸਟੇਟ ਦੇ ਰੂਲਾਂ ਅਨੁਸਾਰ ਤੁਸੀਂ ਆਨੰਦ ਮੈਰਿਜ ਐਕਟ ਤਹਿਤ ਆਪਣੀ ਮੈਰਿਜ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਆਨੰਦ ਮੈਰਿਜ ਐਕਟ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਅੱਗੇ ਆਉਣਾ ਪਵੇਗਾ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ।